ਕੋਰੋਨਾਵਾਇਰਸ ਦੀ ਵੈਕਸੀਨ ਬਣਨ ਮਗਰੋਂ ਭਾਰਤ ਤੱਕ ਕਦੋਂ ਪਹੁੰਚ ਸਕੇਗੀ

ਔਕਸਫਰਡ ਯੂਨੀਵਰਸਿਟੀ ਵਿੱਚ ਕੋਰੋਨਾ ਦੀ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਟ੍ਰਾਇਲ ਪਹਿਲੇ ਦੌਰ ਵਿੱਚ ਕਾਮਯਾਬ ਹੋਏ ਹਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਔਕਸਫਰੋਡ ਯੂਨੀਵਰਸਿਟੀ ਵਿੱਚ ਕੋਰੋਨਾ ਦੀ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਟ੍ਰਾਇਲ ਪਹਿਲੇ ਦੌਰ ਵਿੱਚ ਕਾਮਯਾਬ ਹੋਏ ਹਨ।
    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਦੀ ਵੈਕਸੀਨ ਵਿਕਸਤ ਕਰਨ ਵਿੱਚ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਯੂਨੀਵਰਸਿਟੀ ਦੀ ਇਸ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਪ੍ਰੀਖਣਾਂ ਵਿੱਚ ਇਹ ਸੁਰੱਖਿਅਤ ਸਾਬਿਤ ਹੋਈ ਹੈ।

ਹਾਲਾਂਕਿ ਇਹ ਸ਼ੁਰੂਆਤੀ ਰੁਝਾਨ ਹੈ। ਅੱਗੇ ਇਸ ਦਾ ਹੋਰ ਲੋਕਾਂ 'ਤੇ ਟ੍ਰਾਇਲ ਹੋਣਾ ਬਾਕੀ ਹੈ। ਯੂਨੀਵਰਸਿਟੀ ਨੇ ਹਿਊਮਨ ਟ੍ਰਾਇਲ ਦੌਰਾਨ ਇਹ ਦੇਖਿਆ ਹੈ ਕਿ ਇਸ ਵੈਕਸੀਨ ਨਾਲ ਲੋਕਾਂ ਵਿੱਚ ਕੋਰੋਨਾਵਾਇਰਸ ਨਾਲ ਲੜਨ ਦੀ ਇਮਯੂਨਿਟੀ ਯਾਨੀ ਵਾਇਰਸ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵਿਕਸਤ ਹੋਈ ਹੈ।

ਸੋਮਵਾਰ ਨੂੰ ਚੀਨ ਵਿੱਚ ਫੇਜ਼ ਟੂ ਦੌਰਾਨ ਟ੍ਰਾਇਲ ਕੀਤੀ ਜਾ ਰਹੀ ਵੈਕਸੀਨ ਦਾ ਨਤੀਜਾ ਸਾਹਮਣੇ ਆਇਆ ਹੈ। 'ਦਿ ਲੈਂਸੇਟ' ਦੀ ਰਿਪੋਰਟ ਮੁਤਾਬਕ ਚੀਨ ਨੂੰ ਵੀ ਸਕਾਰਾਤਮਕ ਰੁਝਾਨ ਮਿਲੇ ਹਨ।

ਇੱਕ ਹਫ਼ਤੇ ਪਹਿਲਾਂ ਅਜਿਹੀ ਖ਼ਬਰ ਅਮਰੀਕਾ ਤੋਂ ਵੀ ਆਈ ਸੀ। ਦਾਅਵਾ ਕੀਤਾ ਗਿਆ ਕਿ ਅਮਰੀਕਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਅਤੇ ਮੋਡੇਰਨਾ ਇੰਕ ਨੇ ਮਿਲ ਕੇ ਵੈਕਸੀਨ ਵਿਕਸਤ ਕੀਤੀ ਹੈ।

ਉਨ੍ਹਾਂ ਦੇ ਸ਼ੁਰੂਆਤੀ ਟ੍ਰਾਇਲ ਵਿੱਚ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਦਾ ਹੀ ਫਾਇਦਾ ਪਹੁੰਚਿਆ ਹੈ ਜਿਵੇਂ ਵਿਗਿਆਨੀਆਂ ਨੇ ਉਮੀਦ ਕੀਤੀ ਸੀ। ਇਸ ਵੈਕਸੀਨ ਦੇ ਅੱਗੇ ਦੇ ਫੇਜ਼ ਦੇ ਟ੍ਰਾਇਲ ਅਜੇ ਬਾਕੀ ਹਨ।

ਫਿਲਹਾਲ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀਆਂ 23 ਵੈਕਸੀਨਜ਼ ਦੇ ਕਲੀਨਿਕਲ ਟ੍ਰਾਇਲ ਹੋ ਰਹੇ ਹਨ।

ਕਿਸੇ ਵੀ ਵੈਕਸੀਨ ਦੇ ਸਫਲ ਟੈਸਟ ਦੇ ਬਾਅਦ ਉਸ ਦੇ ਨਤੀਜਿਆਂ ਦੇ ਆਧਾਰ 'ਤੇ ਸਮੂਹਿਕ ਉਪਯੋਗ ਦੀ ਇਜ਼ਾਜਤ ਸੰਸਥਾਵਾਂ ਦਿੰਦੀਆਂ ਹਨ ਅਤੇ ਉਸਦੇ ਬਾਅਦ ਬਾਰੀ ਆਉਂਦੀ ਹੈ ਵੱਡੇ ਪੈਮਾਨੇ 'ਤੇ ਇਸ ਨੂੰ ਬਣਾਉਣ ਅਤੇ ਵੰਡਣ ਦੀ ਜ਼ਿੰਮੇਵਾਰੀ ਦੀ।

ਕੋਰੋਨਾਵਾਇਰਸ
ਕੋਰੋਨਾਵਾਇਰਸ

WHO ਦੀ ਪ੍ਰਤੀਕਿਰਿਆ

ਕੋਰੋਨਾਵਾਇਰਸ ਦੀ ਵੈਕਸੀਨ ਨੂੰ ਲੈ ਕੇ ਸਕਾਰਾਤਮਕ ਨਤੀਜੇ ਮਿਲਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਇਸਦਾ ਸਵਾਗਤ ਕੀਤਾ ਹੈ, ਪਰ ਕਿਹਾ ਹੈ ਕਿ ਕੋਵਿਡ-19 ਦੇ ਫੈਲਦੇ ਸੰਕਰਮਣ ਨਾਲ ਲੜਨ ਲਈ ਅਜੇ ਵੀ ਕੰਮ ਕਰਨ ਦੀ ਜ਼ਰੂਰਤ ਹੈ।

ਜਿਨੇਵਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਨਿਰਦੇਸ਼ਕ ਡਾਕਟਰ ਮਾਈਕ ਰਾਇਨ ਨੇ ਕੋਰੋਨਾਵਾਇਰਸ ਦੀ ਵੈਕਸੀਨ ਬਣਾ ਰਹੇ ਔਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ

ਉਨ੍ਹਾਂ ਕਿਹਾ, ''ਇਹ ਸਕਾਰਾਤਮਕ ਨਤੀਜੇ ਹਨ, ਪਰ ਅਜੇ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ।''

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਨੇ ਕਿਹਾ, ''ਹੁਣ ਅਸਲੀ ਦੁਨੀਆਂ ਦਾ ਟ੍ਰਾਇਲ ਵੀ ਵੱਡੇ ਪੱਧਰ 'ਤੇ ਹੋਣਾ ਚਾਹੀਦਾ ਹੈ। ਬਹੁਤ ਸਾਰਾ ਡੇਟਾ ਅਤੇ ਇਲਾਜ ਖੋਜਣ ਦੀ ਦਿਸ਼ਾ ਵਿੱਚ ਬਹੁਤ ਸਾਰੀ ਵੈਕਸੀਨ 'ਤੇ ਕੰਮ ਹੁੰਦੇ ਦੇਖਣਾ ਚੰਗਾ ਹੈ।''

ਸਾਰੇ ਦੇਸ਼ਾਂ ਨੂੰ ਕਿਵੇਂ ਮਿਲੇਗੀ ਵੈਕਸੀਨ

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਟੇਡਰੋਸ ਏਦਨਹੋਮ ਗੇਬ੍ਰੇਯਾਸਿਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਈ ਵੀ ਸਫਲ ਵੈਕਸੀਨ ਸਭ ਨੂੰ ਮਿਲਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ ਵੈਕਸੀਨ ਬਣਾਉਣ ਦੀ ਦਿਸ਼ਾ ਵਿੱਚ ਇਸ ਨੂੰ 'ਇੱਕ ਆਲਮੀ ਜਨਤਕ ਸੇਵਾ' ਦੇ ਰੂਪ ਵਿੱਚ ਦੇਖ ਰਹੇ ਹਨ ਜਦਕਿ ਕੁਝ 'ਉਲਟੀ ਦਿਸ਼ਾ ਵਿੱਚ ਜਾ ਰਹੇ ਹਨ।'

ਕਿਸੇ ਵੀ ਵੈਕਸੀਨ ਦੇ ਸਫਲ ਟੈਸਟ ਦੇ ਬਾਅਦ ਜੋ ਕੰਪਨੀ ਇਸਨੂੰ ਬਣਾਏਗੀ, ਉਹ ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਕੰਪਨੀਆ ਨਾਲ ਕਰਾਰ ਕਰਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਵੀ ਵੈਕਸੀਨ ਦੇ ਸਫਲ ਟੈਸਟ ਦੇ ਬਾਅਦ ਜੋ ਕੰਪਨੀ ਇਸਨੂੰ ਬਣਾਏਗੀ, ਉਹ ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਕੰਪਨੀਆ ਨਾਲ ਕਰਾਰ ਕਰਦੀ ਹੈ

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਵੈਕਸੀਨ 'ਤੇ ਕਿਹਾ, ''ਜਦੋਂ ਇਸ 'ਤੇ ਆਮ ਸਹਿਮਤੀ ਨਹੀਂ ਹੋਵੇਗੀ ਤਾਂ ਇਹ ਉਨ੍ਹਾਂ ਕੋਲ ਹੋਵੇਗੀ ਜਿਨ੍ਹਾਂ ਕੋਲ ਪੈਸਾ ਹੋਵੇਗਾ ਅਤੇ ਇਸ ਨੂੰ ਲੈਣ ਦੀ ਜਿਨ੍ਹਾਂ ਵਿੱਚ ਸਮਰੱਥਾ ਨਹੀਂ ਹੋਵੇਗੀ, ਉਨ੍ਹਾਂ ਨੂੰ ਵੈਕਸੀਨ ਨਹੀਂ ਮਿਲ ਸਕੇਗੀ।''

ਉਨ੍ਹਾਂ ਨੇ ਕਿਹਾ, ''ਜਦੋਂ ਤੱਕ ਵੈਕਸੀਨ 'ਤੇ ਖੋਜ ਚੱਲ ਰਹੀ ਹੈ, ਸਾਨੂੰ ਜ਼ਿੰਦਗੀਆਂ ਨੂੰ ਬਚਾਉਣਾ ਹੋਵੇਗਾ। ਸਾਨੂੰ ਆਪਣੇ ਸਾਧਨਾਂ 'ਤੇ ਕੰਮ ਕਰਦੇ ਹੋਏ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਦੇ ਹੋਏ ਵੈਕਸੀਨ ਦੀ ਖੋਜ ਦੀ ਰਫ਼ਤਾਰ ਨੂੰ ਬਣਾਏ ਰੱਖਣਾ ਹੋਵੇਗਾ।''

ਬ੍ਰਿਟੇਨ ਨੇ ਕੀਤਾ ਵੈਕਸੀਨ ਦਾ ਕਰਾਰ

ਬੀਬੀਸੀ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਨੇ ਨਾ ਸਿਰਫ਼ ਔਕਸਫੋਰਡ ਵੈਕਸੀਨ ਦੀ 100 ਮਿਲੀਅਨ ਡੋਜ਼ ਖਰੀਦਣ ਦਾ ਫੈਸਲਾ ਕੀਤਾ ਹੈ, ਬਲਕਿ ਉਸਦੇ ਇਲਾਵਾ 90 ਮਿਲੀਅਨ ਦੂਜੀ ਕੋਰੋਨਾ ਵੈਕਸੀਨਜ਼ ਜੋ ਬਣਨ ਦੀ ਪ੍ਰਕਿਰਿਆ ਵਿੱਚ ਹਨ, ਉਨ੍ਹਾਂ ਨਾਲ ਵੀ ਕਰਾਰ ਕੀਤਾ ਹੈ।

ਇਨ੍ਹਾਂ ਵਿੱਚ 30 ਮਿਲੀਅਨ ਬਾਇਓਐੱਨਟੈੱਕ ਅਤੇ ਫਾਈਜ਼ਰ ਨਾਲ ਕਰਾਰ ਹੈ (BioNtech/PfiZer) ਅਤੇ 60 ਮਿਲੀਅਨ ਵਾਧੂ ਡੋਜ਼ ਲਈ ਵੇਲਨੇਵਾ (valneva) ਨਾਲ ਕਰਾਰ ਹੈ। ਇਹ ਤਿੰਨੋਂ ਵੈਕਸੀਨ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੀਆਂ ਹਨ।

ਇਸ ਤੋਂ ਪਹਿਲਾਂ ਰੈਮਡੈਸੇਵੀਅਰ ਡਰੱਗ ਦੇ ਮਾਮਲੇ ਵਿੱਚ ਵੀ ਅਜਿਹੀ ਰਿਪੋਰਟ ਆਈ ਸੀ ਕਿ ਅਮਰੀਕਾ ਨੇ ਇਸ ਡਰੱਗ ਦੀ ਜ਼ਿਆਦਾਤਰ ਡੋਜ਼ ਆਪਣੇ ਲਈ ਪਹਿਲਾਂ ਤੋਂ ਹੀ ਖਰੀਦ ਲਈ ਸੀ।

ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਵੈਕਸ ਫੈਸਿਲਿਟੀ ਦਾ ਮੁੱਖ ਉਦੇਸ਼ ਹਰ ਦੇਸ਼ ਦੀ ਉਸ 20 ਫੀਸਦੀ ਆਬਾਦੀ ਨੂੰ ਸਭ ਤੋਂ ਪਹਿਲਾਂ ਵੈਕਸੀਨੇਟ ਕਰਨ ਦਾ ਹੈ ਜਿਨ੍ਹਾਂ ਨੂੰ ਕੋਰੋਨਾ ਦਾ ਸਭ ਤੋਂ ਜ਼ਿਆਦਾ ਖਤਰਾ ਹੈ।

ਭਾਰਤ ਦੀ ਚਿੰਤਾ

ਅਜਿਹੇ ਵਿੱਚ ਇਹ ਕਿਵੇਂ ਯਕੀਨੀ ਕਰਨਾ ਹੋਵੇਗਾ ਕਿ ਸਾਰੇ ਦੇਸ਼ਾਂ ਨੂੰ ਖਾਸ ਕਰਕੇ ਗਰੀਬ ਦੇਸ਼ਾਂ ਨੂੰ ਵੀ ਵੈਕਸੀਨ ਦੀ ਜ਼ਰੂਰੀ ਮਾਤਰਾ ਵਿੱਚ ਖੁਰਾਕ ਮੁਹੱਈਆ ਹੋਵੇ?

ਭਾਰਤ ਵਿੱਚ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਇਸ ਤਰ੍ਹਾਂ ਦੀਆਂ ਖੋਜਾਂ ਨੂੰ ਪ੍ਰੋਤਸਾਹਨ ਕਰਨ ਵਾਲੀ ਸੰਸਥਾ ਮੰਨੀ ਜਾਂਦੀ ਹੈ।

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਸ਼ੇਖਰ ਸੀ. ਮਾਂਡੇ ਮੁਤਾਬਕ ਇਹ ਚਿੰਤਾ ਸਹੀ ਜ਼ਰੂਰ ਹੈ, ਪਰ ਭਾਰਤ ਦੇ ਸੰਦਰਭ ਵਿੱਚ ਨਹੀਂ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, ''ਔਕਸਫੋਰਡ ਵੈਕਸੀਨ ਨਾਲ ਸੀਰਮ ਇੰਸਟੀਚਿਊਟ ਨੇ ਪਹਿਲਾਂ ਤੋਂ ਕਰਾਰ ਕਰਕੇ ਰੱਖਿਆ ਹੈ ਤਾਂ ਭਾਰਤ ਨੂੰ ਦਿੱਕਤ ਨਹੀਂ ਹੋਵੇਗੀ।”

“ਸੀਰਮ ਇੰਸਟੀਚਿਊਟ ਦੀ ਸਮਰੱਥਾ ਕਾਫ਼ੀ ਹੈ, ਰਹੀ ਗੱਲ ਅਮਰੀਕਾ ਦੇ ਮੋਡੇਰਨਾ ਵੈਕਸੀਨ ਦੀ ਤਾਂ ਉਸ ਨਾਲ ਵੀ ਭਾਰਤ ਦੀਆਂ ਕਈ ਕੰਪਨੀਆਂ ਹਨ ਜੋ ਜਲਦੀ ਹੀ ਕਰਾਰ ਕਰ ਸਕਦੀਆਂ ਹਨ।''

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਦਰਅਸਲ, ਕੋਈ ਵੀ ਵੈਕਸੀਨ ਕੋਰੋਨਾ ਦੇ ਇਲਾਜ ਵਿੱਚ ਸਫਲ ਸਾਬਤ ਹੁੰਦੀ ਹੈ ਤਾਂ ਕਈ ਬਿਲੀਅਨ ਡੋਜ਼ ਦੀ ਲੋੜ ਹੋਵੇਗੀ। ਜੇਕਰ ਇੱਕ ਇਨਸਾਨ ਲਈ ਵੈਕਸੀਨ ਦੇ ਦੋ ਡੋਜ਼ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਇਹ ਮਾਤਰਾ ਦੁੱਗਣੀ ਹੋ ਜਾਵੇਗੀ।

ਅਜਿਹੇ ਵਿੱਚ ਦੁਨੀਆਂ ਦੀ ਮੰਗ ਜ਼ਿਆਦਾ ਵੱਧ ਜਾਵੇਗੀ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ 'ਤੇ ਬੋਝ ਵੀ ਵੱਧ ਜਾਵੇਗਾ।

ਡਾਕਟਰ ਸ਼ੇਖਰ ਦੀ ਮੰਨੀਏ ਤਾਂ ਦੁਨੀਆਂ ਵਿੱਚ ਕੋਈ ਵੀ ਵੈਕਸੀਨ ਬਿਨਾਂ ਭਾਰਤੀ ਮੈਨੂਫੈਕਚਰਿੰਗ ਦੇ ਪੂਰੇ ਵਿਸ਼ਵ ਵਿੱਚ ਨਹੀਂ ਮਿਲ ਸਕੇਗੀ ਇਸ ਲਈ ਭਾਰਤੀਆਂ ਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਮੁਤਾਬਕ ਭਾਰਤ ਵਿੱਚ ਫੇਜ਼ 4 ਦੀ ਚਿੰਤਾ ਹੋ ਸਕਦੀ ਹੈ, ਜਦੋਂ ਇਸ ਤਰ੍ਹਾਂ ਦੀ ਕਿਸੇ ਵੀ ਵੈਕਸੀਨ ਦੇ 'ਲੌਂਗ ਟਰਮ ਇਫੈਕਟ' ਯਾਨੀ ਦੂਰਗਾਮੀ ਨਤੀਜੇ ਦੇਖਣ ਦੀ ਜ਼ਰੂਰਤ ਹੁੰਦੀ ਹੈ।

ਪਰ ਇਹ ਚਿੰਤਾ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਵੀ ਹੋਵੇਗੀ ਕਿਉਂਕਿ ਇਸ ਵਿੱਚ 8 ਤੋਂ 10 ਸਾਲ ਲਗ ਸਕਦੇ ਹਨ।

ਵੈਕਸੀਨ ਦਾ ਲਾਇਸੈਂਸ/ਪੇਟੈਂਟ

ਕਿਸੇ ਵੀ ਵੈਕਸੀਨ ਦੇ ਸਫਲ ਟੈਸਟ ਦੇ ਬਾਅਦ ਜੋ ਕੰਪਨੀ ਇਸਨੂੰ ਬਣਾਏਗੀ, ਉਹ ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਨਾਲ ਅਲੱਗ-ਅਲੱਗ ਦੇਸ਼ਾਂ ਵਿੱਚ ਉਸਨੂੰ ਤਿਆਰ ਕਰਨ ਲਈ ਕਰਾਰ ਕਰਦੀਆਂ ਹਨ।

ਇਸ ਦੇ ਲਈ ਕੰਪਨੀਆਂ ਨੂੰ ਇੱਕ ਕੀਮਤ ਦੇਣੀ ਹੁੰਦੀ ਹੈ। ਜੇਕਰ ਇਹ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਵੀ ਰਾਸ਼ਟਰੀ ਪੱਧਰ 'ਤੇ ਇਸ ਪੇਟੈਂਟ ਨੂੰ ਖਰੀਦ ਸਕਦੀਆਂ ਹਨ। ਪੇਟੈਂਟ ਐਕਟ ਵਿੱਚ ਇਸਦਾ ਵੀ ਪ੍ਰਾਵਧਾਨ ਹੁੰਦਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡਾਕਟਰ ਮਾਂਡੇ ਮੁਤਾਬਕ ਇਸ ਆਫ਼ਤ ਦੀ ਸਥਿਤੀ ਵਿੱਚ ਜ਼ਿਆਦਾਤਰ ਕੰਪਨੀਆਂ ਕੀਮਤਾਂ ਕਿਫਾਇਤੀ ਹੀ ਰੱਖਦੀਆਂ ਹਨ ਕਿਉਂਕਿ ਇਹ ਮਹਾਂਮਾਰੀ ਦਾ ਵਕਤ ਹੈ।

ਔਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਵਿੱਚ ਮਿਲੀ ਸ਼ੁਰੂਆਤੀ ਕਾਮਯਾਬੀ ਦੇ ਬਾਅਦ ਸੀਰਮ ਇੰਸਟੀਚਿਊਟ ਦੇ ਸੀਈਓ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਜਲਦੀ ਹੀ ਭਾਰਤ ਵਿੱਚ ਫੇਜ਼ ਤਿੰਨ ਟ੍ਰਾਇਲ ਸ਼ੁਰੂ ਕਰਨਗੇ। ਹਾਲਾਂਕਿ ਔਕਸਫੋਰਡ ਵੀ ਫੇਜ਼ ਤਿੰਨ ਦੇ ਟ੍ਰਾਇਲ ਅਜੇ ਕਰ ਰਿਹਾ ਹੈ।

ਫਿਰ ਭਾਰਤ ਵਿੱਚ ਅਲੱਗ ਤੋਂ ਟ੍ਰਾਇਲ ਦੀ ਕੀ ਜ਼ਰੂਰਤ ਹੈ?

ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਮਾਂਡੇ ਕਹਿੰਦੇ ਹਨ, ''ਅਲੱਗ-ਅਲੱਗ ਦੇਸ਼ਾਂ ਵਿੱਚ ਇਸ ਲਈ ਆਪਣੇ ਹਿਸਾਬ ਨਾਲ ਨਿਯਮ ਬਣਾਏ ਗਏ ਹਨ। ਭਾਰਤ ਵਿੱਚ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਇਸ 'ਤੇ ਅੰਤਿਮ ਫੈਸਲਾ ਕਰਦਾ ਹੈ।”

“ਕਈ ਵਾਰ ਦੂਜੇ ਦੇਸ਼ਾਂ ਵਿੱਚ ਹੋਏ ਟ੍ਰਾਇਲ ਦੇ ਨਤੀਜੇ ਦਿਖਾ ਕੇ ਵੀ ਭਾਰਤ ਵਿੱਚ ਉਪਯੋਗ ਦੀ ਇਜ਼ਾਜਤ ਦੇ ਦਿੱਤੀ ਜਾਂਦੀ ਹੈ।"

ਵੈਕਸੀਨ

ਤਸਵੀਰ ਸਰੋਤ, Getty Images

"ਕਈ ਮਾਮਲਿਆਂ ਵਿੱਚ ਜਵਾਬ ਨਾਲ ਸੰਤੁਸ਼ਟ ਨਾ ਹੋਣ 'ਤੇ ਭਾਰਤ ਵਿੱਚ ਟ੍ਰਾਇਲ ਕਰਨ ਲਈ ਵੀ ਆਦੇਸ਼ ਦਿੱਤੇ ਜਾ ਸਕਦੇ ਹਨ। ਕਈ ਵਾਰ ਲਿਮਟਿਡ ਟ੍ਰਾਇਲ ਨਾਲ ਵੀ ਕੰਮ ਚੱਲ ਜਾਂਦਾ ਹੈ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ।”

“ਜੋ ਹੋਵੇਗਾ ਜਲਦੀ ਹੋਵੇਗਾ ਅਤੇ ਨਿਯਮਾਂ ਨਾਲ ਹੋਵੇਗਾ। ਔਕਸਫੋਰਡ ਯੂਨੀਵਰਸਿਟੀ ਦਾ ਫੇਜ਼ ਤਿੰਨ ਦਾ ਟ੍ਰਾਇਲ ਅਤੇ ਸਾਡੇ ਦੇਸ਼ ਵਿੱਚ ਫੇਜ਼ ਤਿੰਨ ਦਾ ਟ੍ਰਾਇਲ ਦੋਵੇਂ ਨਾਲ-ਨਾਲ ਵੀ ਚੱਲ ਸਕਦੇ ਹਨ।''

ਵਿਸ਼ਵ ਸਿਹਤ ਸੰਗਠਨ ਦਾ ਡਰ

ਵਿਸ਼ਵ ਸਿਹਤ ਸੰਗਠਨ ਨੇ ਕੋਵੈਕਸ (COVAX) ਫੈਸਿਲਿਟੀ ਨਾਂ ਦਾ ਇੱਕ ਫਾਰਮੂਲਾ ਤਿਆਰ ਕੀਤਾ ਹੈ ਜਿਸ ਵਿੱਚ ਦੁਨੀਆਂ ਦੇ 75 ਦੇਸ਼ਾਂ ਨੇ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ।

ਇਹ ਫਾਰਮੂਲਾ ਇਸ ਗੱਲ ਲਈ ਹੈ ਤਾਂ ਕਿ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਜਲਦੀ, ਪਾਰਦਰਸ਼ੀ ਤਰੀਕੇ ਨਾਲ ਇੱਕ ਬਰਾਬਰ ਮਾਤਰਾ ਵਿੱਚ ਵੈਕਸੀਨ ਮਿਲੇ। ਅਮੀਰ ਅਤੇ ਗਰੀਬ ਦੇਸ਼ਾਂ ਨਾਲ ਇਸ ਵਿੱਚ ਫਰਕ ਨਾ ਰਹੇ।

ਵਿਸ਼ਵ ਸਿਹਤ ਸੰਗਠਨ ਚਾਹੁੰਦਾ ਹੈ ਕਿ ਇਹ 75 ਦੇਸ਼ ਮਿਲ ਕੇ ਨਾ ਸਿਰਫ਼ ਇਸ ਲਈ ਫੰਡ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਦੇਸ਼ ਦੀ ਜਨਤਾ ਲਈ ਵੈਕਸੀਨ ਮਿਲੇ, ਬਲਕਿ 90 ਦੂਜੇ ਗਰੀਬ ਦੇਸ਼ਾਂ ਵਿੱਚ ਵੀ ਇਸਦੀ ਸਪਲਾਈ ਸਮਾਂ ਰਹਿੰਦੇ ਹੋ ਸਕੇ, ਇਸਦਾ ਖਿਆਲ ਰੱਖਣ ਅਤੇ ਫੰਡਿੰਗ ਦੇਣ।

ਕੋਵੈਕਸ ਫੈਸਿਲਿਟੀ ਦਾ ਮੁੱਖ ਉਦੇਸ਼ ਹਰ ਦੇਸ਼ ਦੀ ਉਸ 20 ਫੀਸਦੀ ਆਬਾਦੀ ਨੂੰ ਸਭ ਤੋਂ ਪਹਿਲਾਂ ਵੈਕਸੀਨੇਟ ਕਰਨ ਦਾ ਹੈ ਜਿਨ੍ਹਾਂ ਨੂੰ ਕੋਰੋਨਾ ਦੀ ਲਪੇਟ ਵਿੱਚ ਆਉਣ ਦਾ ਸਭ ਤੋਂ ਜ਼ਿਆਦਾ ਖਤਰਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

2021 ਦੇ ਅੰਤ ਤੱਕ ਦੁਨੀਆਂ ਦੇ ਹਰ ਦੇਸ਼ ਵਿੱਚ ਵੈਕਸੀਨ ਪਹੁੰਚਾਉਣ ਦੇ ਉਦੇਸ਼ ਨਾਲ ਇਸ ਕੋਵੈਕਸ ਫੈਸਿਲਿਟੀ ਨੂੰ ਤਿਆਰ ਕੀਤਾ ਗਿਆ ਹੈ ਤਾਂ ਕਿ ਸਾਰੇ ਦੇਸ਼ਾਂ ਦੇ ਸਰੋਤਾਂ ਨੂੰ ਪੂਲ ਕਰਕੇ ਉਨ੍ਹਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇ।

15 ਜੁਲਾਈ ਨੂੰ ਇਸ ਬਾਰੇ ਵਿਸ਼ਵ ਸਿਹਤ ਸੰਗਠਨ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ। ਪ੍ਰੈੱਸ ਨੋਟ ਵਿੱਚ ਲਿਖਿਆ ਗਿਆ ਹੈ ਕਿ ਇਸ ਪ੍ਰੋਟੋਕੋਲ ਤਹਿਤ ਐਸਟਰਾਜੇਨੇਕਾ ਨਾਲ ਵੀ 300 ਮਿਲੀਅਨ ਡੋਜ਼ ਦੇ ਇੱਕ ਐੱਮਓਯੂ (ਕਰਾਰ) 'ਤੇ ਹਸਤਾਖਰ ਕੀਤੇ ਗਏ ਹਨ।

ਹਾਲਾਂਕਿ ਇਸ ਪ੍ਰੈੱਸ ਨੋਟ ਵਿੱਚ ਇਹ ਸਾਫ਼ ਨਹੀਂ ਹੈ ਕਿ ਅਮਰੀਕਾ ਅਤੇ ਚੀਨ ਵਰਗੇ ਦੇਸ਼ ਇਸ ਫਾਰਮੂਲੇ ਦਾ ਹਿੱਸਾ ਹਨ ਜਾਂ ਨਹੀਂ।

ਹਾਲਾਂਕਿ ਮੈਡੀਕਲ ਜਰਨਲ 'ਦਿ ਲੈਂਸੇਟ' ਦੇ ਐਡੀਟਰ ਇਨ ਚੀਫ ਰਿਚਰਡ ਆਰਟਨ ਨੇ ਕਿਹਾ ਹੈ ਕਿ ਇਸ ਗੱਲ ਦਾ ਡਰ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰਤਮੰਦਾਂ ਨੂੰ ਵੈਕਸੀਨ ਸਭ ਤੋਂ ਪਹਿਲਾਂ ਨਾ ਮਿਲ ਸਕੇ। 'ਦਿ ਲੈਂਸੇਟ' ਨੇ ਆਪਣੇ ਟਵਿੱਟਰ 'ਤੇ ਉਨ੍ਹਾਂ ਦਾ ਆਡਿਓ ਪੌਡਕਾਸਟ ਟਵੀਟ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਟੇਡਰੋਸ ਏਦਨਹੋਮ ਗੇਬ੍ਰੇਯਾਸਿਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਈ ਵੀ ਸਫਲ ਵੈਕਸੀਨ ਸਭ ਨੂੰ ਮਿਲਣੀ ਚਾਹੀਦੀ ਹੈ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਟੇਡਰੋਸ ਏਦਨਹੋਮ ਗੇਬ੍ਰੇਯਾਸਿਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਈ ਵੀ ਸਫਲ ਵੈਕਸੀਨ ਸਭ ਨੂੰ ਮਿਲਣੀ ਚਾਹੀਦੀ ਹੈ।

ਰਿਚਰਡ ਉਸ ਵਿੱਚ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਕੁਝ ਹੱਦ ਤੱਕ ਇਹ ਗੱਲ ਸਮਝ ਆਉਂਦੀ ਹੈ ਕਿ ਹਰ ਦੇਸ਼ ਦੀਆਂ ਆਪਣੀ ਜਨਤਾ ਪ੍ਰਤੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹਨ, ਉਹ ਚਾਹੁਣਗੇ ਕਿ ਉਨ੍ਹਾਂ ਨੂੰ ਆਪਣੀ ਜਨਤਾ ਲਈ ਵੈਕਸੀਨ ਪਹਿਲਾਂ ਮਿਲੇ, ਪਰ ਅਜਿਹਾ ਕਰਨ ਦੇ ਖਤਰੇ ਵੀ ਹਨ।

ਅਜਿਹੀ ਸੂਰਤ ਵਿੱਚ ਕਈ ਦੇਸ਼ਾਂ ਨੂੰ ਇਹ ਵੈਕਸੀਨ ਜਦੋਂ ਵੀ ਤਿਆਰ ਹੁੰਦੀ ਹੈ, ਤਾਂ ਮਿਲ ਨਹੀਂ ਸਕੇਗੀ। ਅਮੀਰ ਦੇਸ਼ ਇਸ ਮੁਕਾਬਲੇ ਵਿੱਚ ਜਿੱਤ ਜਾਣਗੇ।

ਉਹ ਅੱਗੇ ਕਹਿੰਦੇ ਹਨ ਕਿ ਅੱਜ ਕੋਰੋਨਾ ਸੰਕਰਮਣ ਬਾਰੇ ਸਾਡੇ ਕੋਲ ਜਿੰਨੀ ਜਾਣਕਾਰੀ ਹੈ, ਉਸ ਨਾਲ ਇਹ ਸਪੱਸ਼ਟ ਹੈ ਕਿ ਬਜ਼ੁਰਗਾਂ ਨੂੰ, ਦੂਜੀ ਬਿਮਾਰੀ ਦੇ ਪਹਿਲਾਂ ਤੋਂ ਸ਼ਿਕਾਰ ਲੋਕਾਂ ਨੂੰ ਅਤੇ ਫਰੰਟ ਲਾਈਨ ਵਰਕਰਾਂ ਨੂੰ ਇਸਦੀ ਜ਼ਿਆਦਾ ਜ਼ਰੂਰਤ ਹੈ।

ਜੇਕਰ ਇਸ ਲਈ ਵਿਸ਼ਵ ਦੇ ਤਮਾਮ ਦੇਸ਼ ਕਿਸੇ ਤਰ੍ਹਾਂ ਇੱਕ ਐਗਰੀਮੈਂਟ, ਕਨਵੈਨਸ਼ਨ ਜਾਂ ਫਿਰ ਰੈਜ਼ੋਲੂਸ਼ਨ 'ਤੇ ਪਹੁੰਚ ਸਕਣ ਅਤੇ ਜਿਸ ਨੂੰ ਵਿਸ਼ਵ ਸਿਹਤ ਅਸੈਂਬਲੀ ਤੋਂ ਪਾਸ ਕੀਤਾ ਜਾ ਸਕੇ ਤਾਂ ਸਭ ਤੋਂ ਬਿਹਤਰ ਹੋਵੇਗਾ। ਇਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਸਾਰੇ ਦੇਸ਼ਾਂ ਦੇ ਜ਼ਰੂਰਤਮੰਦਾਂ ਨੂੰ ਪਹਿਲਾਂ ਵੈਕਸੀਨ ਮਿਲ ਸਕੇਗੀ।

ਉਨ੍ਹਾਂ ਮੁਤਾਬਕ ਇਸ ਵਕਤ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜ਼ਰੂਰਤਮੰਦ ਲੋਕਾਂ ਨੂੰ ਵੈਕਸੀਨ ਬਣਨ ਦੇ ਬਾਅਦ ਉਨ੍ਹਾਂ ਦਾ ਸਹੀ ਹਿੱਸਾ ਨਹੀਂ ਮਿਲੇਗਾ। ਇਹ ਆਲਮੀ ਪੱਧਰ 'ਤੇ ਸਿਰਫ਼ ਚਿੰਤਾ ਦਾ ਹੀ ਕਾਰਨ ਨਹੀਂ ਹੋਣਾ ਚਾਹੀਦਾ, ਬਲਕਿ 'ਗਲੋਬਲ ਸ਼ੇਮ' ਆਲਮੀ ਪੱਧਰ 'ਤੇ ਸਮੂਹਿਕ ਸ਼ਰਮ ਦਾ ਕਾਰਨ ਵੀ ਹੋਣਾ ਚਾਹੀਦਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ

ਇਹ ਵੀਡੀਓ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)