ਸੋਸ਼ਲ ਮੀਡੀਆ 'ਤੇ ਲੋਕਾਂ ਦੀ ਮਾਯੂਸੀ ਦਾ ਫਾਇਦਾ ਕਿਵੇਂ ਚੁੱਕ ਰਹੇ 'ਜ਼ਹਿਰ ਦੇ ਵਪਾਰੀ'

ਖੁਦਖੁਸ਼ੀ ਵਾਲਾ ਜ਼ਹਿਰ
    • ਲੇਖਕ, ਮਾਰਕੋ ਸਿਲਵਾ
    • ਰੋਲ, ਬੀਬੀਸੀ ਟ੍ਰੈਂਡਿੰਗ

ਬੀਬੀਸੀ ਨੇ ਫੇਸਬੁੱਕ 'ਤੇ ਚੱਲਣ ਵਾਲੇ ਅਜਿਹੇ ਦਰਜਨਾਂ ਪੇਜ ਲੱਭੇ ਜਿਨ੍ਹਾਂ 'ਤੇ ਖੁਦਕੁਸ਼ੀ ਕਰਨ ਵਾਲਿਆਂ ਲਈ ਘਾਤਕ ਜ਼ਹਿਰ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਪਿਛੇ ਫੇਸਬੁੱਕ 'ਤੇ ਘੁਟਾਲੇ ਕਰਨ ਵਾਲਿਆਂ ਦਾ ਹੱਥ ਹੈ ਪਰ ਅਸਲ ਵਿੱਚ ਇਹ ਸਭ ਕੰਮ ਕਿਵੇਂ ਕਰਦੇ ਹਨ?

ਰਾਤ ਦਾ ਵੇਲਾ ਸੀ ਤੇ ਮੈਨੂੰ ਵਅਟਸਐਪ 'ਤੇ ਇੱਕ ਮੈਸੇਜ਼ ਆਇਆ। ਇਹ ਮੈਸੇਜ਼ ਇੱਕ ਦਵਾਈ ਵੇਚਣ ਵਾਲੇ ਦਾ ਸੀ ਤੇ ਉਹ ਦਾਅਵਾ ਕਰ ਰਿਹਾ ਸੀ ਕਿ ਉਹ ਮੈਨੂੰ ਘਾਤਕ ਗੋਲੀਆਂ ਵੇਚ ਸਕਦਾ ਹੈ।

ਮੈਸੇਜ਼ ਵਿੱਚ ਲਿਖਿਆ ਸੀ, "ਘੱਟੋ-ਘੱਟ 100 ਗ੍ਰਾਮ ਆਰਡਰ ਕਰਨਾ ਪਵੇਗਾ ਤੇ ਇਸ ਦੀ ਕੀਮਤ 150 ਪਾਊਂਡ ਮਤਲਬ ਲਗਭਗ 14000 ਰੁਪਏ ਹੋਵੇਗੀ"

"ਅਸੀਂ ਇਸ ਨੂੰ ਬਹੁਤ ਧਿਆਨ ਨਾਲ ਪੈਕ ਕਰਕੇ ਕੈਮੇਰੂਨ ਤੋਂ ਭੇਜਦੇ ਹਾਂ"

ਕੋਰੋਨਾਵਾਇਰਸ

ਉਹ ਜਾਨਣਾ ਚਾਹੁੰਦਾ ਸੀ ਕਿ ਮੈਂ ਕਿੱਥੇ ਰਹਿੰਦਾ ਹਾਂ ਤੇ ਕਿੰਨੀ ਦਵਾਈ ਆਰਡਰ ਕਰਨਾ ਚਾਹੁੰਦਾ ਹਾਂ।

ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਦੇ ਫੇਸਬੁੱਕ ਪੇਜ 'ਤੇ ਕੀਤੇ ਦਾਅਵੇ ਸਹੀ ਹਨ? ਕੀ ਉਸ ਦੁਆਰਾ ਭੇਜੀ ਜਾਣ ਵਾਲੀ ਦਵਾਈ ਸਚਮੁੱਚ ਘਾਤਕ ਹੈ?

ਉਸ ਨੇ ਜਵਾਬ ਦਿੱਤਾ, "ਹਾਂ ਇਹ ਬਿਲਕੁਲ ਸੱਚ ਹੈ ਪਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਤਾ ਕਿ ਤੁਸੀਂ ਕੀ ਕਰਨ ਦੀ ਸੋਚ ਰਹੇ ਹੋ"

ਉਸ ਨੇ ਕਿਹਾ, "ਮੈਂ ਤਾਂ ਸਿਰਫ਼ ਜ਼ਹਿਰ ਵੇਚਦਾ ਹਾਂ"

ਖੁਦਖੁਸ਼ੀ ਵਾਲਾ ਜ਼ਹਿਰ

ਉਸ ਨੇ ਮੈਨੂੰ ਵਿਸਥਾਰ ਵਿੱਚ ਸਮਝਾਇਆ ਕਿ ਜ਼ਹਿਰ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਮੈਂ ਕਿਸ ਤਰ੍ਹਾਂ ਉਸ ਦਾ ਸੇਵਨ ਕਰਨਾ ਹੈ।

ਪਰ ਉਸ ਨੇ ਇਹ ਨਹੀਂ ਪੁੱਛਿਆ ਕਿ ਕੀ ਮੈਂ ਕਿਸੇ ਦੀ ਮਦਦ ਲਈ ਹੈ, ਨਾ ਹੀ ਉਸ ਨੇ ਮੈਨੂੰ ਆਤਮ-ਹੱਤਿਆ ਨਾ ਕਰਨ ਲਈ ਸਮਝਾਇਆ।

ਉਸ ਨੇ ਨਾ ਹੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਇਸ ਫੈਸਲੇ ਦਾ ਮੇਰੇ ਪਰਿਵਾਰ ਤੇ ਦੋਸਤਾਂ ਉੱਤੇ ਕੀ ਅਸਰ ਪਵੇਗਾ। ਉਸ ਲਈ ਮੈਂ ਸਿਰਫ਼ ਇੱਕ ਗਾਹਕ ਸੀ।

ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਨਾ ਤਾਂ ਮੈਂ ਖੁਦਖੁਸ਼ੀ ਕਰਨ ਦੀ ਸੋਚ ਰਿਹਾ ਹਾਂ ਤੇ ਨਾ ਮੈਂ ਉਸ ਤੋਂ ਕੋਈ ਜ਼ਹਿਰ ਖਰੀਦਣਾ ਹੈ।

ਮੈਂ ਜਾਣਦਾ ਸੀ ਕਿ ਉਹ ਘੁਟਾਲੇ ਕਰਦਾ ਹੈ।

ਮੈਂ ਕਈ ਹਫ਼ਤਿਆਂ ਲਈ ਉਸ ਦੀਆਂ ਹਰਕਤਾਂ 'ਤੇ ਆਨਲਾਈਨ ਨਜ਼ਰ ਰੱਖੀ ਤੇ ਉਸ ਦੇ ਵਪਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

grey line

ਦੁਨੀਆਂ ਭਰ ਵਿੱਚ ਮਨੋਵਿਗਿਆਨਕ ਸਮੱਸਿਆਵਾਂ ਦੇ ਕਾਰਨ ਆਤਮ-ਹੱਤਿਆ ਇੱਕ ਗੰਭੀਰ ਸਮਸਿਆ ਦੇ ਤੌਰ 'ਤੇ ਉਭਰੀ ਹੈ।

ਹਾਲਾਂਕਿ ਮਨੋਵਿਗਿਆਨਕ ਸਮਸਿਆਵਾਂ ਦਾ ਇਲਾਜ ਸੰਭਵ ਹੈ। ਇਸ ਲਈ ਤੁਸੀਂ ਮਨੋਵਿਗਿਆਨੀਆਂ ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਸਮਸਿਆਵਾਂ ਤੋਂ ਉਭਰਨ ਲਈ ਦੇਸ਼ ਵਿੱਚ ਕਈ ਹੈਲਪਲਾਇਨ ਨੰਬਰ ਮੌਜੂਦ ਹਨ।

grey line

'ਅਸੀਂ ਇਹ ਕਾਫ਼ੀ ਦੇਰ ਤੋਂ ਕਰ ਰਹੇ ਹਾਂ'

ਇਹ ਸਭ ਇੱਕ ਵੀਡੀਓ ਨਾਲ ਸ਼ੁਰੂ ਹੋਇਆ ਜੋ ਮੈਂ ਫੇਸਬੁੱਕ 'ਤੇ ਦੇਖੀ ਸੀ। ਉਸ ਵੀਡੀਓ ਵਿੱਚ ਇੱਕ ਬੰਦੇ ਦਾ ਹੱਥ ਦਿਖ ਰਿਹਾ ਸੀ ਜਿਸ ਵਿੱਚ ਇੱਕ ਕੈਨ ਸੀ ਤੇ ਉਸ ਵਿੱਚ ਇੱਕ ਪਲਾਸਟਿਕ ਦੇ ਬੈਗ 'ਚ ਚੀਟੇ ਰੰਗ ਦੀਆਂ ਗੋਲੀਆਂ ਸਨ।

ਖੁਦਖੁਸ਼ੀ ਵਾਲਾ ਜ਼ਹਿਰ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ, ਵੀਡੀਓ ਵਿੱਚ ਚੀਟੇ ਰੰਗ ਦੀਆਂ ਘਾਤਕ ਗੋਲੀਆਂ ਦੇਖੀਆਂ ਜਾ ਸਕਦੀਆਂ ਸਨ

ਗੋਲੀਆਂ ਵੇਚਣ ਵਾਲੇ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖ ਰੱਖਿਆ ਸੀ ਕਿ ਇਹ ਜ਼ਹਿਰ 99% ਨਿਰੋਲ ਹੈ।

ਇਸ ਸ਼ਖ਼ਸ ਅਨੁਸਾਰ ਜ਼ਹਿਰ ਵਿੱਚ ਵਰਤੇ ਜਾਣ ਵਾਲੇ ਰਸਾਇਣ ਦੀ ਵਰਤੋਂ ਸਨਅਤਾਂ ਵਿੱਚ ਹੁੰਦੀ ਹੈ। ਪਰ ਦਵਾਈ ਵੇਚਣ ਵਾਲੇ ਨੇ ਇਸ ਦਾ ਨਾਂ ਨਹੀਂ ਲਿਖਿਆ ਹੋਇਆ ਸੀ।

ਪਰ ਇਸ ਪੇਜ 'ਤੇ ਕਿਫਾਇਤੀ ਭਾਅ ਦੇ ਨਾਲ ਦਵਾਈਆਂ ਦੀ ਤੇਜ਼ ਡਿਲੀਵਰੀ ਸਮੇਤ ਕਈ ਹੋਰ ਵਾਅਦੇ ਕੀਤੇ ਹੋਏ ਹਨ।

ਇਹ ਜ਼ਹਿਰ ਲੈਣ ਦਾ ਚਾਹਵਾਨ ਗਾਹਕ ਬਣ ਕੇ ਮੈਂ ਉਸ ਨੂੰ ਮੈਸੇਜ਼ ਕੀਤਾ। ਮੈਂ ਦੇਖਣਾ ਚਾਹੁੰਦਾ ਸੀ ਕਿ ਉਹ ਕਿੰਨਾ ਝੂਠ ਬੋਲਦਾ ਹੈ।

ਖੁਦਖੁਸ਼ੀ ਵਾਲਾ ਜ਼ਹਿਰ

ਉਸ ਨੇ ਦਾਅਦਾ ਕੀਤਾ ਕਿ ਜੇਕਰ ਮੈਂ ਉਸ ਨੂੰ ਕ੍ਰਿਪਟੋ-ਕਰੰਸੀ ਰਾਹੀਂ ਪੈਸੇ ਭੇਜ ਦੇਵਾਂ ਤਾਂ ਉਹ ਮੈਨੂੰ ਜ਼ਹਿਰ ਜਲਦੀ ਭੇਜ ਦੇਵੇਗਾ।

ਪਰ ਜਦੋਂ ਮੈਂ ਉਸ ਨੂੰ ਦਵਾਈਆਂ ਦੇ ਸੌਦੇ ਬਾਰੇ ਕਾਨੂੰਨੀ ਤੌਰ 'ਤੇ ਹਵਾਲਾ ਦਿੱਤਾ ਤਾਂ ਉਸ ਨੇ ਕਿਹਾ ਕਿ ਇਸ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

ਉਸ ਨੇ ਲਿਖਿਆ, "ਅਸੀਂ ਇਹ ਕਾਫ਼ੀ ਦੇਰ ਤੋਂ ਕਰ ਰਹੇ ਹਾਂ। ਬਾਕੀ ਮੇਰੀ ਗਰੰਟੀ ਹੈ ਕਿ ਤੁਹਾਨੂੰ ਸਮਾਨ ਮਿਲ ਜਾਵੇਗਾ"

ਘੁਟਾਲੇ ਦਾ ਨੈਟਵਰਕ

ਪਹਿਲਾ ਮੈਨੂੰ ਲੱਗਿਆ ਕਿ ਅਜਿਹਾ ਫੇਸਬੁੱਕ ਪੇਜ ਇੱਕ ਬੰਦਾ ਚਲਾ ਰਿਹਾ ਹੈ ਪਰ ਜਲਦ ਹੀ ਸਮਝ ਆਇਆ ਕਿ ਇਸ ਵਿੱਚ ਉਹ ਇਕਲਾ ਨਹੀਂ ਹੈ।

ਖੁਦਖੁਸ਼ੀ ਵਾਲਾ ਜ਼ਹਿਰ

ਮੈਨੂੰ ਇਹ ਦਵਾਈ ਵੇਚਣ ਵਾਲੇ ਲਗਭਗ 60 ਪੇਜ ਮਿਲੇ। ਜ਼ਿਆਦਾਤਰ ਪੇਜਾਂ ਵਿੱਚ ਲਿਖਿਆ ਹੋਇਆ ਸੀ ਕਿ ਇਸ ਦਵਾਈ ਨਾਲ ਖੁਦਕੁਸ਼ੀ ਹੋ ਸਕਦੀ ਹੈ।

ਇੱਕ ਪੇਜ 'ਤੇ ਤਾਂ ਲਿਖਿਆ ਹੋਇਆ ਸੀ ਕਿ ਕੀ ਤੁਸੀਂ ਆਪਣੀ ਜ਼ਿੰਦਗੀ ਤੋਂ ਤੰਗ ਆ ਗਏ ਹੋ ਤੇ ਉਸ ਨੂੰ ਖ਼ਤਮ ਕਰਨ ਲਈ ਇਹ ਦਵਾਈ ਖਰੀਦ ਰਹੇ ਹੋ?

ਮੈਨੂੰ ਕੀ ਪਤਾ ਲੱਗਿਆ?

ਕਾਰਦਿਫ਼ ਯੂਨੀਵਰਸਿਟੀ ਦੇ ਕਲੀਨਿਕਲ ਫਾਰਮਾਕੋਲੋਜੀ ਤੇ ਟੋਕਸੀਕੋਲੋਜੀ ਵਿਭਾਗ ਦੇ ਰਿਡਰ ਜੇਮਜ਼ ਕੋਲਸਨ ਨੇ ਇਸ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ, "ਇਸ ਨਾਲ ਸਿਰਫ਼ ਇਹ ਗੱਲ ਸਾਹਮਣੇ ਨਹੀਂ ਆਉਂਦੀ ਕਿ ਇਹ ਲੋਕ ਖੁਦਖੁਸ਼ੀ ਕਰਨ ਲਈ ਜ਼ਹਿਰ ਤੇ ਰਸਾਇਣ ਵੇਚ ਰਹੇ ਹਨ ਪਰ ਇਹ ਪੱਖ 'ਤੇ ਵੀ ਉਭਰਦਾ ਹੈ ਕਿ ਡਰਗਜ਼ ਦੀ ਕਿਵੇਂ ਅਸੀਮਿਤ ਵਰਤੋਂ ਹੋ ਰਹੀ ਹੈ।"

"ਨਜ਼ਾਇਜ਼ ਤੌਰ 'ਤੇ ਨਸ਼ਿਆਂ ਦੇ ਇਸ਼ਤਿਹਾਰ ਤੇ ਆਨਲਾਈਨ ਵਿਕਰੀ ਵੱਧਦੀ ਜਾ ਰਹੀ ਹੈ।"

ਵੱਡੀ ਗਿਣਤੀ ਵਿੱਚ ਅਜਿਹੇ ਆਨਲਾਈਨ ਪੇਜ ਹੋਣ ਦਾ ਮਤਲਬ ਹੈ ਕਿ ਇਨ੍ਹਾਂ ਨਸ਼ਿਆ ਜਾਂ ਦਵਾਈਆਂ ਦੀ ਜ਼ਿਆਦਾ ਮੰਗ ਹੈ। ਪਰ ਜਦੋਂ ਮੈਂ ਇਸ ਬਾਰੇ ਜ਼ਿਆਦਾ ਬਰੀਕੀ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਇੱਕ ਘੁਟਾਲਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਘੁਟਾਲੇ ਕਰਨ ਵਾਲੇ ਲੋਕ

ਮੈਂ ਇੱਕ ਚੀਜ਼ ਨੋਟ ਕੀਤੀ ਕਿ ਕੁਝ ਫੇਸਬੁੱਕ ਪੋਸਟਾਂ ਵਾਰ-ਵਾਰ ਕਈ ਪੇਜਾਂ 'ਤੇ ਦਿਖ ਰਹੀਆਂ ਸਨ ਤੇ ਅਜਿਹੀਆਂ ਪੋਸਟਾਂ ਵਿੱਚ ਸ਼ਬਦਾਵਲੀ ਵਿੱਚ ਇੱਕੋ ਜਿਹੀ ਗਲਤੀ ਕੀਤੀ ਗਈ ਸੀ।

ਇਸੇ ਤਰ੍ਹਾਂ ਕਈ ਫੋਟੋਆਂ ਵੀ ਵਾਰ-ਵਾਰ ਦਿਖ ਰਹੀਆਂ ਸਨ। ਇਨ੍ਹਾਂ ਫੋਟੋਆਂ ਵਿੱਚ ਵੀ ਇਕੋ ਜਿਹੇ ਪਾਊਡਰ, ਬੋਤਲਾਂ, ਗੋਲੀਆਂ ਆਦਿ ਦਿਖ ਰਹੇ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਪੋਸਟਾਂ ਵਿੱਚ ਕੁਝ ਰਿਵੀਊ ਵੀ ਦਿੱਤੇ ਗਏ ਸਨ।

ਖੁਦਖੁਸ਼ੀ ਵਾਲਾ ਜ਼ਹਿਰ

ਯੂਨੀਵਰਸਿਟੀ ਆਫ਼ ਪੋਟਸਮਾਊਥ ਦੇ ਇੰਸਟਿਟੀਊਟ ਫ਼ਾਰ ਕ੍ਰਿਮਿਨਲ ਜਸਟਿਸ ਸਡਿਜ਼ ਦੇ ਲਿਸਾ ਸੁਗਿਰਾ ਨੇ ਕਿਹਾ, "ਇਹ ਗੋਲੀਆਂ ਖੁਦਕੁਸ਼ੀ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ"

"ਪਰ ਜੇਕਰ ਕਈ ਲੋਕ ਇਸ ਦਾ ਰਿਵੀਊ ਕਰਨ ਲਈ ਆਉਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਇਸ ਦਵਾਈ ਦੀ ਵਰਤੋਂ ਨਹੀਂ ਕੀਤੀ।"

"ਇਹ ਅਕਾਊਂਟ ਫੇਕ ਹਨ"

ਜਦੋਂ ਮੈਂ ਮਾਹਰਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਲੋਕ ਘੁਟਾਲਾ ਕਰਨ ਵਾਲੇ ਹੀ ਹਨ।

ਖੁਦਖੁਸ਼ੀ ਵਾਲਾ ਜ਼ਹਿਰ

ਇਹ ਘੁਟਾਲਾ ਕੰਮ ਕਿਵੇਂ ਕਰ ਰਿਹਾ ਹੈ

ਜਦੋਂ ਘੁਟਾਲਾ ਕਰਨ ਵਾਲੇ ਨੇ ਫੇਸਬੁੱਕ 'ਤੇ ਇਹ ਖੁਦਕੁਸ਼ੀ ਕਰਨ ਵਾਲੇ ਜ਼ਹਿਰ ਲਈ ਪੇਜ ਬਣਾਇਆ, ਤਾਂ ਉਸ ਨੇ ਇਸ ਲਈ ਖਾਸ ਮਾਰਕੀਟ ਤਿਆਰ ਕਰ ਲਈ।

ਜਿਹੜੇ ਲੋਕ ਖੁਦਕੁਸ਼ੀ ਕਰਨ ਬਾਰੇ ਸੋਚ ਰਹੇ ਹਨ, ਉਹ ਇਨ੍ਹਾਂ ਪੇਜਾਂ ਤੱਕ ਪਹੁੰਚ ਸਕਦੇ ਹਨ।

ਪਰ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਲੋਕ ਜ਼ਹਿਰ ਵੇਚਣ ਵਾਲਿਆਂ ਨੂੰ ਪੈਸੇ ਦੇ ਦੇਣ ਤੇ ਵਾਪਸੀ ਵਿੱਚ ਕੁਝ ਵੀ ਨਾ ਮਿਲੇ।

ਅਜਿਹੇ ਹਾਲਾਤਾਂ ਬਾਰੇ ਸਾਬਕਾ ਪੁਲਿਸ ਅਫ਼ਸਰ ਤੇ ਸਾਇਬਰ ਸਿਕਊਰਟੀ ਦੇ ਮਾਹਰ ਜੇਕ ਮੂਰੇ ਦਾ ਕਹਿਣਾ ਹੈ ਕਿ ਬਹੁਤ ਘੱਟ ਉਮੀਦ ਹੁੰਦੀ ਹੈ ਕਿ ਲੋਕ ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤ ਕਰਨ।

ਇਸ ਦਾ ਕਾਰਨ ਇਹ ਹੈ ਕਿ ਸ਼ਿਕਾਇਤ ਦਰਜ ਕਰਨ ਮਗਰੋਂ ਦਵਾਈਆਂ ਖਰੀਦਣ ਵਾਲਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ ਜਿਨ੍ਹਾਂ ਦਾ ਜਵਾਬ ਦੇਣ ਲਈ ਉਹ ਤਿਆਰ ਨਾ ਹੋਣ।

"ਇਨ੍ਹਾਂ ਹਾਲਾਤਾਂ ਵਿੱਚ ਦਵਾਈ ਖਰੀਦਣ ਵਾਲੇ ਫਸ ਜਾਂਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਨ"

ਇਹ ਵੀ ਪੜ੍ਹੋ:

ਡੀਲਰ ਨੂੰ ਆਪਣੀ ਸਚਾਈ ਦੱਸਣਾ

ਹੁਣ ਸਮਾਂ ਆ ਗਿਆ ਸੀ ਕਿ ਮੈਂ ਜ਼ਹਿਰ ਵੇਚਣ ਵਾਲੇ ਨੂੰ ਆਪਣੇ ਬਾਰੇ ਦਸਾਂ।

ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਬੀਬੀਸੀ ਪੱਤਰਕਾਰ ਹਾਂ ਤਾਂ ਉਹ ਕੁਝ ਦਿਨ ਚੁੱਪ ਰਿਹਾ।

ਪਰ ਫਿਰ ਉਸ ਨੇ ਕੁਝ ਦਿਨਾਂ ਬਾਅਦ ਮੇਰੇ ਮੈਸੇਜ਼ ਦਾ ਜਵਾਬ ਦਿੱਤਾ ਤੇ ਨਾਲ ਹੀ ਦਾਅਵਾ ਕੀਤਾ ਕਿ ਉਹ ਕੰਮ ਕਰਨ ਵੇਲਿਆਂ ਕੋਈ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ।

ਪਰ ਉਸ ਨੇ ਆਪਣੀ ਪਹਿਚਾਣ ਦੱਸਣ ਜਾਂ ਹੋਰ ਕੋਈ ਵੇਰਵਾ ਦੇਣ ਤੋਂ ਮਨ੍ਹਾਂ ਕਰ ਦਿੱਤਾ।

ਖੁਦਖੁਸ਼ੀ ਵਾਲਾ ਜ਼ਹਿਰ

ਫੇਸਬੁੱਕ

ਮੈਂ ਸਾਰੇ ਸਬੂਤਾਂ ਸਮੇਤ ਫੇਸਬੁੱਕ ਨੂੰ ਸੰਪਰਕ ਕੀਤਾ।

ਪਹਿਲਾਂ ਤਾਂ ਉਨ੍ਹਾਂ ਨੇ ਇਨ੍ਹਾਂ ਵਿੱਚੋਂ ਕੁਝ ਪੇਜ ਆਪਣੇ ਪਲੇਟਫਾਰਮ ਤੋਂ ਹਟਾਏ। ਪਰ ਕਈ ਦੇਸਾਂ ਵਿੱਚ ਇਹੋ ਜਿਹੇ ਪੇਜ ਚਲਦੇ ਰਹੇ ਜਿੱਥੇ ਅਜਿਹਾ ਜ਼ਹਿਰ ਵੇਚਣ ਲਈ ਲਾਇਸੰਸ ਦੀ ਲੋੜ ਨਹੀਂ ਪੈਂਦੀ।

ਪਰ ਜਦੋਂ ਮੈਂ ਫੇਸਬੁੱਕ ਨੂੰ ਇਸ ਮਾਮਲੇ ਬਾਰੇ ਹੋਰ ਪੁੱਛਿਆ ਤਾਂ ਕੰਪਨੀ ਨੇ ਇਹੋ ਜਿਹੇ ਸਾਰੇ ਪੇਜ ਆਪਣੇ ਪਲੇਟਫਾਰਮ ਤੋਂ ਹਟਾ ਦਿੱਤੇ।

ਫੇਸਬੁੱਕ ਵਲੋਂ ਬਿਆਨ ਕੀਤਾ ਗਿਆ, "ਅਸੀਂ ਅਜਿਹੇ ਕੋਈ ਵੀ ਪੇਜ ਨੂੰ ਆਪਣੇ ਪਲੇਟਫਾਰਮ 'ਤੇ ਉਤਸ਼ਾਹਿਤ ਨਹੀਂ ਕਰਦੇ ਜਿਹੜੇ ਖੁਦਖੁਸ਼ੀ ਜਾਂ ਅਜਿਹੇ ਦਵਾਈਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਦੇ ਹਨ।"

"ਬੀਬੀਸੀ ਵਲੋਂ ਪਛਾਣੇ ਗਏ ਇਹੋ ਜਿਹੇ ਪੇਜਾਂ ਨੂੰ ਹਟਾ ਦਿੱਤਾ ਗਿਆ ਹੈ। ਅਸੀਂ ਜਾਂਚ ਕੀਤੀ ਹਾਂ ਤੇ ਇਸ ਦੇ ਨਾਲ ਮਿਲਦੇ-ਜੁਲਦੇ ਪੇਜ ਵੀ ਬੰਦ ਕਰ ਦਿੱਤੇ ਗਏ ਹਨ।"

ਯੂਕੇ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਵਲੋਂ ਵੀ ਇਸ ਬਾਰੇ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਲੋਕਾਂ ਨੂੰ ਆਨਲਾਈਨ ਹੋਰਾਂ ਨੂੰ ਸ਼ਿਕਾਰ ਬਣਾਉਣ ਦਾ ਮੌਕਾ ਨਹੀਂ ਦੇਵੇਗੀ। "ਪਰ ਇਹ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਯੂਜ਼ਰਸ ਨੂੰ ਸੁਰਖਿਅਤ ਰੱਖਣ।"

ਖੁਦਖੁਸ਼ੀ ਵਾਲਾ ਜ਼ਹਿਰ

ਪਰ ਇਹ ਅਜੇ ਵੀ ਜਾਰੀ ਹੈ

ਫੇਸਬੁੱਕ ਦੁਆਰਾ ਇਨ੍ਹਾਂ ਪੇਜਾਂ ਨੂੰ ਹਟਾਉਣ ਦੇ ਫੈਸਲੇ ਮਗਰੋਂ ਵੀ ਅਜਿਹੇ ਘੁਟਾਲੇ ਕਰਨ ਵਾਲੇ ਲੋਕ ਰੁੱਕੇ ਨਹੀਂ।

ਜ਼ਹਿਰ ਵੇਚਣ ਲਈ ਕਈ ਨਵੇਂ ਫੇਸਬੁੱਕ ਪੇਜ ਦੁਬਾਰਾ ਬਣ ਗਏ।

ਜੇਕ ਮੂਰੇ ਦੱਸਦੇ ਹਨ ਕਿ ਇਨ੍ਹਾਂ ਘੁਟਾਲੇ ਕਰਨ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ।

"ਉਹ ਮੁੜ ਤੋਂ ਹੋਰ ਪੇਜ ਸ਼ੁਰੂ ਕਰ ਦਿੰਦੇ ਹਨ।"

ਉਨ੍ਹਾਂ ਨੇ ਇਸ ਮੁਸੀਬਤ ਨਾਲ ਨੱਜਿਠਣ ਦਾ ਇੱਕ ਤਰੀਕਾ ਸੁਝਾਇਆ।

ਉਨ੍ਹਾਂ ਕਿਹਾ ਕਿ ਜੇਕਰ ਫੇਸਬੁੱਕ ਇਨ੍ਹਾਂ ਪੇਜਾਂ ਵਿੱਚ ਦੱਸੇ ਗਏ ਉਸ ਜ਼ਹਿਰ ਦਾ ਨਾਂ ਲੱਭ ਲੈਣ ਤਾਂ ਸੰਭਵ ਹੈ ਕਿ ਅਜਿਹੇ ਪੇਜਾਂ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।

grey line

ਦੁਨੀਆਂ ਭਰ ਵਿੱਚ ਮਨੋਵਿਗਿਆਨਕ ਸਮਸਿਆਵਾਂ ਦੇ ਚਲਦਿਆਂ ਆਤਮ-ਹੱਤਿਆ ਇੱਕ ਗੰਭੀਰ ਸਮਸਿਆ ਦੇ ਤੌਰ 'ਤੇ ਉਭਰੀ ਹੈ।

ਹਲਾਂਕਿ ਮਨੋਵਿਗਿਆਨਕ ਸਮਸਿਆਵਾਂ ਦਾ ਇਲਾਜ ਸੰਭਵ ਹੈ। ਇਸ ਲਈ ਤੁਸੀਂ ਮਨੋਵਿਗਿਆਨੀਆਂ ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਸਮਸਿਆਵਾਂ ਤੋਂ ਉਭਰਨ ਲਈ ਦੇਸ਼ ਵਿੱਚ ਕਈ ਹੈਲਪਲਾਇਨ ਨੰਬਰ ਮੌਜੂਦ ਹਨ।

grey line
ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)