ਮੁਹੰਮਦ ਹਨੀਫ਼ ਦਾ ਨਜ਼ਰੀਆ ਉਨ੍ਹਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਪਿੰਡ ਨਹੀਂ ਭੁੱਲਦਾ -‘ਨਾ ਤਾਂ ਤੁਸੀਂ ਕਦੇ ਕਰਾਚੀ ਵਾਲੇ ਬਣਨਾ ਹੈ ਅਤੇ ਨਾ ਹੀ ਸਿੰਧੀ’

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨੀ ਲੇਖਕ ਅਤੇ ਪੱਤਰਕਾਰ
ਈਦ ਆਉਣ ਵਾਲੀ ਹੈ ਅਤੇ ਕੋਰੋਨਾ ਦੀ ਵਜ੍ਹਾ ਕਰਕੇ ਇਸ ਵਾਰ ਪਿੰਡ ਨਹੀਂ ਜਾ ਹੋਣਾ।
ਈਦ ਬਾਰੇ ਇਕ ਦਫ਼ਾ ਕਰਾਚੀ ਦੇ ਇੱਕ ਯਾਰ ਨੇ ਆਖਿਆ ਤੁਸੀਂ ਪੰਜਾਬੀ ਵੀ ਅਜੀਬ ਲੋਕ ਹੋ ਸਾਰੀ ਜ਼ਿੰਦਗੀ ਇੱਥੇ ਕਰਾਚੀ ਗਾਲ ਛੱਡਦੇ ਹੋ। ਲੇਕਿਨ ਨਾ ਤਾਂ ਤੁਸੀਂ ਕਰਾਚੀ ਵਾਲੇ ਬਣਨਾ ਹੈ ਅਤੇ ਨਾ ਹੀ ਸਿੰਧੀ।
ਮੈਂ ਕਿਹਾ ਉਹ ਕਿਉਂ? ਕਹਿੰਦਾ ਤੁਹਾਡਾ ਬੰਦਾ ਮਰਦਾ ਹੈ ਤੇ ਤੁਸੀਂ ਉਸ ਨੂੰ ਦਫ਼ਨਾਉਣ ਲਈ ਪਿੰਡ ਲੈ ਜਾਂਦੇ ਹੋ। ਹਰ ਸਾਲ ਈਦ ਆਉਂਦੀ ਹੈ ਤੇ ਕਹਿੰਦੇ ਹੋ ਕਿ ਮੈਂ ਫਿਰ ਪਿੰਡ ਚੱਲਿਆ।
ਜਦੋਂ ਤੱਕ ਤੁਸੀਂ ਆਪਣੇ ਜਨਾਜ਼ੇ ਇੱਥੇ ਨਹੀਂ ਪੜ੍ਹਾਓਗੇ, ਜਦੋਂ ਤੱਕ ਈਦਾਂ ਇੱਥੇ ਨਹੀਂ ਮਨਾਓਗੇ, ਉਦੋਂ ਤੱਕ ਤੁਸੀਂ ਕਰਾਚੀ ਵਾਲੇ ਨਹੀਂ ਬਣਨਾ ਤੇ ਨਾ ਹੀ ਸਿੰਧੀ ਬਣਨਾ ਹੈ।

ਉਸ ਦੀ ਗੱਲ ਸਹੀ ਸੀ। ਇਸ ਲਈ ਮੈਨੂੰ ਜ਼ਿਆਦਾ ਪਸੰਦ ਨਹੀਂ ਆਈ। ਥੋੜਾ ਜਿਹਾ ਤਰਸ ਵੀ ਆਇਆ ਆਪਣੇ ਆਪ 'ਤੇ। ਓ ਪੰਜਾਬੀਆ ਵੇਖ ਇੱਥੇ ਤੈਨੂੰ ਕਰਾਚੀ ਦੇ ਮਹਾਜਨ ਵੀ ਮਾਹਤੜ ਸਮਝਦੇ।
ਹਾਲਾਂਕਿ ਤਰਸ ਵਾਲੀ ਅਜਿਹੀ ਕੋਈ ਗੱਲ ਨਹੀਂ। ਪਾਕਿਸਤਾਨ 'ਚ ਜਿਸ 'ਤੇ ਵੀ ਮਾੜਾ ਵਕਤ ਆਵੇ ਉਹ ਕਰਾਚੀ ਵੱਲ ਹੀ ਨੱਸਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਥੇ ਆ ਕੇ ਕਿਸੇ ਦੀ ਕਿਸਮਤ ਨੂੰ ਜਾਗ ਲੱਗ ਜਾਂਦੀ ਹੈ ਅਤੇ ਬਾਕੀ ਵਿਚਾਰੇ ਅਰਸ਼ੋਂ ਫਰਸ਼ 'ਤੇ ਆ ਜਾਂਦੇ ਹਨ। ਇੱਥੇ ਵੀ ਤੁਰਦੇ ਫਿਰਦੇ ਉਨ੍ਹਾਂ ਪੰਜਾਬੀ ਭਰਾਵਾਂ ਨੂੰ ਸਲਾਮ ਦੁਆ ਰਹਿੰਦੀ ਹੈ, ਜਿਹੜੇ ਇੱਥੇ ਰੋਜ਼ੀ ਕਮਾਉਣ ਆਏ ਸਨ।
ਜਿਹੜਾ ਕਦੇ ਰਹੀਮਯਾਰ ਖਾਨ ਵਿੱਚ 6 ਕਿਲ੍ਹੇ ਦਾ ਜ਼ਮੀਦਾਰ ਸੀ, ਉਹ ਕਰਾਚੀ ਦੇ ਸਮੁੰਦਰ 'ਤੇ ਚਾਹ ਵੇਚਦਾ ਹੈ। ਜਿਹੜਾ ਚੰਗਾ ਭਲਾ ਮੁਜ਼ਾਹਰਾ ਸੀ ਉਹ ਲੋਕਾਂ ਦੇ ਘਰੋਂ ਕਚਰਾ ਚੁੱਕਦਾ ਹੈ।
ਜਿਸ ਦੇ ਹੱਥ ਕਰਾਚੀ ਦੀ ਮਿੱਟੀ ਨੂੰ ਥੋੜਾ ਸਮਝ ਗਏ ਉਹ ਮਾਲੀ ਬਣ ਗਿਆ। ਜਿਹੜਾ ਪਿੱਛੇ ਪਿੰਡ 'ਚ ਆਪਣੇ ਆਪ ਨੂੰ ਰਾਠ ਸਮਝਦਾ ਸੀ, ਉਹ ਹੁਣ ਇੱਥੇ ਕਿਸੇ ਸੇਠ ਦੀ ਕੋਠੀ ਦਾ ਗੇਟ ਖੋਲ੍ਹਦਾ ਤੇ ਬੰਦ ਕਰਦਾ ਹੈ।
ਇਹ ਵੀ ਪੜ੍ਹੋ-ਨਫ਼ਰਤ ਦੇ ਦੌਰ 'ਚ 'ਭਾਰਤ-ਪਾਕਿਸਤਾਨ' ਦੀ ਮੁਹੱਬਤ
ਇੱਕ ਦਫ਼ਾ ਇੱਕ ਸਰਾਇਕੀ ਔਰਤ ਵੇਖੀ। ਉਹ ਦੁੱਧ -ਦਹੀ ਦੀਆਂ ਦੁਕਾਨਾਂ ਵਾਲਿਆਂ ਨੂੰ ਸ਼ੌਪਰ ਬਣਨ ਵਾਲੇ ਰਬੜਬੈਂਡ ਬਣਾ ਕੇ ਵੇਚਦੀ ਸੀ।
ਜਿੰਨ੍ਹਾਂ ਦਾ ਨਸੀਬ ਜਾਗ ਪਿਆ ਹੈ ਉਨ੍ਹਾਂ ਨੇ ਪਲਾਜ਼ੇ ਵੀ ਬਣਾ ਲਏ ਹਨ। ਰਿਕਸ਼ੇ ਚਲਾਉਣ ਵਾਲੇ ਸਨ, ਜਿੰਨ੍ਹਾਂ ਦੇ ਹੁਣ ਆਪਣੇ ਟੈਂਕਰ ਹਨ।
ਇੱਕ ਗਰਾਈਂ ਮਿਲਿਆ, ਮੇਰੇ ਆਪਣੇ ਹੀ ਪਿੰਡ ਦਾ ਸੀ। ਮੈਂ ਪੁੱਛਿਆ ਕੀ ਕਰਦੇ ਹੋ? ਕਹਿਣਾ ਲੱਗਾ ਟਰੱਕ ਆਰਟ। ਮੈਂ ਕਿਹਾ ਕੀ ਮਤਲਬ? ਤੇ ਕਹਿੰਦਾ ਬੱਸਾਂ ਤੇ ਟਰੱਕਾਂ ਦੇ ਪਿੱਛੇ ਜਿਹੜੇ ਫੁੱਲ-ਬੂਟੇ ਹੁੰਦੇ ਹਨ, ਮੋਰ ਤੇ ਸ਼ੇਰ ਬਣੇ ਹੁੰਦੇ ਹਨ , ਮੈਂ ਉਹ ਪੇਂਟ ਕਰਦਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ ਯਾਰ ਆਪਣੇ ਪਿੰਡ 'ਚ ਤਾਂ ਨਸਲਾਂ ਤੋਂ ਕੋਈ ਆਰਟਿਸਟ ਪੈਦਾ ਨਹੀਂ ਹੋਇਆ ਤੁਸੀਂ ਕਿੱਥੋਂ ਆ ਗਏ? ਕਹਿਣ ਲੱਗਾ ਠੀਕ ਹੈ ਤੁਹਾਡੀ ਗੱਲ ਕਿ ਨਸਲਾਂ 'ਚ ਤਾਂ ਕੋਈ ਆਰਟਿਸਟ ਨਹੀਂ ਸੀ ਪਰ ਕਰਾਚੀ ਨੇ ਸਾਨੂੰ ਆਰਟਿਸਟ ਬਣਾ ਦਿੱਤਾ ਹੈ।
ਮੈਂ ਕਿਹਾ ਗੱਲ ਤੇਰੀ ਵੀ ਸਹੀ ਹੈ। ਅਗਰ ਮੇਰੇ ਵਰਗਾ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਦੀ ਮੱਝ ਨਵ੍ਹਾ ਕੇ ਪਾਸ ਹੋਣ ਵਾਲਾ ਬੰਦਾ ਕਰਾਚੀ ਆ ਕੇ ਦਾਨੇਸ਼ਵਰ ਬਣ ਸਕਦਾ ਫਿਰ ਤੂੰ ਵੀ ਸਾਡੇ ਪਿੰਡ ਦਾ ਪਹਿਲਾ ਆਰਟਿਸਟ ਬਣ ਹੀ ਸਕਦਾ।
ਕੋਰੋਨਾ ਦੀ ਵਜ੍ਹਾ ਤੋਂ ਮੇਰੇ ਕਰਾਚੀ ਦੇ ਯਾਰ ਦਾ ਲਾਮ੍ਹਾ ਇਸ ਦਫ਼ਾ ਲਹਿਜੇਗਾ। ਈਦ 'ਤੇ ਪਿੰਡ ਨਹੀਂ ਜਾਣਾ ਹੋਣਾ। ਬਸ ਵੱਟਸਐਪ 'ਤੇ ਭੈਣਾ-ਭਰਾਵਾਂ 'ਤੇ ਸੱਜਣਾਂ ਨੂੰ ਜੱਫੀਆਂ ਪਾਵਾਂਗੇ 'ਤੇ ਵੱਡੀ ਈਦ ਦੇ ਕੱਚੇ-ਪੱਕੇ ਵਾਅਦੇ ਕਰਾਂਗੇ ਤੇ ਨਾਲ ਹੀ ਈਦ 'ਤੇ ਸੁਣੇ ਕੁੱਝ ਭੁੱਲ ਗਏ ਤੇ ਕੁੱਝ ਯਾਦ ਰਹਿ ਗਏ ਸੁਲਤਾਨ ਬਾਹੂ ਦੇ ਬੋਲ ਯਾਦ ਕਰਾਂਗੇ।
"ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਲਾਲਾਂ ਦੇ ਵਣਜਾਰੇ ਹੂ
ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਲਾਲਾਂ ਦੇ ਵਣਜਾਰੇ ਹੂ
ਸ਼ਾਲਾਂ ਮੁਸਾਫਿਰ ਕੋਈ ਨਾ ਥੀਵੇ, ਕੱਖ ਜਿਨਾ ਥੀ ਭਾਰੇ ਹੂ
ਤਾੜੀ ਮਾਰ ਉੱਡਾ ਨਾ ਬਾਹੂ, ਅਸੀਂ ਆਪੇ ਉੱਡਣ ਹਾਰੇ ਹੂ।
ਰੱਬ ਰਾਖਾ

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5