ਕਿਮ ਜੋਂਗ ਉਨ ਦੀ ਸਿਹਤ ਵਿਗੜਨ ਦੀਆਂ ਅਟਕਲਾਂ: ਉੱਤਰੀ ਕੋਰੀਆ ਦੀ ਗੱਦੀ ਕੌਣ ਸੰਭਾਲੇਗਾ

ਤਸਵੀਰ ਸਰੋਤ, KCNA
ਜਿੱਥੇ ਉੱਤਰੀ ਕੋਰੀਆ ਦਾ ਸਟੇਟ ਮੀਡੀਆ ਸਧਾਰਨ ਹਾਲਾਤਾਂ ਦੇ ਸੰਕੇਤ ਦੇ ਰਿਹਾ ਹੈ, ਉੱਥੇ ਕੌਮਾਂਤਰੀ ਮੀਡੀਆ ਕੁਝ ਹੋਰ ਹੀ ਅਟਕਲਾਂ ਚੱਲ ਰਹੀਆਂ ਹਨ।
ਕੌਮਾਂਤਰੀ ਮੀਡੀਆ ਵਿੱਚ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਦੇ ਗੰਭੀਰ ਹਾਲਤ ਵਿੱਚ ਬਿਮਾਰ ਹੋਣ ਖ਼ਦਸ਼ੇ ਜਤਾਏ ਜਾ ਰਹੇ ਹਨ। ਕਈ ਅਫਵਾਹਾਂ ਵੀ ਉਡ ਰਹੀਆਂ ਹਨ।
ਕਿਮ ਜੋਂਗ ਦੀ ਸਿਹਤ ਨਾਲ ਜੁੜੀਆਂ ਅਫ਼ਵਾਹਾਂ ਨੇ ਉਸ ਵੇਲੇ ਹਵਾ ਫੜੀ ਜਦੋਂ, ਉੱਤਰੀ ਕੋਰੀਆ ਦੇ ਮੁਖੀ, 15 ਅਪ੍ਰੈਲ ਨੂੰ ਆਪਣੇ ਦਾਦਾ ਦੇ ਜਨਮਦਿਨ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ। ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੰਗ ਉੱਤਰੀ ਕੋਰੀਆ ਦੇ ਸੰਸਥਾਪਕ ਸਨ।
ਦੱਖਣੀ ਕੋਰੀਆ ਤੇ ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਅਜਿਹੀ ਕੋਈ ਵੀ ਅਸਧਾਰਨ ਗਤੀਵਿਧੀਆਂ ਸਾਹਮਣੇ ਨਹੀਂ ਆਈਆਂ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਕਿਮ ਜੋਂਗ ਬਿਮਾਰ ਹਨ ਜਾਂ ਫਿਰ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਇਸ ਮਾਮਲੇ 'ਤੇ ਉਸ ਵੇਲੇ ਤੱਕ ਪੱਕੇ ਤੌਰ 'ਤੇ ਕੁਝ ਵੀ ਕਹਿਣਾ ਔਖਾ ਹੋਵੇਗਾ, ਜਦੋਂ ਤੱਕ ਉੱਤਰੀ ਕੋਰੀਆ ਦਾ ਮੀਡੀਆ ਆਪ ਕੋਈ ਐਲਾਨ ਨਹੀਂ ਕਰ ਦਿੰਦਾ।
ਪਰ ਜੇਕਰ ਕਿਮ ਜੋਂਗ ਦੀ ਸਿਹਤ ਬਾਰੇ ਆ ਰਹੀਆਂ ਖ਼ਬਰਾਂ ਅਤੇ ਕਈ ਤਰ੍ਹਾਂ ਜੇ ਕਿਆਸਾਂ ਵਿਚਾਲੇ ਇਹ ਵੀ ਚਰਚਾ ਛਿੜ ਗਈ ਹੈ ਕਿ ਅਜਿਹੇ ਵਿੱਚ ਉੱਤਰੀ ਕੋਰੀਆਂ ਦੀ ਕਮਾਨ ਕਿਸ ਦੇ ਹੱਥ ਜਾ ਸਕਦੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1


ਕਿਮ ਯੋ-ਜੋਂਗ
ਕਿਮ ਜੋਂਗ ਉਨ ਦੀ ਛੋਟੀ ਭੈਣ, ਕਿਮ ਯੋ-ਜੋਂਗ ਨੂੰ ਉੱਤਰੀ ਕੋਰੀਆ ਦੀ ਸੁਭਾਵਕ ਉੱਤਰਾਧਿਕਾਰੀ ਵਜੋਂ ਵੇਖਿਆ ਜਾਂਦਾ ਹੈ।

ਤਸਵੀਰ ਸਰੋਤ, Getty Images
31 ਸਾਲਾ ਕਿਮ ਯੋ-ਜੋਂਗ ਆਪਣੇ ਭਰਾ ਵਾਂਗ ਪੱਛਮੀ ਸਿੱਖਿਆ ਪ੍ਰਣਾਲੀ ਹੇਠ ਪੜ੍ਹੀ ਹੈ। ਕਿਮ ਯੋ ਆਪਣੀ ਪਾਰਟੀ ਦੇ ਪੋਲਿਤ ਬਿਊਰੋ ਦੀ ਮੈਂਬਰ ਹੋਣ ਦੇ ਨਾਲ, ਦੇਸ ਦੇ ਪ੍ਰਚਾਰ ਵਿਭਾਗ ਦੀ ਸਹਾਇਕ ਨਿਰਦੇਸ਼ਕ ਵੀ ਹੈ।
ਉਨ੍ਹਾਂ ਨੂੰ ਕਿਮ ਜੋਂਗ ਉਨ ਦੀ 'ਸੈਕਰੇਟਰੀ' ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣੇ ਭਰਾ ਦੇ ਰੋਜ਼ਾਨਾ ਦੀਆਂ ਗਤਿਵਿਧਿਆਂ ਵਿੱਚ ਮੌਜੂਦ ਹੁੰਦੀ ਹੈ।
ਮੰਨਿਆ ਜਾਂਦਾ ਹੈ ਕਿ ਉਹ ਉੱਤਰੀ ਕੋਰੀਆ ਦੇ ਮੁਖੀ ਨੂੰ ਦੇਸ ਲਈ ਨਿਤੀਆਂ ਬਣਾਉਣ ਵਿੱਚ ਸਲਾਹ ਵੀ ਦਿੰਦੀ ਹੈ।
ਕਿਮ ਯੋ ਜੋਂਗ ਉਸ ਕਥਿਤ 'ਮਾਊਂਟ ਪੈਕਟੂ ਬਲੱਡਲਾਈਨ' ਦੀ ਮੈਂਬਰ ਵੀ ਹੈ ਜਿਸ ਨੂੰ ਕਿਮ ਇਨ ਸੁੰਗ ਦੇ ਸਿੱਧੇ ਵੰਸ਼ਜ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਉੱਤਰੀ ਕੋਰੀਆ ਦੀ ਸਿਆਸਤ ਵਿੱਚ ਇਸ ਗੱਲ ਦੇ ਬਹੁਤ ਮਾਅਨੇ ਹਨ।
ਪਰ ਅਕਸਰ ਕਿਮ ਯੋ ਨੂੰ ਲਾਪਰਵਾਹੀ ਤੇ ਜਲਦਬਾਜ਼ੀ ਕਰਨ ਲਈ ਵੀ ਜਾਣਿਆ ਜਾਂਦਾ ਹੈ।
ਹਨੋਈ ਵਿੱਚ ਕਿਮ ਯੋ ਵੱਲੋਂ ਲੁਕ ਕੇ ਆਪਣੇ ਭਰਾ ਅਤੇ ਡੌਨਲਡ ਟਰੰਪ ਨੂੰ ਦੇਖਦੇ ਹੋਇਆਂ ਦੀ ਫੋਟੋ, ਕਿਮ ਜੋਂਗ ਉਨ ਲਈ ਸ਼ਰਮਿੰਦਗੀ ਦਾ ਕਾਰਨ ਬਣੀ ਸੀ।

ਤਸਵੀਰ ਸਰੋਤ, ANKIT PANDA/TWITTER
ਪਰ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਕਿਮ ਨੂੰ ਇਸ ਤਰ੍ਹਾਂ ਲੁੱਕ ਕੇ ਨਜ਼ਰ ਰੱਖਦੇ ਦੇਖਿਆ ਗਿਆ ਹੋਵੇ।
ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਦੇਸ ਇੱਕ ਮਹਿਲਾ ਸ਼ਾਸਕ ਨੂੰ ਸਵੀਕਾਰ ਕਰੇਗਾ।
ਔਰਤਾਂ ਉੱਤਰੀ ਕੋਰੀਆ ਦੇ ਸਿਆਸੀ ਤੇ ਸਮਾਜਿਕ ਢਾਂਚੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਉੱਚੇ ਅਹੁਦਿਆਂ ਤੱਕ ਘੱਟ ਹੀ ਪਹੁੰਚ ਪਾਉਂਦੀਆਂ ਹਨ।
ਪਰ ਕੀ ਕਿਮ ਪਰਿਵਾਰ ਇਸ ਪਿਤਾ ਪੁਰਖੀ ਸੋਚ ਨੂੰ ਖ਼ਤਮ ਕਰ ਪਾਵੇਗਾ?
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਕਿਮ ਜੋਂਗ ਕੋਲ
ਪਹਿਲਾਂ ਕਿਮ ਜੋਂਗ-ਉਨ ਦੇ ਪਿਤਾ ਨੇ ਆਪਣੇ ਵੱਡੇ ਪੁੱਤਰ ਤੇ ਕਿਮ ਜੋਂਗ ਉਨ ਦੇ ਵੱਡੇ ਭਰਾ ਨੂੰ ਉੱਤਰਾਧਿਕਾਰੀ ਵਜੋਂ ਪੇਸ਼ ਕੀਤਾ ਸੀ।
ਪਰ ਜਦੋਂ ਕਿਮ ਜੋਂਗ ਕੋਲ ਨੇ ਮਿਲਟਰੀ ਤੇ ਸਿਆਸਤ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਤਾਂ ਉਨ੍ਹਾਂ ਨੂੰ ਪਿੱਛੇ ਕਰ ਦਿੱਤਾ ਗਿਆ।

ਤਸਵੀਰ ਸਰੋਤ, Getty Images
ਬਹੁਤ ਘੱਟ ਦੇਖੇ ਜਾਣ ਵਾਲੇ ਕਿਮ ਜੋਂਗ ਕੋਲ ਨੂੰ 2015 ਵਿੱਚ ਲੰਡਨ ਵਿੱਚ ਦੇਖਿਆ ਗਿਆ ਸੀ। ਉਹ ਉਸ ਵੇਲੇ ਰੋਇਲ ਐਲਬਰਟ ਹਾਲ ਵਿੱਚ ਆਪਣੇ ਪਸੰਦੀਦਾ ਗਿਟਾਰਿਸਟ ਐਰਿਕ ਕਲੈਪਟਨ ਦੇ ਇੱਕ ਸ਼ੋਅ ਲਈ ਗਏ ਸਨ।
ਬਹੁਤ ਹੀ ਘੱਟ ਉਮੀਦ ਹੈ ਕਿ ਉਨ੍ਹਾਂ ਨੂੰ ਕਿਮ ਜੋਂਗ ਉਨ ਦੇ ਉੱਤਰਾਧਿਕਾਰੀ ਵਜੋਂ ਚੁਣਿਆ ਜਾਵੇ।
ਕਿਮ ਪਿਯੋਂਗ ਇਲ
ਸਾਬਕਾ ਡਿਪਲੋਮੈਟ ਕਿਮ ਪਿਯੋਂਗ ਇਲ, ਕਿਮ ਜੋਂਗ ਉਨ ਦੇ ਚਾਚਾ ਤੇ ਉੱਤਰੀ ਕੋਰੀਆ ਦੇ ਦੂਜੇ ਸ਼ਾਸਕ ਕਿਮ ਜੋਂਗ ਇਲ ਦੇ ਮਤਰੇਅੇ ਭਰਾ ਹਨ।
ਕਿਮ ਇਲ ਸੁੰਗ ਦੇ ਪੁੱਤਰ ਹੋਣ ਦੇ ਨਾਤੇ, ਕਿਮ ਪਿਯੋਂਗ ਇਲ ਵਿੱਚ ਵੀ 'ਮਾਊਂਟ ਪੈਕਟੂ' ਖਾਨਦਾਨ ਦਾ ਖੂਨ ਹੈ।

ਤਸਵੀਰ ਸਰੋਤ, POLISH PRESIDENCY
ਕਿਮ ਪਿਯੋਂਗ ਇਲ ਨੂੰ ਕਿਮ ਜੋਂਗ ਇਲ ਲਈ ਖ਼ਤਰਾ ਮੰਨਿਆ ਜਾਂਦਾ ਸੀ। ਇਸੇ ਕਰਕੇ ਉਨ੍ਹਾਂ ਨੂੰ 4 ਦਹਾਕਿਆਂ ਲਈ ਇੱਕ ਰਾਜਦੂਤ ਵਜੋਂ ਯੂਰਪ ਭੇਜ ਦਿੱਤਾ ਗਿਆ।
ਪਿਛਲੇ ਸਾਲ, 65 ਦੀ ਉਮਰ ਵਿੱਚ ਉਹ ਵਾਪਸ ਪਿਯੋਂਗਯਾਂਗ ਰਿਟਾਇਰ ਹੋ ਕੇ ਆਏ। ਉਨ੍ਹਾਂ ਨੂੰ ਇਸ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਚੋ ਰਿਯੋਂਗ ਹੇ
ਚੋ ਨੂੰ ਪਿਯੋਂਗਯਾਂਗ ਦੇ ਸਮਾਗਮ ਦੌਰਾਨ, ਕਿਮ ਦਾ ਸੱਜਾ ਹੱਥ ਮੰਨਿਆ ਗਿਆ।
ਵਾਇਸ ਮਾਰਸ਼ਲ ਕੋ, ਕਿਮ ਜੋਂਗ ਉਨ ਦੇ ਕਰੀਬੀ ਤੇ ਸੁਪਰੀਮ ਪੀਪਲਜ਼ ਅਸੈਂਬਲੀ ਦੇ ਪ੍ਰਧਾਨ ਹਨ।

ਤਸਵੀਰ ਸਰੋਤ, Getty Images
70 ਸਾਲਾ, ਕੋ ਬਹੁਤ ਸ਼ਕਤੀਸ਼ਾਲੀ ਹਨ ਤੇ ਉਨ੍ਹਾਂ ਨੂੰ ਕਿਮ ਜੋਂਗ ਉਨ ਦੇ ਨਾਲ ਖੜੇ ਰਹਿਣ ਲਈ ਬਹੁਤ ਵਾਰ ਸਨਮਾਨਿਤ ਵੀ ਕੀਤਾ ਗਿਆ ਹੈ।
2012 ਵਿੱਚ, ਉਨ੍ਹਾਂ ਨੂੰ ਕਿਮ ਜੋਂਗ ਉਨ ਦੇ ਮੁਖੀ ਬਣਨ ਸਾਰ ਹੀ ਕਈ ਤਰੱਕੀਆਂ ਮਿਲੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਚੋ ਕਿਮ ਲਈ ਬਹੁਤ ਮਹੱਤਵਪੂਰਨ ਥਾਂ ਰੱਖਦੇ ਸਨ।
ਚੋ, ਕਿਮ ਪਰਿਵਾਰ ਵਿੱਚੋਂ ਨਾ ਹੁੰਦਿਆਂ ਹੋਇਆਂ, ਉਨ੍ਹਾਂ ਕੁਝ ਸਿਆਸੀ ਆਗੂਆਂ ਵਿੱਚੋਂ ਹਨ ਜਿਸ ਦਾ ਨਾਂ ਮੀਡੀਆ ਵਿੱਚ ਆਉਂਦਾ ਰਹਿੰਦਾ ਹੈ।
ਅਕਸਰ ਕਿਮ ਪਰਿਵਾਰ ਹੀ ਉੱਤਰੀ ਕੋਰੀਆ ਮੀਡੀਆ ਦੇ ਕੇਂਦਰ ਵਿੱਚ ਹੁੰਦਾ ਹੈ।
ਅੱਜ-ਕੱਲ੍ਹ ਦੇ ਸਮੇਂ ਵਿੱਚ ਜਿੱਥੇ ਪਰਿਵਾਰ ਦਾ ਨਾਂ ਅਹੁਦਾ ਤੈਅ ਨਹੀਂ ਕਰਦਾ, ਹੋ ਸਕਦਾ ਹੈ ਕਿ ਉੱਤਰੀ ਕੋਰੀਆ ਨੂੰ ਵੀ ਅਜਿਹਾ ਤਰਕਸ਼ੀਲ ਉੱਤਰਾਧਿਕਾਰੀ ਮਿਲ ਜਾਵੇ। ਇਹ ਕਿਮ ਦੀ ਅਚਾਨਕ ਹੋਈ ਮੌਤ ਮਗਰੋਂ ਹੋ ਵੀ ਸਕਦਾ ਹੈ।
ਕਿਮ ਜੇ ਰਿਯੋਂਗ
ਕਿਮ ਨਾਂ ਹੁੰਦਿਆਂ ਹੋਇਆਂ ਵੀ ਕਿਮ ਜੇ, ਕਿਮ ਜੋਂਗ ਦੇ ਪਰਿਵਾਰ ਨਾਲ ਸਬੰਧਿਤ ਨਹੀਂ ਹਨ। ਕਿਮ ਜੇ ਸੂਬੇ ਦੀ ਸਿਆਸਤ ਵਿੱਚੋਂ ਉਭਰਿਆ ਹੋਇਆ ਨਾਂ ਹੈ।
2016 ਤੱਕ ਜ਼ਿਆਦਾ ਨਾ ਜਾਣਿਆ ਜਾਣ ਵਾਲਾ ਇਹ ਨਾਂ, ਇੱਕ ਦਮ ਦੁਨੀਆਂ ਦੀ ਨਜ਼ਰਾਂ ਵਿੱਚ ਆਇਆ।

ਤਸਵੀਰ ਸਰੋਤ, KOREA CENTRAL TV
ਸੁਪਰੀਮ ਪੀਪਲਜ਼ ਅਸੈਂਬਲੀ ਵਿੱਚ ਸਾਲ ਪਹਿਲਾਂ ਚੁਣੇ ਗਏ ਕਿਮ ਜੇ ਨੂੰ ਇੱਕ ਮਹੀਨੇ ਬਾਅਦ ਹੀ ਪ੍ਰੀਮਿਅਰ ਵਜੋਂ ਚੁਣ ਲਿਆ ਗਿਆ। ਉਨ੍ਹਾਂ ਨੂੰ ਪੋਲਿਤ ਬਿਊਰੋ ਤੇ ਕੇਂਦਰੀ ਮਿਲੀਟਰੀ ਕਮਿਸ਼ਨ ਵਿੱਚ ਥਾਂ ਮਿਲੀ।
ਚੋ ਵਾਂਗ ਕਿਮ ਜੇ ਨੂੰ ਉਸ ਵੇਲੇ ਤੱਕ ਅਹੁਦਾ ਦਿੱਤਾ ਜਾ ਸਕਦਾ ਹੈ, ਜਦੋਂ ਤੱਕ ਕੋਈ ਕਿਮ ਪਰਿਵਾਰ ਦਾ ਮੈਂਬਰ ਇਸ ਲਈ ਤਿਆਰ ਨਾ ਹੋ ਜਾਵੇ।
ਉੱਤਰਾਧਿਕਾਰੀ ਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ?
1948 ਵਿੱਚ ਬਣੇ ਉੱਤਰੀ ਕੋਰੀਆ 'ਤੇ ਅਜੇ ਤੱਕ ਸਿਰਫ਼ ਕਿਮ ਪਰਿਵਾਰ ਦੇ ਮੈਂਬਰਾਂ ਨੇ ਹੀ ਰਾਜ ਕੀਤਾ ਹੈ।
ਹਾਲਾਂਕਿ ਨਵੇਂ ਲੀਡਰ ਦੀ ਪੁਸ਼ਟੀ ਸੁਪਰੀਮ ਪੀਪਲਜ਼ ਅਸੈਂਬਲੀ ਹੀ ਦਵੇਗੀ ਪਰ ਉੱਤਰਾਧਿਕਾਰੀ ਬਾਰੇ ਕਈ ਮਹੀਨੇ ਜਾਂ ਸਾਲਾਂ ਪਹਿਲਾਂ ਹੀ ਫ਼ੈਸਲਾ ਕਰ ਲਿਆ ਜਾਂਦਾ ਹੈ।
ਸੁਪਰੀਮ ਪੀਪਲਜ਼ ਅਸੈਂਬਲੀ ਇੱਕ ਰਸਮੀ ਸੰਸਦ ਹੈ ਜਿਸ ਵਿੱਚ ਬਹੁਤੇ ਮੈਂਬਰ ਕੋਰੀਆ ਦੀ ਵਰਕਰ ਪਾਰਟੀ ਜਾਂ ਉਸ ਦੀਆਂ ਹੋਰ ਭਾਈਵਾਲ ਪਾਰਟੀਆਂ ਦੇ ਹਨ।
ਕਿਮ ਜੋਂਗ ਇਲ ਨੇ ਆਪਣੇ ਪਿਤਾ ਤੇ ਉੱਤਰੀ ਕੋਰੀਆ ਦੇ ਸੰਸਥਾਪਕ ਕਿਮ ਇਲ ਸੰਗ ਦੀ ਮੌਤ ਤੋਂ ਬਾਅਦ, 1994 ਵਿੱਚ ਸੱਤਾ ਸਾਂਭੀ। ਉਨ੍ਹਾਂ ਨੇ ਦੇਸ ਵਿੱਚ ਕਿਮ ਪਰਿਵਾਰ ਲਈ ਇੱਕ ਉੱਚੀ, ਪੂਜਣ ਯੋਗ, ਥਾਂ ਬਣਾ ਲਈ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਇੱਕ ਧਾਰਨਾ ਬਣਾ ਦਿੱਤੀ ਕਿ ਕਿਮ ਪਰਿਵਾਰ ਦੇ ਲੋਕ ਮਾਊਂਟ ਪੈਕਟੂ ਨਾਲ ਜੁੜੇ ਪਵਿੱਤਰ ਲੋਕ ਹਨ ਜੋ ਦੇਸ 'ਤੇ ਰਾਜ ਕਰਨ ਲਈ ਬਣੇ ਹਨ।
ਪੈਕਟੂ ਪਹਾੜ ਇੱਕ ਖ਼ਤਮ ਹੋ ਚੁੱਕਾ ਜਵਾਲਾਮੁਖੀ ਹੈ, ਜਿਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਧਾਰਨਾ ਹੈ ਕਿ ਕੋਰੀਆਈ ਸੱਭਿਅਤਾ ਦਾ ਜਨਮ ਇਸ ਤੋਂ ਹੋਇਆ।
ਜਿਵੇਂ ਕਿਮ ਇਲ ਸੰਗ ਨੇ ਕਿਮ ਜੋਂਗ ਇਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ, ਉਸੇ ਤਰ੍ਹਾਂ ਕਿਮ ਜੋਂਗ ਇਲ ਨੇ ਆਪਣੇ ਪੁੱਤਰ ਕਿਮ ਜੋਂਗ-ਉਨ ਨੂੰ ਰਾਜਗੱਦੀ ਸੌਂਪ ਦਿੱਤੀ।
ਕਿਮ ਜੋਂਗ ਉਨ ਦੇ ਬੱਚੇ ਵੀ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤਾ ਨਹੀਂ ਪਤਾ। ਨਾ ਹੀ ਕੋਈ ਅਜੇ ਅਹੁਦਾ ਸੰਭਾਲਣ ਲਈ ਤਿਆਰ ਹੋਇਆ ਜਾਪਦਾ ਹੈ। ਇੱਥੋਂ ਤੱਕ ਕਿ ਉੱਤਰੀ ਕੋਰੀਆ ਦੇ ਲੋਕਾਂ ਨੂੰ ਕਿਮ ਜੋਂਗ ਦੇ ਬੱਚਿਆਂ ਦਾ ਨਾਂ ਵੀ ਨਹੀਂ ਪਤਾ।
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












