ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਨੂੰ ‘ਮੌਰਨਿੰਗ ਸਟਾਰ ਕਿੰਗ’ ਕਿਉਂ ਕਿਹਾ ਜਾਂਦਾ

ਤਸਵੀਰ ਸਰੋਤ, AFP
ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਉੱਤਰਾਧਿਕਾਰੀ ਬਣਾਇਆ ਗਿਆ। ਇਲਜ਼ਾਮ ਲੱਗੇ ਕਿ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਆਪਣੇ ਚਾਚੇ ਅਤੇ ਮਤਰੇਏ ਭਰਾ ਕਤਲ ਕਰਵਾ ਦਿੱਤਾ।
ਆਪਣੇ ਸ਼ਾਸ਼ਨ ਕਾਲ ਦੌਰਾਨ ਹਾਲਾਂਕਿ ਉਨ੍ਹਾਂ ਨੇ ਅਮਰੀਕਾ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਕਦੇ ਵੀ ਉਹ ਆਪਣੇ ਦੇਸ਼ ਲਈ ਨਵੇਂ ਹਥਿਆਰ ਵਿਕਸਿਤ ਕਰਨ ਦੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਾਲ ਹੀ ਵਿੱਚ ਕਿਮ ਜੋਂਗ ਉਨ ਦੇ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਰਿਪੋਰਟਾਂ ਕੌਮਾਂਤਰੀ ਮੀਡੀਆ ਵਿੱਚ ਆਈਆਂ।
ਜਿਨ੍ਹਾਂ ਨੂੰ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਸ਼ਾਸਕ ਬਿਲਕੁਲ ਤੰਦਰੁਸਤ ਹਨ।
ਹਾਲਾਂਕਿ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਕਿਮ ਜੋਂਗ ਉਨ ਚਰਚਾ ਵਿੱਚ ਆ ਗਏ ਹਨ। ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਕਿਮ ਦੀ ਬੀਮਾਰੀ ਬਾਰੇ ਅਜਿਹੀਆਂ ਖ਼ਬਰਾਂ ਪਹਿਲੀ ਵਾਰ ਉੱਡੀਆਂ ਹੋਣ ਅਜਿਹਾ ਪਹਿਲਾਂ ਵੀ ਹੋਇਆ ਹੈ। ਅਜਿਹੀਆਂ ਖ਼ਬਰਾਂ ਹਰ ਵਾਰ ਰੱਦ ਵੀ ਹੁੰਦੀਆਂ ਰਹੀਆਂ ਹਨ।

ਤਸਵੀਰ ਸਰੋਤ, REUTERS
ਕਿਮ ਜੋਂਗ ਉਨ ਦੀ ਆਪਣੀ ਕਹਾਣੀ ਵੱਲ ਵਾਪਸ ਅਉਂਦੇ ਹਾਂ—
ਕਿਮ ਨੂੰ ਉੱਤਰੀ ਕੋਰੀਆ ਦਾ ਆਗੂ ਮਹਿਜ਼ ਕਿਮ ਜੋਂਗ ਇਲ ਦੇ ਪੁੱਤਰ ਹੋਣ ਕਾਰਨ ਹੀ ਨਹੀਂ ਸੀ ਚੁਣ ਲਿਆ ਗਿਆ ਸਗੋਂ ਉਨ੍ਹਾਂ ਕੋਲ ਦੇਸ਼ ਦੀ ਅਗਵਾਈ ਲਈ ਸਿਆਸੀ ਅਤੇ ਫੌਜ਼ੀ ਤਜਰਬਾ ਵੀ ਸੀ।
ਕਿਮ ਦੇ ਪਿਤਾ ਉੱਤਰੀ ਕੋਰੀਆਂ ਦੇ ‘ਇੱਕ ਪਿਆਰੇ ਆਗੂ’ ਸਨ। ਜਦੋਂ ਦਸੰਬਰ 2011 ਵਿੱਚ ਉਨ੍ਹਾਂ ਦੀ ਮੌਤ ਹੋਈ ਤਾਂ ਕਿਮ ਜੋਂਗ ਉਨ ਨੂੰ ਉੱਤਰਾਧਿਕਾਰੀ ਬਣਾਉਣ ਦੀ ਤਿਆਰੀ ਚਲ ਹੀ ਰਹੀ ਸੀ।
ਚਾਚੇ ਅਤੇ ਮਤਰੇਅ ਭਰਾ ਦੇ ਕਤਲ ਤੋਂ ਬਾਅਦ ਉਹ ਇੱਕ ਬੇਰਹਿਮ ਆਗੂ ਵਜੋਂ ਉੱਭਰੇ।


‘ਮੌਰਨਿੰਗ ਸਟਾਰ ਕਿੰਗ’
ਕਿਮ ਜੋਂਗ ਉਨ, ਕਿਮ ਜੋਂਗ ਇਲ ਦੇ ਸਭ ਤੋਂ ਛੋਟੇ ਪੁੱਤਰ ਹਨ। ਕਿਮ ਜੋਂਗ ਉਨ ਦਾ ਜਨਮ ਆਪਣੇ ਪਿਤਾ ਦੀ ਤੀਜੀ ਪਤਨੀ, ਕੋ ਜੋਂਗ ਹੂਈ, ਤੋਂ 1983 ਜਾਂ 1984 ਵਿੱਚ ਹੋਇਆ।

ਤਸਵੀਰ ਸਰੋਤ, AFP
ਪਹਿਲਾਂ ਕਿਮ ਜੋਂਗ ਉਨ ਨੂੰ ਉਨ੍ਹਾਂ ਦੇ ਪਿਤਾ ਉੱਤਰਾਧਿਕਾਰੀ ਵਜੋਂ ਨਹੀਂ ਦੇਖਦੇ ਸਨ।
ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਉਨ੍ਹਾਂ ਦੇ ਮਤਰੇਏ ਭਰਾ ਕਿਮ ਜੋਂਗ-ਨੈਮ ਅਤੇ ਸਗੇ ਵੱਡੇ ਭਰਾ ਕਿਮ ਜੋਂਗ-ਚੋਲ ਉਪਰ ਸਨ।
ਕਿਮ ਜੋਂਗ-ਨੈਮ ਦੇ ਮਈ 2001 ਵਿੱਚ ਜਾਪਾਨ ਤੋਂ ਡਿਪੋਰਟੇਸ਼ਨ ਅਤੇ ਵਿਚਕਾਰਲੇ ਭਰਾ ਜੋਂਗ ਚੋਲ ਨੂੰ ਨਾ-ਕਾਬਲ ਸਮਝੇ ਜਾਣ ਤੋਂ ਬਾਅਦ ਹੀ ਕਿਮ ਜੋਂਗ ਉਨ ਦੇ ਸਿਆਸਤ ਵਿੱਚ ਆਉਣ ਦੇ ਹਾਲਾਤ ਸੁਧਰੇ।
ਜਦੋਂ ਕਿਮ ਨੇ ਇੱਕ ਤੋਂ ਬਾਅਦ ਇੱਕ ਉੱਚੇ ਅਹੁਦਿਆਂ ਨੂੰ ਸੰਭਾਲਿਆਂ ਤਾਂ ਹੀ ਉਹ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਵਿੱਚ ਚਮਕੇ ਅਤੇ ਉਨ੍ਹਾਂ ਨੂੰ ਪਿਤਾ ਦੇ ਵਾਰਸ ਵਜੋਂ ਦੇਖਿਆ ਜਾਣ ਲੱਗਿਆ।
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਕਿਮ ਨੇ ਵੀ ਆਪਣੇ ਭਰਾ ਵਾਂਗ ਹੀ ਸਵਿੱਟਜ਼ਰਲੈਂਡ ਤੋਂ ਪੜ੍ਹਾਈ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਪੱਛਮੀ ਪ੍ਰਭਾਵ ਨਹੀਂ ਕਬੂਲਿਆ।
ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਆਉਣ ਤੋਂ ਬਾਅਦ ਉਹ ਕਿਮ ਇਲ 2-ਸੰਗ ਮਿਲਟਰੀ ਯੂਨੀਵਰਸਿਟੀ ਵੀ ਗਏ।
ਉਨ੍ਹਾਂ ਦੀ ਮਾਂ ਨੂੰ ਕਿਮ ਜੋਂਗ ਇਲ ਦੀ ਚਹੇਤੀ ਪਤਨੀ ਮੰਨਿਆ ਜਾਂਦਾ ਸੀ। ਮਾਂ ਨੇ ਆਪਣੇ ਪੁੱਤਰ ਆਪਣੀ ਪੂਰੀ ਮਮਤਾ ਬਰਾਸਾਈ ਜਿਸ ਕਾਰਨ ਕਿਮ ਨੂੰ ‘ਮੌਰਨਿੰਗ ਸਟਾਰ ਕਿੰਗ’ ਵੀ ਕਿਹਾ ਗਿਆ।
ਅਗਸਤ 2010 ਵਿੱਚ ਕਿਮ ਜੋਂਗ ਇਲ ਨੇ ਚੀਨ ਦਾ ਦੌਰਾ ਕੀਤਾ। ਕਿਹਾ ਜਾਂਦਾ ਹੈ ਕਿ ਕਿਮ ਇਸ ਦੌਰੇ ਦੌਰਾਨ ਆਪਣੇ ਪਿਤਾ ਦੇ ਨਾਲ ਸਨ।
ਉਦੋਂ ਤੱਕ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਪਿਤਾ ਦਾ ਵਾਰਿਸ ਸਮਝਿਆ ਜਾਣ ਲੱਗਾ ਸੀ। ਫਿਰ ਜਿਵੇਂ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਕਿਮ ਨੂੰ ਤੁਰੰਤ ਹੀ ਉਨ੍ਹਾਂ ਦਾ ਉਤਰਾਧਿਕਾਰੀ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ:
‘ਮਿਲਟਰੀ ਪਹਿਲਾਂ’
ਕਿਮ ਨੇ ਆਪਣਾ ਪਹਿਲਾਂ ਜਨਤਕ ਭਾਸ਼ਣ ਕਿਮ ਇਲ 2-ਸੰਗ ਦੀ 100ਵੇਂ ਜਨਮਦਿਨ ਮੌਕੇ 15 ਅਪ੍ਰੈਲ 2012 ਨੂੰ ਉੱਤਰੀ ਕੋਰੀਆ ਵਿੱਚ ਹੀ ਦਿੱਤਾ ਸੀ।
ਉਨ੍ਹਾਂ ਨੇ "ਮਿਲਟਰੀ ਪਹਿਲਾਂ" ਸਿਧਾਂਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਸਮਾਂ ਜਦੋਂ ਉੱਤਰੀ ਕੋਰੀਆ ਨੂੰ ਕੋਈ ਧਮਕਾ ਸਕਦਾ ਸੀ ‘ਹਮੇਸ਼ਾ ਲਈ ਜਾ ਚੁੱਕਿਆ’ ਹੈ।

ਤਸਵੀਰ ਸਰੋਤ, KCNA
ਉਨ੍ਹਾਂ ਦੀ ਅਗਵਾਈ ਵਿੱਚ ਉੱਤਰੀ ਕੋਰੀਆ ਵਿੱਚ ਪਰਮਾਣੂ ਅਤੇ ਮਿਜ਼ਾਇਲ ਪਰੀਖਣ ਪ੍ਰੋਗਰਾਮ ਹੁੰਦੇ ਰਹੇ ਅਤੇ ਹਥਿਆਰਾਂ ਦਾ ਤੇਜ਼ੀ ਨਾਲ ਵਿਕਾਸ ਵੀ ਹੋਇਆ।
ਪਿਓਂਗਯਾਂਗ ਦਾ ਦਾਅਵਾ ਹੈ ਕਿ ਉਸ ਨੇ ਲੰਬੀ ਦੂਰੀ ਦੀ ਮਿਜ਼ਾਇਲ ’ਚ ਲੋਡ ਕੀਤੇ ਜਾ ਸਕਣ ਵਾਲੇ ਇੱਕ ਛੋਟੇ ਹਾਈਡ੍ਰੋਜਨ ਬੰਬ ਦਾ ਪਰਖ ਵੀ ਕੀਤੀ ਹੈ।
ਹਾਲਾਂਕਿ ਮਾਹਰ ਉੱਤਰੀ ਕੋਰੀਆ ਦੀ ਹਥਿਆਰਾਂ ਦੀ ਤਾਕਤ ਬਾਰੇ ਵੱਖੋ-ਵੱਖ ਰਾਇ ਰੱਖਦੇ ਹਨ।
ਫਿਰ ਵੀ ਉੱਤਰੀ ਕੋਰੀਆ ਦੀਆਂ ਮਿਜ਼ਾਇਲਾਂ ਦੀ ਪਹੁੰਚ ਵੀ ਕਾਫੀ ਦੂਰ ਤੱਕ ਜਾਪਦੀ ਹੈ।

ਤਸਵੀਰ ਸਰੋਤ, KCNA
ਸਾਲ 2017 ਵਿੱਚ ਉੱਤਰ ਕੋਰੀਆ ਨੇ ਕਈ ਮਿਜ਼ਾਇਲਾਂ ਦੀ ਪਰਖ ਕੀਤੀ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਇੱਕ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਇਲ ਵੀ ਸੀ। ਦਾਅਵਾ ਇਹ ਵੀ ਕੀਤਾ ਗਿਆ ਕਿ ਇਸ ਮਿਜ਼ਾਈਲ ਦੀ ਪਹੁੰਚ ਅਮਰੀਕਾ ਤੱਕ ਹੈ।
ਇਸ ਨਾਲ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਦੁਸ਼ਮਣੀ ਵਧੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਜੋਂਗ ਵਿਚਾਲੇ ਸ਼ਬਦੀ ਜੰਗ ਵੀ ਵਧਦੀ ਚਲੀ ਗਈ।
ਟਰੰਪ ਨੇ ਕਿਮ ਜੋਂਗ ਨੂੰ 'ਸੁਸਾਇਡ ਮਿਸ਼ਨ ’ਤੇ ਰੌਕੇਟ ਮੈਨ' ਕਿਹਾ ਤੇ ਉੱਥੇ ਹੀ ਕਿਮ ਨੇ ਅਮਰੀਕੀ ਰਾਸ਼ਟਰੀ ਨੂੰ 'ਦਿਮਾਗੀ ਤੌਰ ’ਤੇ ਬਜ਼ੁਰਗ' ਦੱਸਿਆ।
ਫਿਰ ਵੀ, ਅਚਾਨਕ, ਕਿਮ ਨੇ ਆਪਣੇ ਨਵੇਂ ਸਾਲ ਦੇ ਸੰਬੋਧਨ ਵਿੱਚ ਦੱਖਣੀ ਕੋਰੀਆ ਨੂੰ ਜੈਤੂਨ ਦੀ ਟਾਹਣੀ ਪੇਸ਼ ਕਰਦਿਆਂ ਕਿਹਾ ਸੀ ਕਿ ਉਹ 'ਗੱਲਬਾਤ ਲਈ ਤਿਆਰ' ਹਨ ਅਤੇ ਹੋ ਸਕਦਾ ਹੈ ਕਿ ਉਹ ਇੱਕ ਟੀਮ ਦੱਖਣੀ ਕੋਰੀਆ ਵਿੱਚ ਫਰਵਰੀ 2018 ਵਿੰਟਰ ਓਲੰਪਿਕ ਵਿੱਚ ਭੇਜ ਸਕਦੇ ਹਨ।
ਓਲੰਪਿਕ ਉਦਘਾਟਨ ਤੋਂ ਉੱਤਰੀ ਅਤੇ ਦੱਖਮੀ ਕੋਰੀਆਂ ਵਿੱਚਕਾਰ ਉੱਚ ਪੱਧਰੀ ਬੈਠਕਾਂ ਹੋਈਆਂ। ਇਸੇ ਦੌਰਾਨ ਕਿਮ ਜੋਂਗ ਨੇ ਦੱਖਣੀ ਕੋਰੀਆ ਦੇ ਆਗੂ ਵਜੋਂ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਚੀਨ ਦੀ ਰਾਜਧਾਨੀ ਬੀਜ਼ਿੰਗ ਤੱਕ ਕੀਤੀ।
ਕਿਮ ਦੇ ਦੌਰਿਆਂ ਬਾਰੇ ਦਿਲਚਸਪ ਗੱਲ ਇਹ ਹੈ ਕਿ ਉਹ ਹਮੇਸ਼ਾ ਆਪਣੀ ਵਿਸ਼ੇਸ਼ ਰੇਲੇ ਗੱਡੀ ਵਿੱਚ ਹੀ ਸਫ਼ਰ ਕਰਦੇ ਹਨ। ਉਹ ਕਦੇ ਵੀ ਹਵਾਈ ਜਹਾਜ਼ ਦਾ ਸਫ਼ਰ ਨਹੀਂ ਕਰਦੇ।
ਕਿਮ ਹਮੇਸ਼ਾ ਰੇਲ ਗੱਡੀ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ? ਇਸਦੇ ਪਿੱਛੇ ਦੀ ਪੂਰੀ ਕਹਾਣੀ ਇੱਥੇ ਪੜ੍ਹ ਸਕਦੇ ਹੋ।


ਕਿਮ ਨੇ ਰਾਸ਼ਟਰਪਤੀ ਟਰੰਪ ਨਾਲ ਵੀ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਅਤੇ ਅਪ੍ਰੈਲ 2018 ਵਿੱਚ ਦੋਵਾਂ ਆਗੂਆਂ ਨੇ ਸਿੰਗਾਪੁਰ ਵਿੱਚ ਇਤਿਹਾਸਕ ਮੁਲਾਕਾਤ ਕੀਤੀ।
ਅਮਰੀਕਾ ਮੁਤਾਬਕ ਇਸ ਮੁਲਾਕਾਤ ਦਾ ਮਕਸਦ ਉੱਤਰੀ ਕੋਰੀਆ ਨੂੰ ਹੋਰ ਪਰਮਾਣੂ ਪਰੀਖਣ ਕਰਨ ਤੋਂ ਰੋਕਣਾ ਸੀ।
ਉਸ ਸਮੇਂ ਕਿਮ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਦੇਸ਼ ਦੇ ਹਥਿਆਰੀਕਰਨ ਦਾ ਪ੍ਰੋਗਰਾਮ ਪੂਰਾ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਆਪਣੇ ਪਰੀਖਣ ਅਤੇ ਟੈਸਟ ਸਾਈਟਾਂ ਬੰਦ ਕਰਨ ਲਈ ਤਿਆਰ ਹਨ।

ਤਸਵੀਰ ਸਰੋਤ, Reuters
ਹਾਲਾਂਕਿ ਇਸ ਐਲਾਨ ਦਾ ਸਵਾਗਤ ਕੀਤਾ ਗਿਆ ਪਰ ਮਾਹਰਾਂ ਮੁਤਾਬਕ ਉੱਤਰੀ ਕੋਰੀਆ ਆਪਣੇ ਵਾਅਦੇ ਤੋਂ ਮੁਕਰ ਚੁੱਕਿਆ ਹੈ।
ਅਗਲੇ ਸਾਲ ਦੋਵਾਂ ਨੇਤਾਵਾਂ ਨੇ ਦੱਖਣੀ ਕੋਰੀਆ ਦੇ ਇੱਕ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉੱਤਰ ਅਤੇ ਦੱਖਣੀ ਕੋਰੀਆ ਨੂੰ ਵੱਖ ਕਰਨ ਵਾਲੇ ਡਿਮਿਲਟ੍ਰਾਇਜ਼ਡ ਜ਼ੋਨ ਬਾਰੇ ਚਰਚਾ ਕੀਤੀ ਗਈ।
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ
ਹਾਲਾਂਕਿ ਬਾਅਦ ਵਿੱਚ ਉੱਤਰੀ ਕੋਰੀਆ ਤੇ ਅਮਰੀਕਾ ਦੇ ਰਿਸ਼ਤੇ ਖ਼ਰਾਬ ਹੋ ਗਏ। ਟਰੰਪ ਪ੍ਰਸ਼ਾਸਨ ਨੇ ਉਦੋਂ ਤੱਕ ਉੱਤਰੀ ਕੋਰੀਆ ’ਤੇ ਪਾਬੰਦੀਆਂ ਜਾਰੀ ਰੱਖਣ ਲਈ ਕਿਹਾ ਜਦੋਂ ਤੱਕ ਉਹ ਆਪਣੇ ਪਰਮਾਣੂ ਪਰੀਖਣ ਨਹੀਂ ਰੋਕ ਦਿੰਦਾ।
ਫਿਰ ਜਨਵਰੀ 2020 ਵਿੱਚ ਕਿਮ ਨੇ ਕਿਹਾ ਉਹ ਅਮਰੀਕਾ ਨਾਲ ਹੋਏ ਪਰਮਾਣੂ ਪਰੀਖਣ ਰੋਕਣ ਦੇ ਸਮਝੋਤੇ ਨੂੰ ਰੱਦ ਕਰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਧਮਕੀ ਦਿੱਤੀ ਕਿ 'ਦੁਨੀਆਂ ਇੱਕ ਨਵੇਂ ਰਣੀਤਕ ਹਥਿਆਰ ਦੀ ਗਵਾਹ ਬਣੇਗੀ।'

ਤਸਵੀਰ ਸਰੋਤ, AFP
ਕਿਮ ਨੂੰ ਮਿਲੋ
ਕਿਮ ਨੇ ਦੇਸ ਵਿੱਚ 2011 ਤੱਕ 6 ਵਾਰ ਆਬਪਣੇ ਰੱਖਿਆ ਮੰਤਰੀਆਂ ਨੂੰ ਬਦਲਿਆ। ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਜਿਹਾ ਕਰਨਾ ਉਸ ਦੇ ਫੌਜ ਵਿੱਚ ਵਿਸ਼ਵਾਸ਼ ਦੀ ਕਮੀ ਅਤੇ ਘਟ ਵਫਾਦਾਰੀ ਨੂੰ ਦਰਸਾਉਂਦਾ ਹੈ।
ਉੱਤਰੀ ਕੋਰੀਆ ਦੇ ਕੁਲੀਨ ਵਰਗ ਵਿੱਚ ਸੰਭਾਵਿਤ ਸ਼ਕਤੀ ਸੰਘਰਸ਼ ਦਾ ਸਭ ਤੋਂ ਵੱਡਾ ਸੰਕੇਤ ਦਸੰਬਰ 2013 ਵਿੱਚ ਸਾਹਮਣੇ ਆਇਆ ਸੀ, ਜਦੋਂ ਕਿਮ ਜੋਂਗ-ਉਨ ਨੇ ਆਪਣੇ ਚਾਚੇ ਚਾਂਗ ਸੋਂਗ-ਥੀਕ ਨੂੰ ਫਾਂਸੀ ਦੇ ਹੁਕਮ ਦਿੱਤੇ ਸਨ। ਸਟੇਟ ਮੀਡੀਆ ਮੁਤਾਬਕ ਉਹ ਤਖ਼ਤਾ ਪਲਟ ਦੀ ਸਾਜਿਸ਼ ਰਚ ਰਹੇ ਸਨ।


ਫਰਵਰੀ 2017 ਵਿੱਚ ਕਿਮ ਨੇ ਆਪਣੇ ਮਤਰੇਏ ਭਰਾ ਕਿਮ ਜੋਂਗ ਨੈਮ ਦਾ ਕੁਆਲਾਲੰਮਪੁਰ ਏਅਰਪੋਰਟ ’ਤੇ ਕਤਲ ਦਾ ਹੁਕਮ ਦਿੱਤਾ ਸੀ।
ਦੁਨੀਆਂ ਨੂੰ ਕਿਮ ਦੀ ਵਿਅਕਤੀਗਤ ਜ਼ਿੰਦਗੀ ਬਾਰੇ ਉਦੋਂ ਤੱਕ ਕੁਝ ਪਤਾ ਨਹੀਂ ਲੱਗਿਆ ਜਦੋਂ ਤੱਕ ਉਹ ਕਿਸੇ ਅਣਪਛਾਤੀ ਔਰਤ ਨਾਲ ਟੀਵੀ ’ਤੇ ਕਿਸੇ ਸਮਾਗਮ ਵਿੱਚ ਨਜ਼ਰ ਨਾ ਆਏ।
ਜੁਲਾਈ 2012 ਵਿੱਚ, ਸਟੇਟ ਮੀਡੀਆ ਨੇ ਐਲਾਨ ਕੀਤਾ ਕਿ ਕਿਮ ਦਾ ਵਿਆਹ "ਕਾਮਰੇਡ ਰੀ ਸੋਲ ਜੂ" ਨਾਲ ਹੋ ਗਿਆ ਹੈ।

ਤਸਵੀਰ ਸਰੋਤ, AFP
ਰੀ ਬਾਰੇ ਬਹੁਤ ਘੱਟ ਹੀ ਜਾਣਕਾਰੀ ਹੈ ਪਰ ਉਨ੍ਹਾਂ ਦੇ ਪਹਿਰਾਵੇ ਤੋਂ ਅਨੁਮਾਨ ਲਾਇਆ ਜਾਂਦਾ ਹੈ ਕਿ ਉਹ ਕਿਸੇ ਉੱਚ ਵਰਗੀ ਖਾਨਦਾਨ ਤੋਂ ਹਨ।
ਰਿਪੋਰਟਾਂ ਮੁਤਾਬਕ, ਰੀ ਇੱਕ ਗਾਇਕਾ ਹੈ, ਜੋ ਪੇਸ਼ਕਾਰੀ ਦੌਰਾਨ ਕਿਮ ਦੀਆਂ ਨਜ਼ਰਾਂ ਵਿੱਚ ਆਈ ਸੀ।
ਦੱਖਣੀ ਕੋਰੀਆ ਦੀ ਇੰਟੈਲੀਜੈਂਸ ਮੁਤਾਬਕ ਜੋੜੇ ਦੇ ਤਿੰਨ ਬੱਚੇ ਹਨ।
ਕਿਮ ਦੀ ਭੈਣ ਕਿਮ ਯੋ ਜੋਂਗ ਵਰਕਰ ਪਾਰਟੀ ਵਿੱਚ ਉੱਚ ਅਹੁਦੇ ’ਤੇ ਹੈ। ਉਹ ਉਸ ਵਿੰਟਰ ਓਲੰਪਿਕਸ ਸਮੇਂ ਸੁਰਖੀਆਂ ਵਿੱਚ ਆਈ ਸੀ। ਜਿੱਥੇ ਕਿ ਉਸ ਨੇ ਆਪਣੇ ਭਰਾ ਦੀ ਥਾਂ ਨੁਮਾਇੰਦਗੀ ਕੀਤੀ ਸੀ।
ਕਿਮ ਜੋਂਗ ਚੋਲ ਕੋਲ ਕੋਈ ਅਧਿਕਾਰਤ ਭੂਮਿਕਾ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












