ਕੋਰੋਨਾਵਾਇਰਸ: ਨਾਂਦੇੜ ਤੋਂ ਪੰਜਾਬ ਪਰਤੇ ਸ਼ਰਧਾਲੂਆਂ 'ਚੋਂ ਕਈ ਪੌਜ਼ਿਟਿਵ; ਪੂਰੀ ਦੁਨੀਆਂ 'ਚ ਲਾਗ ਦੇ ਮਾਮਲੇ 30 ਲੱਖ ਦੇ ਪਾਰ

ਇਟਲੀ ਵਿੱਚ ਲਗਾਤਾਰ ਤੀਜੇ ਦਿਨ ਮੌਤਾਂ 'ਚ ਕਮੀ ਵੇਖੀ ਗਈ ਹੈ ਅਤੇ ਕੁਝ ਹੋਰ ਅਮਰੀਕੀ ਸੂਬੇ ਦੇਣਗੇ ਲੌਕਡਾਊਨ ਵਿੱਚ ਰਿਆਇਤ।

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਧੰਨਵਾਦ। ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਅੱਜ ਦੇ ਤਾਜ਼ਾ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਆਂਧਰਾ ਪ੍ਰਦੇਸ਼ ਪੁਲਿਸ ਨੇ ਵੀ ਕਿਹਾ ਮੈਂ ‘ਹਰਜੀਤ ਸਿੰਘ’

    ਪੰਜਾਬ ਪੁਲਿਸ ਦੇ ਐੱਸਆਈ ਹਰਜੀਤ ਸਿੰਘ ਦੀ ਹਮਾਇਤ ’ਚ ਆਂਧਰਾ ਪ੍ਰਦੇਸ਼ ਦੇ ਡੀਜੀਪੀ ਅਤੇ ਸੀਨੀਅਰ ਅਫਸਰਾਂ ਨੇ ਵੀ ਆਪਣੀ ਨੇਮ ਪਲੇਟ ‘ਹਰਜੀਤ ਸਿੰਘ’ ਦੇ ਨਾਂ ਨਾਲ ਲਿਖੀ।

    ਕੁਝ ਦਿਨ ਪਹਿਲਾਂ ਪਟਿਆਲਾ ਵਿੱਚ ਕਰਫਿਊ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਝੜਪ ਦੌਰਾਨ ਹੱਥ ਵੱਢ ਦਿੱਤਾ ਗਿਆ ਸੀ।

    ਹਾਲਾਂਕਿ ਕਈ ਘੰਟਿਆਂ ਦੇ ਆਪਰੇਸ਼ਨ ਮਗਰੋਂ ਹੱਥ ਮੁੜ ਜੁੜ ਗਿਆ।

    ਕੋਰੋਨਾਵਾਇਰਸ

    ਤਸਵੀਰ ਸਰੋਤ, AP Police

    ਕੋਰੋਨਾਵਾਇਰਸ

    ਤਸਵੀਰ ਸਰੋਤ, AP Police

  3. ਕੋਰੋਨਾਵਾਇਰਸ 'ਤੇ ਪੰਜਾਬ, ਭਾਰਤ ਅਤੇ ਦੁਨੀਆਂ ਦਾ ਹੁਣ ਤੱਕ ਦਾ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਕੁੱਲ ਮੌਤਾਂ 2 ਲੱਖ 8 ਹਜ਼ਾਰ ਤੋਂ ਪਾਰ ਹੋ ਗਈਆਂ ਹਨ ਅਤੇ 30 ਲੱਖ ਲੋਕਾਂ ਨੂੰ ਲਾਗ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਕਰੀਬ 10 ਲੱਖ ਅਤੇ ਮ੍ਰਿਤਕਾਂ ਦੀ ਗਿਣਤੀ 50 ਹਜ਼ਾਰ ਤੋਂ ਜ਼ਿਆਦਾ।
    • ਕੋਰੋਨਾਵਾਇਰਸ ਤੋਂ ਪੀੜਤ ਯੂਕੇ ਦੇ ਪੀਐੱਮ ਬੋਰਿਸ ਜੌਨਸਨ ਤੰਦਰੁਸਤ ਹੋ ਕੇ ਕੰਮ ’ਤੇ ਪਰਤ ਆਏਹਨ।
    • ਜੌਨਸਨ ਨੇ ਕਿਹਾ ਹੈ ਕਿ ਯੂਕੇ ਨੂੰ ਫਿਲਹਾਲ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
    • ਬ੍ਰਿਟੇਨ ਦੇ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਮੈਡੀਕਲ ਸਟਾਫ ਦੇ ਪਰਿਵਾਰ ਵਾਲਿਆਂ ਨੂੰ 60 ਹਜ਼ਾਰ ਪੌਂਡ ਦਿੱਤੇ ਜਾਣਗੇ। ਯੂਕੇ ਵਿੱਚ ਮ੍ਰਿਤਕਾਂ ਦੀ ਗਿਣਤੀ 21 ਹਜ਼ਾਰ ਤੋਂ ਵੱਧ ਹੋ ਗਈ ਹੈ।
    • ਇਟਲੀ ਨੇ 4 ਮਈ ਤੋਂ ਲੌਕਡਾਊਨ 'ਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ।
    • ਜਰਮਨੀ ਵਿੱਚ ਜਨਤਕ ਥਾਵਾਂ ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 330 ਕੇਸ ਹਨ ਅਤੇ ਹੁਣ ਤੱਕ 19 ਮੌਤਾਂ ਦਰਜ ਹੋਈਆਂ ਹਨ।
    • ਨਾਂਦੇੜ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਵਿੱਚੋਂ 8 ਲੋਕ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਲੋਕ ਕਪੂਰਥਲਾ ਅਤੇ ਪੰਜ ਲੋਕ ਤਰਨ ਤਾਰਨ ਤੋਂ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ 28 ਹਜ਼ਾਰ ਪਹੁੰਚ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 886 ਹੋ ਗਈ ਹੈ।
    coronavirus

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਬਰਲਿਨ ਵਿੱਚ ਮਾਸਕ ਖਰੀਦਦੀ ਔਰਤ
  4. ਬੋਰਿਸ ਜੌਨਸਨ ਕੋਰੋਨਾਵਾਇਰਸ ਤੋਂ ਜੰਗ ਜਿੱਤ ਕੇ ਕੰਮ 'ਤੇ ਪਰਤੇ

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਕੰਮ ’ਤੇ ਪਰਤ ਆਏ ਹਨ।

    ਬੋਰਿਸ ਜੌਨਸਨ ਵਿੱਚ ਸ਼ੁਰੂਆਤ ਵਿੱਚ ਕੋਰੋਨਾਵਾਇਰਸ ਦੇ ਲੱਛਣ ਮਿਲੇ ਸਨ ਜਿਸ ਤੋਂ ਬਾਅਦ ਉਹ ਏਕਾਂਤਵਾਸ ਵਿੱਚ ਚਲੇ ਗਏ ਸਨ।

    ਬਾਅਦ ਵਿੱਚ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜੀ ਤਾਂ ਉਨ੍ਹਾਂ ਨੂੰ ਆਈਸੀਯੂ ਵਿੱਚ ਵੀ ਜਾਣਾ ਪਿਆ ਸੀ।

    CORONAVIRUS

    ਤਸਵੀਰ ਸਰੋਤ, Getty Images

  5. ਲੌਕਡਾਊਨ ਹਟਾਉਣ ਬਾਰੇ ਦੁਨੀਆਂ ਭਰ ਦੇ ਮੁਲਕ ਕੀ ਸੋਚ ਰਹੇ ਤੇ ਮਾਹਿਰ ਕੀ ਕਹਿੰਦੇ

    ਕੋਰੋਨਾਵਾਇਰਸ ਦੇ ਵਧਦੇ ਪਾਸਾਰ ਨੂੰ ਰੋਕਣ ਲਈ ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਲੌਕਡਾਊਨ ਲਗਾਇਆ ਹੋਇਆ ਹੈ।

    ਇਸ ਨਾਲ ਹਰੇਕ ਜ਼ਿੰਦਗੀ ਜਿਵੇਂ ਰੁੱਕ ਜਿਹੀ ਗਈ ਹੋਵੇ, ਅਜਿਹੇ ’ਚ ਸਾਰਿਆਂ ਦੇ ਮਨ ’ਚ ਇਹ ਸਵਾਲ ਉਠ ਰਿਹਾ ਹੈ ਕਿ ਆਖ਼ਰਕਾਰ ਇਹ ਲੌਕਡਾਊਨ ਕਦੋਂ ਹਟਾਇਆ ਜਾਵੇਗਾ ਤੇ ਲੋਕ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਕਦੋਂ ਜੀਅ ਸਕਣਗੇ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਦੋਂ ਖ਼ਤਮ ਹੋਵੇਗਾ ਇਹ ਲੌਕਡਾਊਨ
  6. ਕਿਮ ਜੋਂਗ ਉਨ ਦੀ ਸਿਹਤ ਵਿਗੜਨ ਦੀਆਂ ਅਟਕਲਾਂ: ਉੱਤਰੀ ਕੋਰੀਆ ਦੀ ਗੱਦੀ ਕੌਣ ਸੰਭਾਲੇਗਾ

    ਜਿੱਥੇ ਉੱਤਰੀ ਕੋਰੀਆ ਦਾ ਸਟੇਟ ਮੀਡੀਆ ਸਧਾਰਨ ਹਾਲਾਤਾਂ ਦੇ ਸੰਕੇਤ ਦੇ ਰਿਹਾ ਹੈ, ਉੱਥੇ ਕੌਮਾਂਤਰੀ ਮੀਡੀਆ ਕੁਝ ਹੋਰ ਹੀ ਅਟਕਲਾਂ ਚੱਲ ਰਹੀਆਂ ਹਨ।

    ਕੌਮਾਂਤਰੀ ਮੀਡੀਆ ਵਿੱਚ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਦੇ ਗੰਭੀਰ ਹਾਲਤ ਵਿੱਚ ਬਿਮਾਰ ਹੋਣ ਖ਼ਦਸ਼ੇ ਜਤਾਏ ਜਾ ਰਹੇ ਹਨ। ਕਈ ਅਫਵਾਹਾਂ ਵੀ ਉਡ ਰਹੀਆਂ ਹਨ।

    ਕਿਮ ਜੋਂਗ ਦੀ ਸਿਹਤ ਨਾਲ ਜੁੜੀਆਂ ਅਫ਼ਵਾਹਾਂ ਨੇ ਉਸ ਵੇਲੇ ਹਵਾ ਫੜੀ ਜਦੋਂ, ਉੱਤਰੀ ਕੋਰੀਆ ਦੇ ਮੁਖੀ, 15 ਅਪ੍ਰੈਲ ਨੂੰ ਆਪਣੇ ਦਾਦਾ ਦੇ ਜਨਮਦਿਨ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ। ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੰਗ ਉੱਤਰੀ ਕੋਰੀਆ ਦੇ ਸੰਸਥਾਪਕ ਸਨ।

    ਕਿਮ ਜੋਂਗ ਓਨ
  7. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

    ਪੰਜਾਬ ਵਿਚ ਕੋਰੋਨਾ ਦਾ ਕਹਿਣ ਲਗਾਤਾਰ ਵਧ ਰਿਹਾ ਹੈ। 14 ਹਜ਼ਾਰ ਦੇ ਕਰੀਬ ਬੰਦਾ ਏਕਾਂਤਵਾਸ ਵਿਚ ਹੈ ਅਤੇ 324 ਪੌਜਟਿਵ ਕੇਸ ਹਨ।

    ਕੋਰੋਨਾ ਨਾਲ ਸਾਡਾ ਸਰੀਰ ਕਿਵੇਂ ਲੜਦਾ ਹੈ, ਇਹ ਅਹਿਮ ਸਵਾਲ ਦਾ ਜਵਾਬ ਦੇ ਰਿਹਾ ਹੈ, ਬੀਬੀਸੀ ਪੰਜਾਬੀ ਦਾ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?
  8. ਕੋਰੋਨਾਵਾਇਰਸ ਤੇ ਪਲਾਜ਼ਮਾ ਥੈਰੇਪੀ: ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਵਾਲਿਆਂ ਨੂੰ ਸੁਣੋ

    26 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਸੀ ਕਿ ਕੋਰੋਨਾਵਾਇਰ ਦੇ ਮਰੀਜ਼ਾਂ ਉੱਤੇ ਪਲਾਜ਼ਮਾ ਥੈਰੇਪੀ ਦੇ ਸਿੱਟੇ ਉਤਸ਼ਾਹਜਨਕ ਹਨ।

    ਉਨ੍ਹਾਂ ਨੇ ਹਰੇਕ ਤਬਕੇ ਦੇ ਲੋਕ, ਜੋ ਕੋਰੋਨਾਵਾਇਰਸ ਦੀ ਲਾਗ ਤੋਂ ਠੀਕ ਹੋਏ ਹਨ ਉਨ੍ਹਾਂ ਨੂੰ ਆਪਣਾ ਪਾਲਜ਼ਮਾ ਦਾਨ ਕਰਨ ਲਈ ਵੀ ਅਪੀਲ ਕੀਤੀ ਸੀ।

    ਇਸ ਤੋਂ ਬਾਅਦ ਤਬਰੇਜ਼ ਖਾਨ, ਡਾ.ਉਬੈਦ ਆਮਿਰ ਅਤੇ ਅਨੁਜ ਸ਼ਰਮਾ ਨੇ ਆਪਣਾ ਪਲਾਜ਼ਮਾ ਦਾਨ ਕਰਕੇ ਤਜਰਬਾ ਸਾਂਝਾ ਕੀਤਾ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਜਾਣੋ, ਕੀ ਕਹਿੰਦੇ ਨੇ ਪਲਾਜ਼ਮਾ ਦਾਨ ਕਰਨ ਵਾਲੇ
  9. ਅਪਡੇਟ : ਤਰਨ ਤਾਰਨ ਵੀ ਆਇਆ ਕੋਰੋਨਾ ਦੀ ਲਪੇਟ ’ਚ , 6 ਪੌਜ਼ਿਟਿਵ ਕੇਸ

    ਹੁਣ ਤੱਕ ਕੋਰੋਨਾ ਤੋਂ ਬਚੇ ਰਹੇ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿਚ ਵੀ ਲਾਗ ਪਹੁੰਚ ਗਈ ਹੈ, ਇੱਥੋਂ ਦੇ ਕਸਬੇ ਸੁਰਸਿੰਘ ਵਿਚ 6 ਕੇਸ ਪੌਜ਼ਿਟਿਵ ਆਏ ਹਨ, ਇਸ ਸਾਰੇ ਕੱਲ੍ਹ ਨਾਂਦੇੜ ਤੋਂ ਪੰਜਾਬ ਪਹੁੰਚੇ ਸਨ।

    ਤਰਨ ਤਾਰਨ ਦੇ ਡੀਸੀ ਪ੍ਰਦੀਪ ਸੱਭਰਵਾਲ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਕਿ ਇਹ ਸ਼ਰਧਾਲੂ ਨਾਂਦੇੜ ਤੋਂ ਆਏ ਸਨ, ਸੈਂਪਲਾਂ ਦੀ ਰਿਪੋਰਟ ਆਈ ਤਾਂ ਇਹ ਪੌਜ਼ਿਟਿਵ ਪਾਏ ਗਏ।

    ਪੰਜ ਨਵੇਂ ਕੇਸਾਂ ਨਾਲ ਪੰਜਾਬ ਵਿਚ ਕੁੱਲ ਮਾਮਲੇ 324 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾਂ 18 ਹੈ।

    ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 61 ਮੌਤਾਂ ਹੋਣ ਦੀ ਖ਼ਬਰ ਹੈ। 24 ਘੰਟਿਆਂ ਵਿਚ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।

    ਭਾਰਤ ਵਿਚ ਕੋਵਿਡ-19 ਦੇ ਕੁੱਲ 28382 ਕੇਸ ਹੋ ਗਏ ਹਨ। ਇਨ੍ਹਾਂ ਵਿਚ 6362 ਠੀਕ ਹੋ ਚੁੱਕੇ ਹਨ ਅਤੇ 864 ਮੌਤਾਂ ਹੋ ਚੁੱਕੀਆਂ ਹਨ।

    ਜੌਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਗਲੋਬਲ ਪੱਧਰ ਕੇਸਾਂ ਦੀ ਡਾਟਾ 30 ਲੱਖ ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 2 ਲੱਖ 6 ਹਜ਼ਾਰ ਨੂੰ ਪਹੁੰਚ ਗਈ ਹੈ।

    ਕੋਰੋਨਾਵਾਇਰਸ, ਪੰਜਾਬ

    ਤਸਵੀਰ ਸਰੋਤ, Punjab PR

    ਤਸਵੀਰ ਕੈਪਸ਼ਨ, ਜਲੰਧਰ ਵਿਚ ਮੈਂ ਵੀ ਹਰਜੀਤ ਸਿੰਘ ਮੁਹਿੰਮ ਦੌਰਾਨ ਪੰਜਾਬ ਪੁਲਿਸ ਅਧਿਕਾਰੀ ਤੇ ਮੁਲਾਜ਼ਮ
  10. ਕੋਰੋਨਾਵਾਇਰਸ ਆਮ ਬੁਖ਼ਾਰ ਤੋਂ ਕਿਵੇਂ ਵੱਖਰਾ ਹੈ?

  11. ਕੋਰੋਨਾਵਾਇਰਸ: ਟਰੰਪ ਦਾ ਦਾਅਵਾ ਜੀਵਾਣੂ-ਨਾਸ਼ਕ 'ਚ ਕੋਰੋਨਾ ਦਾ ਇਲਾਜ, ਪਰ ਸੱਚ ਕੀ?

  12. ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੌਤ ਤੋਂ ਵੱਧ ਹਸਪਤਾਲ ਜਾਣ ਦਾ ਡਰ ਕਿਉਂ

    ਅਮਰੀਕਾ ਵਿੱਚ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਬਿਹਤਰ ਮੌਕਿਆਂ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਹੁੰਚਦੇ ਹਨ।

    ਇਹ ਸਿਲਸਿਲਾ ਪੁਰਾਣਾ ਅਤੇ ਲੰਬਾ ਹੈ। ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਹੁੰਚਦੇ ਹਨ।

    ਬਿਨਾਂ ਦਸਤਾਵੇਜ਼ਾਂ ਦੇ ਪਹੁੰਚਣ ਵਾਲੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ, ਇਹ ਕਿਸੇ ਤੋਂ ਲੁਕੀ ਨਹੀਂ ਹੈ।

    ਕੋਰੋਨਾਵਾਇਰਸ ਨੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  13. ਕੀ ਹੈ ਯੂਕੇ , ਇਟਲੀ, ਜਰਮਨੀ ਤੇ ਨਿਊਜ਼ੀਲੈਂਡ ਤੋਂ ਅਹਿਮ ਖ਼ਬਰਾਂ

    ਜਰਮਨੀ ਵਿਚ ਲੌਕਡਾਊਨ ਨੂੰ ਢਿੱਲ ਦਿੱਤੀ ਗਈ ਹੈ ਪਰ ਜਨਤਕ ਥਾਵਾਂ ਉੱਤੇ ਮਾਸਕ ਪਾਉਣਾ ਕਾਨੂੰਨੀ ਤੌਰ ਲਾਜ਼ਮੀ ਹੈ।

    ਕੋਰੋਨਾ ਤੋਂ ਤੰਦਰੁਸਤ ਹੋਕੇ ਪਰਤੇ ਯੂਕੇ ਕੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਮੁਲਕ ਵਿਚ ਖ਼ਤਰਾ ਅਜੇ ਸਿਖ਼ਰ ਉੱਤੇ ਹੈ, ਇਸ ਲਈ ਲੌਕਡਾਊਨ ਵਿਚ ਢਿੱਲ ਨਹੀਂ ਦਿੱਤੀ ਜਾ ਸਕਦੀ।

    ਇਟਲੀ ਵਿਚ ਮੌਤਾਂ ਦਾ ਅੰਕੜਾਂ ਹੁਣ ਸਭ ਤੋਂ ਥੱਲੇ ਆਉਣ ਤੋਂ ਬਾਅਦ ਲੌਕਡਾਊਨ ਵਿਚ 4 ਮਈ ਤੋਂ ਢਿੱਲ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

    ਨਿਊਜ਼ੀਲੈਂਡ ਨੇ ਕਿਹਾ ਕਿ ਉਸਨੇ ਆਪਣਾ ਕਮਿਊਨਿਟੀ ਟਰਾਂਮਿਸ਼ਨ ਕਾਬੂ ਕਰ ਲਿਆ ਹੈ ਅਤੇ ਕੋਰੋਨਾ ਦੀ ਜੰਗ ਜਿੱਤ ਲਈ ਹੈ।

    ਜੌਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਗਲੋਬਲ ਪੱਧਰ ਕੇਸਾਂ ਦੀ ਡਾਟਾ 30 ਲੱਖ ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 2 ਲੱਖ 6 ਹਜ਼ਾਰ ਨੂੰ ਪਹੁੰਚ ਗਈ ਹੈ।

  14. ਜਦੋਂ ਗੁਰਦਾਸ ਮਾਨ ਨੇ ਗਾਏ ਹਰਜੀਤ ਸਿੰਘ ਦੇ ਸੋਹਲੇ

    ਵੀਡੀਓ ਕੈਪਸ਼ਨ, ਕੋਰੋਨਾ ਖ਼ਿਲਾਫ਼ ਨਵੀਂ ਮੁਹਿੰਮ’: ਗੁਰਦਾਸ ਮਾਨ ਨੇ ਗਾਏ ਪੰਜਾਬ ਪੁਲਿਸ ਦੇ ਸੋਹਲੇ, ਬਣੇ ‘ਹਰਜੀਤ ਸਿੰਘ
  15. ਕੈਪਟਨ ਅਮਰਿੰਦਰ ਨੇ ਸ਼ੇਅਰ ਕੀਤੀ ਹਰਜੀਤ ਸਿੰਘ ਦੀ ਵੀਡੀਓ

    ਜਦੋਂ ਪੰਜਾਬ ਪੁਲਿਸ ਮੈਂ ਵੀ ਹਰਜੀਤ ਸਿੰਘ ਦਿਨ ਮਨਾ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਹਫ਼ਤਿਆਂ ਤੋਂ ਪੀਜੀਆਈ ਵਿਚ ਭਰਤੀ ਹਰਜੀਤ ਸਿੰਘ ਦੀ ਵੀਡੀਓ ਜਾਰੀ ਕੀਤੀ।

    ਵੀਡੀਓ ਵਿਚ ਹਰਜੀਤ ਸਿੰਘ ਆਪਣੇ ਰਿਕਵਰ ਹੋਣ ਖ਼ਬਰ ਸਾਂਝੀ ਕੀਤੀ ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਕੈਪਟਨ ਨੇ ਸੁਰੱਖਿਅਤ ਖੇਤਰਾਂ 'ਚ ਦੁਕਾਨਾਂ-ਕਾਰੋਬਾਰ ਖੋਲ੍ਹਣ ਦੀ ਕੀਤੀ ਮੰਗ

    ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਾਰ ਪ੍ਰਧਾਨ ਮੰਤਰੀ ਨਾਲ ਹੋਈ ਮੁੱਖ ਮੰਤਰੀਆਂ ਦੀ ਬੈਠਕ ਵਿਚ ਬੋਲਣ ਦਾ ਮੌਕਾ ਨਹੀਂ ਮਿਲਿਆ , ਇਸ ਲਈ ਉਨ੍ਹਾਂ ਲਿਖਤੀ ਮੰਗਾਂ ਭੇਜੀਆਂ

    ਪੰਜਾਬ ਦੇ ਜੀਐੱਸਟੀ ਦਾ 4386.37 ਕਰੋੜ ਬਕਾਇਆ ਜਾਰੀ ਕੀਤਾ ਜਾਵੇ।

    ਕੋਵਿਡ-19 ਦੇ ਹਾਲਾਤ ਨਾਲ ਲੜਨ ਲਈ ਵਿੱਤੀ ਘਾਟੇ ਨੂੰ ਪੂਰਾ ਕੀਤਾ ਜਾਵੇ।

    ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਬੋਨਸ ਦੀ ਮੰਗ

    ਕਿਸਾਨਾਂ ਨੂੰ ਤੁਰੰਤ ਸਿੱਧੀ ਅਦਾਇਗੀ ਤੇ ਖੇਤੀ ਤੇ ਸਨਅਤੀ ਮਜ਼ਦੂਰਾਂ ਨੂੰ ਰੋਜ਼ਾਨਾਂ ਅਦਾਇਗੀ ਲਈ ਮਦਦ

    ਕੋਵਿਡ-19 ਤੋਂ ਸੁਰੱਖਿਅਤ ਇਲਾਕਿਆਂ ਵਿਚ ਦੁਕਾਨਾਂ ਤੇ ਸਨਅਤੀ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਵਾਨਗੀ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, ਅਮਰਿੰਦਰ ਸਿੰਘ

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ
  17. ਕੋਰੋਨਾਵਾਇਰਸ: ਕੀ AC ਚਲਾਉਣਾ ਖ਼ਤਰਨਾਕ ਹੈ

    ਗੁਰਪ੍ਰੀਤ ਸੈਣੀ, ਬੀਬੀਸੀ ਪੱਤਰਕਾਰ

    ਪਿਛਲੇ ਦੋ-ਤਿੰਨ ਦਿਨਾਂ ਤੋਂ, ਗਰਮੀ ਅਚਾਨਕ ਵਧੀ ਹੈ ਅਤੇ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਜ਼ਰੂਰਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।

    ਪਰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

    ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਅਸ਼ੰਕਾ ਪੈਦਾ ਹੋ ਗਈ ਹੈ। ਪਰ ਕੀ ਸੱਚਮੁੱਚ ਅਜਿਹਾ ਹੈ?

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  18. ਭਾਰਤ ਵਿਚ ਤੰਦਰੁਸਤ ਹੋਣ ਦੀ ਦਰ 22.17 ਫ਼ੀਸਦ ਹੋਈ, 85 ਜ਼ਿਲ੍ਹਿਆਂ ਵਿਚ 14 ਦਿਨਾਂ ਤੋਂ ਇੱਕ ਵੀ ਕੇਸ ਨਹੀਂ

    ਕੇਂਦਰੀ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤੱਕ 872 ਲੋਕਾਂ ਦੀ ਮੌਤ ਕੋਰੋਨਵਾਇਰਸ ਕਾਰਨ ਹੋਈ ਹੈ ਤੇ ਕੁੱਲ ਮਾਮਲੇ 27,892 ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,396 ਨਵੇਂ ਕੇਸ ਸਾਹਮਣੇ ਆਏ ਹਨ ਅਤੇ 48 ਲੋਕਾਂ ਦੀ ਮੌਤ ਹੋ ਗਈ ਹੈ।

    ਕੁਝ ਰਾਹਤ ਦੀ ਗੱਲ ਹੈ ਕਿ ਹੁਣ ਤੱਕ 6,185 ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।

    24 ਘੰਟਿਆਂ ਵਿੱਚ 381 ਲੋਕ ਠੀਕ ਹੋ ਗਏ।ਮਰੀਜ਼ਾਂ ਦੀ ਰਿਕਵਰੀ ਦੀ ਦਰ 22.17 ਪ੍ਰਤੀਸ਼ਤ ਹੋ ਗਈ ਹੈ।

    ਮੁਲਕ ਦੇ 85 ਜ਼ਿਲ੍ਹਿਆਂ ਵਿਚੋਂ ਪਿਛਲੇ 14 ਦਿਨਾਂ ਤੋਂ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਵਾਸ਼ਿੰਗਟਨ: ਲੌਕਡਾਊਨ ਖ਼ਿਲਾਫ਼ ਮੁਜ਼ਾਰਹਿਆਂ ਪਿੱਛੇ ਦਲੀਲ

    ਕੋਰੋਨਾ ਸੰਕਟ ਵਿਚ ਸੈਂਕੜੇ ਲੋਕਾਂ ਦਾ ਇਕੱਠੇ ਹੋਣਾ, ਉਹ ਵੀ ਬਿਨਾਂ ਮਾਸਕ ਦੇ ਚਿੰਤਾਜਨਕ ਹੈ। ਪਰ ਅਮਰੀਕਾ ਦੇ ਵਾਸ਼ਿੰਗਟਨ ਵਿਚ ਲੌਕਡਾਊਨ ਪਾਬੰਦੀਆਂ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵਿਚ ਇਹੀ ਕੁਝ ਦੇਖਣ ਨੂੰ ਮਿਲਿਆ ਹੈ।

    ਮੁਜ਼ਾਹਰੇ ਦੀ ਅਗਵਾਈ ਕਰਨ ਵਾਲੇ ਟੇਲਰ ਮਿਲਰ ਨੇ ਬੀਬੀਸੀ ਨੂੰ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਕਾਰੋਬਾਰ ਠੱਪ ਕਰਕੇ ਤੇ ਲੋਕਾਂ ਨੂੰ ਘਰਾਂ ਵਿਚ ਡੱਕ ਕੇ ਗਵਰਨਰ ਨੇ ਸੰਵਿਧਾਨਕ ਅਥਾਰਟੀ ਦੀ ਉਲੰਘਣਾ ਕੀਤੀ ਹੈ’’।

    ਵਾਸ਼ਿੰਗਟਨ ਵਿਚ ਮਾਰਚ ਦੇ ਮੱਧ ਤੋਂ ਸਾਰੇ ਰੈਸਟੋਰੈਂਟ, ਬਾਰ ਤੇ ਹਰ ਤਰ੍ਹਾਂ ਦੇ ਕਰੋਬਾਰ ਠੱਪ ਕਰ ਦਿੱਤੇ ਗਏ ਸਨ ਅਤੇ ਇਕੱਠੇ ਹੋਣ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ।

    ਪਰ ਮੁਜ਼ਾਹਰਾਕਾਰੀ ਕਹਿੰਦੇ ਨੇ ਇਹ ਐਮਰਜੈਂਸੀ ਆਰਡਰ ਅਤੇ ਪਾਬੰਦੀਆਂ ਗੈਰ ਕਾਨੂੰਨੀ ਹਨ।

    ਮਿਲਰ ਨੇ ਕਿਹਾ, ‘‘ਮੈਂ ਇਹ ਨਹੀਂ ਕਹਿੰਦਾ ਕਿ ਮੁਜ਼ਾਹਰਾ ਕਰਕੇ ਇਕੱਠ ਕਰਨਾ ਕੋਈ ਚੰਗਾ ਫ਼ੈਸਲਾ ਹੈ, ਪਰ ਸਰਕਾਰ ਇਨ੍ਹਾਂ ਇਕੱਠਾਂ ਨੂੰ ਗੈਰ- ਕਾਨੂੰਨੀ ਨਹੀਂ ਕਹਿ ਸਕਦੇ ।

    ਵਾਸ਼ਿੰਗਟਨ, ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  20. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ

    ਕੋਰੋਨਾਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਸਕਾਰ ਨੂੰ ਲੈਕੇ ਕਈ ਥਾਵਾਂ ਉੱਤੇ ਵਿਵਾਦ ਹੋਇਆ।

    ਪੰਜਾਬ ਵਿਚ ਵੀ ਭਾਈ ਨਿਰਮਲ ਸਿੰਘ ਖਾਲਸਾ ਵਰਗੀ ਵੱਡੀ ਸ਼ਖ਼ਸੀਅਤ ਦੇ ਸਸਕਾਰ ਨੂੰ ਰੋਕਿਆ ਗਿਆ।

    ਪਰ ਕੋਰੋਨਾਵਾਇਰਸ ਦੇ ਮ੍ਰਿਤਕਾਂ ਦਾ ਸਸਕਾਰ ਕਿਵੇਂ ਹੋਣਾ ਚਾਹੀਦਾ ਹੈ , ਇਸ ਬਾਰੇ ਜਾਣਕਾਰੀ ਦਿੰਦੀ ਹੈ ਬੀਬੀਸੀ ਨਿਊਜ਼ ਪੰਜਾਬੀ ਦੀ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ