ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਮਗਰੋਂ ਸਿਹਤਮੰਦ ਹੋਏ ਲੋਕਾਂ ਦੀਆਂ ਕਹਾਣੀਆਂ

ਜੁਲੀ
ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਤੋਂ ਠੀਕ ਹੋਈ ਜੂਲੀ ਅਨੁਸਾਰ ਘੱਟ ਜਾਣਕਾਰੀ ਕਰਕੇ ਕੋਰੋਨਾਵਾਇਰਸ ਦਾ ਜ਼ਿਆਦਾ ਡਰ ਬਣਿਆ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ, ਯੂਕੇ ਤੇ ਅਮਰੀਕਾ ਸਮੇਤ ਕੋਰੋਨਾਵਾਇਰਸ ਕੋਵਿਡ-19 ਹੁਣ ਦੁਨੀਆਂ ਦੇ 123 ਦੇਸਾਂ ਵਿੱਚ ਫੈਲ ਚੁੱਕਿਆ ਹੈ। ਇਸ ਦੇ ਕਾਰਨ 5,000 ਨਾਲੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ ਭਰ ਵਿੱਚ ਇਸ ਦੇ 130000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਪਰ ਇਸ ਦੇ ਨਾਲ ਹੀ ਕਈ ਹਜ਼ਾਰ ਲੋਕਾਂ ਦੇ ਬਿਮਾਰੀ ਤੋਂ ਠੀਕ ਹੋਣ ਦੀ ਪੁਸ਼ਟੀ ਵੀ ਹੋਈ ਹੈ।

ਕਈ ਦੇਸਾਂ ਵਿੱਚ ਜਨਤਕ ਥਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ਭਾਰਤ ਵਿੱਚ ਵੀ ਇਸ ਬਿਮਾਰੀ ਦੇ ਵਧ ਰਹੇ ਮਾਮਲਿਆਂ ਕਰਕੇ ਕਈ ਸੂਬਾ ਸਰਕਾਰਾਂ ਵੱਲੋਂ ਸਕੂਲ, ਕਾਲਜ, ਯੂਨੀਵਰਸਿਟੀ, ਰੈਸਟੋਰੈਂਟ, ਜਿਮ ਤੇ ਸਿਨੇਮਾ ਘਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਸਭ ਦੇ ਚਲਦਿਆਂ ਲੋਕਾਂ ਵਿੱਚ ਡਰ ਦਾ ਮਹੌਲ ਬਣ ਚੁੱਕਿਆ ਹੈ। ਪਰ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਬਿਮਾਰੀ ਨਾਲ ਪੀੜਤ ਲੋਕਾਂ ਵਿੱਚ ਵੀ ਮੌਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਵੀਡੀਓ: ਕੋਰੋਨਾਵਾਇਰਸ ਤੋਂ ਮੌਤ ਦੀ ਸੰਭਾਵਨਾ ਤੇ ਇਲਾਜ ਦਾ ਸੱਚ

'ਚਾਰ ਦਿਵਾਰੀ ਵਿੱਚ ਬਿਨਾਂ ਗੱਲ ਕਿਤਿਆ ਰਹਿਣਾ ਔਖਾ'

"3 ਫਰਵਰੀ ਨੂੰ ਮੈਨੂੰ ਪਹਿਲੀ ਵਾਰ ਬੁਖਾਰ ਹੋਇਆ। ਮੈਂ ਠੀਕ ਹੋ ਗਈ। ਪਰ ਫਿਰ ਤੋਂ 7 ਫਰਵਰੀ ਨੂੰ ਮੇਰੀ ਸਿਹਤ ਖਰਾਬ ਹੋਈ ਤੇ ਪਤਾ ਲਗਿਆ ਕਿ ਮੈਂ ਕੋਵਿਡ 19 ਨਾਲ ਪੀੜਤ ਹਾਂ।"

ਇਸ ਮਗਰੋਂ ਜੁਲੀ ਨੂੰ ਅਲਹਿਦਗੀ ਵਿੱਚ ਰੱਖਿਆ ਗਿਆ। ਜੁਲੀ ਸਿੰਗਾਪੁਰ ਵਿੱਚ ਰਹਿਣ ਵਾਲੀ ਉਹ ਔਰਤ ਹੈ ਜੋ ਹੁਣ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।

ਨਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹਜ਼ਾਰਾਂ ਲੋਕ ਸਹੀ ਇਲਾਜ਼ ਮਗਰੋਂ ਠੀਕ ਹੋਏ

ਜੁਲੀ ਨੇ ਦੱਸਿਆ, "ਅਲਹਿਦਗੀ ਵਿੱਚ ਰਹਿਣ ਦਾ ਮਤਲਬ ਹੈ, 'ਚਾਰ ਦਿਵਾਰੀ'। ਤੁਹਾਡੇ ਕੋਲ ਸਿਰਫ਼ ਫ਼ੋਨ ਹੁੰਦਾ ਹੈ ਜਿਸ ਨਾਲ ਤੁਸੀਂ ਕਿਸੇ ਨੂੰ ਵੀ ਕਾਲ ਜਾਂ ਮੈਸਿਜ ਕਰ ਸਕਦੇ ਹੋ। ਮੇਰਾ ਭੋਜਨ, ਦਵਾਈਆਂ ਤੇ ਕੱਪੜੇ ਸਭ ਕੁਝ ਕਮਰੇ ਦੇ ਬਾਹਰ ਰੱਖ ਦਿੱਤਾ ਜਾਂਦਾ ਸੀ।"

"ਪਰ ਆਹੋ-ਸਾਹਮਣੇ ਕਿਸੇ ਨੂੰ ਨਾ ਮਿਲਣਾ ਬਹੁਤ ਔਖਾ ਹੁੰਦਾ ਹੈ। ਕਦੇ ਮਨ ਕਰਦਾ ਕਿ ਕੰਧ ਪਾਰ ਮੌਜੂਦ ਦੂਜੇ ਮਰੀਜ਼ ਨਾਲ ਗੱਲ ਕਰਾਂ।"

ਜੁਲੀ ਨੂੰ ਕੋਰੋਨਾਵਾਇਰਸ ਦੇ ਪਤਾ ਲੱਗਣ ਦੇ 9 ਦਿਨਾਂ ਬਾਅਦ ਹਸਪਤਾਲ ਤੋਂ ਭੇਜ ਦਿੱਤਾ ਗਿਆ। ਵਾਪਸ ਆਉਣ 'ਤੇ ਉਸ ਦੀਆਂ ਸਹੇਲੀਆਂ ਨੇ ਉਸ ਦੇ ਸਵਾਗਤ ਵਿੱਚ ਇੱਕ ਪਾਰਟੀ ਕੀਤੀ।

ਕੋਰੋਨਾਵਾਇਰਸ

ਇਹ ਵੀ ਪੜ੍ਹੋ:

ਜੁਲੀ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਔਖ ਸਾਹ ਲੈਣ ਵਿੱਚ ਹੋਈ। ਉਹ ਦੱਸਦੀ ਹਨ ਕਿ ਅਜੇ ਵੀ ਉਹ ਬਹੁਤੀ ਦੇਰ ਨਹੀਂ ਤੁਰ ਸਕਦੀ ਸੀ। ਸਾਹ ਫੁੱਲਣ ਕਰਕੇ ਉਨ੍ਹਾਂ ਨੂੰ ਵਾਰ-ਵਾਰ ਅਰਾਮ ਕਰਨਾ ਪੈਂਦਾ ਹੈ।

ਜੁਲੀ ਅਨੁਸਾਰ ਕੋਰੋਨਾਵਾਇਰਸ ਕਿਸੇ ਆਮ ਫਲੂ ਵਰਗਾ ਹੀ ਹੈ। ਪਰ "ਘੱਟ ਜਾਣਕਾਰੀ ਕਰਕੇ ਇਸ ਦਾ ਜ਼ਿਆਦਾ ਡਰ ਬਣਿਆ ਹੋਇਆ ਹੈ।"

ਕੋਰੋਨਾਵਾਇਰਸ
ਤਸਵੀਰ ਕੈਪਸ਼ਨ, ਕੋਰੋਨਾਵਾਇਰਸ: ਕੀ ਕਰਨ ਦੀ ਲੋੜ

'ਕੋਰੋਨਾਵਾਇਰਸ ਨਾਲ ਲੜਨਾ ਇੱਕ ਮੈਰਾਥਨ ਵਾਂਗ ਹੈ'

ਬ੍ਰਿਟੇਨ ਦੇ ਰਹਿਣ ਵਾਲੇ ਸਟੀਵ ਵਾਲਸ਼ ਕਈ ਦਿਨਾਂ ਤੱਕ ਅਲਹਿਦਗੀ ਵਿੱਚ ਰਹੇ। ਸਟੀਵ ਨੂੰ ਸਿੰਗਾਪੁਰ ਵਿੱਚ ਇੱਕ ਕਾਨਫਰੈਂਸ ਦੌਰਾਨ ਕੋਰੋਨਾਵਾਇਰਸ ਹੋਇਆ ਸੀ।

ਪਤਾ ਲੱਗਣ 'ਤੇ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਹੋਣ ਦੀ ਸੰਭਾਵਨਾ ਹੈ, ਸਟੀਵ ਨੂੰ ਹਸਪਤਾਲ ਤੇ ਘਰ ਵਿੱਚ ਇੱਕਲਿਆ ਰੱਖਿਆ ਗਿਆ।

ਸਟੀਵ
ਤਸਵੀਰ ਕੈਪਸ਼ਨ, ਸਟੀਵ ਨੂੰ ਸਿੰਗਾਪੁਰ ਵਿੱਚ ਇੱਕ ਕਾਨਫਰੈਂਸ ਦੌਰਾਨ ਕੋਰੋਨਾਵਾਇਰਸ ਹੋਇਆ ਸੀ

ਸਟੀਵ ਨੇ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਦੱਸਿਆ, "ਕੋਰੋਨਾਵਾਇਰਸ ਬਾਰੇ ਪਤਾ ਲੱਗਣ 'ਤੇ ਮੈਨੂੰ ਹਸਪਤਾਲ ਵਿੱਚ ਰੱਖਿਆ ਗਿਆ ਤੇ ਮੇਰੇ ਪਰਿਵਾਰ ਨੂੰ ਵੀ ਅਲਹਿਦਗੀ ਲਈ ਕਿਹਾ ਗਿਆ।"

"ਪਰ ਮੇਰੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸਾਥ ਕਰਕੇ ਇਸ ਵਿੱਚੋਂ ਨਿਕਲਣਾ ਮੁਮਕਿਨ ਹੋਇਆ।"

ਕੋਰੋਨਾਵਾਇਰਸ

ਇਹ ਵੀ ਪੜ੍ਹੋ:

ਸਟੀਵ ਸਿੰਗਾਪੁਰ ਵਿੱਚ ਕਾਨਫਰੈਂਸ ਮਗਰੋਂ ਇੱਕ ਹੋਟਲ ਵਿੱਚ ਰਹੇ। ਇਸ ਕਰਕੇ ਹੋਟਲ ਵਿੱਚ ਮੌਜੂਦ ਹੋਰ ਲੋਕਾਂ ਵਿੱਚੋਂ 11 ਨੂੰ ਵੀ ਕੋਰੋਨਾਵਾਇਰਸ ਹੋਇਆ। ਸਟੀਵ ਨਾਲ ਸਬੰਧਿਤ 11 ਕੇਸਾਂ ਵਿੱਚੋਂ 5 ਇੰਗਲੈਂਡ, 5 ਫਰਾਂਸ ਤੇ 1 ਸਪੇਨ ਦੇ ਹਨ।

ਬ੍ਰਿਟੇਨ ਦੇ ਸਿਹਤ ਸਕਤਰ ਮਾਟ ਹੈਨਕੋਕ ਨੇ ਕਿਹਾ, "ਕੋਰੋਨਾਵਾਇਰਸ ਨਾਲ ਲੜਨਾ ਇੱਕ ਮੈਰਾਥਨ ਵਾਂਗ ਹੈ, ਇਹ ਕੋਈ ਤੇਜ਼ ਦੌੜ ਨਹੀਂ। ਸਰਕਾਰ ਵਲੋਂ ਇਸ ਵਾਇਰਸ ਨੂੰ ਦੂਰ ਰੱਖਣ ਤੇ ਲੋਕਾਂ ਦੇ ਬਚਾਅ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।"

ਵੀਡੀਓ: ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ

'ਮੈਨੂੰ ਲੱਗਿਆ ਮੈਂ ਮਰਨ ਵਾਲਾ ਹਾਂ'

21 ਸਾਲਾ ਦਾ ਕੇਮ ਸੇਨਉ ਪਾਵੇਲ ਦਰਿਲ ਚੀਨ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਾ ਪਹਿਲਾਂ ਅਫ਼ਰੀਕੀ ਹੈ।

ਕੈਮਾਰੂਨ ਦੇ ਇਸ ਵਿਦਿਆਰਥੀ ਨੇ ਦੱਸਿਆ ਕਿ ਕੋਰੋਨਾਵਾਇਰਸ ਹੋਣ ਮਗਰੋਂ ਵੀ ਉਸ ਨੇ ਚੀਨ ਛੱਡਣ ਦਾ ਨਹੀਂ ਸੋਚਿਆ।

ਕੇਮ ਸੇਨਉ ਪਾਵੇਲ ਦਰਿਲ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਕੇਮ ਸੇਨਉ ਪਾਵੇਲ ਦਰਿਲ ਚੀਨ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਾ ਪਹਿਲਾਂ ਅਫ਼ਰੀਕਾ ਦਾ ਵਾਸੀ ਹੈ

ਕੇਮ ਨੇ ਕਿਹਾ, "ਕੁਝ ਵੀ ਹੋ ਜਾਂਦਾ ਪਰ ਮੈਂ ਅਫ਼ਰੀਕਾ ਵਿੱਚ ਇਹ ਬਿਮਾਰੀ ਨਾ ਲੈ ਕੇ ਜਾਂਦਾ।"

"ਮੈਂ ਆਪਣੀ ਪੜ੍ਹਾਈ ਖ਼ਤਮ ਹੋਣ ਤੋਂ ਪਹਿਲਾਂ ਵਾਪਸ ਅਫ਼ਰੀਕਾ ਨਹੀਂ ਜਾਵਾਂਗਾ। ਵੈਸੇ ਵੀ ਇਲਾਜ਼ ਦਾ ਸਾਰੇ ਖਰਚਾ ਚੀਨ ਦੀ ਸਰਕਾਰ ਨੇ ਚੁੱਕਿਆ ਹੈ।"

"ਜਦੋਂ ਮੈਨੂੰ ਹਸਪਤਾਲ ਲੈ ਕੇ ਜਾ ਰਹੇ ਸੀ, ਤਾਂ ਮੈਂ ਮੌਤ ਬਾਰੇ ਹੀ ਸੋਚ ਰਿਹਾ ਸੀ। ਮੈਨੂੰ ਲੱਗਿਆ ਮੈਂ ਮਰਨ ਵਾਲਾ ਹਾਂ।"

ਕੋਰੋਨਾਵਾਇਰਸ
ਤਸਵੀਰ ਕੈਪਸ਼ਨ, ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਕੇਮ ਨੂੰ 13 ਦਿਨਾਂ ਲਈ ਚੀਨ ਦੇ ਇੱਕ ਸਥਾਨਕ ਹਸਪਤਾਲ ਵਿੱਚ ਰੱਖਿਆ ਗਿਆ। HIV ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਨਾਲ ਉਸ ਦਾ ਇਲਾਜ਼ ਕੀਤਾ ਗਿਆ। ਦੋ ਹਫ਼ਤਿਆਂ ਬਾਅਦ ਕੇਮ ਦੀ ਸਿਹਤ ਵਿੱਚ ਸੁਧਾਰ ਆਇਆ।

ਹੁਣ ਕੇਮ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਉਹ ਕੋਰੋਨਾਵਾਇਰਸ ਨਾਲ ਪੀੜਤ ਹੋਣ ਵਾਲਾ ਤੇ ਮੁੜ ਠੀਕ ਹੋਣ ਵਾਲਾ ਪਹਿਲਾ ਅਫ਼ਰੀਕਾ ਦਾ ਵਾਸੀ ਹੈ।

ਵੀਡੀਓ: ਵਾਇਰਸ ਤੋਂ ਬਚਣ ਲਈ ਆਪਣੇ ਹੱਥ ਇੰਝ ਧੋਵੋ

Skip Facebook post, 1

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 1

'ਮੈਨੂੰ ਟੀਵੀ ਨਿਊਜ਼ ਤੋਂ ਪਤਾ ਲੱਗਾ ਕਿ ਮੈਨੂੰ ਕੋਰੋਨਾਵਾਇਰਸ ਹੋਇਆ ਹੈ'

"ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਜਦੋਂ ਮੈਂ ਡਾਕਟਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਠੀਕ ਹੈ।"

ਕੇਰਲ ਦੀ ਰਹਿਣ ਵਾਲੀ 20 ਸਾਲਾ ਮੈਡੀਕਲ ਵਿਦਿਆਰਥਣ ਭਾਰਤ ਦੀ ਪਹਿਲੀ ਕੋਰੋਨਾਵਾਇਰਸ ਪੀੜਤ ਸੀ।

ਰਾਫ਼ੀਆ ਦਾ ਵਾਰਡ

ਤਸਵੀਰ ਸਰੋਤ, PAtient's photo

ਤਸਵੀਰ ਕੈਪਸ਼ਨ, ਰਾਫ਼ੀਆ ਨਾਲ ਡਾਕਟਰਾਂ ਤੇ ਨਰਸਾਂ ਨੇ ਬਹੁਤ ਚੰਗੀ ਤਰ੍ਹਾਂ ਵਿਵਹਾਰ ਕੀਤਾ

ਰਾਫ਼ੀਆ (ਬਦਲਿਆ ਹੋਇਆ ਨਾਂ) ਨੇ ਦੱਸਿਆ ਕਿ ਉਨ੍ਹਾਂ ਨੂੰ ਵੁਹਾਨ ਤੋਂ ਵਾਪਸ ਆਉਣ ਮਗਰੋਂ ਇੱਕ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ।

"ਮੇਰੀ ਇੱਕ ਦੋਸਤ ਨੇ ਵਟਸਐੱਪ ਰਾਹੀ ਇੱਕ ਟੀਵੀ ਨਿਊਜ਼ ਦੀ ਕਲਿੱਪ ਭੇਜੀ ਸੀ।"

ਰਿਪੋਰਟ ਇੱਕ ਮੈਡੀਕਲ ਵਿਦਿਆਰਥਣ ਬਾਰੇ ਸੀ ਜੋ ਵੁਹਾਨ ਤੋਂ ਆਈ ਸੀ ਅਤੇ ਉਹ ਕੋਰੋਨਾਵਾਇਰਸ ਨਾਲ ਪਾਜ਼ੀਟਿਵ ਪਾਈ ਗਈ ਸੀ।

ਕੋਰੋਨਾਵਾਇਰਸ

ਇਹ ਵੀ ਪੜ੍ਹੋ:

ਰਾਫ਼ੀਆ ਨੂੰ ਇਸ ਤਰ੍ਹਾਂ ਪਤਾ ਲੱਗ ਗਿਆ ਕਿ ਉਸ ਨੂੰ ਕੋਰਨਾਵਾਇਰਸ ਹੈ।

ਉਹ ਦੱਸਦੀ ਹੈ, "ਮੈਨੂੰ ਟੀਵੀ ਨਿਊਜ਼ ਤੋਂ ਪਤਾ ਲੱਗਾ ਕਿ ਮੈਨੂੰ ਕੋਰੋਨਾਵਾਇਰਸ ਹੋਇਆ ਹੈ।"

ਵੀਡੀਓ: Coronavirus: ਜੇ ਤੁਸੀਂ ਕੋਰੋਨਾਵਾਇਰਸ ਦੀ ਚਪੇਟ 'ਚ ਆ ਜਾਓ ਤਾਂ ਕੀ ਕਰਨਾ ਚਾਹੀਦਾ ਹੈ

Skip Facebook post, 2

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post, 2

30 ਜਨਵਰੀ ਨੂੰ ਉਸ ਨੂੰ ਭਾਰਤ ਵਿੱਚ ਕੋਰੋਨਾਵਾਇਰਨ ਨਾਲ ਪੀੜਤ ਹੋਣ ਵਾਲੀ ਪਹਿਲੀ ਮਰੀਜ਼ ਵਜੋਂ ਐਲਾਨਿਆ ਗਿਆ।

ਕੁਝ ਘੰਟਿਆਂ ਬਾਅਦ ਡਾਕਟਰਾਂ ਨੇ ਆ ਕੇ ਉਸ ਨੂੰ ਦੱਸਿਆ ਕਿ ਉਸ ਨੂੰ ਕੋਰੋਨਾਵਾਇਰਸ ਹੈ। ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਜ਼ਿਆਦਾ ਸਮੇਂ ਲਈ ਰੁਕਣਾ ਪਵੇਗਾ।

ਉਹ ਦੱਸਦੀ ਹੈ ਕਿ ਇਹ ਸੁਣ ਕੇ ਉਹ ਘਬਰਾਈ ਨਹੀਂ।

ਉਸ ਨੇ ਕਿਹਾ, "ਮੈਨੂੰ ਠੀਕ ਹੀ ਲੱਗ ਰਿਹਾ ਸੀ ਕਿਉਂਕਿ ਉਸ ਵੇਲੇ ਤੱਕ ਕਈ ਕੋਰੋਨਾਵਾਇਰਸ ਨਾਲ ਪੀੜਤ ਲੋਕ ਠੀਕ ਵੀ ਹੋ ਰਹੇ ਸੀ। ਮੈਨੂੰ ਪਤਾ ਸੀ ਕਿ ਇਹ ਵਾਇਰਸ ਜ਼ਿਆਦਾਤਰ ਬਜ਼ੁਰਗਾਂ ਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਸੀ। ਇਸ ਕਰਕੇ ਮੈਂ ਸ਼ਾਂਤ ਤੇ ਸਕਾਰਾਤਮਕ ਰਹੀ।"

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

Sorry, your browser cannot display this map