Coronavirus: ਚੀਨ ਨੇ ਕਿਸ ਤਰ੍ਹਾਂ ਦੀ ਤਕਨੀਕ ਨਾਲ ਲੜੀ ਜਰਾਸੀਮ ਖ਼ਿਲਾਫ਼ ਜੰਗ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ 'ਚ ਰੋਗਾਣੂ ਮੁਕਤ ਰੋਬੋਟ, ਸਮਾਰਟ ਹੈਲਮੇਟ, ਥਰਮਲ ਕੈਮਰਾ ਨਾਲ ਲੈਸ ਡਰੋਨ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਉਨੱਤ ਸਾਫ਼ਟਵੇਅਰ ਦੀ ਵਰਤੋਂ ਕੀਤੀ ਜਾ ਰਹੀ ਹੈ
    • ਲੇਖਕ, ਪ੍ਰਤੀਕ ਜਾਖ਼ੜ
    • ਰੋਲ, ਬੀਬੀਸੀ ਮਾਨਟਰਿੰਗ

ਚੀਨ 'ਚ ਫੈਲੇ ਕੋਵਿਡ-19 ਤੋਂ ਬਚਾਅ ਲਈ ਕਈ ਯਤਨ ਕੀਤੇ ਜਾ ਰਹੇ ਹਨ। ਭਾਵੇਂ ਕਿ ਇਸ ਦਾ ਅਜੇ ਤੱਕ ਇਲਾਜ ਸੰਭਵ ਨਹੀਂ ਹੈ ਪਰ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਉਸ ਬਾਰੇ ਕੁੱਝ ਸਾਵਧਾਨੀਆਂ ਜਨਤਕ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ 'ਚ ਹੀ ਚੀਨ 'ਚ ਰੋਗਾਣੂ ਮੁਕਤ ਰੋਬੋਟ, ਸਮਾਰਟ ਹੈਲਮੇਟ, ਥਰਮਲ ਕੈਮਰਾ ਨਾਲ ਲੈਸ ਡਰੋਨ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਉਨੱਤ ਸਾਫ਼ਟਵੇਅਰ ਦੀ ਵਰਤੋਂ ਕੀਤੀ ਜਾ ਰਹੀ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਤਕਨੀਕੀ ਸੈਕਟਰ ਨੂੰ ਇਸ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।

News image

ਕੋਰੋਨਾਵਾਇਰਸ ਦੇ ਲੱਛਣਾਂ ਦੀ ਪਛਾਣ ਲਈ , ਨਵੇਂ ਇਲਾਜ਼ ਦੀ ਭਾਲ ਅਤੇ ਬਿਮਾਰੀ ਦੇ ਫੈਲਣ ਦੀ ਨਿਗਰਾਨੀ ਕਰਨ ਲਈ ਸਿਹਤ ਸਾਂਭ ਸੰਭਾਲ ਤਕੀਨਕ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ 90,000 ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

ਕੀ ਇਹ ਢੁਕਵਾਂ ਕਦਮ ਹੈ?

ਇਹ ਵੀ ਪੜ੍ਹੋ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਮਾਈਕਰੋ ਮਲਟੀਕੋਪਟਰ ਵੀ ਸ਼ੇਨਜ਼ੇਨ ਵਿਖੇ ਮੈਡੀਕਲ ਨਮੂਨਿਆਂ ਨੂੰ ਲਿਜਾਣ ਅਤੇ ਥਰਮਲ ਇੰਮੇਜਿੰਗ ਕਰਾਉਣ ਲਈ ਡਰੋਨ ਤਾਇਨਾਤ ਕਰ ਰਿਹਾ ਹੈ

ਬਚਾਅ ਲਈ ਰੋਬੋਟਾਂ ਦੀ ਤੈਨਾਤੀ

ਚੀਨ ਦੀਆਂ ਕਈਆਂ ਫਰਮਾਂ ਨੇ ਕੋਵਿਡ-19 ਦੀ ਇੰਨਫੇਕਸ਼ਨ 'ਤੇ ਕਾਬੂ ਪਾਉਣ ਅਤੇ ਜ਼ੋਖਮ ਨੂੰ ਘਟਾਉਣ ਲਈ ਸੰਪਰਕ ਰਹਿਤ ਡਿਲਿਵਰੀ, ਕੀਟਾਣੂਆਂ 'ਤੇ ਛਿੜਕਾਅ ਅਤੇ ਬੁਨਿਆਦੀ ਨਿਦਾਨ ਕਾਰਜਾਂ ਦਾ ਪ੍ਰਦਰਸ਼ਨ ਕਰਨ ਲਈ ਸਵੈਚਾਲਿਤ ਤਕਨੀਕਾਂ ਵਿਕਸਤ ਕੀਤੀਆਂ ਹਨ।

ਸ਼ੇਨਜ਼ੇਨ ਆਧਾਰਤ ਪੁਡੁ ਤਕਨਾਲੋਜੀ, ਜੋ ਕਿ ਆਮ ਤੌਰ 'ਤੇ ਖਾਨ-ਪਾਨ ਉਦਯੋਗ ਲਈ ਰੋਬੋਟ ਬਣਉਂਦੀ ਹੈ, ਨੇ ਕਥਿਤ ਤੌਰ 'ਤੇ ਡਾਕਟਰੀ ਅਮਲੇ ਦੀ ਮਦਦ ਲਈ ਦੇਸ਼ ਭਰ ਦੇ 40 ਤੋਂ ਵੀ ਵੱਧ ਹਸਪਤਾਲਾਂ 'ਚ ਆਪਣੀਆਂ ਮਸ਼ੀਨਾਂ ਸਥਾਪਤ ਕੀਤੀਆਂ ਹਨ।

ਚੀਨ ਮਾਈਕਰੋ ਮਲਟੀਕੋਪਟਰ ਵੀ ਸ਼ੇਨਜ਼ੇਨ ਵਿਖੇ ਮੈਡੀਕਲ ਨਮੂਨਿਆਂ ਨੂੰ ਲਿਜਾਣ ਅਤੇ ਥਰਮਲ ਇੰਮੇਜਿੰਗ ਕਰਾਉਣ ਲਈ ਡਰੋਨ ਤਾਇਨਾਤ ਕਰ ਰਿਹਾ ਹੈ।

ਇਸ ਦੌਰਾਨ, ਬਿਮਾਰੀ ਦੀ ਜਾਂਚ ਅਤੇ ਟੀਕੇ ਦੇ ਵਿਕਾਸ 'ਚ ਤੇਜ਼ੀ ਲਿਆਉਣ ਲਈ ਉੱਤਮ ਏਆਈ ਦੀ ਵਰਤੋਂ ਕੀਤੀ ਗਈ ਹੈ।

ਅਲੀਬਾਬਾ , ਜੋ ਕਿ ਚੀਨ ਦਾ ਦਿੱਗਜ਼ ਈ-ਵਣਜ ਹੈ, ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਨਵੀਂ ਏਆਈ-ਸੰਚਾਲਿਤ ਤਸ਼ਖੀਸ਼ (ਰੋਗ ਦੀ ਪਛਾਣ ਕਰਨ ਵਾਲਾ) ਪ੍ਰਣਾਲੀ 96 ਪ੍ਰਤੀਸ਼ਤ ਸ਼ੁੱਧਤਾ ਨਾਲ ਇਸ ਵਾਇਰਸ ਦੀ ਲਾਗ ਦੀ ਪਛਾਣ ਕਰਨ ਦੇ ਯੋਗ ਹੈ।

ਇਸ ਦੇ ਸੰਸਥਾਪਕ ਜੈਕ ਮਾ ਨੇ ਐਲਾਨ ਕੀਤਾ ਹੈ ਕਿ ਉਸ ਦੀ ਦਾਨੀ ਸੰਸਥਾ, ਦ ਜੈਕ ਮਾ ਫਾਊਂਡੇਸ਼ਨ ਕੋਵਿਡ-19 ਦੇ ਟੀਕੇ ਦੇ ਵਿਕਾਸ ਲਈ 2.15 ਮਿਲੀਅਨ ਡਾਲਰ ਦਾਨ ਕਰੇਗੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਸ਼ੰਘਾਈ ਅਧਾਰਤ ਗਲੋਬਲ ਸਾਈਬਰਸਪੇਸ ਗਵਰਨੈਂਸ ਦੇ ਇਕ ਸੀਨੀਅਰ ਅਧਿਕਾਰੀ ਲੂ ਚੁਆਂਯਿੰਗ ਨੇ ਕਿਹਾ, " ਕੋਵਿਡ-19 ਨਾਲ ਨਜਿੱਠਣ ਲਈ ਤਕਨਾਲੋਜੀਆਂ ਦਾ ਜੋ ਸਮਾਵੇਸ਼ ਸਾਹਮਣੇ ਆਇਆ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ।ਇੰਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਉਮੀਦ ਤੋਂ ਪਰੇ, ਰਚਨਾਤਮਕ ਅਤੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ।"

ਸਰਕਾਰੀ ਮਾਲਕੀ ਵਾਲੇ ਅਖ਼ਬਾਰ ਚੀਨ ਡੇਲੀ 'ਚ ਲਿਖੇ ਆਪਣੇ ਲੇਖ 'ਚ ਉਨ੍ਹਾਂ ਕਿਹਾ, "ਇੰਨ੍ਹਾਂ ਤਕਨੀਕਾਂ ਨੇ ਇਸ ਭਿਆਨਕ ਵਿਸ਼ਾਣੂ ਦੇ ਫੈਲਣ ਅਤੇ ਇਸ ਦੀ ਪਛਾਣ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਕਰਕੇ ਇਹ ਕੋਵਿਡ-19 ਨਾਲ ਨਜਿੱਠਣ ਲਈ ਭਰੋਸੇਮੰਦ ਸਾਧਨ ਬਣ ਗਈਆਂ ਹਨ।"

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਕੀ ਇਹ ਸਭ ਯਤਨ ਸਿਰਫ਼ ਤਾਂ ਸਿਰਫ਼ ਦਿਖਾਵੇ ਲਈ ਹਨ?

ਚੀਨ ਦੇ ਤਕਨਾਲੋਜੀ ਉਦਯੋਗ ਨੂੰ ਕਵਰ ਕਰਨ ਵਾਲੇ ਅਤੇ ਨਾਲ ਹੀ ਚੀਨ ਤਕਨਾਲੋਜੀ ਨਿਵੇਸ਼ਕ ਪੋਡਕਾਸਟ ਦੇ ਸਹਿ-ਮੇਜ਼ਬਾਨ ਈਲੀਅਟ ਜ਼ਾਗਮਾਨ ਨੇ ਕਿਹਾ, "ਰਾਜ ਮੀਡੀਆ ਤੰਤਰ ਆਮ ਹਾਲਾਤਾਂ 'ਚ ਵੀ ਚੀਨ ਦੀ ਵਧੀਆ ਤਕਨਾਲੋਜੀ ਸਬੰਧੀ ਸੰਦੇਸ਼ ਜਾਰੀ ਕਰਨ ਦੇ ਹਰ ਮੌਕੇ ਦੀ ਵਰਤੋਂ ਕਰਦਾ ਹੈ। ਭਾਵੇਂ ਕਿ ਉਸ ਕਹਾਣੀ ਦਾ ਪ੍ਰਭਾਵ ਵਧੇਰੇ ਨਾ ਹੀ ਹੋਵੇ।"

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, " ਮੈਨੂੰ ਸ਼ੱਕ ਹੈ ਕਿ ਇਸ ਵਾਇਰਸ ਨਾਲ ਨਜਿੱਠਣ ਲਈ ਜਿਸ ਤਕਨਾਲੋਜੀ ਦੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਿਰਫ਼ ਤਾਂ ਸਿਰਫ਼ ਵਿਖਾਵਾ ਹੈ। ਹਾਲਾਂਕਿ ਇਸ ਮਹਾਂਮਮਾਰੀ 'ਤੇ ਨਿਯੰਤਰਣ ਕਰਨ 'ਚ ਜੋ ਯਤਨ ਕੀਤੇ ਜਾ ਰਹੇ ਹਨ ਉਸ 'ਚ ਤਕਨਾਲੋਜੀ ਦੀ ਭੂਮਿਕਾ ਨੂੰ ਖ਼ਾਰਜ ਵੀ ਨਹੀਂ ਕੀਤਾ ਜਾ ਸਕਦਾ ਹੈ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਕਨੀਕੀ ਕੰਪਨੀਆਂ ਆਪਣੇ ਸਾਫਟਵੇਅਰ ਨੂੰ ਅਪਗ੍ਰੇਡ ਕਰ ਰਹੀਆਂ ਹਨ ਤਾਂ ਜੋ ਭੀੜ੍ਹ 'ਚ ਬੁਖਾਰ ਗ੍ਰਸਤ ਅਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ

'ਵੱਡੇ ਡਾਟਾ ਅਤੇ ਇੰਟਰਨੈਟ ਦਾ ਦੌਰ'

ਇਸ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਚੀਨ ਵੱਲੋਂ ਰੋਬੋਟ ਅਤੇ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਥੇ ਹੀ ਸੰਕਰਮਿਤ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਚੀਨ ਵੱਲੋਂ ਆਪਣੀ ਵਿਸ਼ੇਸ਼ ਨਿਗਰਾਨ ਪ੍ਰਣਾਲੀ ਨੂੰ ਵੀ ਲਾਮਬੰਦ ਕੀਤਾ ਜਾ ਰਿਹਾ ਹੈ।

ਦੇਸ਼ ਭਰ 'ਚ ਸਥਾਨਕ ਥਾਵਾਂ 'ਤੇ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਲਗਾਏ ਗਏ ਹਨ।ਇਸ ਦੇ ਨਾਲ ਹੀ ਤਕਨੀਕੀ ਕੰਪਨੀਆਂ ਆਪਣੇ ਸਾਫਟਵੇਅਰ ਨੂੰ ਅਪਗ੍ਰੇਡ ਕਰ ਰਹੀਆਂ ਹਨ ਤਾਂ ਜੋ ਭੀੜ੍ਹ 'ਚ ਬੁਖਾਰ ਗ੍ਰਸਤ ਅਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਸਕੇ।

ਸੈਂਸਟਾਈਮ ਜੋ ਕਿ ਏਆਈ ਦੀ ਇਕ ਪ੍ਰਮੁੱਖ ਕੰਪਨੀ ਹੈ, ਨੇ ਕਿਹਾ, " ਬੀਜਿੰਗ , ਸ਼ੰਘਾਈ ਅਤੇ ਸ਼ੇਨਜ਼ੇਨ 'ਚ ਭੂਮੀਗਤ ਸਟੇਸ਼ਨਾਂ, ਸਕੂਲ ਅਤੇ ਕਮਿਊਨਿਟੀ ਕੇਂਦਰਾਂ 'ਚ ਸੰਪਰਕ ਰਹਿਤ ਤਾਪਮਾਨ ਪਤਾ ਕਰਨ ਵਾਲੇ ਸਾਫਟਵੇਅਰ ਲਗਾਏ ਜਾ ਰਹੇ ਹਨ।ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਇਕ ਅਜਿਹਾ ਸਾਧਨ ਹੈ ਜੋ ਕਿ ਮਾਸਕ ਪਹਿਨੇ ਹੋਏ ਚਿਹਰੇ ਦੀ ਵੀ ਪਯਾਣ ਕਰ ਸਕਦਾ ਹੈ ਅਤੇ ਇਸ ਦੇ ਨਤੀਜੇ ਉੱਚ ਦਰਜੇ ਦੇ ਸਹੀ ਹਨ।"

ਚੀਨ ਦੀ ਇਕ ਹੋਰ ਏਆਈ ਕੰਪਨੀ ਮੇਗਵੀ ਨੇ ਵੀ ਇਸ ਤਰ੍ਹਾਂ ਦੇ ਹੀ ਉਤਪਾਦ ਦਾ ਨਿਰਮਾਣ ਕੀਤਾ ਹੈ, ਜਿਸ ਨੂੰ ਕਿ ਬੀਜਿੰਗ 'ਚ ਤਾਇਨਾਤ ਕੀਤਾ ਗਿਆ ਹੈ।

ਸੈਂਸਟਾਈਮ ਦੇ ਤਰਜਮਾਨ ਨੇ ਬੀਬੀਸੀ ਨੂੰ ਦੱਸਿਆ, " ਇਸ ਮੁਸ਼ਕਲ ਦੀ ਘੜੀ 'ਚ ਅਸੀਂ ਆਪਣੀ ਇਸ ਤਰੱਕੀ ਨੂੰ ਕਿਸੇ ਸਫਲਤਾ ਵੱਜੋਂ ਨਹੀਂ ਲੈ ਰਹੇ, ਬਲਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਤਕਨਾਲੋਜੀ ਦੀ ਮਦਦ ਨਾਲ ਕੋਵਿਡ-19 'ਤੇ ਕਾਬੂ ਪਾਉਣ 'ਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕੀਏ।"

ਚੀਨ ਦੇ ਗਲੋਬਲ ਟਾਈਮਜ਼ ਨਾਂਅ ਦੇ ਅਖ਼ਬਾਰ ਦੀ ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਿਚੁਆਨ ਪ੍ਰਾਂਤ ਦੇ ਚੇਂਗਦੁ ਸ਼ਹਿਰ 'ਚ ਅਧਿਕਾਰੀਆਂ ਨੂੰ ਸਮਾਰਟ ਹੈਲਮੇਟ ਪ੍ਰਦਾਨ ਕੀਤੇ ਗਏ ਹਨ, ਜੋ ਕਿ 5 ਮੀਟਰ ਦੀ ਦੂਰੀ ਤੋਂ ਕਿਸੇ ਦਾ ਵੀ ਤਾਪਮਾਨ ਮਾਪ ਸਕਦੇ ਹਨ ਅਤੇ ਜੇਕਰ ਉਸ ਵਿਅਕਤੀ ਨੂੰ ਬੁਖਾਰ ਹੈ ਤਾਂ ਅਲਾਰਮ ਵੱਜਣ ਲੱਗ ਜਾਂਦਾ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਕੋਰੋਨਾਵਾਇਰਸ ਦੇ ਕਹਿਰ ਤੋਂ ਬਾਅਦ ਹੁਣ ਭਾਵੇਂ ਚੀਨੀ ਨਾਗਰਿਕ ਆਪਣੇ ਕੰਮਾਂ ਕਾਰਾਂ 'ਤੇ ਪਰਤਣ ਲੱਗ ਪਏ ਹਨ, ਪਰ ਅਜੇ ਵੀ ਸਹਿਮ ਦਾ ਮਾਹੌਲ ਕਾਇਮ ਹੈ।ਇਸ ਵਾਇਰਸ ਦੇ ਪ੍ਰਸਾਰ ਦਾ ਪਤਾ ਲਗਾਉਣ ਲਈ ਮੋਬਾਇਲ ਫੋਨ ਦੀ ਵੀ ਅਹਿਮ ਭੂਮਿਕਾ ਰਹੀ ਹੈ।

ਅਲੀਪੇ ਹੈਲਥ ਕੋਡ ਨਾਮਕ ਇਕ ਐਪ ਹੈ ਜੋ ਕਿ ਲੋਕਾਂ ਨੂੰ ਲਾਲ, ਹਰਾ ਅਤੇ ਪੀਲਾ ਰੰਗ ਪ੍ਰਦਾਨ ਕਰਦਾ ਹੈ, ਜੋ ਕਿ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਜਨਤਕ ਥਾਵਾਂ 'ਤੇ ਜਾਣ ਦਿੱਤਾ ਜਾਵੇ ਜਾਂ ਫਿਰ ਘਰ 'ਚ ਹੀ ਰੱਖਿਆ ਜਾਵੇ।

ਇਸ ਦਾ ਵਿਕਾਸ ਕਰਨ ਵਾਲੇ ਐਂਟ ਫਾਈਨੈਂਸ਼ਲ ਮੁਤਾਬਿਕ ਸੰਭਾਵੀ ਵਾਇਰਸ ਦੀ ਪਛਾਣ ਲਈ ਇਹ ਵੱਡੇ ਪੱਧਰ ਦੇ ਡਾਟਾ ਦੀ ਵਰਤੋਂ ਕਰਦਾ ਹੈ।ਹੁਣ ਤੱਕ ਇਸ ਐਪ ਨੂੰ 200 ਤੋਂ ਵੀ ਵੱਧ ਚੀਨੀ ਨਾਗਰਿਕਾਂ ਵੱਲੋਂ ਅਪਣਾਇਆ ਗਿਆ ਹੈ।

ਮਸ਼ਹੂਰ ਮੈਸੇਜਿੰਗ ਐਪ ਵੀਚੈਟ ਦੇ ਪਿੱਛੇ ਦੀ ਕੰਪਨੀ ਟੇਨਸੈਂਟ ਨੇ ਵੀ ਇਸੇ ਤਰ੍ਹਾਂ ਦਾ ਹੀ ਇਕ ਕਿਊਆਰ ਕੋਡ ਅਧਾਰਤ ਟ੍ਰੈਕਿੰਗ ਫ਼ੀਚਰ ਲਾਂਚ ਕੀਤਾ ਹੈ।

"ਨਜ਼ਦੀਕੀ ਸੰਪਰਕ ਡਿਟੈਕਟਰ" ਐਪ ਉਪਭੋਗਤਾ ਨੂੰ ਉਸ ਦੇ ਨਜ਼ਦੀਕ ਵਾਇਰਸ ਸੰਕਰਮਿਤ ਵਿਅਕਤੀ ਬਾਰੇ ਸੂਚਿਤ ਕਰਦੀ ਹੈ।

ਨੈਸ਼ਨਲ ਹੈਲਥ ਕਮਿਸ਼ਨ ਦੇ ਸਲਾਹਕਾਰ ਲੀ ਲਨਜੁਆਨ ਨੇ ਚੀਨ ਦੇ ਸਰਕਾਰੀ ਟੀਵੀ ਨੂੰ ਦਿੱਤੀ ਆਪਣੀ ਇੰਟਰਵਿਊ 'ਚ ਕਿਹਾ ਕਿ " ਵੱਡੇ ਡਾਟਾ ਅਤੇ ਇੰਟਨੈਟ ਦੇ ਯੁੱਗ 'ਚ ਹਰ ਵਿਅਕਤੀ ਦੀਆਂ ਹਰਕਤਾਂ, ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ।"

" ਅਜਿਹੀਆਂ ਹੀ ਕੁੱਝ ਨਵੀਆਂ ਤਕਨੀਕਾਂ ਦੀ ਮਦਦ ਨਾਲ ਅਸੀਂ ਲਾਗ ਪ੍ਰਭਾਵਿਤ ਲੋਕਾਂ ਦੀ ਪਛਾਣ ਕਰ ਸਕਦੇ ਹਾਂ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤ ਸਾਰੀਆਂ ਸਿਹਤ ਐਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਪੋਗਤਾਵਾਂ ਨੂੰ ਆਪਣਾ ਨਾਂਅ, ਕੌਮੀ ਪਛਾਣ ਨੰਬਰ ਅਤੇ ਫੋਨ ਨੰਬਰ ਰਜਿਸਟਰ ਕਰਵਾਉਣਾ ਪੈਂਦਾ ਹੈ

ਨਿੱਜਤਾ ਦਾ ਸਵਾਲ…

ਭਾਵੇਂ ਕਿ ਇਹ ਨਵੇਂ ਨਿਗਰਾਨ ਉਪਕਰਣਾਂ ਨੂੰ ਕੁਸ਼ਲ ਮੰਨਿਆ ਜਾ ਸਕਦਾ ਹੈ ਅਤੇ ਸਿਹਤ ਸੰਕਟ ਦੌਰਾਨ ਇਸ ਇੰਨ੍ਹਾਂ ਦੀ ਵਰਤੋਂ ਸ਼ਾਇਦ ਲਾਜ਼ਮੀ ਵੀ ਹੈ, ਪਰ ਇਸ ਦੇ ਨਾਲ-ਨਾਲ ਨਿੱਜਤਾ ਸਬੰਧੀ ਚਿੰਤਾਵਾਂ ਵੀ ਸਾਹਮਣੇ ਆਉਂਦੀਆਂ ਹਨ।

ਇੰਨਾਂ 'ਚੋਂ ਬਹੁਤ ਸਾਰੀਆਂ ਸਿਹਤ ਐਪਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਪੋਗਤਾਵਾਂ ਨੂੰ ਆਪਣਾ ਨਾਂਅ, ਕੌਮੀ ਪਛਾਣ ਨੰਬਰ ਅਤੇ ਫੋਨ ਨੰਬਰ ਰਜਿਸਟਰ ਕਰਵਾਉਣਾ ਪੈਂਦਾ ਹੈ।ਅਧਿਕਾਰੀਆਂ ਨੇ ਟੈਲੀਫੋਨ ਏਜੰਸੀਆਂ, ਸਿਹਤ ਅਤੇ ਟਰਾਂਸਪੋਰਟ ਏਜੰਸੀਆਂ ਅਤੇ ਸਰਕਾਰੀ ਕੰਪਨੀਆਂ ਤੋਂ ਵੀ ਡਾਟਾ ਹਾਸਲ ਕੀਤਾ ਹੈ।

ਇਸ ਗੱਲ ਦੀ ਬਹੁਤ ਘੱਟ ਪਾਰਦਰਸ਼ਤਾ ਹੈ ਕਿ ਸਰਕਾਰ ਅਜਿਹੇ ਡਾਟਾ ਨੂੰ ਕਰਾਸ ਚੈਕ ਕਰਨ ਲਈ ਕੀ ਯੋਜਨਾ ਬਣਾ ਰਹੀ ਹੈ।ਇੰਟਰਨੈਟ 'ਤੇ ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਹਨ, ਜਿਸ ਜ਼ਰੀਏ ਵਿਅਕਤੀਗਤ ਸਿਹਤ ਡਾਟਾ ਲੀਕ ਕੀਤਾ ਗਿਆ ਹੈ।

ਮਿਸਾਲ ਦੇ ਤੌਰ 'ਤੇ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇੰਝ ਲੱਗ ਰਿਹਾ ਹੈ ਕਿ ਅਲੀਪੇਅ ਹੈਲਥ ਕੋਡ ਪੁਲਿਸ ਨਾਲ ਵੀ ਸਾਰੀ ਜਾਣਕਾਰੀ ਸਾਂਝੀ ਕਰ ਰਿਹਾ ਹੈ।

ਜਿਵੇਂ-ਜਿਵੇਂ ਐਪ ਮਸ਼ਹੂਰ ਹੋ ਰਹੇ ਹਨ, ਇਸ ਗੱਲ ਦਾ ਵੀ ਖਦਸ਼ਾ ਕਾਇਮ ਹੈ ਕਿ ਇਹ ਸਥਿਤੀ ਨੂੰ ਵਿਗਾੜ ਸਕਦੇ ਹਨ ਅਤੇ ਵਾਇਰਸ ਪ੍ਰਭਾਵਿਤ ਮਰੀਜ਼ਾਂ ਲਈ ਵਿਤਕਰੇ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ।

ਆਲੋਚਕਾਂ ਦਾ ਮੰਨਣਾ ਹੈ ਕਿ ਚੀਨ ਆਪਣੇ ਪਹਿਲਾਂ ਤੋਂ ਹੀ ਵਿਆਪਕ ਨਿਗਰਾਨ ਪ੍ਰਣਾਲੀ ਦੇ ਵਿਸਥਾਰ ਲਈ ਸਿਹਤ ਸੰਕਟ ਨੂੰ ਸਾਧਨ ਵੱਜੋਂ ਵਰਤ ਸਕਦਾ ਹੈ, ਜਿਸ ਨੂੰ ਕਿ ਮਨੁੱਖੀ ਅਧਿਕਾਰ ਸੰਸਥਾਵਾਂ dystopian (ਮਨਹੂਸ) ਦੱਸਦੀਆਂ ਹਨ।

ਜ਼ਾਗਮਾਨ ਦਾ ਕਹਿਣਾ ਹੈ, "ਜੇਕਰ ਕੋਈ ਸਬਕ ਹੈ, ਜੋ ਕਿ ਚੀਨੀ ਅਧਿਕਾਰੀ ਇੱਥੇ ਸਿੱਖ ਰਹੇ ਹਨ ਤਾਂ ਉਹ ਇਹ ਹੈ ਕਿ 'ਕਮਜ਼ੋਰ ਜਗ੍ਹਾ' ਉਨ੍ਹਾਂ ਦੇ ਨਿਗਰਾਨ ਪ੍ਰਣਾਲੀ 'ਚ ਮੌਜੂਦ ਹੈ।"

ਨਿੱਜਤਾ ਤਾਂ ਪਹਿਲਾਂ ਹੀ ਚੀਨ 'ਚ ਅਤੀਤ ਦੀ ਕਹਾਣੀ ਬਣ ਕੇ ਰਹਿ ਰਹੀ ਹੈ ਅਤੇ ਇਸ ਤਰ੍ਹਾਂ ਦਾ ਸੰਕਟ ਉਸ ਪ੍ਰਕ੍ਰਿਆ ਨੂੰ ਵਧੇਰੇ ਤੇਜ਼ੀ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)