ਕੋਰੋਨਾਵਾਇਰਸ: ਅਰਥਚਾਰੇ 'ਤੇ ਇਨ੍ਹਾਂ 5 ਤਰੀਕਿਆਂ ਨਾਲ ਪਵੇਗਾ ਅਸਰ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੋਕਿਓ ਦੇ ਡਿਜ਼ਨੀ ਥੀਮ ਪਾਰਕ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ

ਕਿਸੇ ਨੇ ਸੋਚਿਆ ਹੋਵੇਗਾ ਕਿ ਚੀਨ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਅਮਰੀਕੀ ਲਾੜੀ ਨੂੰ ਵਿਆਹ ਦੀ ਪੁਸ਼ਾਕ ਤੋਂ ਬਿਨਾਂ ਹੀ ਰਹਿਣਾ ਪਵੇ? ਇਹ ਦਰਸਾਉਂਦਾ ਹੈ ਕਿ ਪੂਰਾ ਵਿਸ਼ਵ ਇਸ ਸਮੇਂ ਕਿਸ ਹੱਦ ਤੱਕ ਇਸਤੋਂ ਪ੍ਰਭਾਵਿਤ ਹੋਇਆ ਹੈ।

ਅਨੁਮਾਨਾਂ ਅਨੁਸਾਰ ਚੀਨ ਵਿੱਚ ਲੌਕਡਾਊਨ ਦਾ ਅਸਰ ਦੁਨੀਆ ਭਰ ਵਿੱਚ ਉਸ ਸਭ 'ਤੇ ਹੋ ਰਿਹਾ ਹੈ ਜੋ ਅਸੀਂ ਖਰੀਦਦੇ ਹਾਂ, ਅਤੇ ਸਮੁੱਚੀ ਵਿਸ਼ਵ ਆਰਥਿਕਤਾ ਇਸਤੋਂ ਅਛੂਤੀ ਨਹੀਂ ਹੈ।

ਲੰਡਨ ਸਥਿਤ ਕੰਸਲਟੈਂਸੀ ਕੰਪਨੀ ਦਾ ਅਨੁਮਾਨ ਹੈ ਕਿ ਇਸ ਮਹਾਂਮਾਰੀ 'ਤੇ 2020 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 280 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਖਰਚ ਆਵੇਗਾ।

News image

ਇਹ ਪੂਰੇ ਯੂਰਪੀਅਨ ਯੂਨੀਅਨ ਦੇ ਸਾਲਾਨਾ ਬਜਟ, ਮਾਈਕਰੋਸੌਫਟ ਦੇ ਸਾਲਾਨਾ ਮਾਲੀਆ ਜਾਂ ਐਪਲ ਦੇ ਸਾਲਾਨਾ ਮਾਲੀਏ ਤੋਂ ਜ਼ਿਆਦਾ ਹੈ।

ਨਾਈਜੀਰੀਆ ਸਰਕਾਰ ਦੇ ਸਾਲਾਨਾ ਬਜਟ ਦਾ ਵੀ ਇਹ ਅੱਠ ਗੁਣਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਚੀਨ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਜਿਸਨੂੰ 'ਦੁਨੀਆ ਦੀ ਫੈਕਟਰੀ' ਕਿਹਾ ਜਾਂਦਾ ਹੈ। ਚੀਨ ਇਸ ਬਿਮਾਰੀ ਦੇ ਫੈਲਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜੋ

ਪਰ ਇਹ ਤੁਹਾਡੇ ਬਟੂਏ ਨੂੰ ਕਿਵੇਂ ਪ੍ਰਭਾਵਿਤ ਕਰੇਗਾ?

ਇਹ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਜਿਸ ਕੰਪਿਊਟਰ, ਟੈਬਲੇਟ ਜਾਂ ਫੋਨ ਸਕਰੀਨ 'ਤੇ ਇਹ ਲੇਖ ਪੜ੍ਹ ਰਹੇ ਹੋ, ਉਹ ਚੀਨ ਵਿੱਚ ਬਣਾਇਆ ਗਿਆ ਹੈ ਜਾਂ ਚੀਨ ਵਿੱਚ ਬਣੇ ਇਸਦੇ ਹਿੱਸਿਆਂ ਤੋਂ ਇਨ੍ਹਾਂ ਨੂੰ ਤਿਆਰ ਕੀਤਾ ਗਿਆ ਹੈ।

ਗੈਜੇਟਸ ਨੂੰ ਜੇਕਰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਕੋਵਿਡ-19 ਵਾਇਰਸ ਨਾਲ ਹੋਰ ਕੀ-ਕੀ ਪ੍ਰਭਾਵਿਤ ਹੋ ਰਿਹਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਨੁਮਾਨ ਹੈ ਕਿ ਚੀਨ ਦਾ ਸ਼ਹਿਰ ਸੂਜ਼ੋ ਇਕੱਲਾ ਦੁਨੀਆ ਦੀਆਂ 80 ਫੀਸਦ ਵਿਆਹ ਦੀਆਂ ਪੁਸ਼ਾਕਾਂ ਤਿਆਰ ਕਰਦਾ ਹੈ।

1. ਵਿਆਹ ਦੀਆਂ ਪੁਸ਼ਾਕਾਂ ਨਹੀਂ ਬਣਨਗੀਆਂ

ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਜੋ ਵਿਆਹ ਦੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਉਨ੍ਹਾਂ ਵਿੱਚ ਪੁਸ਼ਾਕ ਵੀ ਹੋ ਸਕਦੀ ਹੈ।

ਮਾਰਿਆਨਾ ਬਰੈਡੀ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ 3 ਜੁਲਾਈ ਨੂੰ ਵਿਆਹ ਦੇ ਜਸ਼ਨਾਂ ਵਿੱਚ ਉਹ ਬਿਨਾਂ ਵਿਆਹ ਦੀ ਪੁਸ਼ਾਕ ਤੋਂ ਰਹੇਗੀ।

ਜਦੋਂ ਬੀਬੀਸੀ ਦੀ ਸੋਸ਼ਲ ਮੀਡੀਆ ਦੀ ਮਾਹਿਰ ਨੇ ਦਸੰਬਰ ਵਿੱਚ ਸ਼ਿਕਾਗੋ ਦੇ ਇੱਕ ਲਾੜੀਆਂ ਦੇ ਕੱਪੜੇ ਵੇਚਣ ਵਾਲੇ ਸਟੋਰ ਨੂੰ ਇਸ ਲਈ ਆਰਡਰ ਦਿੱਤਾ ਤਾਂ ਉਹ ਇਸ ਗੱਲੋਂ ਬੇਖ਼ਬਰ ਸੀ ਕਿ ਇਹ ਗਾਊਨ ਚੀਨ ਤੋਂ ਬਣ ਕੇ ਆਵੇਗਾ।

ਅਨੁਮਾਨ ਹੈ ਕਿ ਚੀਨ ਦਾ ਸ਼ਹਿਰ ਸੂਜ਼ੋ ਇਕੱਲਾ ਦੁਨੀਆ ਦੀਆਂ 80 ਫੀਸਦ ਵਿਆਹ ਦੀਆਂ ਪੁਸ਼ਾਕਾਂ ਤਿਆਰ ਕਰਦਾ ਹੈ।

ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਗਏ ਬਚਾਅ ਕਦਮਾਂ ਵਿੱਚ ਵਿਆਹ ਦੀਆਂ ਪੁਸ਼ਾਕਾਂ ਤਿਆਰ ਕਰਨ ਵਾਲਾ ਇੱਕ ਖੇਤਰ ਵੀ ਬਹੁਤ ਪ੍ਰਭਾਵਿਤ ਹੋਇਆ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਲੋਕਾਂ ਦੇ ਵੱਡੇ ਇਕੱਠ ਹੋਣ ਤੋਂ ਬਚਣ ਦੇ ਮੱਦੇਨਜ਼ਰ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਨਾਲ ਉਤਪਾਦਨ ਠੱਪ ਹੋ ਗਿਆ ਹੈ। ਯਾਤਰਾ ਕਰਨ 'ਤੇ ਲਾਈ ਰੋਕ ਕਾਰਨ ਗੁਦਾਮਾਂ ਵਿੱਚ ਜੋ ਵੀ ਸਾਮਾਨ ਪਿਆ ਹੈ, ਉਸਦੀ ਸਪਲਾਈ ਚੇਨ ਨੂੰ ਬੰਦ ਕਰ ਦਿੱਤਾ ਗਿਆ ਹੈ।

ਬਰੈਡੀ ਨੇ ਈ-ਮੇਲ ਜ਼ਰੀਏ ਦੱਸਿਆ ਸੀ ਕਿ ਉਸਦੀ ਡਰੈੱਸ ਦੀ ਡਿਲੀਵਰੀ ਮਾਰਚ ਵਿੱਚ ਹੋਣੀ ਸੀ ਜਿਸਨੂੰ ਹੁਣ ਜੁਲਾਈ ਤੱਕ ਅੱਗੇ ਪਾ ਦਿੱਤਾ ਗਿਆ ਹੈ, ਉਸਦੇ ਵਿਆਹ ਦੀ ਮਿਤੀ ਤੋਂ ਲਗਭਗ ਇੱਕ ਹਫ਼ਤਾ ਬਾਅਦ।

ਬਰੈਡੀ ਨੇ ਬੀਬੀਸੀ ਨੂੰ ਦੱਸਿਆ, ''ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਇਹ ਜਾਣਕਾਰੀ ਹੀ ਨਹੀਂ ਸੀ ਕਿ ਮੇਰੀ ਇਹ ਪੁਸ਼ਾਕ ਚੀਨ ਵਿੱਚ ਤਿਆਰ ਹੋਣ ਗਈ ਹੈ।''

''ਇਸ ਤਰ੍ਹਾਂ ਪੈਦਾ ਹੋਈ ਸਥਿਤੀ ਤੋਂ ਮੈਂ ਗੁੱਸੇ ਨਹੀਂ ਹੋਈ, ਬਲਕਿ ਮੈਨੂੰ ਇਸਤੋਂ ਬਹੁਤ ਹੈਰਾਨੀ ਹੋਈ ਕਿ ਮੇਰੇ ਵਰਗੇ ਵਿਅਕਤੀ ਨੂੰ ਵੀ ਕੋਰੋਨਾਵਾਇਰਸ ਨੇ ਪ੍ਰਭਾਵਿਤ ਕੀਤਾ ਹੈ।''

ਅਮਰੀਕੀ ਹੁਣ ਵਿਆਹ ਲਈ ਸੈਕਿੰਡ ਹੈਂਡ ਡਰੈੱਸ ਪਹਿਨਣ ਲਈ ਤਿਆਰ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਸੈਰ ਸਪਾਟਾ ਸੰਗਠਨ (ਯੂਐੱਨਡਬਲਯੂਟੀਓ) ਅਨੁਸਾਰ ਚੀਨ ਦੇ ਸੈਲਾਨੀਆਂ ਨੇ 270 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਹਨ ਜੋ ਕਿ ਇਹ ਅਮਰੀਕਾ ਦੇ ਸੈਲਾਨੀਆਂ ਵੱਲੋਂ ਖਰਚੇ 144.2 ਬਿਲੀਅਨ ਡਾਲਰ ਤੋਂ ਕਿਧਰੇ ਜ਼ਿਆਦਾ ਹਨ।

2. ਮੋਬਾਇਲ ਫੋਨਾਂ ਦੀ ਘਾਟ

ਚੀਨ ਇੱਕ ਉਦਯੋਗਿਕ ਗੜ੍ਹ ਹੈ, ਪਰ ਕੁਝ ਖੇਤਰ ਅਜਿਹੇ ਹਨ ਜਿਹੜੇ ਸਮਾਰਟਫੋਨ ਤੋਂ ਵੀ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਹਨ ਕਿਉਂਕਿ ਇਹ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਉਪਕਰਨਾਂ ਦਾ ਨਿਰਮਾਤਾ ਅਤੇ ਨਿਰਯਾਤਕ ਹੈ।

ਘਾਟ ਦਾ ਸਾਹਮਣਾ ਕਰਨ ਵਾਲਿਆਂ ਦੀ ਸੂਚੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਵਿਕਰੇਤਾ ਕੰਪਨੀ ਐਪਲ ਦਾ ਆਈਫੋਨ ਵੀ ਸ਼ਾਮਲ ਹੈ।

ਐਪਲ ਨੇ 17 ਫਰਵਰੀ ਨੂੰ ਐਲਾਨ ਕੀਤਾ ਕਿ ਉਸਦੇ ਪ੍ਰਮੁੱਖ ਉਤਪਾਦ ਦਾ ਉਤਪਾਦਨ ਅਤੇ ਵਿਕਰੀ ਇਸ ਪ੍ਰਕੋਪ ਨਾਲ ਪ੍ਰਭਾਵਿਤ ਹੋਈ ਹੈ।

ਕੰਪਨੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਆਈਫੋਨ ਦੀ ਸਪਲਾਈ ਅਸਥਾਈ ਤੌਰ 'ਤੇ ਘੱਟ ਹੋਵੇਗੀ।

ਮਾਰਕੀਟ ਰਿਸਰਚ ਕੈਨਾਲਿਸ ਨੇ ਅਕਤੂਬਰ 2019 ਅਤੇ ਮਾਰਚ 2020 ਵਿਚਕਾਰ ਚੀਨ ਵਿੱਚ ਸਮਾਰਟਫੋਨ ਦੀ ਬਰਾਮਦ ਵਿੱਚ 50% ਤੱਕ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਸੈਰ ਸਪਾਟਾ ਸੰਗਠਨ (ਯੂਐੱਨਡਬਲਯੂਟੀਓ) ਅਨੁਸਾਰ ਚੀਨ ਦੇ ਸੈਲਾਨੀਆਂ ਨੇ 270 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਹਨ ਜੋ ਕਿ ਇਹ ਅਮਰੀਕਾ ਦੇ ਸੈਲਾਨੀਆਂ ਵੱਲੋਂ ਖਰਚੇ 144.2 ਬਿਲੀਅਨ ਡਾਲਰ ਤੋਂ ਕਿਧਰੇ ਜ਼ਿਆਦਾ ਹਨ।

3. ਡਿਜ਼ਾਈਨਰ ਬੈਗ ਅਲਮਾਰੀਆਂ ਵਿੱਚ ਹੀ ਪਏ ਰਹਿਣਗੇ

ਚੀਨ ਦੁਨੀਆ ਨੂੰ ਸੈਲਾਨੀ ਪ੍ਰਦਾਨ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਉਹ ਜੋ ਵੀ ਪੈਸਾ ਖਰਚ ਕਰਦੇ ਹਨ, ਉਹ ਕਿਸੇ ਵੀ ਦੂਜੇ ਦੇਸ਼ ਨੂੰ ਪ੍ਰਭਾਵਿਤ ਕਰਦਾ ਹੈ।

ਇੱਕ ਖੋਜ ਸੰਸਥਾਨ 'ਚਾਈਨਾ ਟੂਰਿਜ਼ਮ ਅਕੈਡਮੀ' ਦੇ ਹਾਲੀਆ ਅੰਕੜੇ ਦੱਸਦੇ ਹਨ ਕਿ ਚੀਨ ਦੇ ਸੈਲਾਨੀਆਂ ਨੇ 2018 ਵਿੱਚ ਲਗਭਗ 150 ਮਿਲੀਅਨ ਵਿਦੇਸ਼ੀ ਯਾਤਰਾਵਾਂ ਕੀਤੀਆਂ ਹਨ।

ਸੰਯੁਕਤ ਰਾਸ਼ਟਰ ਸੈਰ ਸਪਾਟਾ ਸੰਗਠਨ (ਯੂਐੱਨਡਬਲਯੂਟੀਓ) ਅਨੁਸਾਰ ਚੀਨ ਦੇ ਸੈਲਾਨੀਆਂ ਨੇ 270 ਬਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਹਨ ਜੋ ਕਿ ਇਹ ਅਮਰੀਕਾ ਦੇ ਸੈਲਾਨੀਆਂ ਵੱਲੋਂ ਖਰਚੇ 144.2 ਬਿਲੀਅਨ ਡਾਲਰ ਤੋਂ ਕਿਧਰੇ ਜ਼ਿਆਦਾ ਹਨ।

ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਹੁਣ ਉਨ੍ਹਾਂ ਦੇ ਯਾਤਰਾ ਕਰਨ 'ਤੇ ਪਾਬੰਦੀ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਇਹ ਮਿਆਂਮਾਰ, ਥਾਈਲੈਂਡ, ਕੰਬੋਡੀਆ ਅਤੇ ਵੀਅਤਨਾਮ ਲਈ ਇੱਕ ਬੁਰੀ ਖ਼ਬਰ ਹੈ ਕਿਉਂਕਿ ਚੀਨੀ ਸੈਲਾਨੀ ਇਨ੍ਹਾਂ ਦੇਸ਼ਾਂ ਵਿੱਚ ਆਉਣ ਵਾਲੇ ਕੁੱਲ ਸੈਲਾਨੀਆਂ ਦਾ ਪੰਜਵਾਂ ਹਿੱਸਾ ਹਨ।

ਅਮੀਰ ਦੇਸ਼ਾਂ ਨੇ ਵੀ ਇਹ ਕਮੀ ਮਹਿਸੂਸ ਕੀਤੀ ਹੈ: ਪੈਰਿਸ ਜਿੱਥੇ ਔਸਤ ਚੀਨ ਦਾ ਸੈਲਾਨੀ ਲਗਭਗ 1,100 ਡਾਲਰ ਪ੍ਰਤੀ ਯਾਤਰਾ ਖਰਚ ਕਰਦਾ ਹੈ, ਇਹ ਹੋਰ ਸੈਲਾਨੀਆਂ ਦੀ ਤੁਲਨਾ ਵਿੱਚ ਲਗਭਗ ਦੁੱਗਣਾ ਹੋ ਜਾਂਦਾ ਹੈ, ਲਗਜ਼ਰੀ ਵਸਤੂਆਂ ਦੀਆਂ ਦੁਕਾਨਾਂ 'ਤੇ ਚੀਨ ਤੋਂ ਆਉਣ ਵਾਲੇ ਸੈਲਾਨੀਆ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਸਿਟੀ ਸੈਂਟਰ ਵਿੱਚ ਇੱਕ ਡਿਊਟੀ ਫ੍ਰੀ ਆਊਟਲੇਟ 'ਪੈਰਿਸ ਲੁੱਕ' ਦੇ ਮੈਨੇਜਰ ਨੇ ਖ਼ਬਰ ਏਜੰਸੀ ਰਿਊਟਰਜ਼ ਨੂੰ ਦੱਸਿਆ, ''ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮੇਰੇ ਕੋਲ ਕੋਈ ਕੰਮ ਨਹੀਂ ਰਹੇਗਾ।''

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਏਟੀਏ'ਜ਼ ਡਾਇਰੈਕਟਰ-ਜਨਰਲ ਅਲੈਗਜ਼ੈਂਡਰ ਡੀ ਜੁਨੀਆ ਨੇ ਕਿਹਾ, ''ਏਅਰਲਾਈਨਜ਼ ਸਮਰੱਥਾ ਅਤੇ ਕਈ ਰੂਟਾਂ 'ਤੇ ਕਟੌਤੀ ਕਰਨ ਵਰਗੇ ਮੁਸ਼ਕਿਲ ਫੈਸਲੇ ਲੈ ਰਹੀਆਂ ਹਨ।''

4. ਜਹਾਜ਼ਾਂ ਦੇ ਕਿਰਾਏ ਘਟ ਸਕਦੇ ਹਨ

ਕੋਰੋਨਾਵਾਇਰਸ ਨਾਲ ਸਬੰਧਿਤ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਚੀਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਗੰਭੀਰ ਵਿਘਨ ਪਿਆ ਹੈ।

ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਨੇ 21 ਫਰਵਰੀ ਨੂੰ ਕਿਹਾ ਕਿ ਕੋਰੋਨਾਵਾਇਰਸ ਕਾਰਨ ਏਅਰਲਾਈਨਜ਼ ਨੂੰ 2020 ਵਿੱਚ 29.3 ਬਿਲੀਅਨ ਡਾਲਰ ਮਾਲੀਆ ਦਾ ਨੁਕਸਾਨ ਹੋ ਜਾਵੇਗਾ।

ਇਹ ਵਿਸ਼ੇਸ਼ ਰੂਪ ਨਾਲ ਚੀਨ ਅਤੇ ਏਸ਼ੀਆ ਪ੍ਰਸ਼ਾਂਤ ਦੇ ਬਾਕੀ ਖੇਤਰਾਂ ਦੀਆਂ ਕੰਪਨੀਆਂ ਲਈ ਬੁਰੀ ਖ਼ਬਰ ਹੈ ਜਿਨ੍ਹਾਂ ਦਾ 27 ਬਿਲੀਅਨ ਡਾਲਰ ਤੋਂ ਵੱਧ ਦਾ ਸਮੂਹਿਕ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਖੇਤਰ ਹਵਾਈ ਯਾਤਰਾ ਦੀ ਮੰਗ ਵਿੱਚ ਵਾਧੇ ਨੂੰ ਵਧਾ ਰਿਹਾ ਹੈ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਆਈਏਟੀਏ'ਜ਼ ਡਾਇਰੈਕਟਰ-ਜਨਰਲ ਅਲੈਗਜ਼ੈਂਡਰ ਡੀ ਜੁਨੀਆ ਨੇ ਕਿਹਾ, ''ਏਅਰਲਾਈਨਜ਼ ਸਮਰੱਥਾ ਅਤੇ ਕਈ ਰੂਟਾਂ 'ਤੇ ਕਟੌਤੀ ਕਰਨ ਵਰਗੇ ਮੁਸ਼ਕਿਲ ਫੈਸਲੇ ਲੈ ਰਹੀਆਂ ਹਨ।''

''ਏਅਰਲਾਈਨਜ਼ ਲਈ ਇਹ ਬਹੁਤ ਮੁਸ਼ਕਿਲ ਸਾਲ ਬਣਨ ਵਾਲਾ ਹੈ।''

ਦਿਲਚਸਪ ਗੱਲ ਇਹ ਹੈ ਕਿ ਇਸਦਾ ਅਰਥ ਹੈ ਕਿ ਯਾਤਰੀਆਂ ਲਈ ਇਹ ਇੱਕ ਚੰਗਾ ਸਾਲ ਹੋ ਸਕਦਾ ਹੈ : ਕੁਝ ਮਾਹਿਰ ਮੰਨਦੇ ਹਨ ਕਿ ਘਾਟੇ ਨੂੰ ਪੂਰਾ ਕਰਨ ਲਈ ਏਅਰਲਾਈਨਜ਼ ਨੂੰ ਆਪਣੀਆਂ ਟਿਕਟ ਕੀਮਤਾਂ ਘੱਟ ਕਰਨੀਆਂ ਹੋਣਗੀਆਂ।

ਏਵੀਏਸ਼ਨ ਇੰਡਸਟਰੀ ਦੇ ਮਾਹਿਰ ਪੀਟਰ ਹਰਬਿਸਨ ਨੇ ਟਰੈਵਲਰ ਮੈਗਜ਼ੀਨ ਨੂੰ ਦੱਸਿਆ, ''ਏਅਰਲਾਈਨਜ਼ ਨੂੰ ਘੱਟ ਕਿਰਾਏ ਨਾਲ ਕੋਰੋਨਾਵਾਇਰਸ ਦੇ ਪ੍ਰਭਾਵ ਦੀ ਪ੍ਰਤਿਕਿਰਿਆ ਦੇਣੀ ਹੋਵੇਗੀ।''

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਥਿਕ ਗੁੰਝਲਦਾਰ ਅਬਜ਼ਰਵੇਟਰੀ ਅਨੁਸਾਰ ਅੰਗੋਲਾ ਆਪਣੇ ਜ਼ਿਆਦਾਤਰ ਤੇਲ 67% ਦਾ ਨਿਰਯਾਤ ਚੀਨ ਨੂੰ ਕਰਦਾ ਹੈ।

5. ਸਸਤੇ ਤੇਲ ਅਤੇ ਖਣਿਜ ਅਫ਼ਰੀਕੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣਗੇ

ਚੀਨ ਨੇ 2009 ਵਿੱਚ ਅਫ਼ਰੀਕਾ ਦੇ ਮੁੱਖ ਵਪਾਰਕ ਭਾਈਵਾਲ ਵਜੋਂ ਅਮਰੀਕਾ ਦੀ ਜਗ੍ਹਾ ਲੈ ਲਈ ਹੈ।

ਇਹ ਸਬੰਧ ਮੁੱਖ ਤੌਰ 'ਤੇ ਵਸੂਤਆਂ ਕਾਰਨ ਹੈ।

ਉਦਾਹਰਨ ਵਜੋਂ ਆਰਥਿਕ ਗੁੰਝਲਦਾਰ ਅਬਜ਼ਰਵੇਟਰੀ ਅਨੁਸਾਰ ਅੰਗੋਲਾ ਆਪਣੇ ਜ਼ਿਆਦਾਤਰ ਤੇਲ 67% ਦਾ ਨਿਰਯਾਤ ਚੀਨ ਨੂੰ ਕਰਦਾ ਹੈ।

ਪਰ ਬਲੂਮਬਰਗ ਖ਼ਬਰ ਏਜੰਸੀ ਨੇ ਫਰਵਰੀ ਦੀ ਸ਼ੁਰੂਆਤ ਵਿੱਚ ਹੀ ਦੱਸਿਆ ਸੀ ਕਿ ਚੀਨ ਦੀ ਕੁੱਲ ਮੰਗ 20 ਫ਼ੀਸਦ ਡਿੱਗ ਗਈ ਹੈ ਅਤੇ ਇਸ ਨਾਲ ਕੀਮਤਾਂ ਘਟਣਗੀਆਂ।

ਅਫ਼ਰੀਕੀ ਦੇਸ਼ਾਂ ਵੱਲੋਂ ਚੀਨ ਨੂੰ ਨਿਰਯਾਤ ਕੀਤੀ ਜਾਣ ਵਾਲੀ ਇੱਕ ਹੋਰ ਵਸਤੂ ਤਾਂਬੇ ਦੀ ਕੀਮਤ 'ਤੇ ਵੀ ਭਾਰੀ ਅਸਰ ਪਿਆ ਹੈ।

ਲੰਡਨ ਵਿੱਚ ਓਵਰਸੀਜ਼ ਡਿਵਲਪਮੈਂਟ ਇੰਸਟੀਚਿਊਟ ਦੇ ਇੱਕ ਅਧਿਐਨਕਰਤਾ ਡ੍ਰਿਕ ਵਿਲੀਅਮ ਟੀ ਵੇਲਡੇ ਦਾ ਅਨੁਮਾਨ ਹੈ, ''ਅਫ਼ਰੀਕੀ ਦੇਸ਼ਾਂ ਨੂੰ ਨਿਰਯਾਤ ਮਾਲੀਆ ਵਿੱਚ 4 ਬਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।''

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਾਂ ਕੋਰੋਨਾਵਾਇਰਸ ਹੁਣ ਸਿਰਫ਼ ਚੀਨ ਵਿਚ ਹੀ ਸਮੱਸਿਆ ਨਹੀਂ ਰਿਹਾ, ਬਾਕੀ ਦੇਸਾਂ 'ਚ ਵੀ ਇਸ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ।

ਵਾਇਰਸ ਦਾ ਨਵਾਂ ਫੈਲਾਅ

ਇਰਾਨ ਅਤੇ ਇਟਲੀ ਵਿੱਚ ਨਵੇਂ ਕੋਵਿਡ-19 ਵਾਇਰਸ ਦਾ ਪ੍ਰਕੋਪ ਪਹਿਲਾਂ ਤੋਂ ਹੀ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਇਟਲੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਦੁਕਾਨਾਂ ਅਤੇ ਰੇਸਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਚੀਨ ਦੀ ਤਰ੍ਹਾਂਉੱਥੇ ਵੀ ਇਸਨੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਭਾਵੇਂ ਕਿ ਇਹ ਬਹੁਤ ਛੋਟੇ ਪੱਧਰ 'ਤੇ ਹੀ ਹੈ।

ਹੁਣ ਵੱਡਾ ਸਵਾਲ ਇਹ ਹੈ ਕਿ ਕੀ ਸੁਰੱਖਿਆ ਉਪਾਅ ਕਾਫ਼ੀ ਹੋਣਗੇ ਜਾਂ ਜਿੱਥੋਂ ਕੋਵਿਡ-19 ਸ਼ੁਰੂ ਹੋਇਆ, ਉੱਥੋਂ ਹਜ਼ਾਰਾਂ ਮੀਲਾਂ ਦੀ ਦੂਰੀ 'ਤੇ ਇਸ ਤਰ੍ਹਾਂ ਦੁਕਾਨਾਂ ਬੰਦ ਕਰਕੇ ਅਰਥਵਿਵਸਥਾ 'ਤੇ ਅਚਾਨਕ ਪ੍ਰਭਾਵ ਪੈ ਸਕਦੇ ਹਨ।

ਇਹ ਵੀਪੜੋ

ਇਹ ਵੀ ਵੇਖੋਂ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)