You’re viewing a text-only version of this website that uses less data. View the main version of the website including all images and videos.
ਮੌਸਮੀ ਭਵਿੱਖਬਾਣੀਆਂ ਗਲਤ ਕਿਵੇਂ ਸਾਬਤ ਹੋ ਜਾਂਦੀਆਂ ਹਨ
- ਲੇਖਕ, ਨਿਕ ਮਿਲਰ
- ਰੋਲ, ਮੌਸਮ ਵਿਗਿਆਨੀ, ਬੀਬੀਸੀ ਵੈਦਰ ਸੈਂਟਰ
ਵਿਸ਼ਵੀ ਵਾਤਾਵਰਣ ਆਏ ਦਿਨ ਬਦਲ ਰਿਹਾ ਹੈ ਤੇ ਭਿਆਨਕ ਆਫ਼ਤਾਂ ਦੇਖਣ ਨੂੰ ਮਿਲ ਰਹੀਆਂ ਹਨ। ਪੀੜਤਾਂ ਲਈ ਇਨ੍ਹਾਂ ਵਿੱਚੋਂ ਉਭਰਨਾ ਇੱਕ ਚੁਣੌਤੀ ਹੈ।
ਭਾਰਤ ਵਿੱਚ ਹਰ ਸਾਲ ਹੜ੍ਹ ਆਉਂਦੇ ਹਨ ਤੇ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ।
ਬ੍ਰਿਟੇਨ ਵਿੱਚ ਕਾਇਰਾ ਤੇ ਡੈਨਿਸ ਤੂਫ਼ਾਨਾਂ ਨੇ ਕਹਿਰ ਮਚਾਇਆ। ਪਿਛਲੇ ਮਹੀਨੇ ਸਪੇਨ ਤੇ ਫਰਾਂਸ ਨੇ ਭਿਆਨਕ ਤੂਫ਼ਾਨਾਂ ਦਾ ਸਾਹਮਣਾ ਕੀਤਾ।
ਇਹ ਵੀ ਪੜ੍ਹੋ:
ਇਸ ਤੋਂ ਇਲਾਵਾ ਆਸਟਰੇਲੀਆ ਵਿੱਚ ਵਧੇ ਤਾਪਮਾਨ ਸਦਕਾ ਜੰਗਲਾਂ ਦੀ ਅੱਗ ਫ਼ੈਲੀ ਜਿਸ ਕਾਰਨ ਬਹੁਤ ਜ਼ਿਆਦਾ ਜਾਨੀ-ਮਾਲੀ ਨੁਕਸਾਨ ਹੋਇਆ ਤੇ ਕਰੋੜਾਂ ਬੇਜਵਾਨਾਂ ਨੂੰ ਜਾਨ ਗਵਾਉਣੀ ਪਈ।
ਅਜਿਹੇ ਵਿੱਚ ਮੌਸਮੀ ਭਵਿੱਖਬਾਣੀਆਂ ਕਾਫ਼ੀ ਮਹੱਤਵਪੂਰਣ ਹੋ ਜਾਂਦੀਆਂ ਹਨ। ਇਸ ਨਾਲ ਲੋਕਾਂ ਤੇ ਬਚਾਅ ਏਜੰਸੀਆਂ ਨੂੰ ਤਿਆਰੀ ਦਾ ਸਮਾਂ ਮਿਲ ਜਾਂਦਾ ਹੈ। ਇਹ ਭਵਿੱਖਬਾਣੀਆਂ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਭਲਾ ਇਹ ਹਰ ਵਾਰ ਸਟੀਕ ਕਿਉਂ ਨਹੀਂ ਰਹਿੰਦੀਆਂ?
ਮੌਸਮੀ ਭਵਿੱਖਬਾਣੀਆਂ ਕਿਵੇਂ ਹੁੰਦੀਆਂ ਹਨ
ਮੌਜੂਦਾ ਮੌਸਮ ਤੇ ਜਲਵਾਯੂ ਬਾਰੇ ਹਰ ਸੰਭਵ ਜਾਣਕਾਰੀ ਇਕੱਠੀ ਕਰ ਲਈ ਜਾਂਦੀ ਹੈ।
ਇਨ੍ਹਾਂ ਵਿੱਚ ਤਾਪਮਾਨ ਦੀਆਂ ਪੜ੍ਹਤਾਂ, ਹਵਾ ਦਾ ਦਬਾਅ, ਹੁੰਮਸ ਤੇ ਹਵਾ ਦੀ ਗਤੀ ਸ਼ਾਮਲ ਹੁੰਦੀਆਂ ਹਨ। ਇਹ ਸਭ ਜਾਣਕਾਰੀ ਪੂਰੀ ਦੁਨੀਆਂ ਵਿੱਚੋਂ ਸੰਜੋਈ ਜਾਂਦੀ ਹੈ। ਜਿਸ ਲਈ ਥਾਂ-ਥਾਂ ਤੇ ਤਾਕਤਵਰ ਸੂਪਰ ਕੰਪਿਊਟਰ ਲੱਗੇ ਹੋਏ ਹਨ।
ਯੂਕੇ ਵਿੱਚ ਲੱਗੇ ਅਜਿਹੇ ਹੀ ਸੂਪਰ ਕੰਪਿਊਟਰ ਪ੍ਰੋਜੈਕਟ ਦੀ ਲਾਗਤ ਲਗਭਗ 1.2 ਬਿਲੀਆਨ ਪੌਂਡ ਹੈ।
ਜਿੰਨੀ ਜਲਦੀ ਇਸ ਸਾਰੀ ਸੂਚਨਾ ਦਾ ਵਿਸ਼ਲੇਸ਼ਣ ਹੋ ਸਕੇਗਾ ਭਵਿੱਖਬਾਣੀ ਉੰਨੀ ਹੀ ਤੇਜ਼ ਕੀਤੀ ਜਾ ਸਕੇਗੀ।
ਮਸ਼ੀਨਾਂ ਤੋਂ ਇਲਾਵਾ ਮੌਸਮ ਵਿਗਿਆਨੀ ਵੀ ਇਸ ਸਾਰੀ ਪ੍ਰਕਿਰਿਆ ਤੇ ਨਜ਼ਰਸਾਨੀ ਰੱਖਦੇ ਹਨ ਤੇ ਲੋੜ ਮੁਤਾਬਕ ਗਣਨਾਵਾਂ ਵਿੱਚ ਬਦਲਾਅ ਕਰਦੇ ਰਹਿੰਦੇ ਹਨ।
ਮੌਸਮੀ ਭਵਿੱਖਬਾਣੀਆਂ ਗਲਤ ਕਿਵੇਂ ਸਾਬਤ ਹੋ ਜਾਂਦੀਆਂ ਹਨ?
ਜਲਵਾਯੂ ਦੀ ਨਿਰੰਤਰ ਗਤੀਸ਼ੀਲ ਪ੍ਰਕਿਰਿਤੀ ਕਾਰਨ ਸਮੁੰਦਰ ਵਿੱਚ ਆਈ ਮਾਮੂਲੀ ਗੜਬੜੀ ਤੇ ਹਵਾਵਾਂ ਦੇ ਹੇਰਫੇਰ ਸਾਰਾ ਖੇਡ ਵਿਗਾੜ ਸਕਦਾ ਹੈ।
ਸਾਡੀ ਧਰਤੀ ਦਾ ਜਲਵਾਯੂ ਇੰਨਾ ਵਿਸ਼ਾਲ ਤੇ ਪੇਚੀਦਾ ਹੈ ਕਿ ਇਸ ਦੇ ਹਰੇਕ ਪਹਿਲੂ 'ਤੇ ਪੂਰੀ ਨਿਗਰਾਨੀ ਰੱਖਣਾ ਲਗਭਗ ਅੰਸਭਵ ਹੈ। ਇਸ ਕਾਰਨ ਜ਼ਰਾ ਜਿੰਨਾ ਵੀ ਬਦਲਾਅ ਜਾਂ ਗਣਨਾਵਾਂ ਦਾ ਫ਼ਰਕ ਬਹੁਤ ਵੱਡਾ ਹੇਰਫੇਰ ਕਰਨ ਦੇ ਸਮਰੱਥ ਹੁੰਦਾ ਹੈ।
ਨਤੀਜੇ ਵਜੋਂ ਕਿਸੇ ਪਹਿਲੂ ਦੀ ਗਣਨਾ ਕਰਨੀ ਜਾਂ ਤਾਂ ਰਹਿ ਜਾਂਦੀ ਹੈ ਜਾਂ ਫਿਰ ਉਸ ਵਿੱਚ ਕੋਈ ਕੁਤਾਹੀ ਲੱਗ ਜਾਂਦੀ ਹੈ।
ਅਗਲੇ ਸੱਤ ਦਿਨਾਂ ਲਈ ਕੀਤੀ ਭਵਿੱਖਬਾਣੀ ਉਸ ਖ਼ਾਸ ਦਿਨ ਦੇ ਅਉਣ ਤੋਂ ਪਹਿਲਾਂ ਬਦਲ ਸਕਦੀ ਹੈ।
ਹਾਲਾਂਕਿ ਜਿਵੇਂ-ਜਿਵੇਂ ਜਲਵਾਯੂ ਬਾਰੇ ਸਾਡੀ ਸਮਝ ਵਧੇਗੀ ਤੇ ਕੰਪਿਊਟਰ ਵਿਗਿਆਨ ਤਰੱਕੀ ਕਰੇਗਾ। ਅਸੀਂ ਇਨ੍ਹਾਂ ਭਵਿੱਖਬਾਣੀਆਂ ਦੇ ਹੋਰ ਸਟੀਕ ਕਰਨ ਦੀ ਉਮੀਦ ਕਰ ਸਕਦੇ ਹਾਂ।
ਬ੍ਰਿਟੇਨ ਦੇ ਮੌਸਮ ਵਿਭਾਗ ਮੁਤਾਬਕ ਅੱਜ ਕੀਤੀਆਂ ਜਾਣ ਵਾਲੀਆਂ ਭਵਿੱਖਬਾਣੀਆਂ ਅੱਜ ਤੋਂ ਤੀਹ ਸਾਲ ਪਹਿਲਾਂ ਦੀਆਂ ਭਵਿੱਖਬਾਣੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਟੀਕ ਹਨ।
ਲੰਬੀਆਂ ਭਵਿੱਖਬਾਣੀਆਂ ਸਮੁੱਚੇ ਰੁਝਾਨਾਂ ਦੀ ਤਸਵੀਰ ਪੇਸ਼ ਕਰਨ ਲਈ ਵਧੇਰੇ ਮਦਦਗਾਰ ਹਨ। ਜਿਵੇਂ ਕਿ ਵਾਤਾਵਰਣ ਔਸਤ ਤੌਰ 'ਤੇ ਗਰਮ ਰਹੇਗਾ ਜਾਂ ਸਿੱਲ੍ਹਾ।
ਸ਼ਾਇਦ ਅਸੀਂ ਆਪਣੇ ਕੰਪਿਊਟਰ ਨੂੰ ਆਪਣੇ ਪੌਣਪਾਣੀ ਦੀ ਸਮਝ ਵਿਕਸਿਤ ਕਰਨ ਦੇ ਯੋਗ ਕਰ ਸਕਾਂਗੇ। ਅਸੀਂ ਹਰ ਰੋਜ਼ ਦੇ ਮੌਸਮ ਦੀ ਥਾਵੇਂ ਇਹ ਜਾਣ ਸਕਾਂਗੇ ਕਿ ਅੱਜ ਤੋਂ ਅਮੁੱਕ ਦਹਾਕਿਆਂ ਬਾਅਦ ਸਾਡਾ ਪੌਣਪਾਣੀ ਕਿਵੇਂ ਦਾ ਹੋਵੇਗਾ।
ਕੁਝ ਮੌਸਮਾਂ ਬਾਰੇ ਦੱਸਣਾ ਕਿਉਂ ਮੁਸ਼ਕਲ ਹੁੰਦਾ ਹੈ?
ਕਿਸੇ ਥਾਂ ਵਿਸ਼ੇਸ਼ ਲਈ ਉੱਥੋਂ ਦੇ ਮੌਸਮੀ ਰੁਝਾਨ ਉੱਥੋਂ ਦੇ ਮੌਸਮ ਬਾਰੇ ਸਟੀਕ ਭਵਿੱਖਬਾਣੀ ਕਰਨ ਲਈ ਬਹੁਤ ਪੇਚੀਦਾ ਹੁੰਦੇ ਹਨ।
ਬੂੰਦਾ-ਬਾਂਦੀ ਹੋਣਾ ਅਜਿਹਾ ਹੀ ਇੱਕ ਮੌਸਮੀ ਵਰਤਾਰਾ ਹੈ। ਜਿਸ ਬਾਰੇ ਸਟੀਰ ਰੂਪ ਵਿੱਚ ਦੱਸਣਾ ਮੁਸ਼ਕਲ ਹੁੰਦਾ ਹੈ ਕਿ ਛਿੱਟੇ ਕਿੱਥੇ ਪੈਣਗੇ।
ਹੋ ਸਕਦਾ ਹੈ ਤੁਸੀਂ ਕਿਣ-ਮਿਣ ਦੀਆਂ ਆਸਾਂ ਲਾਈ ਬੈਠੇ ਹੋਵੋਂ ਜੋ ਹੋਈ ਨਹੀਂ ਪਰ ਕੋਈ ਅੱਧਾ ਮੀਲ ਦੂਰ ਗਰਜ ਨਾਲ ਕੜਾਕੇ ਦਾ ਮੀਂਹ ਵਰ੍ਹ ਗਿਆ ਹੋਵੇ।
ਭਵਿੱਖਬਾਣੀਆਂ ਵਿੱਚ ਅੰਤਰ ਕਿਉਂ ਹੁੰਦਾ ਹੈ?
"ਕੱਲ ਮੌਸਮ ਕਿਹੋ-ਜਿਹਾ ਰਹੇਗਾ?" ਇਸ ਸਵਾਲ ਦੇ ਇੱਕ ਤੋਂ ਬਹੁਤੇ ਉੱਤਰ ਹੋ ਸਕਦੇ ਹਨ।
ਦੁਨੀਆਂ ਭਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਤਰੀਕਿਆਂ ਨਾਲ ਮੌਸਮ ਦੀ ਭਵਿੱਖਬਾਣੀ ਕਰਦੀਆਂ ਹਨ।
ਕੁਝ ਕਹਿਣਗੇ ਰਾਤੀ ਨੌਂ ਵਜੇਂ ਮੀਂਹ ਪਵੇਗਾ ਕੋਈ ਕਹਿਣਗੇ ਅੱਧੀ ਰਾਤ ਤੋਂ ਬਾਅਦ ਬਾਰਿਸ਼ ਹੋਵੇਗੀ।
ਮੀਡੀਆ ਅਦਾਰੇ ਵੀ ਵੱਖ-ਵੱਖ ਸਰੋਤਾਂ ਤੋਂ ਇਹ ਭਵਿੱਖਬਾਣੀਆਂ ਲੈਂਦੇ ਹਨ। ਫਿਰ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸਦਾ ਪਸੰਦ ਹੈ।
ਜੇ ਤੁਸੀਂ ਮਿਲਾਉਣ ਬੈਠੋਗੇ ਤਾਂ ਫ਼ਰਕ ਨਜ਼ਰ ਆਉਣਗੇ।
ਮੌਸਮੀ ਭਵਿੱਖਬਾਣੀ ਲਈ ਬਹੁਤ ਸਾਰੀਆਂ ਮੋਬਾਈਲ ਐਪਲੀਕੇਸ਼ਨਾਂ ਹਨ। ਇਹ ਐਪਲੀਕੇਸ਼ਨਾਂ ਵੱਖੋ-ਵੱਖ ਸਰੋਤਾਂ ਤੋਂ ਡਾਟਾ ਹਾਸਲ ਕਰਦੀਆਂ ਹਨ। ਉਸ ਡਾਟੇ ਨੂੰ ਆਪੋ-ਆਪਣੇ ਤਰੀਕੇ ਨਾਲ ਤੁਹਾਡੇ ਮੋਬਾਈਲ ਦੀ ਸਕਰੀਨ 'ਤੇ ਪੇਸ਼ ਕਰਦੀਆਂ ਹਨ।
ਮਿਸਾਲ ਵਜੋਂ ਕਿਸੇ ਥਾਂ 'ਤੇ ਮੀਂਹ ਪੈਣ ਦੀ 30 ਫੀਸਦੀ ਸੰਭਾਵਨਾ ਹੈ। ਇਸ ਨੂੰ ਇੱਕ ਐਪਲੀਕੇਸ਼ਨ ਕਣੀਆਂ ਨਾਲ ਦਰਸਾ ਸਕਦੀ ਹੈ ਜਦ ਕਿ ਦੂਜੀ 'ਬੱਦਲ ਤੇ ਸੂਰਜ' ਦੇ ਸੰਕੇਤ ਨਾਲ। ਅਜਿਹਾ ਕਿਉਂ? ਬਈ, 70 ਫੀਸਦੀ ਸੰਭਾਵਨਾ ਮੀਂਹ ਨਾ ਪੈਣ ਦੀ ਵੀ ਤਾਂ ਹੈ।
ਭਵਿੱਖ ਕਿਹੋ-ਜਿਹਾ ਹੈ?
ਕੰਪਿਊਟਰ ਤਕਨੀਕ ਦੇ ਵਿਕਾਸ ਦੇ ਨਾਲ, ਕੰਪਿਊਟਰਾਂ ਦੀ ਵਿਸ਼ਲੇਸ਼ਣ (ਪ੍ਰੋਸੈਸਿੰਗ) ਦੀ ਗਤੀ ਵੀ ਵਧੇਗੀ। ਇਸ ਨਾਲ ਉਮੀਦ ਹੈ ਅਸੀਂ ਵਧੇਰੇ ਗਣਨਾਵਾਂ ਜੋੜ ਸਕਾਂਗੇ।
ਜ਼ਿਆਦਾ ਪੇਚੀਦਾ ਫਾਰਮੂਲੇ ਜ਼ਿਆਦਾ ਤੇਜ਼ੀ ਨਾਲ ਲਾਏ ਜਾ ਸਕਣਗੇ। ਛੋਟੀਆਂ ਥਾਵਾਂ ਲਈ ਵੀ ਭਵਿੱਖਬਾਣੀਆਂ ਤੇਜ਼ੀ ਤੇ ਸਟੀਕਤਾ ਨਾਲ ਅਤੇ ਤੇਜ਼ੀ ਨਾਲ ਕੀਤੀਆਂ ਜਾ ਸਕਣਗੀਆਂ।
ਇਹ ਵੀ ਪੜ੍ਹ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ
ਵੀਡੀਓ: ਸਮਰਥਕ ਕਹਿੰਦੇ, 'ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ'