You’re viewing a text-only version of this website that uses less data. View the main version of the website including all images and videos.
ਇਜ਼ਰਾਈਲੀ ਫ਼ੌਜੀਆਂ ਨੂੰ ਕੁੜੀਆਂ ਦੀ ਤਸਵੀਰ ਨਾਲ ਭਰਮਾਇਆ, ਫਿਰ...
ਇਜ਼ਰਾਈਲੀ ਫ਼ੌਜ ਮੁਤਾਬਕ ਉਸ ਦੇ ਦਰਜਣਾਂ ਫੌਜੀਆਂ ਦੇ ਸਮਾਰਟਫੋਨ ਕੁੜੀਆਂ ਦੀਆਂ ਫੋਟੋਆਂ ਭੇਜ ਕੇ ਹੈਕ ਕਰ ਲਏ ਗਏ।
ਫ਼ੌਜ ਦੇ ਬੁਲਾਰੇ ਮੁਤਾਬਕ ਫੌਜੀਆਂ ਨੂੰ ਮੁਟਿਆਰਾਂ ਦੀਆਂ ਫ਼ੋਟੋਆਂ ਭੇਜੀਆਂ ਗਈਆਂ ਤੇ ਉਨ੍ਹਾਂ ਨੂੰ ਇੱਕ ਮੋਬਾਈਲ ਐਪਲੀਕੇਸ਼ਨ ਮੋਬਾਈਲ ਵਿੱਚ ਡਾਊਨਲੋਡ ਕਰਨ ਲਈ ਕਿਹਾ ਗਿਆ।
ਫ਼ੌਜੀਆਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਐਪਲੀਕੇਸ਼ਨ ਉਨ੍ਹਾਂ ਦੇ ਫ਼ੋਨ ਹੈਕ ਕਰ ਲਵੇਗੀ।
ਇਹ ਵੀ ਪੜ੍ਹੋ
ਇਜ਼ਰਾਈਲੀ ਫ਼ੌਜ ਦਾ ਦਾਅਵਾ ਹੈ ਕਿ ਹੈਕਿੰਗ ਨੂੰ ਹਮਾਸ ਸੰਗਠਨ ਨਾਲ ਜੁੜੇ ਲੋਕਾਂ ਨੇ ਅੰਜਾਮ ਦਿੱਤਾ ਹੈ।
ਗਜ਼ਾ 'ਤੇ ਕੰਟਰੋਲ ਕਰਨ ਵਾਲੇ ਕੱਟੜਪੰਥੀ ਸਮੂਹ ਹਮਾਸ ਅਤੇ ਇਜ਼ਰਾਈਲ ਦੀ ਪੁਰਾਣੀ ਦੁਸ਼ਮਣੀ ਹੈ।
ਇਜ਼ਰਾਈਲੀ ਫ਼ੌਜ ਦੇ ਬੁਲਾਰੇ ਕਰਨਲ ਜੋਨਾਥਨ ਕਾਰਨਿਕਸ ਦੇ ਅਨੁਸਾਰ ਇਜ਼ਰਾਈਲੀ ਫ਼ੌਜੀਆਂ ਦੇ ਫ਼ੋਨ ਹੈਕ ਕਰਨ ਦੀ ਹਮਾਸ ਵੱਲੋਂ ਇਹ ਤੀਜੀ ਤੇ ਹੁਣ ਤੱਕ ਦੀ ਸਭ ਤੋਂ ਪੇਚੀਦਾ ਕੋਸ਼ਿਸ਼ ਹੈ।
ਉਨ੍ਹਾਂ ਨੇ ਦੱਸਿਆ, "ਅਸੀਂ ਇਹ ਦੇਖ ਰਹੇ ਹਾਂ ਕਿ ਉਹ ਸਿੱਖ ਰਹੇ ਹਨ ਤੇ ਉਨ੍ਹਾਂ ਨੇ ਆਪਣੀਆਂ ਸਮਰੱਥਾਵਾਂ ਵਧਾਈਆਂ ਹਨ।
ਕਰਨਲ ਕਾਰਨਿਕਸ ਦਾ ਕਹਿਣਾ ਹੈ ਕਿ ਹੈਕਰਾਂ ਨੇ ਟੁੱਟੀ-ਭੱਜੀ ਹਿਬਰੂ ਬੋਲਣ ਵਾਲੀਆਂ ਮੁਟਿਆਰਾਂ ਦੀ ਸਵਾਂਗ ਧਾਰਿਆ।
ਫ਼ੌਜੀਆਂ ਨਾਲ ਦੋਸਤੀ ਗੰਢਣ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਨੇ ਕੁਝ ਲਿੰਕ ਭੇਜੇ ਤੇ ਕਿਹਾ ਕਿ ਇਨ੍ਹਾਂ ਰਾਹੀਂ ਉਹ ਆਪਣੀਆਂ ਤਸਵੀਰਾਂ ਭੇਜਿਆ ਕਰਨਗੀਆਂ।
ਇਹ ਲਿੰਕ ਅਸਲ ਵਿੱਚ ਵਾਇਰਸ ਸਨ, ਜੋ ਸਮਾਰਟ ਫ਼ੋਨ ਨੂੰ ਹੈਕ ਕਰ ਸਕਦਾ ਸੀ।
ਇੱਕ ਵਾਰ ਕਲਿੱਕ ਕਰਨ ਮਗਰੋਂ ਇਹ ਲਿੰਕ ਹੈਕਰਾਂ ਨੂੰ ਫੋਨ ਦੇ ਡਾਟਾ, ਲੋਕੇਸ਼ਨ ਤੇ ਤਸਵੀਰਾਂ ਤੱਕ ਪਹੁੰਚ ਦੇ ਦਿੰਦਾ ਹੈ।
ਇਹੀ ਨਹੀਂ ਇਸ ਨਾਲ ਫ਼ੋਨ ਕੰਟਰੋਲ ਵੀ ਕੀਤਾ ਜਾ ਸਕਦਾ ਹੈ ਤੇ ਵਰਤਣ ਵਾਲੇ ਦੇ ਬਿਨਾਂ ਪਤਿਆਂ ਹੀ ਤਸਵੀਰਾਂ ਤੇ ਅਵਾਜ਼ਾਂ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ।
ਕਰਨਲ ਕਾਰਨਿਕਸ ਦਾ ਕਹਿਣਾ ਹੈ ਕਿ ਇਜ਼ਾਰਾਈਲੀ ਫ਼ੌਜ ਨੂੰ ਇਸ ਸਾਜਿਸ਼ ਦਾ ਕਈ ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਕੁਝ ਦੇਰ ਨਿਗਰਾਨੀ ਹੇਠ ਇਹ ਜਾਰੀ ਰਹਿਣ ਦਿੱਤਾ ਗਿਆ ਤੇ ਫਿਰ ਬੰਦ ਕਰ ਦਿੱਤਾ ਗਿਆ।
ਇਜ਼ਰਾਈਲ ਤੇ ਹਮਾਸ ਵਿੱਚ ਦਹਾਕਿਆਂ ਤੋਂ ਸੰਘਰਸ਼ ਚੱਲ ਰਿਹਾ ਹੈ ਤੇ ਦੋਵੇਂ ਇੱਕ ਦੂਜੇ ਦੀ ਜਸੂਸੀ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਪਾਕ ਤੋਂ ਟੂਰਨਾਮੈਂਟ ਖੇਡ ਕੇ ਪਰਤੀ ਕਬੱਡੀ ਟੀਮ ਨੇ ਇਹ ਦੱਸਿਆ
ਵੀਡੀਓ: ਬਿੱਗਬੌਸ ਤੋਂ ਸ਼ਹਿਨਾਜ਼ ਨੇ ਇਹ ਸਬਕ ਸਿੱਖਿਆ