You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਾਰਨ ਜਦੋਂ ਲੋਕ ਵਿਆਹ ’ਚ ਆਉਣ ਤੋਂ ਮੁੱਕਰੇ ਤਾਂ ਇਨ੍ਹਾਂ ਨੇ ਅਪਣਾਇਆ ਨਵਾਂ ਰਸਤਾ
ਜ਼ਰੂਰੀ ਨਹੀਂ ਕਿ ਵਿਆਹ ਮਿੱਥੇ ਪ੍ਰੋਗਰਾਮ ਵਾਂਗ ਹੀ ਹੋਵੇ।
ਵੁਹਾਨ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਉੱਥੇ ਇੱਕ ਵਿਆਹ ਵਿੱਚ ਕੁਝ ਅਜਿਹਾ ਬਦਲਾਅ ਆਇਆ ਜਿਸ ਦੀ ਲਾੜੇ ਜਾਂ ਲਾੜੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੋਵੇਗੀ।
ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਸਿੰਗਾਪੁਰ ਦੇ ਰਹਿਣ ਵਾਲੇ ਜੋਸੇਫ਼ ਯੂ ਅਤੇ ਉਨ੍ਹਾਂ ਦੀ ਪਤਨੀ ਕਾਂਗ ਟਿੰਗ ਚੀਨ ਤੋਂ ਵਾਪਸ ਆਏ ਸਨ।
ਇਸ ਤੋਂ ਬਾਅਦ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੇ ਕੋਰੋਨਾਵਾਇਰਸ ਕਾਰਨ ਵਿਆਹ ਵਿੱਚ ਆਉਣ ਬਾਰੇ ਕੁਝ ਚਿੰਤਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ:
ਮਹਿਮਾਨਾਂ ਦਾ ਡਰ ਦੂਰ ਕਰਨ ਲਈ ਜੋੜੇ ਨੇ ਫੈਸਲਾ ਲਿਆ ਕਿ ਉਹ ਵਿਆਹ ਦੇ ਪ੍ਰੋਗਰਾਮ ਤੋਂ ਦੂਰ ਰਹਿਣਗੇ। ਉਨ੍ਹਾਂ ਨੇ ਮਹਿਮਾਨਾਂ ਨਾਲ ਭਰੇ ਵਿਆਹ ਦੇ ਹਾਲ ਵਿੱਚ ਆਪਣੇ ਵਿਆਹ ਦਾ ਸਿੱਧਾ ਪ੍ਰਸਾਰਣ ਕੀਤਾ।
ਵਿਆਹ ਪਹਿਲਾਂ ਹੀ ਹੋ ਚੁੱਕਿਆ ਸੀ...
ਕਾਂਗ ਟਿੰਗ ਦਾ ਘਰ ਵੁਹਾਨ ਵਿੱਚ ਹੈ। ਯੂ ਤੇ ਕਾਂਗ 24 ਜਨਵਰੀ ਨੂੰ ਚੀਨ ਗਏ ਸਨ। ਤਾਂ ਜੋ ਨਵੇਂ ਸਾਲ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਸਕਣ।
ਹੁਨਾਨ ਹੋਬੇਈ ਸੂਬੇ ਦੇ ਨਾਲ ਲਗਦਾ ਹੈ। ਜਿੱਥੇ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ।
ਯੂ ਨੇ ਬੀਬੀਸੀ ਨੂੰ ਦੱਸਿਆ ਕਿ ਪੇਂਡੂ ਇਲਾਕੇ ਵਿੱਚ ਸ਼ਹਿਰ ਤੋਂ ਦੂਰ ਹੋਣ ਕਾਰਨ ਉਨ੍ਹਾਂ ਨੂੰ ਵਾਇਰਸ ਦਾ ਡਰ ਨਹੀਂ ਸੀ।
ਵੀਡਾਓ: ਚੀਨ ਵਿੱਚ ਰਹਿ ਰਹੇ ਭਾਰਤੀਆਂ ਦਾ ਡਰ
ਉਹ 30 ਜਨਵਰੀ ਨੂੰ ਵਾਪਸ ਆਏ ਤੇ 2 ਫਰਵਰੀ ਨੂੰ ਉਨ੍ਹਾਂ ਦਾ ਵਿਆਹ ਸੀ ਜਿਸ ਲਈ ਸਿੰਗਾਪੁਰ ਦੇ ਇੱਕ ਹੋਟਲ ਵਿੱਚ ਬੁੱਕਿੰਗ ਕੀਤੀ ਗਈ ਸੀ।
ਅਸਲ ਵਿੱਚ ਦੋਵਾਂ ਦਾ ਵਿਆਹ ਪਿਛਲੇ ਸਾਲ ਹੀ ਅਕਤੂਬਰ ਮਹੀਨੇ ਦੌਰਾਨ ਚੀਨ ਵਿੱਚ ਹੋ ਚੁੱਕਿਆ ਸੀ।
ਉਸ ਸਮੇਂ ਜਿਹੜੇ ਮਹਿਮਾਨ ਵਿਆਹ ਵਿੱਚ ਨਹੀਂ ਆ ਸਕੇ ਸਨ, ਉਨ੍ਹਾਂ ਲਈ ਹੀ ਇਹ ਪ੍ਰੋਗਰਾਮ ਰੱਖਿਆ ਗਿਆ ਸੀ।
ਮਹਿਮਾਨਾਂ ਦਾ ਇਨਕਾਰ
ਜਦੋਂ ਮਹਿਮਾਨਾਂ ਨੂੰ ਪਤਾ ਲੱਗਿਆ ਕਿ ਉਹ ਚੀਨ ਤੋਂ ਵਾਪਸ ਆਏ ਹਨ ਤਾਂ ਕਈਆਂ ਨੇ ਵਿਆਹ ਵਿੱਚ ਆਉਣ ਤੋਂ ਮਨ੍ਹਾਂ ਕਰ ਦਿੱਤਾ।
ਜੋਸਫ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੋਟਲ ਵਿੱਚ ਤਰੀਕ ਅੱਗੇ ਪਾਉਣ ਲਈ ਗੱਲ ਕੀਤੀ। ਹੋਟਲ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਰੇ ਬੰਦੋਬਸਤ ਹੋ ਚੁੱਕੇ ਹਨ। ਇਸ ਲਈ ਤਰੀਕ ਅੱਗੇ ਪਾਉਣਾ ਸੰਭਵ ਨਹੀਂ ਹੈ।
ਉਨ੍ਹਾਂ ਨੇ ਦੱਸਿਆ,"ਅਸੀਂ ਵੀਡੀਓ ਰਾਹੀਂ ਮਹਿਮਾਨਾਂ ਨਾਲ ਇਸ ਬਾਰੇ ਗੱਲ ਕੀਤੀ। ਉਨ੍ਹਾਂ ਵਿੱਚੋਂ ਕਈਆਂ ਨੂੰ ਅਜੀਬ ਲੱਗਿਆ। ਮੇਰੇ ਮਾਤਾ-ਪਿਤਾ ਵੀ ਇਸ ਵਿੱਚ ਸਹਿਮਤ ਨਹੀਂ ਸਨ ਪਰ ਫਿਰ ਵੀ ਉਨ੍ਹਾਂ ਨੇ ਹਾਮੀ ਭਰ ਦਿੱਤੀ।"
ਵੀਡੀਓ: ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਦਾ ਹਮਲਾ ਤਾਂ ਨਹੀਂ
ਮਾਪੇ ਵੀ ਸ਼ਾਮਲ ਨਹੀਂ ਹੋ ਸਕੇ...
ਵਾਇਰਸ ਕਾਰਨ ਲੱਗੀਆਂ ਰੋਕਾਂ ਕਾਰਨ ਕਾਂਗ ਦੇ ਮਾਤਾ-ਪਿਤਾ ਵੀ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ।
2 ਫਰਵਰੀ ਨੂੰ ਹੋਏ ਇਸ ਵਿਆਹ ਵਿੱਚ 110 ਤੋਂ 190 ਮਹਿਮਾਨਾਂ ਨੇ ਸ਼ਿਰਕਤ ਕੀਤੀ।
ਹੋਟਲ ਵਿੱਚ ਆਪਣੇ ਕਮਰੇ ਵਿੱਚ ਜੋਸਫ਼ ਤੇ ਕਾਂਗ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ
ਹੋਟਲ ਦੇ ਸਟਾਫ਼ ਨੇ ਜੋੜੇ ਦੇ ਕਮਰੇ ਵਿੱਚ ਸ਼ੈਂਪੇਨ ਮੁਹਈਆ ਕਰਵਾਈ ਸੀ ਜਿਸ ਨੂੰ ਉਨ੍ਹਾਂ ਨੇ ਖੋਲ੍ਹਿਆ ਤੇ ਆਪਣੇ ਵਿਆਹ ਬਾਰੇ ਦੋ ਸ਼ਬਦ ਕਹੇ।
ਜੋਸਫ਼ ਨੇ ਦੱਸਿਆ, "ਅਸੀਂ ਦੁੱਖੀ ਤਾਂ ਸੀ ਪਰ ਇਹ ਮੰਦਭਾਗਾ ਹੈ। ਸਾਡੇ ਕੋਲ ਸਾਰੇ ਮਹਿਮਾਨਾਂ ਦੇ ਸਾਹਮਣੇ ਵਿਆਹ ਰਚਾਉਣ ਦਾ ਕੋਈ ਹੋਰ ਰਾਹ ਨਹੀਂ ਸੀ।"
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ