ਇਰਾਕ ਦੀ ਰਾਜਧਾਨੀ ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਰਾਕੇਟ ਹਮਲਾ

ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਉੱਤੇ ਕਈ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐੱਫ਼ਪੀ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।

ਇਸ ਰਾਕੇਟ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਇਹ ਬਿਨ੍ਹਾਂ ਭੜਕਾਹਟ ਤੋਂ ਅਮਰੀਕੀ ਠਿਕਾਣੇ ਉੱਤੇ ਕੀਤਾ ਗਿਆ ਹਮਲਾ ਹੈ।

ਏਐੱਫ਼ਪੀ ਦੇ ਪੱਤਰਕਾਰ ਨੇ ਵੈਸਟ ਬੈਂਕ ਦੇ ਟਿਗਰਿਸ ਵਿਚ ਕਈ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਹਨ। ਜਿਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉੱਥੇ ਜ਼ਿਆਦਾਤਰ ਵਿਦੇਸ਼ੀ ਦੂਤਾਵਾਸ ਹਨ।

ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪੰਜ ਰਾਕੇਟ ਦਾਗੇ ਗਏ ਹਨ, ਜਿਸ ਵਿਚੋਂ ਤਿੰਨ ਸੁਰੱਖਿਆ ਪੱਖੋਂ ਅਤਿ ਸੰਵੇਦਨਸ਼ੀਲ ਇਲਾਕੇ ਕਟਿਊਸ਼ਾਲਾ ਵਿਚ ਡਿੱਗੇ ਹਨ।

ਇਹ ਵੀ ਪੜ੍ਹੋ

ਇਸ ਰਾਕੇਟ ਹਮਲੇ ਵਿਚ ਹੋਏ ਜਾਨੀ- ਮਾਲੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਏਐੱਫਪੀ ਦੀ ਪੱਤਰਕਾਰ ਮਾਇਆ ਗੈਬਰੀਏਲਾ ਮੁਤਾਬਕ ਉਸ ਨੇ ਸਥਾਨਕ ਸਮੇਂ ਮੁਤਾਬਰ ਕਰੀਬ 7.30 ਵਜੇ, ਡਿਨਰ ਤੋਂ ਕਾਫ਼ੀ ਸਮਾਂ ਪਹਿਲਾਂ ਲਗਾਤਾਰ ਧਮਾਕਿਆਂ ਦੀ ਅਵਾਜ਼ ਸੁਣੀ। ਇਹ ਰਾਕੇਟ ਸਿੱਧੇ ਅਮਰੀਕੀ ਦੂਤਾਵਾਸ ਉੱਤੇ ਦਾਗੇ ਗਏ ਹਨ।

ਪੰਜ ਰਾਕੇਟਾਂ ਵਿਚੋਂ ਤਿੰਨ ਰਸੋਈ ਤੇ ਡਾਇਨਿੰਗ ਹਾਲ ਵਿਚ ਡਿੱਗੇ ਹਨ ਜਦਕਿ ਦੋ ਖਾਲੀ ਥਾਂ ਉੱਤੇ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)