ਗੂਗਲ ਅਤੇ ਫੇਸਬੁੱਕ ਤੋਂ ਕਿਉਂ ਕੁਝ ਲੋਕ ਡਰਨ ਲੱਗੇ ਹਨ? ਜੇ ਤੁਸੀਂ ਵੀ ਉਨ੍ਹਾਂ 'ਚ ਸ਼ਾਮਲ ਹੋ ਤਾਂ ਇਹ ਹੈ ਤੁਹਾਡੇ ਲਈ ਬਦਲ

ਐਡਵਰਡ ਆਰਮਟ੍ਰੋਗ

ਤਸਵੀਰ ਸਰੋਤ, Edward Armstrong

ਤਸਵੀਰ ਕੈਪਸ਼ਨ, ਐਡਵਰਡ ਆਰਮਟ੍ਰੋਗ ਗੂਗਲ ਅਤੇ ਫੇਸਬੁੱਕ ਦੇ ਬਿਨਾਂ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ
    • ਲੇਖਕ, ਟੋਮ ਜੈਕਸਨ
    • ਰੋਲ, ਬੀਬੀਸੀ ਪੱਤਰਕਾਰ

ਫਰੀਲਾਂਸਰ ਕਾਪੀਰਾਈਟਰ ਅਤੇ ਸਲਾਹਕਾਰ ਐਡਵਰਡ ਆਰਮਟ੍ਰੋਗ ਦਾ ਕਹਿਣਾ ਹੈ, "ਅਸੀਂ ਇਨ੍ਹਾਂ ਕੰਪਨੀਆਂ ਨੂੰ ਆਪਣੀ ਜ਼ਿੰਦਗੀ ਦੀ ਮਲਕੀਅਤ ਦੇਣ ਲਈ ਸਹਿਮਤ ਹੋ ਜਾਂਦੇ ਹਾਂ ਅਤੇ ਇਹ ਇਸ ਨੂੰ ਕੈਸ਼ ਕਰਵਾਉਂਦੀਆਂ ਹਨ।"

ਬਰਤਾਨੀਆ ਦੇ ਲੰਡਨ ਵਿੱਚ ਰਹਿਣ ਵਾਲੇ ਮੂਲ ਤੌਰ 'ਤੇ ਨਿਊਕੈਸਲ ਦੇ ਐਡਵਰਡ ਨੇ ਗੂਗਲ ਅਤੇ ਫੇਸਬੁੱਕ ਵਰਗੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਤੋਂ ਤੌਬਾ ਕੀਤੀ ਹੋਈ।

ਉਹ ਹੁਣ ਛੋਟੀਆਂ ਕੰਪਨੀਆਂ ਦੀ ਵਰਤੋਂ ਕਰਦੇ ਹਨ, ਜੋ ਵਧੇਰੇ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੀਆਂ ਹਨ।

ਉਹ ਕਹਿੰਦੇ ਹਨ, "ਮੈਂ ਗੂਗਲ ਅਤੇ ਫੇਸਬੁੱਕ ਵਰਗੀਆਂ ਵੱਡੀਆਂ ਇੰਟਰਨੈੱਟ ਸੇਵਾਵਾਂ ਨਾਲ ਅਸਹਿਜ ਮਹਿਸੂਸ ਕਰਦਾ ਹੈ। ਅਸੀਂ ਸੋਚ ਲੈਂਦੇ ਹਾਂ ਕਿ ਸਭ ਮੁਫ਼ਤ ਹੈ ਪਰ ਇਸ ਦਾ ਹਰਜਾਨਾ ਸਾਡਾ ਡਾਟਾ ਤੇ ਨਿੱਜਤਾ ਹੁੰਦਾ ਹੈ।"

News image

ਗੂਗਲ 'ਤੇ ਤੁਸੀਂ ਜੋ ਵੀ ਸਰਚ ਕੀਤਾ ਹੁੰਦਾ ਹੈ, ਉਸ ਦਾ ਪਤਾ ਗੂਗਲ ਨੂੰ ਹੁੰਦਾ ਹੈ, ਇਸ ਵਿਚ ਤੁਹਾਡੀਆਂ ਦਿਲਚਸਪੀਆਂ, ਉਮੀਦਾਂ ਅਤੇ ਡਰ ਦੀ ਇਕ ਵਿਸਥਾਰ ਸੂਚੀ ਹੈ।

ਕੌਣ ਤੁਹਾਡਾ ਦੋਸਤ ਹੈ, ਤੁਹਾਨੂੰ ਕੀ ਪਤਾ ਹੈ ਅਤੇ ਆਨਲਾਈਨ ਤੁਸੀਂ ਕੀ ਗੱਲ ਕਰ ਰਹੇ ਹੋ, ਇਸ ਸਭ ਬਾਰੇ ਫੇਸਬੁੱਕ ਨੂੰ ਪਤਾ ਹੁੰਦਾ ਹੈ।

ਆਨਲਾਈਨ ਡਾਟਾ ਘੁਟਾਲਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਸਿਆਸੀ ਸਲਾਹਕਾਰ ਕੈਮਬ੍ਰਿਜ ਐਨਾਲਿਟੀਕਲ ਵੱਲੋਂ ਫੇਸਬੁੱਕ ਦੇ ਕਰੋੜਾਂ ਯੂਜ਼ਰਾਂ ਦੇ ਡਾਟਾ ਦੀ ਦੁਵਰਤੋਂ ਕਰਨ ਲਈ ਫੇਸਬੁੱਕ 'ਤੇ 5 ਅਰਬ ਅਮਰੀਕੀ ਡਾਲਰ ਯਾਨਿ ਲਗਭਗ 34 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲੱਗਾ ਸੀ

ਚਿੰਤਾ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ ਵਾਸ਼ਿੰਗਟਨ ਦੀ ਡਿਜੀਟਲ ਏਜੰਸੀ ਰੈਡ ਕੰਪੈਨ ਅਤੇ ਐਨਾਲਾਟਿਕਸ ਫਰਮ ਲਿੰਕਲਨ ਪਾਰਕ ਸਟ੍ਰੈਟੇਜੀਸ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਜਿਸ ਵਿੱਚ ਇਹ ਦੇਖਿਆ ਗਿਆ ਕਿ ਜਦੋਂ ਵੀ ਯੂਜ਼ਰ ਦੇ ਨਿਜੀ ਡਾਟਾ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਵਿੱਚ ਹਰੇਕ ਪੰਜਾਂ ਵਿਚੋਂ 3 ਸੋਸ਼ਲ ਮੀਡੀਆ ਬਾਰੇ ਵਿਸ਼ਵਾਸ਼ ਨਾਲ ਹੋਣ ਦੀ ਗੱਲ ਕਰਦੇ ਹਨ।

ਪਰ ਕਈ ਇਸ ਵਿੱਚ ਮੌਕੇ ਵੀ ਦੇਖਦੇ ਹਨ। ਕੀ ਅਜਿਹੇ ਸਰਚ ਇੰਜਨ ਦੀ ਮੰਗ ਹੈ ਜੋ ਡਾਟਾ ਸਟੋਰ ਨਾ ਕਰਦਾ ਹੋਵੇ?

ਡਕਡਕਗੋ (DuckDuckGo)

ਡਕਡਕਗੋ (DuckDuckGo) ਦੀ ਖੋਜ ਗੈਬਰੀਅਲ ਵੀਅਨਬਰਗ ਨੇ 2008 ਵਿੱਚ ਕੀਤੀ ਸੀ। ਜੋ ਅਜਿਹਾ ਸਰਚ ਇੰਜਨ ਤਿਆਰ ਕਰਨਾ ਚਾਹੁੰਦੇ ਸਨ, ਜਿਸ ਦਾ ਸਿੱਟਾ ਵਧੀਆਂ ਆਉਣ ਤੇ ਸਪੈਮ ਘੱਟ ਹੋਵੇ।

ਇਸ ਸਰਚ ਇੰਜਨ 'ਤੇ ਰੋਜ਼ਾਨਾ 5 ਕਰੋੜ ਸਰਚ ਕੀਤੀਆਂ ਜਾਂਦੀਆਂ ਹਨ ਅਤੇ ਗੂਗਲ ਵਾਂਗ ਹੀ ਕੰਮ ਕਰਦਾ ਹੈ ਪਰ ਨਿਜੀ ਡਾਟਾ ਨੂੰ ਸਟੋਰ ਕਰਨ ਜਾਂ ਸ਼ੇਅਰ ਕਰਨ ਸੁਰੱਖਿਆ ਨੀਤੀ ਦੀ ਵੀ ਭਾਲਣਾ ਕਰਦਾ ਹੈ।

ਗੈਬਰੀਅਲ ਵੀਅਨਬਰਗ ਸੰਸਥਾਪਕ, ਡਕਡਕਗੋ DuckDuckGo

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੈਬਰੀਅਲ ਵੀਅਨਬਰਗ ਨੇ 2008 ਵਿੱਚ ਡਕਡਕਗੋ ਦੀ ਸਥਾਪਨਾ ਕੀਤੀ ਸੀ

ਕੰਪਨੀ ਦੇ ਸੰਚਾਰ ਪ੍ਰਬੰਧਕ ਡੈਨੀਅਲ ਡੇਵਿਸ ਕਹਿੰਦੇ ਹਨ, "ਅਸੀਂ ਸਾਡੀ ਸਭ ਤੋਂ ਨਜ਼ਦੀਕੀ ਜਾਣਕਾਰੀ ਸਰਚ ਇੰਜਨਾਂ ਨਾਲ ਸਾਂਝੀ ਕਰਦੇ ਹਾਂ, ਜਿਵੇਂ ਵਿੱਤੀ, ਸਿਹਤ ਸਬੰਧੀ ਅਤੇ ਇਹ ਜਾਣਕਾਰੀ ਨਿਜੀ ਹੋਣ ਦੀ ਹੱਕਦਾਰ ਹੁੰਦੀ ਹੈ ਤੇ ਪਰੋਫਾਈਲਿੰਗ ਜਾਂ ਡਾਟਾ ਟਾਰਗੇਟਿੰਗ ਲਈ ਨਹੀਂ ਵਰਤੀ ਜਾਂਦੀ।"

"ਲੋਕ ਵਰਤਣ ਵਾਲੀਆਂ ਸੇਵਾਵਾਂ ਦੇ ਨਿਜੀ ਬਦਲ ਦੇ ਹੱਕਦਾਰ ਹਨ। ਉਨ੍ਹਾਂ ਸੌਖੇ ਸਾਧਨਾਂ ਦੀ ਲੋੜ ਹੈ, ਜਿਸ ਰਾਹੀਂ ਤੁਸੀਂ ਆਪਣੀ ਨਿੱਜਤਾ ਵਾਪਸ ਲੈਣ ਇਖ਼ਤਿਆਰ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਵਪਾਰਕ ਲਾਹੇ ਤੋਂ।"

"ਡਕਡਕਗੋ (DuckDuckGo) ਸਰਚ ਕਈ ਵੱਖ-ਵੱਖ ਸਰੋਤਾਂ ਤੋਂ ਸਿੱਟੇ ਲੈ ਕੇ ਆਉਂਦੀ ਹੈ, ਅਜਿਹੇ ਵਿੱਚ ਸਾਰਥਕ ਸਿੱਟੇ ਮਿਲਣ ਦੀ ਸਮਰੱਥਾ ਹੁੰਦੀ ਹੈ, ਉਹ ਵੀ ਹਿਸਟਰੀ ਜਾਂ ਯੂਜ਼ਰ ਪ੍ਰੋਫਾਈਲ ਨੂੰ ਸਟੋਰ ਕੀਤੇ ਬਿਨਾਂ।"

ਯੂ਼ਜ਼ਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੰਪਨੀ ਦੀ ਐਪ ਅਤੇ ਬ੍ਰਾਊਜ਼ਰ ਦੀ ਤਕਨੀਕ ਇੱਕ ਪੁਲਾਂਘ ਹੋਰ ਅੱਗੇ ਜਾ ਕੇ ਇਹ ਥਰਡ-ਪਾਰਟੀ ਟਰੈਕਰਾਂ ਨੂੰ ਵੀ ਬਲਾਕ ਕਰਦੀ ਹੈ।

ਇਹ ਵੀ ਪੜ੍ਹੋ-

DuckDuckGo ਫ੍ਰੀ ਹੈ ਅਤੇ ਇਹ ਇਸ਼ਤਿਹਾਰਾਂ ਰਾਹੀਂ ਪੈਸਾ ਕਮਾਉਂਦੀ ਹੈ ਪਰ ਇਸ 'ਤੇ ਆਉਣ ਵਾਲੇ ਇਸ਼ਤਿਹਾਰ ਤੁਹਾਡੀ ਸਰਚ ਤੇ ਵਰਤਾਰੇ ਮੁਤਾਬਕ ਨਹੀਂ ਹੁੰਦੇ।

ਜੇ ਤੁਸੀਂ DuckDuckGo 'ਤੇ "ਕਾਰ" ਬਾਰੇ ਸਰਚੀ ਕੀਤੀ ਹੈ ਤਾਂ ਤੁਸੀਂ ਕਾਰ ਨਾਲ ਜੁੜੇ ਇਸ਼ਤਿਹਾਰ ਦੇਖ ਸਕਦੇ ਹੋ ਪਰ ਇਹ ਕਿਸੇ ਅਜਿਹੀ ਚੀਜ਼ ਵੱਲੋਂ ਪ੍ਰਭਾਵਿਤ ਨਹੀਂ ਹੁੰਦੇ, ਜਿਸ ਬਾਰੇ ਤੁਸੀਂ ਸਰਚ ਕੀਤੀ ਹੋਵੇ।

ਡੈਵਿਸ ਡੇਵੀਲ ਕਹਿੰਦੇ ਹਨ, "ਸਾਡਾ ਮੰਨਣਾ ਹੈ ਕਿ ਇੰਟਰਨੈੱਟ ਨੂੰ ਇੰਨਾ ਡਰਾਉਣਾ ਨਹੀਂ ਹੋਣਾ ਚਾਹੀਦਾ ਅਤੇ ਤੁਹਾਡੀ ਨਿੱਜਤਾ ਵੀ ਬੇਹੱਦ ਸੁਖਾਲੀ ਹੋਣੀ ਚਾਹੀਦੀ ਹੈ। ਅਸੀਂ ਇੱਕ ਮਿਸਲਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਸ ਹੈ ਕਿ ਹੋਰ ਵੀ ਇਸ ਦੀ ਵਰਤੋਂ ਕਰਨਗੇ।"

ਪਰੋਟੋਨਮੇਲ (ProtonMail)

ਪਰੋਟੋਨਮੇਲ (ProtonMail) ਦੁਨੀਆਂ ਦੀ ਵੱਡਾ ਇਨਕ੍ਰਿਪਟਡ ਈਮੇਲ ਪ੍ਰੋਵਾਈਡਰ ਹੈ, ਜਿਸ ਦੇ 2 ਕਰੋੜ ਯੂਜ਼ਰ ਹਨ।

ਪ੍ਰੋਟੋਨ ਮੇਲ ਦੀ ਸੰਸਥਾਪਕ ਐਂਡੀ ਯੇਨ

ਤਸਵੀਰ ਸਰੋਤ, ProtonMail

ਤਸਵੀਰ ਕੈਪਸ਼ਨ, ਪ੍ਰੋਟੋਨ ਮੇਲ ਦੀ ਸੰਸਥਾਪਕ ਐਂਡੀ ਯੇਨ

ProtonMail ਵਿੱਚ ਈਮੇਲ ਆਪਣੇ-ਆਪ ਹੀ ਐਂਡ-ਟੂ-ਐਂਡ ਸੁਰੱਖਿਆ ਨਾਲ ਲੈਸ ਹੋ ਜਾਂਦੀ ਹਨ। ਇਸ ਦਾ ਮਤਲਬ ਹੈ ਕਿ ਮੈਸਜ ਸਿਰਫ਼ ਭੇਜਣ ਵਾਲਾ ਜਾਂ ਹਾਸਿਲ ਕਰਨ ਵਾਲਾ ਪੜ੍ਹ ਸਕਦਾ ਹੈ।

ProtonMail ਦੇ ਸੰਸਥਾਪਕ ਐਂਡੀ ਯੇਨ ਦਾ ਕਹਿਣਾ ਹੈ, "ProtonMail ਦੇ ਸਰਵਰਾਂ ਦੀ ਉਲੰਘਣਾ ਵੀ ਕੀਤੀ ਜਾਵੇ ਤਾਂ ਵੀ ਯੂਜ਼ਰ ਦਾ ਡਾਟਾ ਸੁਰੱਖਿਅਤ ਹੁੰਦਾ ਹੈ ਅਤੇ ਚੋਰੀ ਨਹੀਂ ਹੋ ਸਕਦਾ।"

ProtonMail ਵਰਤਣ ਲਈ ਫ੍ਰੀ ਹੈ ਅਤੇ ਅਪਗ੍ਰੇਡਸ ਅਤੇ ਵਧੇਰੇ ਸਟੋਰੇਜ ਲਈ ਚਾਰਜ ਕਰਕੇ ਪੈਸੇ ਕਮਾਉਂਦਾ ਹੈ।

ਯੇਨ ਮੁਤਾਬਕ, "ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਆਮ ਜਨਤਾ ਅਤੇ ਛੋਟੇ ਕਾਰੋਬਾਰੀ ਵੱਧ ਤੋਂ ਵੱਧ ਸਾਡੇ ਨਾਲ ਜੁੜ ਰਹੇ ਹਨ। ਇਨ੍ਹਾਂ ਵਿਚੋਂ ਬਹੁਤ ਸੁਚੇਤ ਵੀ ਹੋ ਗਏ ਹਨ ਕਿ ਉਨ੍ਹਾਂ ਦਾ ਡਾਟਾ ਕੰਪਨੀਆਂ ਅਤੇ ਸਰਕਾਰਾਂ ਕਿਵੇਂ ਵਰਤਿਆ ਜਾ ਰਿਹਾ ਹੈ।"

ProtonMail ਕਾਫੀ ਮਸ਼ਹੂਰ ਹੋ ਗਿਆ ਹੈ ਅਤੇ ਇਸ ਦੀ ਇੱਕ ਹੋਰ ਸੇਵਾ ProtonVPN ਵੀ ਆਈ ਹੈ, ਜਿਸ ਵਿੱਚ ਯੂਜ਼ਰ ਬ੍ਰਊਜ਼ਰ ਨੂੰ ਸੁਰੱਖਿਅਤ ਅਤੇ ਨਿਜੀ ਤੌਰ 'ਤੇ ਵਰਤ ਸਕਦੇ ਹਨ।

ਬ੍ਰੇਵ (Brave)

ਇਸੇ ਤਰ੍ਹਾਂ ਦੀ ਸੁਰੱਖਿਅਤ ਬ੍ਰਾਊਜ਼ਿੰਗ ਸੇਵਾ ਬ੍ਰੇਵ (Brave) ਯੂਜ਼ਰ ਦੀ ਪ੍ਰੋਫਾਈਲਿੰਗ ਅਤੇ ਟ੍ਰੇਕਿੰਗ ਨੂੰ ਬਕਾਲ ਕਰਦੀ ਹੈ। ਇਸ ਦਾ ਦਾਅਵਾ ਹੈ ਕਿ ਇਹ ਨਿੱਜਤਾ ਨੂੰ ਸੁਰੱਖਿਅਤ ਕਰਦੀ ਹੈ ਅਤੇ ਬ੍ਰਾਊਜ਼ਰ ਨੂੰ ਤੇਜ਼ ਕਰਦੀ ਹੈ।

ਇਹ ਇਸ਼ਤਿਹਾਰ ਰਾਹੀਂ ਪੈਸਾ ਕਮਾਉਂਦੀ ਹੈ। Brave ਦੇ 87 ਲੱਖ ਮਹੀਨੇ ਦੇ ਸਰਗਰਮ ਯੂਜ਼ਰ ਹਨ ਅਤੇ ਪ੍ਰੋਡਕਟ ਦੇ ਮੁੱਖ ਅਧਿਕਾਰੀ ਡੇਵਿਡ ਟੈਮਕਿਨ ਦਾ ਮੰਨਣਾ ਹੈ ਕਿ ਇਹ ਅੰਕੜਾ ਉਦੋਂ ਹੀ ਵਧੇਗਾ ਜਦੋਂ ਦੁਨੀਆਂ "ਨਿਗਰਾਨੀ ਆਰਥਿਕਤਾ ਦੇ ਮਾੜੇ ਪ੍ਰਭਾਵ" ਪ੍ਰਤੀ ਜਾਗਰੂਕ ਹੋਵੇਗਾ।

ਟੈਮਕਿਨ ਮੁਤਾਬਕ, "ਵਧਦੀ ਹੋਈ ਭਾਵਨਾ ਇਹ ਹੈ ਕਿ ਕੁਝ ਕਰਨ ਦੀ ਲੋੜ ਹੈ ਅਤੇ Brave ਇਸ ਦਾ ਇੱਕ ਠੋਸ ਹੱਲ ਪੇਸ਼ ਕਰਦਾ ਹੈ।"

ਬਦਲ ਹੋਣ ਦੇ ਬਾਵਜੂਦ ਫੇਸਬੁੱਕ ਦਾ ਦਰ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਸਾਲ 2019 ਦੀ ਤੀਜੀ ਤਿਮਾਹੀ ਤੱਕ ਇਸ ਨੇ ਹਰੇਕ ਮਹੀਨੇ 245 ਕਰੋੜ ਯੂਜ਼ਰਾਂ ਤੱਕ ਪਹੁੰਚ ਕੀਤੀ।

ਬ੍ਰੇਵ Brave

ਤਸਵੀਰ ਸਰੋਤ, Brave

ਤਸਵੀਰ ਕੈਪਸ਼ਨ, Secure browsers like Brave block anyone trying to track you across the internet

ਉੱਥੇ ਹੀ ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐੱਪ ਅਤੇ ਗੂਗਲ ਦੇ ਵੀ ਯੂਜ਼ਰਾਂ ਵਿੱਚ ਵਾਧਾ ਹੋਇਆ ਹੈ।

ਇਨ੍ਹਾਂ ਛੱਡਣਾ ਇੰਨਾ ਸੌਖਾ ਨਹੀਂ ਹੈ ਅਤੇ ਆਰਮਸਟ੍ਰੋਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਈ ਸਾਥੀ ਅਜੇ ਵੀ ਇਨ੍ਹਾਂ ਦੀ ਵਰਤੋਂ ਕਰਕੇ ਖੁਸ਼ ਹਨ।

ਉਹ ਕਹਿੰਦੇ ਹਨ. "ਮੈਂ ਜੀਮੇਲ ਦੀ ਥਾਂ ਪ੍ਰੋਟੋਨਮੇਲ ਵਰਤਦਾ ਹਾਂ, ਗੂਗਲ ਦੀ ਡਕਡਕਗੋ, ਕ੍ਰੋਮ ਦੀ ਫਾਇਰਫੋਕਸ ਅਤੇ ਵਟਸਐੱਪ ਦੀ ਥਾਂ ਸਿਗਨਲ ਦੀ ਵਰਤੋਂ ਕਰਦਾ ਹਾਂ।"

ਉਹ ਕਹਿੰਦੇ ਹਨ, "ਆਮ ਤੌਰ 'ਤੇ ਦੋਸਤ ਪਰਵਾਹ ਨਹੀਂ ਕਰਦੇ। ਉਹ ਮੁੱਖ ਧਾਰਾ ਦੀਆਂ ਸੇਵਾਵਾਂ ਦੀ ਵਰਤੋਂ ਕਰ ਕੇ ਬੇਹੱਦ ਖੁਸ਼ ਹਨ। ਮੈਂ ਆਪਣੀ ਗਰਲਫਰੈਂਡ ਨਾਲ ਸਲੈਕ (ਮੈਸੇਜਿੰਗ ਸਰਵੀਸ) ਦੇ ਗੱਲ ਕਰਦਾ ਸੀ ਪਰ ਉਹ ਵਟਸਐਪ ਵਰਤਦੀ ਸੀ ਅਤੇ ਉਸ ਦੇ ਕਈ ਹੋਰ ਦੋਸਤ ਵੀ।"

ਉਨ੍ਹਾਂ ਨੂੰ ਆਸ ਹੈ ਕਿ ਇਹ ਸਭ ਸਮੇਂ ਦੇ ਨਾਲ ਬਦਲ ਜਾਵੇਗਾ।

"ਇਹ ਸਿੱਖਿਆ ਦੀ ਘਾਟ ਕਾਰਨ ਨਹੀਂ ਹੈ, ਬਲਕਿ ਫੇਸਬੁੱਕ ਨੇ ਵੀ ਘੁਟਾਲਿਆਂ ਤੋਂ ਛੁਟਕਾਰਾ ਪਾਉਣ ਲਈ ਕਾਫੀ ਕੁਝ ਕੀਤਾ ਹੈ। ਇਸ ਲਈ ਮੈਨੂੰ ਲਗਦਾ ਹੈ ਲੋਕਾਂ ਹੋਰ ਕਿਤੇ ਜਾਣ ਲਈ ਹੋਰ ਜਾਗਰੂਕਤਾ ਦੀ ਲੋੜ ਹੈ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)