ਇਰਾਕ ਦੀ ਸੰਸਦ ਨੇ ਅਮਰੀਕੀ ਫੌਜ ਨੂੰ ਦੇਸ਼ ਛੱਡਣ ਲਈ ਕਿਹਾ

ਇਰਾਕ ਦੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਸਾਰੇ ਵਿਦੇਸ਼ੀ ਫੌਜੀਆਂ ਨੂੰ ਮੁਲਕ ਛੱਡਣ ਲਈ ਕਿਹਾ ਹੈ।

ਈਰਾਨੀ ਮਿਲਟਰੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਮਾਰ ਦਿੱਤਾ। ਇਸ ਤੋਂ ਬਾਅਦ ਇਰਾਕ ਦੀ ਸੰਸਦ ਨੇ ਇਹ ਪ੍ਰਸਤਾਵ ਪਾਸ ਕੀਤਾ।

ਇਰਾਕ ਵਿੱਚ ਅਜੇ ਵੀ ਅਮਰੀਕਾ ਦੇ ਪੰਜ ਹਜ਼ਾਰ ਸੈਨਿਕ ਹਨ। ਸੰਸਦ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਤਾਕਤਾਂ ਨੂੰ ਇਰਾਕ ਦੀ ਧਰਤੀ, ਹਵਾਈ ਖ਼ੇਤਰ ਅਤੇ ਜਲ ਖ਼ੇਤਰ ਦੀ ਵਰਤੋਂ ਤੋਂ ਰੋਕਿਆ ਜਾਵੇ।

ਇਰਾਕ ਦੀ ਸੰਸਦ ਨੇ ਵੀ ਸਰਕਾਰ ਨੂੰ ਅਮਰੀਕੀ ਫੌਜ ਦੀ ਹਰ ਮਦਦ ਬੰਦ ਕਰਨ ਲਈ ਕਿਹਾ ਹੈ। ਅਲ-ਅਰੇਬੀਆ ਦੇ ਅਨੁਸਾਰ, ਇਰਾਕ਼ੀ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਅਬਦੁੱਲ ਮਹਿਦੀ ਨੇ ਕਿਹਾ ਕਿ ਇਰਾਕ ਤੋਂ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੇ ਅੰਦਰੂਨੀ ਅਤੇ ਬਾਹਰੀ ਸਮੱਸਿਆਵਾਂ ਹਨ, ਪਰ ਇਰਾਕ ਉਨ੍ਹਾਂ ਨਾਲ ਖ਼ੁਦ ਨਜਿੱਠੇਗਾ। ਇਰਾਕੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨੀ ਫੌਜੀ ਕਮਾਂਡਰ ਦੀ ਹੱਤਿਆ ਇੱਕ ਰਾਜਨੀਤਿਕ ਕਤਲੇਆਮ ਹੈ।

ਇਹ ਵੀ ਪੜ੍ਹੋ

ਹਾਲਾਂਕਿ, ਇਸ ਪ੍ਰਸਤਾਵ ਦਾ ਅਮਰੀਕੀ ਸੈਨਿਕਾਂ ਦੀ ਮੌਜੂਦਗੀ 'ਤੇ ਕੋਈ ਅਸਰ ਨਹੀਂ ਹੋਏਗਾ। ਜੇ ਵਿਦੇਸ਼ੀ ਫੌਜਾਂ ਨੂੰ ਇਰਾਕ ਬਾਹਰ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਇਸ ਲਈ ਨਵਾਂ ਬਿੱਲ ਲਿਆਉਣਾ ਪਏਗਾ ਤਾਂ ਜੋ ਸਮਝੌਤੇ ਨੂੰ ਖ਼ਤਮ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਅਬਦੁਲ ਮਾਹਦੀ ਨੇ ਕਈ ਮਹੀਨਿਆਂ ਦੇ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਸਤੀਫਾ ਦੇ ਦਿੱਤਾ, ਪਰ ਉਹ ਫਿਰ ਵੀ ਕਾਰਜਕਾਰੀ ਪ੍ਰਧਾਨ ਮੰਤਰੀ ਹਨ। ਪੀ.ਐੱਮ ਮਹਿੰਦੀ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਖ਼ਤਮ ਹੋਣ ਤੋਂ ਬਾਅਦ ਵਿਦੇਸ਼ੀ ਫੌਜਾਂ ਦੇ ਇਥੇ ਰਹਿਣ ਦਾ ਕੋਈ ਮਤਲਬ ਨਹੀਂ ਹੈ।

ਇਰਾਕ ਅਤੇ ਅਮਰੀਕਾ ਵਿਚਾਲੇ ਇਕ ਅਜੀਬ ਸਥਿਤੀ ਵਿਚ ਫਸਿਆ ਹੋਇਆ ਹੈ। ਹਜ਼ਾਰਾਂ ਅਮਰੀਕੀ ਸੈਨਿਕ ਅਜੇ ਵੀ ਇਰਾਕ ਵਿੱਚ ਮੌਜੂਦ ਹਨ। ਅਮਰੀਕਾ ਦਾ ਦਾ ਕਹਿਣਾ ਹੈ ਕਿ ਉਹ ਇਰਾਕੀ ਸੈਨਿਕਾਂ ਨੂੰ ਸਿਖਲਾਈ ਦੇ ਰਿਹਾ ਹੈ, ਪਰ ਇਰਾਕੀ ਸਰਕਾਰ ਦਾ ਕਹਿਣਾ ਹੈ ਕਿ ਬਗਦਾਦ ਵਿੱਚ ਈਰਾਨੀ ਫੌਜੀ ਕਮਾਂਡਰ ਜਨਰਲ ਸੁਲੇਮਣੀ ਦੀ ਹੱਤਿਆ ਉਸ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ।

ਮਾਹਦੀ ਨੇ ਕਿਗਾ, ''ਇਰਾਕ ਦੇ ਕੋਲ ਦੋ ਰਸਤੇ ਹਨ। ਅਸੀਂ ਤਤਕਾਲ ਅਮਰੀਕੀ ਸੈਨਿਕਾਂ ਨੂੰ ਮੁਲਕ ਛੱਡਣ ਨਵਾਂ ਬਿੱਲ ਪਾਸ ਕਰਾਂਗੇ ਜਾਂ ਇਨ੍ਹਾਂ ਨੂੰ ਟਰੇਨਿੰਗ ਤੱਕ ਹੀ ਸੀਮਤ ਕਰੀਏ।''

ਕੈਪਟਨ ਨੇ ਮੋਦੀ ਸਰਕਾਰ ਨੂੰ ਕੀਤੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਗਲਫ਼ ਇਲਾਕਿਆਂ 'ਚ ਵਸਦੇ ਭਾਰਤੀਆਂ ਦੀ ਸੁਰੱਖਿਆ ਲਈ ਅਪੀਲ ਕੀਤੀ ਹੈ। ਇਰਾਨ ਅਟੈਕ ਦਾ ਹਵਾਲਾ ਦਿੰਦਿਆ ਕਿਹਾ ਕਿ ਪੰਜਾਬ ਹਰ ਤਰ੍ਹਾਂ ਦੇ ਯੋਗਦਾਨ ਲਈ ਤਿਆਰ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)