You’re viewing a text-only version of this website that uses less data. View the main version of the website including all images and videos.
ਤੁਸੀਂ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਦਾਨ 'ਚ ਦੇ ਸਕਦੇ ਹੋ, ਇਹ 23 ਸਾਲਾ MP ਤਾਂ ਦੇਵੇਗੀ
ਯੂਕੇ ਦੀਆਂ ਇਨ੍ਹਾਂ ਆਮ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸ਼ਾਇਦ ਹੀ ਕੋਈ ਨਾਦੀਆ ਵਿਟੱਮ ਨੂੰ ਜਾਣਦਾ ਹੋਵੇ, ਪਰ ਚੋਣਾਂ ਤੋਂ ਬਾਅਦ ਅਜਿਹਾ ਨਹੀਂ ਰਿਹਾ। ਹੁਣ ਉਹ ਯੂਕੇ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਪਾਰਲੀਮੈਂਟ ਹੈ।
23 ਸਾਲਾ ਨਾਦੀਆ ਵੱਲੋਂ ਆਪਣੀ ਤਨਖ਼ਾਹ ਦਾ ਵੱਡਾ ਹਿੱਸਾ ਦਾਨ ਵਿੱਚ ਦੇਣ ਦੇ ਐਲਾਨ ਨੇ ਦੇਸ਼ ਵਿੱਚ ਚਰਚਾ ਛੇੜ ਦਿੱਤੀ ਹੈ।
ਨਾਦੀਆ ਨੇ ਬੀਬੀਸੀ ਨੂੰ ਦੱਸਿਆ ਕਿ ਨੌਟਿੰਘਮ ਈਸਟ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਪਿਹਲਾਂ ਉਹ ਨੌਕਰੀ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ
ਨਾਦੀਆ ਨੇ ਟੈਕਸ ਕੱਟ ਕੇ ਸਿਰਫ਼ 35,000 ਪੌਂਡ (45,600 ਡਾਲਰ) ਦੀ ਰਕਮ ਹੀ ਲੈਣ ਦਾ ਫੈਸਲਾ ਲਿਆ ਹੈ, ਜੋ ਕਿ ਉਸ ਦੀ ਤਨਖ਼ਾਹ 80,000 ਪੌਂਡ (104,4000 ਡਾਲਰ) ਤੋਂ ਬਹੁਤ ਘੱਟ ਹੈ।
"ਮੈਂ ਨੈਸ਼ਨਲ ਸਟੈਟਸਿਕਸ ਦੇ ਦਫ਼ਤਰ ਵੱਲੋਂ ਇੱਕ ਔਸਤ ਕਾਮੇ ਦੀ ਇੱਕ ਸਾਲ ਲਈ ਮਿੱਥੀ ਗਈ 35,000 ਪੌਂਡ ਜਿੰਨੀਂ ਤਨਖ਼ਾਹ ਲੈਣ ਦੀ ਸਹੁੰ ਖਾਧੀ ਹੈ।"
‘ਬਾਕੀ ਪੈਸਾ ਮੈਂ ਸਥਾਨਕ ਚੈਰਿਟੀ ਵਿੱਚ ਦਿਆਂਗੀ। ਇਨ੍ਹਾਂ ਸੰਗਠਨਾਂ ਵਿੱਚ ਬੁਨਿਆਦੀ ਕੰਮ ਕਰਨ ਵਾਲੀਆਂ ਸੰਸਥਾਵਾਂ ਸ਼ਾਮਲ ਹਨ ਜੋ ਬਹੁਤ ਜ਼ਿਆਦਾ ਫੰਡਾਂ ਦੀ ਕਮੀ ਵਿੱਚ ਵੀ ਕੰਮ ਕਰਦੀਆਂ ਹਨ।’
'ਇਸ ਦਾ ਦਾਨੀ ਬਣਨ ਨਾਲ ਕੋਈ ਵਾਸਤਾ ਨਹੀਂ'
ਵਿਟੱਮ ਨੇ ਦੱਸਿਆ ਕਿ ਉਸਦਾ ਫ਼ੈਸਲਾ ਦਾਨੀ ਬਣਨ ਲਈ ਨਹੀਂ ਹੈ ਸਗੋਂ ਉਨ੍ਹਾਂ ਸਰਕਾਰੀ ਕਰਮਚਾਰੀਆਂ ਨਾਲ ਖੜ੍ਹਨਾ ਹੈ ਜਿਨ੍ਹਾਂ ਨੂੰ ਆਰਥਿਕ ਤੰਗੀ ਦੌਰਾਨ ਘੱਟ ਤਨਖ਼ਾਹਾਂ ਨਾਲ ਗੁਜ਼ਾਰਾ ਕਰਨਾ ਪਿਆ।
"ਇਸ ਦਾ ਦਾਨ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਇਸ ਦਾ ਮਤਲਬ ਇਹ ਹੈ ਕਿ ਐੱਮਪੀ ਨੂੰ ਜ਼ਿਆਦਾ ਤਨਖ਼ਾਹ ਨਹੀਂ ਮਿਲਣੀ ਚਾਹੀਦੀ। ਸਗੋਂ ਇਹ ਉਹ ਕੰਮ ਹੈ ਜੋ ਸਾਡੇ ਟੀਚਰ, ਦਮਕਲ ਕਰਮੀ ਤੇ ਨਰਸਾਂ ਵੀ ਕਰਦੇ ਹਨ।"
"ਜਦੋਂ ਉਨ੍ਹਾਂ ਦੀ ਤਨਖ਼ਾਹ ਵਿੱਚ ਬਣਦਾ ਵਾਧਾ ਹੋਵੇਗਾ ਮੈਂ ਵੀ ਲੈ ਲਵਾਂਗੀ। ਮੈਨੂੰ ਉਮੀਦ ਹੈ ਇਸ ਨਾਲ ਆਮਦਨੀ ਬਾਰੇ ਚਰਚਾ ਸ਼ੁਰੂ ਹੋਵੇਗੀ।"
‘ਤੇਜ਼ੀ ਨਾਲ ਸਭ ਬਦਲ ਗਿਆ’
ਲੇਬਰ ਪਾਰਟੀ ਵੱਲੋਂ ਨੌਟਿੰਘਮ ਈਸਟ ਲਈ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਪਹਿਲਾਂ ਨਾਦੀਆ ਪਹਿਲਾਂ ਨਫ਼ਰਤ ਦੇ ਜੁਰਮਾਂ ਦੇ ਪੀੜਤਾਂ ਨਾਲ ਕੰਮ ਕਰਦੀ ਸੀ। ਉਸ ਕੋਲ ਕਾਨੂੰਨ ਦੀ ਡਿਗਰੀ ਹੈ। ਉਨ੍ਹਾਂ ਤੋਂ ਪਿਛਲੇ ਐੱਮਪੀ, ਕ੍ਰਿਸ ਲੈਜ਼ਿਲੀ ਨੇ ਕੋਈ ਹੋਰ ਧੜੇ ਵਿੱਚ ਸ਼ਾਮਲ ਹੋ ਗਏ, ਜਿਸ ਮਗਰੋਂ ਇਹ ਸੀਟ, ਨਵੇਂ ਉਮੀਦਵਾਰ ਲਈ ਖਾਲੀ ਹੋ ਗਈ।
ਨਾਦੀਆ ਨੇ ਦੱਸਿਆ ਕਿ ਜਿੰਨੀ ਤੇਜੀ ਨਾਲ ਸਭ ਕੁਝ ਬਦਲਿਆ ਉਸ ਤੋਂ ਉਹ ਬਹੁਤ ਹੈਰਾਨ ਸਨ।
"ਕੁਝ ਮਹੀਨੇ ਪਹਿਲਾਂ ਜਦੋਂ ਮੈਂ ਕ੍ਰਿਸਮਿਸ ਸਮੇਂ ਕੰਮ ਦੀ ਭਾਲ ਕਰ ਰਹੀ ਸੀ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਐੱਮਪੀ ਬਣ ਜਾਵਾਂਗੀ ਤੇ ਮੈਨੂੰ ਇਸ ਦੀ ਲੋੜ ਹੀ ਨਹੀਂ ਰਹੇਗੀ।
ਵਿੱਟਮ ਦਾ ਪਾਲਣ-ਪੋਸ਼ਣ ਇੱਕ ਸਿੰਗਲ ਪੇਰੇਂਟ ਦੇ ਘਰ ਵਿੱਚ ਹੋਇਆ ਹੈ। ਇੱਕ ਕਿਸ਼ੋਰੀ ਵਜੋਂ ਸਾਲ 2013 ਵਿੱਚ ਉਸ ਨੇ ਸਿਆਸਤ ਵਿੱਚ ਆਉਣ ਦਾ ਫ਼ੈਸਲਾ ਲਿਆ।
"ਮੈਂ ਆਪਣੇ ਗੁਆਂਢੀਆਂ, ਮਾਪਿਆਂ, ਮਿੱਤਰਾਂ ਤੇ ਪਰਿਵਾਰ ਨੂੰ ਮੇਜ਼ 'ਤੇ ਖਾਣਾ ਲੈ ਕੇ ਆਉਣ ਲਈ ਸੰਘਰਸ਼ ਕਰਦਿਆਂ ਦੇਖਿਆ ਹੈ।"
'ਨਿਊ ਯਾਰਕ ਤੋਂ ਇੱਥੇ ਨੌਟਿੰਘਮ ਤੱਕ ਸਾਰੀ ਦੁਨੀਆਂ ਵਿੱਚ ਹੀ ਨਵੀਂ ਪੀੜ੍ਹੀ ਦੇ ਪ੍ਰਗਤੀਵਾਦੀ ਦੇ ਕੱਟੜ ਕਿਸਮ ਦੇ ਸਿਆਤਦਾਨ ਕੇਂਦਰੀ ਭੂਮਿਕਾ ਵਿੱਚ ਆ ਰਹੇ ਹਨ।'
ਅਸੀਂ ਕਾਮਿਆਂ ਦੇ ਵਰਗ ਵਿੱਚੋਂ ਹਾਂ, ਅਸੀਂ ਰੰਗ ਵਾਲੀਆਂ ਔਰਤਾਂ ਹਾਂ, ਸਾਨੂੰ ਪਤਾ ਹੈ ਕਿ ਦਮਿਤ ਅਤੇ ਸ਼ੋਸ਼ਿਤ ਹੋਣਾ ਤੇ ਨਫ਼ਰਤ ਦੇ ਸ਼ਿਕਾਰ ਹੋਣਾ ਕਿਹੋ-ਜਿਹਾ ਹੁੰਦਾ ਹੈ।
ਨਾਦੀਆ ਦੇ ਜਿੱਤ ਦਾ ਨਤੀਜਾ ਆਉਣ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ।
ਹਾਲਾਂਕਿ ਹਰ ਕੋਈ ਉਨ੍ਹਾਂ ਦੇ ਤਨਖ਼ਾਹ ਦਾਨ ਵਿੱਚ ਦੇਣ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ।
ਮੈਲਿਨੀ ਔਨ, ਇਨ੍ਹਾਂ ਚੋਣਾਂ ਵਿੱਚ ਹਾਰਨ ਤੋਂ ਪਹਿਲਾਂ ਲੇਬਰ ਪਾਰਟੀ ਦੀ ਹੀ ਐੱਮਪੀ ਸੀ। ਉਨ੍ਹਾਂ ਨੇ ਤਨਜ਼ ਭਰੇ ਲਹਿਜ਼ੇ ਵਿੱਚ ਟਵੀਟ ਕੀਤਾ, 'ਆਹ, ਸੰਕੇਤਕ ਭਲਾਈ ਦਾ ਹਾਲੇ ਵੀ ਰਿਵਾਜ਼ ਹੈ। ਕਿਸੇ ਮਹੱਤਵਪੂਰਣ ਕੰਮ ਲਈ ਵਧੀਆ ਤਨਖ਼ਾਹ ਮਿਲਣਾ ਕਾਮਿਆਂ ਦੇ ਵਰਗ ਲਈ ਹਾਲੇ ਵੀ ਬਹੁਤ ਜ਼ਿਆਦਾ ਹੈ।'
ਬੀਬੀਸੀ ਦੇ ਵਿਕਟੋਰੀਆ ਡਰਬਸ਼ਾਇਰ ਪ੍ਰੋਗਰਾਮ ਨਾਲ ਗੱਲ ਕਰਦਿਆਂ ਨਾਦੀਆ ਨੇ ਇਸ ਇਲਜ਼ਾਮ ਨੂੰ ਨਕਾਰਿਆ। ਇਹ ਐੱਮਪੀਆਂ ਦੇ ਕੰਮ ਦਾ ਮਹੱਤਵ ਘਟਾਉਣ ਬਾਰੇ ਨਹੀਂ ਹੈ, ਐੱਮਪੀ ਬਹੁਤ ਵਧੀਆ ਤੇ ਅਹਿਮ ਕੰਮ ਕਰਦੇ ਹਨ। ਪਰ ਪੈਸਾ ਦਮਕਲ ਮੁਲਾਜ਼ਮਾਂ, ਅਧਿਆਪਕਾਂ ਦੇ ਗੁਜ਼ਾਰੇ ਲਈ ਕਾਫ਼ੀ ਨਹੀਂ ਹੈ ਤਾਂ ਇਹ ਐੱਮਪੀਆਂ ਲਈ ਠੀਕ ਕਿਵੇਂ ਹੋ ਸਕਦਾ ਹੈ।
'ਮੈਨੂੰ ਇਸ ਬਾਰੇ ਮਿਲਣ ਵਾਲੀ ਪ੍ਰਤੀਕਿਰਿਆ ਬਹੁਤ ਜ਼ਿਆਦਾ ਹਾਂ ਮੁੱਖੀ ਹੈ।'
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ