Jharkhand Election: ਕਾਂਗਰਸ ਤੇ ਜੇਐਮਐਮ ਨੇ ਮਾਰੀ ਭਾਜਪਾ ਨੂੰ ਪਲਟੀ, ਰੁਝਾਨਾਂ 'ਚ ਪੱਛੜੀ ਭਾਜਪਾ

ਝਾਰਖੰਡ ਦੀਆਂ ਆਮ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸੱਤਾ ਖੁਸਦੀ ਨਜ਼ਰ ਆ ਰਹੀ ਹੈ ਅਤੇ ਕਾਂਗਰਸ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚਾ ਤੇ ਰਾਸ਼ਟਰੀ ਜਨਤਾ ਦਲ ਗਠਜੋੜ ਨੂੰ ਬਹੁਮਤ ਮਿਲਦਾ ਦਿਖ ਰਿਹਾ ਹੈ।

ਹੁਣ ਤੱਕ 22 ਨਤੀਜਿਆਂ ਦਾ ਐੈਲਾਨ ਕੀਤਾ ਗਿਆ ਹੈ, ਇਨ੍ਹਾਂ ਵਿਚੋਂ 08 ਜੇਐਮਐਮ, 04 ਕਾਂਗਰਸ, 09 ਭਾਰਤੀ ਜਨਤਾ ਪਾਰਟੀ ਤੇ 01ਆਜਸੂ ਨੂੰ ਮਿਲਿਆ ਹੈ।

ਚੋਣ ਕਮਿਸ਼ਨ ਦੇ ਅਧਿਕਾਰਤ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ 16 ਸੀਟਾਂ ਉੱਤੇ ਅੱਗੇ ਚਲ ਰਹੀ ਹੈ , ਜਦਕਿ ਝਾਰਖੰਡ ਮੁਕਤੀ ਮੋਰਚਾ 22 ਤੇ ਕਾਂਗਰਸ 11 ਸੀਟਾਂ ਉੱਤੇ ਅੱਗੇ ਹੈ, ਰਾਸ਼ਟਰੀ ਜਨਤਾ ਦਲ ਨੂੰ 01 ਸੀਟਾਂ ਉੱਤੇ ਅੱਗੇ ਹੈ।

ਚੋਣ ਕਮਿਸ਼ਨ ਦੀ ਵੈੱਬਸਾਇਟ ਮੁਤਾਬਕ ਏਜੇਐੱਸਯੂ 02 , ਸੀਪੀਆਈ ਮਾਰਕਸਵਾਦੀ -ਲੈਨਿਨਵਾਦੀ (ਲਿਬਰੇਸ਼ਨ) 01 , ਝਾਰਖੰਡ ਵਿਕਾਸ ਮੰਚ (ਪ੍ਰਜਾਤੰਤ੍ਰਿਕ) 03, ਨੈਸ਼ਲਿਸਟ ਕਾਂਗਰਸ ਪਾਰਟੀ 01 ਅਤੇ 02 ਸੀਟਾਂ ਉੱਤੇ ਅਜ਼ਾਦ ਅੱਗੇ ਚੱਲ ਰਹੇ ਹਨ।

ਇਹ ਵੀ ਪੜ੍ਹੋ

ਪ੍ਰਧਾਨ ਮੰਤਰੀ ਵਲੋਂ ਹੇਮੰਤ ਸੋਰੇਨ ਨੂੰ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਜੇਐਮਐਮ ਦੇ ਆਗੂ ਹੇਮੰਤ ਸੋਰੇਨ ਨੂੰ ਵਧਾਈ ਦਿੱਤੀ। ਦੋਵਾਂ ਆਗੂਆਂ ਨੇ ਕਿਹਾ ਕਿ ਉਹ ਝਾਰਖੰਡ ਵਿਚ ਭਾਜਪਾ ਨੂੰ 5 ਸਾਲ ਲਈ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਲਈ ਉਹ ਝਾਰਖੰਡ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਹਨ।

ਹੇਮੰਤ ਸੋਰੇਨ ਨੇ ਕਿਹਾ , 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਰਘੁਬਰ ਦਾਸ ਦੀ ਡਬਲ ਇੰਜਣ ਦਾ ਸਰਕਾਰ ਤੋਂ ਲੋਕ ਦੁਖੀ ਸਨ ਅਤੇ ਭਾਜਪਾ ਦੀ ਹਾਰ ਲਈ ਦੋਵੇ ਹੀ ਜਿੰਮੇਵਾਰ ਹੈ'।ਭਾਰਤੀ ਜਨਤਾ ਪਾਰਟੀ ਨੇ ਆਪਣੀ ਹਾਰ ਸਵਿਕਾਰ ਕਰ ਲਈ ਹੈ।

ਭਾਜਪਾ ਇਕ ਵਾਰ ਫਿਰ ਸੱਤਾ 'ਤੇ ਕਾਬਜ਼ ਹੋਣ ਦੀ ਉਮੀਦ ਕਰ ਰਹੀ ਸੀ, ਉਥੇ ਹੀ ਕਾਂਗਰਸ, ਝਾਰਖੰਡ ਮੁਕਤੀ ਮੋਰਚਾ ਅਤੇ ਰਾਸ਼ਟਰੀ ਜਨਤਾ ਦਲ ਗੱਠਜੋੜ ਨੇ ਭਾਜਪਾ ਦਾ ਤਖ਼ਤਾ ਪਲਟ ਦਿੱਤਾ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)