You’re viewing a text-only version of this website that uses less data. View the main version of the website including all images and videos.
CAA: ਅਹਿਮਦਾਬਾਦ 'ਚ ਜਦੋਂ ਇਸ ਮੁਸਲਿਮ ਔਰਤ ਨੇ ਪੁਲਿਸ ਵਾਲਿਆਂ ਨੂੰ ਭੀੜ ਤੋਂ ਬਚਾਇਆ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਵਿਰੁੱਧ ਇਕੱਠੀ ਹੋਈ ਭੀੜ ਨੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ।
ਪ੍ਰਦਰਸ਼ਨ ਦੌਰਾਨ ਮੌਕੇ 'ਤੇ ਤਾਇਨਾਤ ਪੁਲਿਸ ਵਾਲੇ ਆਪਣੀ ਜਾਨ ਬਚਾ ਕੇ ਭੱਜ ਗਏ ਸਨ।
ਹਜ਼ਾਰਾਂ ਲੋਕਾਂ ਦੀ ਭੀੜ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਭੀੜ ਨੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ।
ਵਾਇਰਲ ਹੋਈ ਘਟਨਾ ਦੀ ਇੱਕ ਵੀਡੀਓ ਵਿੱਚ ਇਹ ਵੇਖਿਆ ਗਿਆ ਕਿ ਲੋਕ ਪੁਲਿਸ ਉੱਤੇ ਪੱਥਰ ਸੁੱਟ ਰਹੇ ਹਨ ਅਤੇ ਪੁਲਿਸ ਆਪਣੀ ਜਾਨ ਬਚਾ ਕੇ ਭੱਜ ਰਹੀ ਹੈ।
ਪੁਲਿਸਵਾਲੇ ਬਚਣ ਲਈ ਦੁਕਾਨਾਂ ਅਤੇ ਛੋਟੀਆਂ ਛੋਟੀਆਂ ਲੌਰੀਆਂ ਦੇ ਪਿੱਛੇ ਲੁੱਕ ਗਏ।
ਜਦੋਂ ਸੈਂਕੜੇ ਲੋਕ ਪੁਲਿਸ 'ਤੇ ਪੱਥਰ ਸੁੱਟ ਰਹੇ ਸਨ ਤਾਂ ਕੁਝ ਲੋਕ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ।
ਸ਼ਾਹ-ਏ-ਆਲਮ ਇਲਾਕੇ 'ਚ ਕੁਝ ਲੋਕ ਪੁਲਿਸ ਨੂੰ ਭੀੜ ਤੋਂ ਬਚਾਉਣ ਲਈ ਢਾਲ ਬਣ ਗਏ ਸਨ।
ਇਹ ਵੀ ਪੜੋ
ਕਿਵੇਂ ਔਰਤਾਂ ਨੇ ਬਚਾਇਆ ਪੁਲਿਸ ਵਾਲਿਆਂ ਨੂੰ
ਇਲਾਕੇ ਵਿੱਚ ਰਹਿਣ ਵਾਲੀਆਂ ਕੁਝ ਔਰਤਾਂ ਨੇ ਵੀ ਪੁਲਿਸ ਵਾਲਿਆਂ ਨੂੰ ਬਚਾਇਆ।
ਸਥਾਨਕ ਵਸਨੀਕ ਫਰੀਨ ਬਾਨੋ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਪੁਲਿਸ ਨੂੰ ਪੱਥਰ ਮਾਰੇ ਜਾ ਰਹੇ ਸਨ।
ਉਨ੍ਹਾਂ ਦੱਸਿਆ, "ਕੁਝ ਪੁਲਿਸ ਵਾਲਿਆਂ ਨੂੰ ਨੇੜੇ ਦੀ ਇੱਕ ਦੁਕਾਨ ਵਿੱਚ ਲੁੱਕਣਾ ਪਿਆ। ਸਾਡੇ ਘਰ ਨੇੜੇ ਖੜ੍ਹੇ ਕੁਝ ਲੜਕੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਲੈ ਆਏ।"
ਬਾਨੋ ਨੇ ਕਿਹਾ ਕਿ ਅਸੀਂ ਉਹਨਾਂ ਦੇ ਸਿਰ ਉੱਤੇ ਬਰਫ਼ ਰਗੜ ਕੇ ਉਹਨਾਂ ਦਾ ਇਲਾਜ ਕੀਤਾ ਤਾਂ ਉਹਨਾਂ ਨੂੰ ਕੁਝ ਰਾਹਤ ਮਿਲੀ।
ਫਰੀਨ ਬਾਨੋ ਦੇ ਅਨੁਸਾਰ, ਇੱਕ ਜ਼ਖਮੀ ਮਹਿਲਾ ਕਾਂਸਟੇਬਲ ਵੀ ਉਨ੍ਹਾਂ ਦੇ ਘਰ ਆਈ ਸੀ।
ਉਹਨਾਂ ਦੱਸਿਆ ਕਿ ਕਾਂਸਟੇਬਲ ਬਹੁਤ ਡਰੀ ਹੋਈ ਸੀ। ਉਸਦੇ ਸਿਰ ਤੇ ਪੱਥਰ ਲੱਗਿਆ ਸੀ ਅਤੇ ਉਹ ਰੋ ਰਹੀ ਸੀ। ਇਕ ਹੋਰ ਪੁਲਿਸ ਅਧਿਕਾਰੀ ਦੇ ਹੱਥ 'ਤੇ ਪੱਥਰ ਲੱਗਿਆ ਸੀ ਅਤੇ ਉਹ ਵੀ ਘਬਰਾ ਗਿਆ। ਉਹਨਾਂ ਦੱਸਿਆ, "ਅਸੀਂ ਉਨ੍ਹਾਂ ਨੂੰ ਸ਼ਾਂਤ ਕੀਤਾ।"
ਫਰੀਨ ਬਾਨੋ ਨੇ ਦੱਸਿਆ ਕਿ ਇੱਕ ਪੁਲਿਸ ਅਧਿਕਾਰੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ। ਉਸਨੇ ਦੱਸਿਆ, "ਉਸਦੇ ਸਿਰ 'ਤੋਂ ਖ਼ੂਨ ਵਗ ਰਿਹਾ ਸੀ। ਅਸੀਂ ਰੂੰ ਲਗਾਇਆ ਅਤੇ ਇਸਨੂੰ ਆਪਣੇ ਰੁਮਾਲ ਨਾਲ ਬੰਨ੍ਹਿਆ।"
ਉਨ੍ਹਾਂ ਦੱਸਿਆ, "ਅਸੀਂ ਦੋ ਪੁਲਿਸ ਮੁਲਾਜ਼ਮਾਂ ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਆਪਣੇ ਘਰ ਵਿਚ ਰੱਖਿਆ ਸੀ ਅਤੇ ਬਾਕੀ ਤਿੰਨ ਲੋਕਾਂ ਨੂੰ ਘਰ ਦੇ ਪਿਛਲੇ ਕਮਰੇ ਵਿੱਚ ਭੇਜ ਦਿੱਤਾ ਸੀ ਕਿਉਂਕਿ ਉਹ ਘਬਰਾ ਗਏ ਸਨ।"
ਸਥਿਤੀ ਸ਼ਾਂਤ ਹੋਣ ਤੋਂ ਬਾਅਦ ਜ਼ਖਮੀ ਲੋਕ ਆਪਣੇ-ਆਪਣੇ ਘਰਾਂ ਨੂੰ ਚਲੇ ਗਏ।
ਫਰੀਨ ਬਾਨੋ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਸਾਹਮਣੇ ਕੌਣ ਹੈ। ਸਾਨੂੰ ਮਨੁੱਖਤਾ ਦੀ ਭਾਵਨਾ ਨਾਲ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਇਹ ਵੀ ਦੇਖੋ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)