CAB : ਨਾਗਰਿਕਤਾ ਸੋਧ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਕੇਂਦਰ ਸਰਕਾਰ ਨੂੰ ਨੋਟਿਸ

ਨਾਗਰਿਕਤਾ ਸੋਧ ਕਾਨੂੰਨ ਉੱਤੇ ਫੌਰੀ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਵੱਖ ਵੱਖ ਸਿਆਸੀ, ਸਮਾਜਿਕ ਤੇ ਕਾਨੂੰਨੀ ਸੰਸਥਾਵਾਂ ਦੀਆਂ 59 ਪਟੀਸ਼ਨਾਂ ਉੱਤੇ ਸੁਣਵਾਈ ਕਰਦਿਆਂ ਕੇਂਦਰ ਦੀ ਜਵਾਬ ਤਲਬੀ ਕੀਤੀ ਹੈ।

ਇਸ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 2020 ਨੂੰ ਹੋਵੇਗੀ ।

ਨਾਗਰਿਕਤਾ ਸੋਧ ਕਾਨੂੰਨ ਨੂੰ ਵਿਰੋਧੀ ਧਿਰਾਂ ਵਲੋਂ ਗੈਰ-ਕਾਨੂੰਨੀ ਤੇ ਗੈਰ ਸੰਵਿਧਾਨਕ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਰਹੇ ਹਨ ਕਿ ਇਹ ਕਾਨੂੰਨ ਕਿਸੇ ਵੀ ਭਾਰਤੀ ਨਾਗਰਿਕ ਦੀ ਨਾਗਰਿਕਤਾ ਉੱਤੇ ਨਹੀਂ ਖ਼ਤਰਾ ਹੈ। ਇਹ ਸਿਰਫ਼ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾ ਦੇਸ ਦੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਤੇ ਧਰਮ ਕਾਰਨ ਤਸ਼ੱਦਦ ਦਾ ਸ਼ਿਕਾਰ ਹੋਏ ਹਨ।

ਕਿੱਥੇ ਕਿੱਥੇ ਹੋ ਰਹੇ ਹਨ ਮੁਜ਼ਾਹਰੇ

ਕੌਮੀ ਰਾਜਧਾਨੀ ਦਿੱਲੀ ਵਿਚ ਜਾਮੀਆ ਇਸਲਾਮੀਆ ਯੂਨੀਵਰਸਿਟੀ ਅਤੇ ਕਾਫ਼ੀ ਵੱਡੀ ਗਿਣਤੀ ਵਿਚ ਲੋਕ ਸੜ੍ਹਕਾਂ ਉੱਤੇ ਹਨ। ਮੁਜ਼ਾਹਰਾਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ ਹਨ, ਜਿਸ ਵਿਚ ਕਾਫ਼ੀ ਲੋਕ ਜ਼ਖ਼ਮੀ ਵੀ ਹੋਏ ਹਨ।

ਮੰਗਲਵਾਰ ਨੂੰ ਦਿੱਲੀ ਸਲੇਮਪੁਰ ਸਣੇ ਕਈ ਹੋਰ ਇਲਾਕਿਆਂ ਵਿਚ ਵੀ ਮੁਜ਼ਹਾਕਾਰੀ ਹਿੰਸਕ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿਚ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ।

ਭਾਰਤੀ ਜਨਤਾ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਇਸ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਸ਼ਾਮਲ ਹਨ।।

ਅਸਾਮ ਵਿੱਚ ਤਣਾਅ ਅਤੇ ਰਾਜਨੀਤੀ

ਅਸਾਮ ਦੇਸ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸਭ ਤੋਂ ਵੱਧੇ ਪੱਧਰ 'ਤੇ ਮੁਜ਼ਾਹਰੇ ਹੋ ਰਹੇ ਹਨ। ਪੁਲਿਸ ਦੀਆਂ ਗੋਲੀਆਂ ਨਾਲ ਅਸਾਮ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਚਾਰ ਹੋ ਗਈ ਹੈ। ਰਾਜ ਦੇ ਜਿਆਦਾਤਰ ਹਿੱਸਿਆਂ ਵਿੱਚ ਮੋਬਾਇਲ ਇੰਟਰਨੈਂਟ 'ਤੇ ਪਬੰਦੀ ਹੈ।

ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਆਲ ਅਸਾਮ ਸਟੂਡੈਂਟ ਯੂਨਿਨ (ਆਸੂ) ਕਰ ਰਹੀ ਹੈ। ਸੱਤਾਧਾਰੀ ਐਨਡੀਏ ਦਾ ਹਿੱਸਾ ਰਹੇ ਅਸਮ ਗਣ ਪਰੀਸ਼ਦ ਨੇ ਨਵੇਂ ਕਾਨੂੰਨ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦੇਣ ਦੀ ਗੱਲ ਕਹੀ ਹੈ ਜਦਕਿ ਉਸਨੇ ਸੰਸਦ ਵਿੱਚ ਇਸਦਾ ਸਮਰਥਨ ਕੀਤਾ ਸੀ।

ਲਖਨਊ ਵਿੱਚ ਟਕਰਾਅ

ਲਖਨਊ ਵਿੱਚ ਦਾਰੂਲ ਉਲੂਮ ਨਦਵਾ-ਤੁਲ-ਉਲੇਮਾ ਦੇ ਵਿਦਿਆਰਥੀਆਂ ਅਤੇ ਪੁਲਿਸ ਦੇ ਵਿੱਚ ਟਕਰਾਅ ਦੇ ਵੀਡਿਓ ਸਾਹਮਣੇ ਆਏ।

ਇਸ ਵੀਡਿਓ ਵਿੱਚ ਦੋ ਸੌ ਨਾਲੋਂ ਵੱਧ ਵਿਦਿਆਰਥੀਆਂ ਅਤੇ ਪੁਲਿਸ ਦੇ ਵਿੱਚ ਪੱਥਰਬਾਜ਼ੀ ਦੀ ਘਟਨਾ ਦੀ ਖ਼ਬਰ ਆ ਰਹੀ ਹੈ।

ਪੱਛਮ ਬੰਗਾਲ ਵਿੱਚ ਰੈਲੀ

ਪੱਛਮ ਬੰਗਾਲ ਵਿੱਚ ਕਈ ਥਾਵਾਂ ਤੋਂ ਅੱਗ ਲਗਾਉਣ ਤੇ ਤੰਨ -ਤੋੜ ਦੀਆਂ ਖ਼ਬਰਾਂ ਵੀ ਸ਼ਨਿਵਾਰ ਅਤੇ ਐਤਵਾਰ ਨੂੰ ਆਉਂਦੀਆਂ ਰਹੀਆ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਬੰਗਾਲ ਵਿੱਚ ਕੈਬ ਨੂੰ ਲਾਗੂ ਨਹੀਂ ਹੋਣ ਦੇਣਗੇ।

ਮਮਤਾ ਬੈਨਰਜੀ ਨੇ ਕਿਹਾ, ''ਮੈਂ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੀ। ਜੇ ਉਹ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਅਜਿਹਾ ਮੇਰੀ ਲਾਸ਼ 'ਤੇ ਕਰਨਾ ਹੋਵੇਗਾ।''

ਤਮਿਲ ਨਾਡੂ ਵਿੱਚ ਪ੍ਰਦਰਸ਼ਨ

ਤਮਿਲਨਾਡੂ ਵਿੱਚ ਮਾਰਕਸਵਾਦੀ ਕਮਿੂਨਿਸਟ ਪਾਰਟੀ (ਸੀਪੀਐਮ) ਨਾਲ ਜੁੜੇ ਵਿਦਿਆਰਥੀ ਸੰਗਠਨ ਐਸਐਫ਼ਆਈ ਨੇ ਰਾਜ ਵਿੱਚ ਕੈਬ ਦੇ ਖ਼ਿਲਾਫ਼ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ।

ਹੈਦਰਾਬਾਦ ਦੀ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ ਹਨ, ਵਿਦਿਆਰਥੀ ਪ੍ਰਿਖਿਆ ਦੇਣ ਤੋਂ ਪਰਹੇਜ ਰਹੇ ਹਨ। ਮਦਰਾਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ ਹੈ।

ਪਟਨਾ ਵਿੱਚ ਮੁਜ਼ਾਹਰਾ

ਪਟਨਾ ਦੇ ਕਰਗਿਲ ਚੌਂਕ 'ਤੇ ਮੁਜ਼ਾਹਰਾਕਾਰੀਆਂ ਦੀ ਭੀੜ ਨੇ ਇੱਕ ਪੁਲਿਸ ਚੌਂਕੀ 'ਚ ਅੱਗ ਲਾ ਦਿੱਤੀ। ਮੁਜ਼ਾਹਰਾਕਾਰੀਆਂ ਦੀ ਭੀੜ ਨੂੰ ਹਟਾਉਣ ਲਈ ਪੁਲਿਸ ਨੇ ਹਵਾ ਵਿੱਚ ਗੋਲੀਆਂ ਚਲਾਈਆਂ। ਮੁਜ਼ਾਹਰਾਕਾਰੀਆਂ ਨੇ ਪੱਥਰਬਾਰੀ ਵੀ ਕੀਤੀ।

ਕੇਰਲ ਰਾਜ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਕੈਬ ਦਾ ਵਿਰੋਧ ਕਰਨ ਵਾਲਿਆਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਦੂਜੇ ਪਾਸੇ ਰਾਜ ਦੇ ਮੁੱਖ ਮੰਤਰੀ ਪਿਨਰਾਈ ਵਿਜਅਨ ਨੇ ਕਿਹਾ ਕਿ ਬਿੱਲ ਅਸੰਵਿਧਾਨਕ ਹੈ ਅਤੇ ਰਾਜ ਸਰਕਾਰ ਇਸ ਨੂੰ ਲਾਗੂ ਨਹੀਂ ਕਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)