Donald Trump Impeachment: ਮਹਾਂਦੋਸ਼ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਖ਼ਿਲਾਫ਼ ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਹੇਠਲੇ ਸਦਨ ਭਾਵ ਹਾਊਸ ਆਫ਼ ਰਿਪਰਿਜ਼ੈਂਟੇਟਿਵ ਵਿੱਚ ਪਾਸ ਹੋ ਗਿਆ ਹੈ।
ਹਾਊਸ ਆਫ਼ ਰਿਪਰਿਜ਼ੈਂਟੇਟਿਵ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੈ ਇਸ ਤੋਂ ਬਾਅਦ ਉੱਪਰਲੇ ਸਦਨ ਯਾਨਿ ਸੈਨੇਟ ਵਿੱਚ ਮੁਕੱਦਮਾ ਚੱਲੇਗਾ।
ਇਸ ਤੋਂ ਪਹਿਲਾਂ ਸੰਸਦ ਦੀ ਮੁੱਖ ਕਮੇਟੀ ਵੀ ਇਸ ਟਰੰਪ ਖ਼ਿਲਾਫ਼ ਮਹਾਂਦੋਸ਼ ਦੇ ਦੋ ਇਲਜ਼ਾਮਾਂ ਨੂੰ ਪ੍ਰਵਾਨਗੀ ਦੇ ਚੁੱਕੀ ਹੈ।
ਅਮਰੀਕਾ ਦੇ ਇਤਿਹਾਸ 'ਚ ਕੇਵਲ ਦੋ ਰਾਸ਼ਟਰਪਤੀਆਂ, 1886 'ਚ ਐਂਡ੍ਰਿਊ ਜੌਨਸਨ ਅਤੇ 1998 ਵਿੱਚ ਬਿਲ ਕਲਿੰਟਨ ਖ਼ਿਲਾਫ ਮਹਾਂਦੋਸ਼ ਲਗਾਇਆ ਗਿਆ ਸੀ। ਰਾਸ਼ਟਰਪਤੀ ਟਰੰਪ ਮਹਾਂਦੋਸ਼ ਦਾ ਸਾਹਮਣਾ ਕਰਨ ਵਾਲੇ ਤੀਜੇ ਅਮਰੀਕੀ ਰਾਸ਼ਟਰਪਤੀ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟਰੰਪ ਖ਼ਿਲਾਫ਼ ਕੀ ਹੈ ਮਾਮਲਾ?
ਰਾਸ਼ਟਰਪਤੀ ਡੌਨਲਡ ਟਰੰਪ 'ਤੇ ਆਪਣੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਆਪਣੇ ਸਿਆਸੀ ਵਿਰੋਧੀ ਜੋ ਬਾਈਡਨ ਦੇ ਖ਼ਿਲਾਫ਼ ਸਾਜਿਸ਼ ਦਾ ਇਲਜ਼ਾਮ ਲਗਵਾਇਆ।
ਟਰੰਪ 'ਤੇ ਇਲਜ਼ਾਮ ਹਨ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਉਨ੍ਹਾਂ ਨੇ ਦਬਾਅ ਪਾਇਆ ਸੀ ਕਿ ਜੋ ਬਾਈਡਨ ਅਤੇ ਉਨ੍ਹਾਂ ਦੇ ਬੇਟੇ ਜੋ ਹੰਟਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਉਣ।
ਹੰਟਰ ਨੇ ਯੂਕਰੇਨ ਦੀ ਇੱਕ ਕੰਪਨੀ ਨਾਲ ਕੰਮ ਕੀਤਾ ਸੀ ਜਦੋਂ ਜੋ ਬਾਈਡਨ ਅਮਰੀਕਾ ਦੇ ਉਪ-ਰਾਸ਼ਟਰਪਤੀ ਸਨ।
ਇਲਜ਼ਾਮ ਹਨ ਕਿ ਟਰੰਪ ਨੇ ਆਪਣੀ ਗੱਲ ਮਨਵਾਉਣ ਲਈ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਮਰੀਕੀ ਫੌਜੀ ਮਦਦ ਦੇਣ ਵਿੱਚ ਅੜਿੱਕਾ ਪਾਉਣ ਦੀ ਗੱਲ ਕਹੀ।

ਤਸਵੀਰ ਸਰੋਤ, EPA
ਇਹ ਗੱਲ ਕਿਵੇਂ ਸਾਹਮਣੇ ਆਈ?
ਖੂਫ਼ੀਆ ਵਿਭਾਗ ਦੇ ਇੱਕ ਅਣਪਛਾਤੇ ਅਫ਼ਸਰ ਨੇ ਯੂਕਰੇਨ ਦੇ ਰਾਸ਼ਟਰਪਤੀ ਅਤੇ ਟਰੰਪ ਵਿਚਾਲੇ 25 ਜੁਲਾਈ ਨੂੰ ਹੋਈ ਫੋਨ ਉੱਤੇ ਗੱਲਬਾਤ ਬਾਰੇ ਇੱਕ ਚਿੱਠੀ ਲਿਖੀ ਸੀ।
ਉਸ ਕਥਿਤ ਗੱਲਬਾਤ ਵਿੱਚ ਖੁਲਾਸਾ ਹੋਇਆ ਸੀ ਕਿ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਕਥਿਤ ਭ੍ਰਿਸ਼ਟਾਚਾਰ ਦੇ ਜੋ ਇਲਜ਼ਾਮ ਲੱਗੇ ਹਨ ਉਸ ਤਹਿਤ ਜੋ ਬਾਈਡਨ ਅਤੇ ਹੰਟਰ ਬਾਈਡਨ ਖਿਲਾਫ ਜਾਂਚ ਕਰਵਾਈ ਜਾਵੇ।
ਇਹ ਫੋਨ ਕਾਲ ਟਰੰਪ ਵੱਲੋਂ ਯੂਕਰੇਨ ਨੂੰ ਦਿੱਤੀ ਜਾਂਦੀ ਕਰੋੜਾਂ ਡਾਲਰ ਦੀ ਅਮਰੀਕੀ ਫੌਜੀ ਮਦਦ ਵਿੱਚ ਵਿਘਨ ਪਾਉਣ ਤੋਂ ਤੁਰੰਤ ਬਾਅਦ ਆਈ।
ਅਮਰੀਕੀ ਰਾਜਦੂਤ ਬਿਲ ਟੇਲਰ ਨੇ ਵੀ ਖੁਲਾਸਾ ਕੀਤਾ ਸੀ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਿਆਸੀ ਵਿਰੋਧੀ ਜੋ ਬਾਈਡਨ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ।
ਯੂਕਰੇਨ ਵਿੱਚ ਅਮਰੀਕੀ ਅੰਬੈਸਡਰ ਬਿਲ ਟੇਲਰ ਨੇ ਟਰੰਪ ਖ਼ਿਲਾਫ਼ ਚਲ ਰਹੀ ਮਹਾਂਦੋਸ਼ ਦੀ ਜਨਤਕ ਸੁਣਵਾਈ ਦੌਰਾਨ ਕਿਹਾ ਕਿ ਮੇਰੇ ਸਟਾਫ਼ ਦੇ ਇੱਕ ਮੈਂਬਰ ਨੂੰ ਕਿਹਾ ਗਿਆ ਸੀ ਕਿ ਟਰੰਪ ਜੋ ਬਾਈਡਨ ਖਿਲਾਫ਼ ਜਾਂਚ ਅੱਗੇ ਵਧਾਉਣ ਨੂੰ ਲੈ ਕੇ ਉਤਸੁਕ ਸਨ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਡੌਨਲਡ ਟਰੰਪ ਦਾ ਇਲਜ਼ਾਮਾਂ ਬਾਰੇ ਕੀ ਕਹਿਣਾ ਹੈ
ਟਰੰਪ ਨੇ ਅਜਿਹੇ ਕਿਸੇ ਵੀ ਇਲਜ਼ਾਮ ਤੋਂ ਆਪਣਾ ਬਚਾਅ ਕਰਦਿਆਂ ਕਹਿੰਦੇ ਰਹੇ ਹਨ ਕਿ ਉਨ੍ਹਾਂ ਖਿਲਾਫ਼ ਮਹਾਂਦੋਸ਼ ਦੀ ਕਾਰਵਾਈ ਡੈਮੋਕਰੇਟਿਕ ਪਾਰਟੀ ਅਤੇ ਮੀਡੀਆ ਦੇ ਕੁਝ ਅਨਸਰਾਂ ਦੀ ਉਨ੍ਹਾਂ ਨੂੰ 'ਬਦਨਾਮ ਕਰਨ ਦੀ ਸਾਜਿਸ਼' ਹੈ।
ਰਿਪਬਲਿਕਨ ਪਾਰਟੀ ਆਪਣਾ ਬਚਾਅ ਇੰਝ ਕਰਦੀ ਹੈ
- ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਉੱਪਰ ਕੋਈ ਦਬਾਅ ਨਹੀਂ ਸੀ।
- ਯੂਕਰੇਨ ਨੂੰ ਤਾਂ ਪਤਾ ਹੀ ਨਹੀਂ ਕਿ ਮਦਦ ਵਾਪਸ ਲੈਣ ਦੀ ਗੱਲ ਹੋਈ ਹੈ।
- ਆਖਿਰਕਾਰ ਫੌਜੀ ਮਦਦ ਮੁਹੱਈਆ ਕਰਵਾ ਦਿੱਤੀ ਗਈ ਸੀ।

ਤਸਵੀਰ ਸਰੋਤ, POOL/GETTY IMAGES
ਮਹਾਂਦੋਸ਼ ਦੀ ਪ੍ਰਕਿਰਿਆ
ਕੁਝ ਲੋਕਾਂ ਨੂੰ ਲਗਦਾ ਹੈ ਕਿ ਇਸ ਵਿੱਚ ਰਾਸ਼ਟਰਪਤੀ ਨੂੰ ਹਟਾਇਆ ਜਾਂਦਾ ਹੈ ਪਰ ਅਸਲ ਵਿੱਚ ਇਹ ਦੋ ਗੇੜਾਂ ਵਿੱਚ ਮੁਕੰਮਲ ਹੋਣ ਵਾਲੀ ਪ੍ਰਕਿਰਿਆ ਹੈ ਜਿਸ ਨੂੰ ਕਾਂਗਰਸ ਦੇ ਦੋਵੇਂ ਸਦਨ ਅੰਜਾਮ ਦਿੰਦੇ ਹਨ। ਇਸ ਵਿੱਚ ਮਹਾਂਦੋਸ਼ ਪਹਿਲਾ ਗੇੜ ਹੈ ਅਤੇ ਸਿਆਸੀ ਪ੍ਰਕਿਰਿਆ ਦੂਜਾ ਗੇੜ ਹੈ।
ਪਹਿਲੇ ਗੇੜ 'ਚ ਹੇਠਲੇ ਸਦਨ ਯਾਨਿ ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਨੇਤਾ ਰਾਸ਼ਟਰਪਤੀ 'ਤੇ ਲੱਗੇ ਇਲਜ਼ਾਮਾਂ ਨੂੰ ਦੇਖਦੇ ਹਨ ਅਤੇ ਤੈਅ ਕਰਦੇ ਹਨ ਕਿ ਰਾਸ਼ਟਰਪਤੀ 'ਤੇ ਰਸਮੀ ਤੌਰ 'ਤੇ ਇਲਜ਼ਾਮ ਲਗਾਉਣਗੇ ਜਾਂ ਨਹੀਂ। ਇਸ ਨੂੰ ਕਿਹਾ ਜਾਂਦਾ ਹੈ, "ਮਹਾਂਦੋਸ਼ ਦੇ ਇਲਜ਼ਾਮਾਂ ਦੀ ਜਾਂਚ ਅੱਗੇ ਵਧਾਉਣਾ।"
ਇਹ ਵੀ ਪੜ੍ਹੋ-

ਇਸ ਤੋਂ ਬਾਅਦ ਉਪਰੀ ਸਦਨ, ਸੇਨੈਟ ਇਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਜਾਂਚ ਕਰਦਾ ਹੈ ਕਿ ਰਾਸ਼ਟਰਪਤੀ ਦੋਸ਼ੀ ਹਨ ਜਾਂ ਨਹੀਂ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੇ ਅਹੁਦਾ ਛੱਡਣਾ ਹੁੰਦਾ ਹੈ ਅਤੇ ਉਨ੍ਹਾਂ ਦੀ ਥਾਂ ਉੱਪ ਰਾਸ਼ਟਰਪਤੀ ਨੂੰ ਕਾਰਜਭਾਰ ਸੰਭਾਲਦੇ ਹਨ।
ਟਰੰਪ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਸੀ ਕਿ ਹੇਠਲੇ ਸਦਨ ਯਾਨਿ ਹਾਊਸ ਆਫ ਰਿਪਰਿਜ਼ੈਂਟੇਟਿਵਜ਼ 'ਚ ਮਹਾਂਦੋਸ਼ ਭਾਵੇਂ ਪਾਸ ਹੋ ਜਾਵੇ ਪਰ ਸੈਨੈਟ 'ਚ ਇਸ ਨੂੰ ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ ਅਤੇ ਇੱਥੇ ਰਿਪਬਲੀਕਨ ਦਾ ਵੱਡਾ ਬਹੁਮਤ ਹੈ (ਟਰੰਪ ਰਿਪਬਲੀਕਨ ਰਾਸ਼ਟਰਪਤੀ ਹਨ।)
ਇਹ ਵੀ ਪੜ੍ਹੋ

ਤਸਵੀਰ ਸਰੋਤ, AFP
ਕਿੰਨੇ ਰਾਸ਼ਟਰਪਤੀਆਂ ਖ਼ਿਲਾਫ਼ ਲਗਾਇਆ ਗਿਆ ਹੈ ਮਹਾਂਦੋਸ਼?
ਅਮਰੀਕਾ ਦੇ ਇਤਿਹਾਸ 'ਚ ਕੇਵਲ ਦੋ ਰਾਸ਼ਟਰਪਤੀਆਂ, 1886 'ਚ ਐਂਡ੍ਰਿਊ ਜੌਨਸਨ ਅਤੇ 1998 ਵਿੱਚ ਬਿਲ ਕਲਿੰਟਨ ਖ਼ਿਲਾਫ ਮਹਾਂਦੋਸ਼ ਲਗਾਇਆ ਗਿਆ ਸੀ ਪਰ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਸਕਿਆ।
1974 'ਚ ਰਾਸ਼ਟਰਪਤੀ ਰਿਚਰਡ ਨਿਕਸਨ 'ਤੇ ਆਪਣੇ ਇੱਕ ਵਿਰੋਧੀ ਦੀ ਜਾਸੂਸੀ ਕਰਵਾਉਣ ਦਾ ਇਲਜ਼ਾਮ ਲੱਗਾ ਸੀ। ਇਸ ਨੂੰ ਵਾਟਰਗੇਟ ਸਕੈਂਡਲ ਦਾ ਨਾਮ ਦਿੱਤਾ ਗਿਆ ਸੀ।
ਪਰ ਮਹਾਂਦੋਸ਼ ਚੱਲਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਮਾਮਲਾ ਸੈਨੈਟ ਤੱਕ ਪਹੁੰਚੇਗਾ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।
ਇਹ ਵੀਡੀਓ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5