ਪਰਵੇਜ਼ ਮੁਸ਼ੱਰਫ਼ ਦਾ ਦੇਹਾਂਤ : ਜਦੋਂ ਰਾਅ ਨੇ ਟੈਪ ਕੀਤਾ ਜਨਰਲ ਮੁਸ਼ੱਰਫ਼ ਦਾ ਫ਼ੋਨ...

ਜਨਰਲ ਮੁਸ਼ੱਰਫ਼

ਤਸਵੀਰ ਸਰੋਤ, Getty Images

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

26 ਮਈ 1999 ਨੂੰ ਰਾਤ ਸਾਢੇ 9 ਵਜੇ ਭਾਰਤੀ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਦੇ ਸਕਿਓਰ ਇੰਟਰਨਲ ਐਕਸਚੇਂਜ ਫੋਨ ਦੀ ਘੰਟੀ ਵੱਜੀ। ਦੂਜੇ ਪਾਸੇ ਭਾਰਤ ਦੀ ਖ਼ੂਫੀਆ ਏਜੰਸੀ ਰਾਅ ਦੇ ਸਕੱਤਰ ਅਰਵਿੰਦ ਦਵੇ ਸਨ। ਉਨ੍ਹਾਂ ਨੇ ਜਨਰਲ ਮਲਿਕ ਨੂੰ ਦੱਸਿਆ ਕਿ ਉਨ੍ਹਾਂ ਦੇ ਅਫ਼ਸਰਾਂ ਨੇ ਪਾਕਿਸਤਾਨ ਦੇ ਦੋ ਵੱਡੇ ਲੈਵਲ ਦੇ ਜਨਰਲਾਂ ਵਿਚਾਲੇ ਦੀ ਗੱਲਬਾਤ ਨੂੰ ਰਿਕਾਰਡ ਕੀਤਾ ਹੈ।

ਉਨ੍ਹਾਂ ਵਿੱਚੋਂ ਇੱਕ ਜਨਰਲ ਬੀਜਿੰਗ ਤੋਂ ਗੱਲਬਾਤ ਵਿੱਚ ਸ਼ਾਮਲ ਸੀ। ਫਿਰ ਉਨ੍ਹਾਂ ਨੇ ਉਸ ਗੱਲਬਾਤ ਦੇ ਅੰਸ਼ ਪੜ੍ਹ ਕੇ ਜਨਰਲ ਮਲਿਕ ਨੂੰ ਸੁਣਾਏ ਅਤੇ ਕਿਹਾ ਕਿ ਇਸ ਦੀ ਜਾਣਕਾਰੀ ਸਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ।

ਜਨਰਲ ਮਲਿਕ ਨੇ ਉਸ ਫੋਨ-ਕਾਲ ਨੂੰ ਯਾਦ ਕਰਦੇ ਹੋਏ ਬੀਬੀਸੀ ਨੂੰ ਦੱਸਿਆ, 'ਦਰਅਸਲ ਦਵੇ ਇਹ ਫੋਨ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਨੂੰ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਸਕੱਤਰ ਨੇ ਇਹ ਫ਼ੋਨ ਗ਼ਲਤੀ ਨਾਲ ਮੈਨੂੰ ਮਿਲਾ ਦਿੱਤਾ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੀਜੀਐੱਮਆਈ ਦੀ ਥਾਂ ਮੈਂ ਫੋਨ 'ਤੇ ਹਾਂ ਤਾਂ ਉਹ ਬਹੁਤ ਸ਼ਰਮਿੰਦਾ ਹੋਏ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਫ਼ੋਨ ਗੱਲਬਾਤ ਦੀ ਟਰਾਂਸ-ਸਕ੍ਰਿਪਟ ਤੁਰੰਤ ਭੇਜਣ।'

ਕਾਰਗਿਲ ਜੰਗ ਦੌਰਾਨ ਸੈਨਾ ਮੁਖੀ ਰਹੇ ਜਨਰਲ ਵੇਦ ਪ੍ਰਕਾਸ਼ ਮਲਿਕ
ਤਸਵੀਰ ਕੈਪਸ਼ਨ, ਕਾਰਗਿਲ ਜੰਗ ਦੌਰਾਨ ਫੌਜ ਮੁਖੀ ਰਹੇ ਜਨਰਲ ਵੇਦ ਪ੍ਰਕਾਸ਼ ਮਲਿਕ

ਜਨਰਲ ਮਾਲਿਕ ਨੇ ਅੱਗੇ ਕਿਹਾ, 'ਪੂਰੀ ਟਰਾਂਸ- ਸਕ੍ਰਿਪਟ ਤੋਂ ਬਾਅਦ ਮੈਂ ਅਰਵਿੰਦ ਦਵੇ ਨੂੰ ਫ਼ੋਨ ਮਿਲਾ ਕੇ ਕਿਹਾ ਮੇਰਾ ਮੰਨਣਾ ਹੈ ਕਿ ਇਹ ਗੱਲਬਾਤ ਜਨਰਲ ਮੁਸ਼ੱਰਫ ਜੋ ਕਿ ਇਸ ਸਮੇਂ ਚੀਨ ਵਿੱਚ ਹੈ ਅਤੇ ਇੱਕ ਬਹੁਤ ਸੀਨੀਅਰ ਜਨਰਲ ਦੇ ਨਾਲ ਹਨ। ਮੈਂ ਦਵੇ ਨੂੰ ਸਲਾਹ ਦਿੱਤੀ ਕਿ ਤੁਸੀਂ ਇਨ੍ਹਾਂ ਟੈਲੀਫੋਨ ਨੰਬਰਾਂ ਦੀ ਰਿਕਾਰਡਿੰਗ ਕਰਨਾ ਜਾਰੀ ਰੱਖੋ, ਜੋ ਕਿ ਉਨ੍ਹਾਂ ਨੇ ਕੀਤੀ।'

.................................................................................................................

ਪਰਵੇਜ਼ ਮੁਸ਼ਰੱਫ਼ ਦਾ ਦੇਹਾਂਤ ਹੋ ਗਿਆ ਹੈ, ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਐਮਰਜੈਂਸੀ ਲਗਾਉਣ ਲਈ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ ਹੈ। ਉਹ ਮੁਸ਼ਰੱਫ਼ ਦੁਬਈ ਵਿੱਚ ਜ਼ੇਰ-ਏ-ਇਲਾਜ਼ ਸਨ।ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੁਲਕ ਦੇ ਸਾਬਕਾ ਫ਼ੌਜ ਮੁਖੀ ਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੇਸਧ੍ਰੋਹ ਤੇ ਸੰਵਿਧਾਨਕ ਉਲੰਘਣਾ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਸੀ। ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਨੇ ਕੁਝ ਸਮਾਂ ਪਹਿਲਾਂ ਭਾਰਤੀ ਰੱਖਿਆ ਮੰਤਰਾਲੇ ਤੇ ਮਿਲਟਰੀ ਦੇ ਉੱਚ ਅਹੁਦਿਆਂ ਉੱਤੇ ਰਹੇ ਲੋਕਾਂ ਨਾਲ ਗੱਲਬਾਤ ਤੇ ਕਿਤਾਬਾਂ ਦੇ ਹਵਾਲੇ ਨਾਲ ਇਹ ਰਿਪੋਰਟ ਤਿਆਰ ਕੀਤੀ ਸੀ, ਜਿਸ ਨੂੰ ਪਾਠਕਾਂ ਦੀ ਰੁਚੀ ਲਈ ਇੱਥੇ ਛਾਪਿਆ ਜਾ ਰਿਹਾ ਹੈ।

.....................................................................................................................

ਰਾਅ ਦੀ ਟਰਫ਼ ਵਾਰ ਵਿੱਚ ਦਬਦਬਾ ਬਣਾਉਣ ਦੀ ਕੋਸ਼ਿਸ਼

ਜਨਰਲ ਮਲਿਕ ਕਹਿੰਦੇ ਹਨ, ''ਤਿੰਨ ਦਿਨ ਬਾਅਦ ਰਾਅ ਨੇ ਇਨ੍ਹਾਂ ਦੋਵਾਂ ਦੇ ਵਿਚਾਲੇ ਇੱਕ ਹੋਰ ਗੱਲਬਾਤ ਰਿਕਾਰਡ ਕੀਤੀ। ਪਰ ਇਸ ਵਾਰ ਉਸ ਨੂੰ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਜਾਂ ਮੇਰੇ ਨਾਲ ਸਾਂਝਾ ਕਰਨ ਦੀ ਬਜਾਇ ਉਨ੍ਹਾਂ ਨੇ ਇਹ ਜਾਣਕਾਰੀ ਸਿੱਧਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭੇਜ ਦਿੱਤੀ। 2 ਜੂਨ ਨੂੰ ਜਦੋਂ ਮੈਂ ਪ੍ਰਧਾਨ ਮੰਤਰੀ ਵਾਜਪਾਈ ਅਤੇ ਬ੍ਰਿਜੇਸ਼ ਮਿਸ਼ਰਾ ਦੇ ਨਾਲ ਜਲ ਸੈਨਾ ਦੇ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਲਈ ਮੁੰਬਈ ਗਿਆ ਤਾਂ ਪਰਤਦੇ ਸਮੇਂ ਪ੍ਰਧਾਨ ਮੰਤਰੀ ਨੇ ਮੇਰੇ ਨਾਲ ਤਾਜ਼ਾ-ਤਾਜ਼ਾ 'ਇੰਟਰਸਪੇਟਸ' ਬਾਰੇ ਪੁੱਛਿਆ।''

ਬ੍ਰਜੇਸ਼ ਮਿਸ਼ਰਾ

ਤਸਵੀਰ ਸਰੋਤ, Getty Images

''ਉਦੋਂ ਜਾ ਕੇ ਬ੍ਰਿਜੇਸ਼ ਮਿਸ਼ਰਾ ਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਉਨ੍ਹਾਂ ਨੂੰ ਦੇਖਿਆ ਹੀ ਨਹੀਂ ਹੈ। ਵਾਪਿਸ ਪਰਤਦੇ ਹੀ ਉਨ੍ਹਾਂ ਨੇ ਇਸ ਗ਼ਲਤੀ ਨੂੰ ਸੁਧਾਰਿਆ ਅਤੇ ਮੈਨੂੰ ਇਸ ਗੱਲਬਾਤ ਦੀ ਟਰਾਂਸ-ਸਕ੍ਰਿਪਟ ਵੀ ਭੇਜ ਦਿੱਤੀ।''

ਇਹ ਘਟਨਾ ਦੱਸਦੀ ਹੈ ਕਿ ਲੜਾਈ ਦੇ ਸਮੇਂ ਵੀ ਸਾਡਾ ਖੁਫ਼ੀਆ ਤੰਤਰ ਜਾਣਕਾਰੀਆਂ ਨੂੰ ਸਾਰਿਆਂ ਦੇ ਨਾਲ ਨਾ ਵੰਡ ਕੇ ਕੁਝ ਚੁਣੇ ਹੋਏ ਉੱਚ ਪੱਧਰੀ ਲੋਕਾਂ ਤੱਕ ਪਹੁੰਚਾ ਰਿਹਾ ਸੀ ਤਾਂ ਜੋ 'ਟਰਫ਼ ਵਾਰ' ਵਿੱਚ ਉਨ੍ਹਾਂ ਦਾ ਦਬਦਬਾ ਰਹੇ।

ਟੇਪ ਨੂੰ ਨਵਾਜ਼ ਸ਼ਰੀਫ਼ ਨੂੰ ਸੁਨਾਉਣ ਦਾ ਫੈਸਲਾ

1 ਜੂਨ ਤੱਕ ਪ੍ਰਧਾਨ ਮੰਤਰੀ ਵਾਜਪਾਈ ਅਤੇ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਦੀ ਸਮਿਤੀ ਨੂੰ ਇਹ ਟੇਪ ਸੁਣਵਾਏ ਜਾ ਚੁੱਕੇ ਸਨ।

ਜਨਰਲ ਅਜ਼ੀਜ਼

ਤਸਵੀਰ ਸਰੋਤ, PAK ARMY

ਤਸਵੀਰ ਕੈਪਸ਼ਨ, ਪਾਕਿਸਤਾਨੀ ਫੌਜ ਦੇ ਸਾਬਕਾ ਜਨਰਲ ਅਜ਼ੀਜ਼ ਖ਼ਾਨ

4 ਜੂਨ ਨੂੰ ਭਾਰਤ ਨੇ ਇਨ੍ਹਾਂ ਟੇਪਾਂ ਨੂੰ ਉਨ੍ਹਾਂ ਦੀ ਟਰਾਂਸ-ਸਕ੍ਰਿਪਟ ਦੇ ਨਾਲ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੰ ਸੁਣਵਾਉਣ ਦਾ ਫ਼ੈਸਲਾ ਕੀਤਾ। ਜੇਕਰ ਮੁਸ਼ੱਰਫ਼ ਦੀ ਗੱਲਬਾਤ ਨੂੰ ਰਿਕਾਰਡ ਕਰਨਾ ਭਾਰਤੀ ਇੰਟੈਲੀਜੈਂਸ ਲਈ ਬਹੁਤ ਵੱਡੀ ਉਪਲਬਧੀ ਸੀ, ਤਾਂ ਇਨ੍ਹਾਂ ਟੇਪਾਂ ਨੂੰ ਨਵਾਜ਼ ਸ਼ਰੀਫ਼ ਤੱਕ ਪਹੁੰਚਾਉਣਾ ਵੀ ਘੱਟ ਵੱਡਾ ਕੰਮ ਨਹੀਂ ਸੀ।

ਸਵਾਲ ਉੱਠਿਆ ਕਿ ਇਨ੍ਹਾਂ ਸੰਵੇਦਨਸ਼ੀਲ ਟੇਪਾਂ ਨੂੰ ਲੈ ਕੇ ਕੌਣ ਇਸਲਾਮਾਬਾਦ ਜਾਵੇਗਾ?

ਭਾਰਤੀ ਸੰਪਰਕ ਸੂਤਰਾਂ ਦੀ ਗੁਪਤ ਇਸਲਾਮਾਬਾਦ ਯਾਤਰਾ

ਇੱਕ ਸੂਤਰ ਨੇ ਨਾਮ ਨਾ ਲਏ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਇਸਦੇ ਲਈ ਮਸ਼ਹੂਰ ਪੱਤਰਕਾਰ ਆਰਕੇ ਮਿਸ਼ਰਾ ਨੂੰ ਚੁਣਿਆ ਗਿਆ ਹੈ, ਜਿਹੜੇ ਉਸ ਵੇਲੇ ਆਸਟਰੇਲੀਆ ਗਏ ਹੋਏ ਸਨ। ਉਨ੍ਹਾਂ ਨੂੰ ਭਾਰਤ ਬੁਲਾ ਕੇ ਇਹ ਜ਼ਿੰਮੇਦਾਰੀ ਦਿੱਤੀ ਗਈ।

ਟੇਪ ਦੀ ਗੱਲਬਾਤ

ਇਸ ਡਰ ਤੋਂ ਕਿ ਕਿਤੇ ਇਸਲਾਮਾਬਾਦ ਹਵਾਈ ਅੱਡੇ 'ਤੇ ਉਨ੍ਹਾਂ ਦੀ ਤਲਾਸ਼ੀ ਨਾ ਲੈ ਲਈ ਜਾਵੇ, ਉਨ੍ਹਾਂ ਨੂੰ 'ਡਿਪਲੋਮੈਟ' ਦਾ ਦਰਜਾ ਦਿੱਤਾ ਗਿਆ ਤਾਂ ਜੋ ਉਨ੍ਹਾਂ ਨੂੰ 'ਡਿਪਲੋਮੈਟਿਕ ਇਮੀਊਨਿਟੀ' ਮਿਲ ਸਕੇ।

ਉਨ੍ਹਾਂ ਦੇ ਨਾਲ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਿਵੇਕ ਕਾਟਜੂ ਵੀ ਗਏ।

ਆਰਕੇ ਮਿਸ਼ਰਾ ਨੇ ਸਵੇਰੇ ਸਾਢੇ ਅੱਠ ਵਜੇ ਨਾਸ਼ਤੇ ਦੇ ਸਮੇਂ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਉਹ ਟੇਪ ਸੁਣਵਾਇਆ ਅਤੇ ਉਸਦੀ ਟਰਾਂਸ- ਸਕ੍ਰਿਪਟ ਉਨ੍ਹਾਂ ਦੇ ਹਵਾਲੇ ਕੀਤੀ।

ਮਿਸ਼ਰਾ ਅਤੇ ਕਾਟਜੂ ਉਸੇ ਸ਼ਾਮ ਇਹ ਕੰਮ ਪੂਰਾ ਕਰਕੇ ਦਿੱਲੀ ਵਾਪਿਸ ਆ ਗਏ। ਇਸ ਯਾਤਰਾ ਨੂੰ ਐਨਾ ਗੁਪਤ ਰੱਖਿਆ ਗਿਆ ਕਿ ਘੱਟੋ-ਘੱਟ ਉਸ ਸਮੇਂ ਇਸਦੀ ਕਿਤੇ ਚਰਚਾ ਨਹੀਂ ਹੋਈ।

ਵਿਵੇਕ ਕਾਟਜੂ

ਤਸਵੀਰ ਸਰੋਤ, ORF

ਤਸਵੀਰ ਕੈਪਸ਼ਨ, ਵਿਵੇਕ ਕਾਟਜੂ ,ਸਾਬਕਾ ਰਾਜਦੂਤ

ਸਿਰਫ਼ ਕਲਕੱਤਾ ਤੋਂ ਛਪਣ ਵਾਲੇ ਅਖ਼ਬਾਰ 'ਟੈਲੀਗ੍ਰਾਫ਼' ਨੇ ਆਪਣੇ 4 ਜੁਲਾਈ 1999 ਦੇ ਅੰਕ ਵਿੱਚ ਪ੍ਰਣੇ ਸ਼ਰਮਾ ਦੀ ਇੱਕ ਰਿਪੋਰਟ ਛਾਪੀ ਜਿਸਦੀ ਹੈੱਡਲਾਈਨ ਸੀ, 'ਡੇਲੀ ਹਿਟਸ ਸ਼ਰੀਫ਼ ਵਿਦ ਆਰਮੀ ਟੇਪ ਟੌਕ।'

ਬੀਬੀਸੀ ਪੰਜਾਬੀ

ਮੁਸ਼ੱਰਫ਼ ਦੀ ਨਿੱਜੀ ਜ਼ਿੰਦਗੀ ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ਦੇ ਸਾਬਕਾ ਮੁਖੀ ਹਨ, ਜਿੰਨ੍ਹਾਂ ਨੇ ਮੁਲਕ ਦੀ ਜਮਹੂਰੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਸੀ।ਪਰਵੇਜ਼ ਦਾ ਜਨਮ ਪੁਰਾਣੀ ਦਿੱਲੀ ਵਿਚ 11 ਅਗਸਤ 1943 ਨੂੰ ਹੋਇਆ ਅਤੇ 1947 ਵਿਚ ਦੇਸ ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਕਰਾਚੀ ਜਾ ਵੱਸਿਆ।1961 ਵਿਚ ਪਾਕਿਸਤਾਨ ਮਿਲਟਰੀ ਅਕੈਡਮੀ ਵਿਚ ਦਾਖਲ ਹੋਣ ਵਾਲੇ ਮੁਸ਼ਰੱਫ਼ ਨੂੰ 1964 ਵਿਚ ਕਮਿਸ਼ਨ ਮਿਲਿਆ।ਮੁਸ਼ਰੱਫ਼ ਜਦੋਂ ਫ਼ੌਜ ਮੁਖੀ ਬਣੇ ਤਾਂ ਉਨ੍ਹਾਂ ਕਾਰਗਿਲ ਜੰਗ ਦੇ ਨਾਂ ਨਾਲ ਜਾਣੀ ਜਾਂਦੀ ਭਾਰਤ-ਪਾਕਿਸਤਾਨ ਜੰਗ ਵਿਚ ਮੁਲਕ ਦੀ ਅਗਵਾਈ ਕੀਤੀ।ਅਫ਼ਗਾਨ ਸਿਵਲ ਵਾਰ ਅਤੇ ਪਾਕਿਸਤਾਨ ਦੇ ਆਰਟਿਲਟਰੀ ਸੇਵਾ ਲਈ ਮੁਸ਼ਰੱਫ਼ ਦਾ ਅਹਿਮ ਰੋਲ ਰਿਹਾ ।1999 ਵਿਚ ਇਸ ਜੰਗ ਤੋਂ ਬਾਅਦ ਮੁਸ਼ੱਰਫ਼ ਨੇ ਜਮਹੂਰੀ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦਾ ਤਖਤਾ ਪਲਟ ਦਿੱਤਾ ਅਤੇ ਸੱਤਾ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ ।2001 ਤੋਂ ਲੈਕੇ 2008 ਵਿਚ ਬਤੌਰ ਰਾਸ਼ਟਰਪਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੱਕ ਉਹ ਮੁਲਕ ਉੱਤੇ ਰਾਜ ਕਰਦੇ ਰਹੇ।

ਬੀਬੀਸੀ ਪੰਜਾਬੀ

ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਭਾਰਤ ਨੇ ਇਸ ਟੇਪ ਨੂੰ ਨਵਾਜ਼ ਸ਼ਰੀਫ਼ ਨੂੰ ਸੁਣਾਉਣ ਲਈ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਿਵੇਕ ਕਾਟਜੂ ਨੂੰ ਇਸਲਾਮਾਬਾਦ ਭੇਜਿਆ ਗਿਆ ਸੀ।

ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਣ ਨੇ 22 ਜੂਨ 2007 ਨੂੰ ਆਊਟਲੁਕ ਮੈਗਜ਼ੀਨ ਵਿੱਚ ਲਿਖੇ ਇੱਕ ਲੇਖ 'ਰਿਲੀਜ਼ ਆਫ਼ ਕਾਰਗਿੱਲ ਟੇਪ ਮਾਸਟਰਪੀਸ ਔਰ ਬਲੰਡਰ?' ਵਿੱਚ ਸਾਫ਼ ਕਿਹਾ ਕਿ ਨਵਾਜ਼ ਸ਼ਰੀਫ਼ ਨੂੰ ਟੇਪ ਸੁਣਾਉਣ ਵਾਲਿਆਂ ਨੂੰ ਸਾਫ਼ ਹਦਾਇਤਾਂ ਦਿੱਤੀਆਂ ਸਨ ਕਿ ਉਹ ਉਸ ਟੇਪ ਨੂੰ ਉਨ੍ਹਾਂ ਨੂੰ ਸੁਣਾ ਕੇ ਵਾਪਿਸ ਲੈ ਆਓ। ਉਨ੍ਹਾਂ ਨੂੰ ਉਨ੍ਹਾਂ ਦੇ ਹਵਾਲੇ ਨਾ ਕਰੋ।

ਕਾਰਗਿਲ

ਤਸਵੀਰ ਸਰੋਤ, Getty Images

ਮਿਸ਼ਰਾ ਨੇ ਬਾਅਦ ਵਿੱਚ ਇਸ ਗੱਲ ਦਾ ਖੰਡਨ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਕੀਤਾ ਸੀ। ਵਿਵੇਕ ਕਾਟਜੂ ਨੇ ਵੀ ਕਦੇ ਜਨਤਕ ਰੂਪ ਵਿੱਚ ਇਸਦੀ ਪੁਸ਼ਟੀ ਨਹੀਂ ਕੀਤੀ।

ਇਸ ਸਭ ਦੇ ਪਿੱਛੇ ਭਾਰਤੀ ਖੇਮੇ ਜਿਸ ਵਿੱਚ ਰਾਅ ਦੇ ਸਕੱਤਰ ਅਰਵਿੰਦ ਦਵੇ, ਰਾਸ਼ਟਰੀ ਸੁਰੱਖਿਆ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਅਤੇ ਜਸਵੰਤ ਸਿੰਘ ਸ਼ਾਮਲ ਸਨ, ਦੀ ਸੋਚ ਇਹ ਸੀ ਕਿ ਇਨ੍ਹਾਂ ਸਬੂਤਾਂ ਨਾਲ ਦੋ-ਚਾਰ ਹੋਣ ਅਤੇ ਇਸ ਖਦਸ਼ੇ ਤੋਂ ਬਾਅਦ ਕਿ ਭਾਰਤ ਦੇ ਕੋਲ ਇਸ ਤਰ੍ਹਾਂ ਦੇ ਹੋਰ ਟੇਪ ਹੋ ਸਕਦੇ ਹਨ, ਕਾਰਗਿੱਲ 'ਤੇ ਪਾਕਿਸਤਾਨ ਹੋਰ ਦਬਾਅ ਵਿੱਚ ਆ ਗਿਆ।

ਟੇਪਾਂ ਨੂੰ ਜਨਤਕ ਕੀਤਾ ਗਿਆ

ਇਨ੍ਹਾਂ ਟੇਪਾਂ ਨੂੰ ਨਵਾਜ਼ ਸ਼ਰੀਫ਼ ਵੱਲੋਂ ਸੁਣ ਲਏ ਜਾਣ ਤੋਂ ਕਰੀਬ ਇੱਕ ਹਫ਼ਤੇ ਬਾਅਦ 11 ਜੂਨ, 1999 ਨੂੰ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਦੀ ਭਾਰਤ ਯਾਤਰਾ ਤੋਂ ਕੁਝ ਸਮਾਂ ਪਹਿਲਾਂ ਭਾਰਤ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਇਨ੍ਹਾਂ ਟੇਪਾਂ ਨੂੰ ਜਨਤਕ ਕੀਤਾ।

ਆਰ ਕੇ ਮਿਸ਼ਰਾ

ਤਸਵੀਰ ਸਰੋਤ, ORF

ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਆਰ ਕੇ ਮਿਸ਼ਰਾ ਨੂੰ ਖ਼ਾਸ ਤੌਰ 'ਤੇ ਇਸਲਾਮਾਬਾਦ ਭੇਜਿਆ ਗਿਆ ਸੀ

ਇਨ੍ਹਾਂ ਟੇਪਾਂ ਦੀਆਂ ਸੈਂਕੜੇ ਕਾਪੀਆਂ ਬਣਾਈਆਂ ਗਈਆਂ ਅਤੇ ਦਿੱਲੀ ਸਥਿਤ ਹਰ ਵਿਦੇਸ਼ੀ ਦੂਤਾਵਾਸ ਨੂੰ ਭੇਜੀ ਗਈ।

ਮੁਸ਼ੱਰਫ਼ ਦੀ ਲਾਪਰਵਾਹੀ

ਭਾਰਤੀ ਖੁਫ਼ੀਆ ਏਜੰਸੀਆਂ ਦੇ ਲੋਕ ਅਜੇ ਵੀ ਇਹ ਦੱਸਣ 'ਚ ਕਤਰਾਉਂਦੇ ਹਨ ਕਿ ਉਨ੍ਹਾਂ ਨੇ ਕੰਮ ਨੂੰ ਕਿਵੇਂ ਅੰਜ਼ਾਮ ਦਿੱਤਾ।

ਪਾਕਿਸਤਾਨੀਆਂ ਦਾ ਮੰਨਣਾ ਹੈ ਕਿ ਇਸ ਕੰਮ 'ਚ ਜਾਂ ਤਾਂ ਸੀਆਈਏ ਜਾਂ ਫਿਰ ਮੌਸਾਦ ਨੇ ਭਾਰਤ ਦੀ ਮਦਦ ਕੀਤੀ। ਜਿਨ੍ਹਾਂ ਨੇ ਟੇਪਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸਲਾਮਾਬਾਦ ਵੱਲ ਦੀ ਆਵਾਜ਼ ਵਧੇਰੇ ਸਾਫ਼ ਸੀ, ਇਸ ਲਈ ਸੰਭਾਵਿਤ ਤੌਰ 'ਤੇ ਇਸ ਦਾ ਸਰੋਤ ਇਸਲਾਮਾਬਾਦ ਰਿਹਾ ਹੋਵੇਗਾ।

ਨਵਾਜ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਾਜ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ

ਕਾਰਗਿਲ 'ਤੇ ਪ੍ਰਸਿੱਧ ਕਿਤਾਬ 'ਫਰਾਮ ਕਾਰਗਿਲ ਟੂ ਦਿ ਕੂ' ਲਿਖਣ ਵਾਲੀ ਪਾਕਿਸਤਾਨੀ ਪੱਤਰਕਾਰ ਨਸੀਮ ਜ਼ਹਿਰਾ ਆਪਣੀ ਕਿਤਾਬ ਵਿੱਚ ਲਿਖਦੀ ਹੈ, "ਆਪਣੇ ਚੀਫ਼ ਜਨਰਲ ਸਟਾਫ ਤੋਂ ਇੰਨੀ ਸੰਵੇਦਨਸ਼ੀਲ ਗੱਲਬਾਤ ਖੁੱਲ੍ਹੇ ਫੋਨ 'ਤੇ ਕਰਕੇ ਜਨਰਲ ਮੁਸ਼ੱਰਫ਼ ਨੇ ਇਹ ਸਬੂਤ ਦਿੱਤਾ ਹੈ ਕਿ ਉਹ ਕਿਸ ਹੱਦ ਤੱਕ ਲਾਪਰਵਾਹ ਹੋ ਸਕਦੇ ਹਨ। ਇਸ ਗੱਲਬਾਤ ਨੇ ਜਨਤਕ ਤੌਰ 'ਤੇ ਇਹ ਸਿੱਧ ਕਰ ਦਿੱਤਾ ਹੈ ਕਿ ਕਾਰਗਿਲ ਆਪਰੇਸ਼ਨ ਵਿੱਚ ਪਾਕਿਸਤਾਨ ਦੇ ਮੁੱਢਲੀ ਅਗਵਾਈ ਦਾ ਕਿਸ ਹੱਦ ਤੱਕ ਹੱਥ ਸੀ।"

ਪਰਵੇਜ਼ ਮੁਸ਼ਰੱਫ

ਤਸਵੀਰ ਸਰੋਤ, Getty Images

ਦਿਲਚਸਪ ਗੱਲ ਇਹ ਹੈ ਕਿ ਆਪਣੀ ਬੇਬਾਕ ਆਤਮਕਥਾ 'ਇਨ ਦਿ ਲਾਈਨ ਆਫ ਫਾਇਰ' 'ਚ ਪਰਵੇਜ਼ ਮੁਸ਼ੱਰਫ਼ ਇਸ ਘਟਨਾ ਨਾਲ ਸਾਫ਼ ਕੰਨੀ ਕਤਰਾ ਗਏ ਅਤੇ ਇਸ ਗੱਲਬਾਤ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਹਾਲਾਂਕਿ ਬਾਅਦ 'ਚ ਪਾਕਿਸਤਾਨ ਦੇ ਰਾਸ਼ਟਰਪਤੀ ਵਜੋਂ ਭਾਰਤੀ ਪੱਤਰਕਾਰ ਐਮ ਜੇ ਅਕਬਰ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਇਨ੍ਹਾਂ ਟੇਪਾਂ ਦੀ ਅਸਲੀਅਤ ਨੂੰ ਸਵੀਕਾਰ ਕੀਤਾ।

ਸਰਤਾਜ ਅਜ਼ੀਜ਼ ਦਾ ਦਿੱਲੀ 'ਚ ਠੰਢਾ ਸਵਾਗਤ

ਇਨ੍ਹਾਂ ਟੇਪਾਂ ਨੂੰ ਨਵਾਜ਼ ਸ਼ਰੀਫ਼ ਨੂੰ ਸੁਣਾਉਣ ਤੋਂ ਕਰੀਬ 1 ਹਫ਼ਤਾ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਦਿੱਲੀ ਪਹੁੰਚੇ ਤਾਂ ਪਾਕਿਸਤਾਨੀ ਹਾਈ ਕਮਿਸ਼ਨ ਦੇ ਪ੍ਰੈਸ ਕਾਊਂਸਲਰ ਬਹੁਤ ਪਰੇਸ਼ਾਨ ਹਾਲਤ ਵਿੱਚ ਦਿੱਲੀ ਹਵਾਈ ਅੱਡੇ ਦੇ ਵੀਆਈਪੀ ਪੀ ਲਾਊਂਜ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ।

ਸਰਤਾਜ ਅਜ਼ੀਜ਼ ਨਾਲ ਜਸਵੰਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਭਾਰਤੀ ਮੰਤਰੀ ਜਸਵੰਤ ਸਿੰਘ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ਼ ਅਜ਼ੀਜ਼ ਅਤੇ ਜੀ. ਪਾਰਥਸਾਰਥੀ

ਦਿਲਚਸਪ ਗੱਲ ਇਹ ਹੈ ਕਿ ਆਪਣੀ ਬੇਬਾਕ ਆਤਮਕਥਾ 'ਇਨ ਦਿ ਲਾਈਨ ਆਫ ਫਾਇਰ' 'ਚ ਪਰਵੇਜ਼ ਮੁਸ਼ੱਰਫ਼ ਇਸ ਘਟਨਾ ਨਾਲ ਸਾਫ਼ ਕੰਨੀ ਕਤਰਾ ਗਏ ਅਤੇ ਇਸ ਗੱਲਬਾਤ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਹਾਲਾਂਕਿ ਬਾਅਦ 'ਚ ਪਾਕਿਸਤਾਨ ਦੇ ਰਾਸ਼ਟਰਪਤੀ ਵਜੋਂ ਭਾਰਤੀ ਪੱਤਰਕਾਰ ਐਮ ਜੇ ਅਕਬਰ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਇਨ੍ਹਾਂ ਟੇਪਾਂ ਦੀ ਅਸਲੀਅਤ ਨੂੰ ਸਵੀਕਾਰ ਕੀਤਾ।

ਸਰਤਾਜ ਅਜ਼ੀਜ਼ ਦਾ ਦਿੱਲੀ 'ਚ ਠੰਢਾ ਸਵਾਗਤ

ਇਨ੍ਹਾਂ ਟੇਪਾਂ ਨੂੰ ਨਵਾਜ਼ ਸ਼ਰੀਫ਼ ਨੂੰ ਸੁਣਾਉਣ ਤੋਂ ਕਰੀਬ 1 ਹਫ਼ਤਾ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਦਿੱਲੀ ਪਹੁੰਚੇ ਤਾਂ ਪਾਕਿਸਤਾਨੀ ਹਾਈ ਕਮਿਸ਼ਨ ਦੇ ਪ੍ਰੈਸ ਕਾਊਂਸਲਰ ਬਹੁਤ ਪਰੇਸ਼ਾਨ ਹਾਲਤ ਵਿੱਚ ਦਿੱਲੀ ਹਵਾਈ ਅੱਡੇ ਦੇ ਵੀਆਈਪੀ ਪੀ ਲਾਊਂਜ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ।

ਰਾਅ ਦੇ ਵਧੀਕ ਸਕੱਤਰ ਰਹੇ ਅਤੇ ਉਸ 'ਚ ਪ੍ਰਸਿੱਧ ਕਿਤਾਬ 'ਇੰਡਿਆਜ ਐਕਸਟਰਨਲ ਇੰਟੈਲੀਜੈਂਸ-ਸੀਕ੍ਰੇਟੇਲ ਆਫ ਰਿਸਰਚ ਐਂਡ ਐਨਾਲਾਸਿਸ ਵਿੰਗ' ਲਿਖਣ ਵਾਲੇ ਮੇਜਰ ਜਨਰਲ ਵੀ ਕੇ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਇਹ ਪਤਾ ਨਹੀਂ ਹੈ ਕਿ ਇਨ੍ਹਾਂ ਟੇਪਾਂ ਨੂੰ ਜਨਤਕ ਕਰਕੇ ਭਾਰਤ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਕੋਲੋਂ ਕਿੰਨੇ 'ਬ੍ਰਾਊਨੀ ਪੁਆਇੰਟਸ' ਮਿਲੇ, ਪਰ ਇਹ ਜ਼ਰੂਰ ਹੈ ਕਿ ਪਾਕਿਸਤਾਨ ਨੂੰ ਇਸ ਤੋਂ ਬਾਅਦ ਇਸਲਾਮਾਬਾਦ ਅਤੇ ਬੀਜਿੰਗ ਦੇ ਇਸ ਖ਼ਾਸ ਉਪਗ੍ਰਹਿ ਲਿੰਕ ਦਾ ਪਤਾ ਲੱਗਿਆ, ਜਿਸ ਨੂੰ ਰਾਅ ਨੇ 'ਇੰਟਰਸੈਪਟ' ਕੀਤਾ ਸੀ। ਇਸ ਨੂੰ ਉਸ ਨੇ ਤੁਰੰਤ ਬੰਦ ਕਰ ਦਿੱਤਾ... ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ ਉਹ 'ਲਿੰਕ' ਜਾਰੀ ਰਹਿੰਦਾ, ਤਾਂ ਸਾਨੂੰ ਉਸ ਦੇ ਬਾਅਦ ਵੀ ਕਿੰਨੀਆਂ ਅਤੇ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹੁੰਦੀਆਂ।"

ਵੀਕੇ ਸਿੰਘ
ਤਸਵੀਰ ਕੈਪਸ਼ਨ, ਰਾਅ ਦੇ ਵਧੀਕ ਮੇਜਰ ਜਨਰਲ ਵੀਕੇ ਸਿੰਘ ਨਾਲ ਰੇਹਾਨ ਫਜ਼ਲ

ਚਰਚਿਲ ਦੀ ਮਿਸਾਲ

ਮੇਜਰ ਜਨਰਲ ਵੀਕੇ ਸਿੰਘ ਅੱਗੇ ਦੱਸਦੇ ਹਨ, "ਸ਼ਾਇਦ ਰਾਅ ਜਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਉਸ ਵੇਲੇ ਦੇ ਲੋਕਾਂ ਨੇ 1974 ਵਿੱਚ ਪ੍ਰਕਾਸ਼ਿਤ ਐਫ਼ ਡਬਲਿਊ ਵਿੰਟਰਬਾਥਮ ਦੀ ਕਿਤਾਬ 'ਅਲਟਰਾ ਸੀਕ੍ਰੇਟ' ਨਹੀਂ ਪੜ੍ਹੀ ਸੀ। ਜਿਸ ਵਿੱਚ ਪਹਿਲੀ ਵਾਰ ਦੂਜੀ ਵਿਸ਼ਵ ਜੰਗ ਦੇ ਮਹੱਤਵਪੂਰਨ ਖ਼ੁਫ਼ੀਆਂ ਸਰੋਤ ਦਾ ਜ਼ਿਕਰ ਕੀਤਾ ਗਿਆ ਸੀ। ਮਹਾਂਯੁੱਧ ਦੀ ਸ਼ੁਰੂਆਤ ਵਿੱਚ ਬ੍ਰਿਟੇਨ ਨੇ ਜਰਮਨੀ ਦੇ ਇੰਨਸਾਈਫਰਿੰਗ ਡਿਵਾਇਸ 'ਏਨਿਗਮਾ' ਦੇ ਕੋਡ ਨੂੰ ਤੋੜ ਲਿਆ ਸੀ।"

"ਇਸ ਜਾਣਕਾਰੀ ਨੂੰ ਅੰਤ ਤੱਕ ਲੁਕਾ ਕੇ ਰੱਖਿਆ ਗਿਆ ਅਤੇ ਜਰਮਨਾਂ ਨੇ ਪੂਰੀ ਜੰਗ ਦੌਰਾਨ 'ਏਨਿਗਮਾ' ਦਾ ਇਸਤੇਮਾਲ ਜਾਰੀ ਰੱਖਿਆ ਜਿਸ ਨਾਲ ਬ੍ਰਿਟਿਸ਼ ਖੁਫ਼ੀਆ ਵਿਭਾਗ ਤੱਕ ਬੇਹੱਦ ਕੀਮਤਾ ਜਾਣਕਾਰੀਆਂ ਪਹੁੰਚਦੀਆਂ ਰਹੀਆਂ।"

ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਨ

"ਇੱਕ ਵਾਰ ਤਾਂ ਬ੍ਰਿਟੇਨ ਨੂੰ ਇੱਥੋਂ ਤੱਕ ਪਤਾ ਲੱਗ ਗਿਆ ਕਿ ਅਗਲੀ ਸਵੇਰ 'ਲੋਫਤਵਾਫੇ' ਯਾਨਿ ਜਰਮਨ ਹਵਾਈ ਸੈਨਾ ਕਾਵੈਂਚਰੀ 'ਤੇ ਬੰਬਾਰੀ ਕਰਨ ਵਾਲੀ ਹੈ। ਉਸ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਪਰ ਚਰਚਿਲ ਨੇ ਅਜਿਹਾ ਨਾ ਕਰਨ ਦਾ ਫ਼ੈਸਲਾ ਲਿਆ ਕਿਉਂਕਿ ਜਰਮਨੀ ਨੂੰ ਸ਼ੱਕ ਜਾਂਦਾ ਅਤੇ ਉਹ 'ਏਨਿਗਮਾ' ਦੀ ਵਰਤੋਂ ਕਰਨਾ ਬੰਦ ਕਰ ਦਿੰਦਾ।"

ਭਾਰਤ ਨੂੰ ਮਨੋਵਿਗਿਆਨੀ ਜੰਗ ਵਿੱਚ ਫਾਇਦਾ

ਪਰ ਦੂਜੇ ਪਾਸੇ ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਨ ਦਾ ਮੰਨਣਾ ਸੀ ਕਿ ਇਨ੍ਹਾਂ ਟੇਪਾਂ ਨੂੰ ਜਨਤਕ ਕਰਨਾ ਮਨੋਵਿਗਿਆਨਕ ਜੰਗ ਦਾ ਸਭ ਤੋਂ ਵੱਡਾ ਨਮੂਨਾ ਸੀ। ਇਸ ਨੇ ਸਾਡੀ ਸੈਨਾ ਦੇ ਉਸ ਦਾਅਵੇ ਨੂੰ ਪੁਖ਼ਤਾ ਕੀਤਾ ਹੈ ਕਿ ਘੁਸਪੈਠ ਕਰਨ ਵਾਲੇ ਪਾਕਿਸਤਾਨ ਸੈਨਾ ਦੇ 'ਰੇਗੂਲਰ' ਸਿਪਾਹੀ ਹੈ ਨਾ ਕਿ ਜਿਹਾਦੀ ਵੱਖਵਾਦੀ ਵਰਗਾ, ਜਿਵੇਂ ਕਿ ਮੁਸ਼ੱਰਫ਼ ਵਾਰ-ਵਾਰ ਕਹਿ ਰਹੇ ਸਨ।

ਇਸ ਜਾਣਕਾਰੀ ਨਾਲ ਅਮਰੀਕਾ ਨੂੰ ਇਸ ਫ਼ੈਸਲੇ 'ਤੇ ਪਹੁੰਚਣ'ਚ ਵੀ ਆਸਾਨੀ ਹੋਈ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਵਿੱਚ ਕੰਟ੍ਰੋਲ ਰੇਖਾ ਦਾ ਉਲੰਘਣ ਕੀਤਾ ਹੈ ਅਤੇ ਉਨ੍ਹਾਂ ਨੇ ਹਰ ਹਾਲਤ ਵਿੱਚ ਭਾਰਤ ਦੀ ਜ਼ਮੀਨ ਤੋਂ ਹਟਾਉਣਾ ਹੈ।

ਇਨ੍ਹਾਂ ਟੇਪਾਂ ਨੇ ਪਾਕਿਸਤਾਨੀ ਲੋਕਾਂ ਵਿਚਾਲੇ ਪਾਕਿਸਤਾਨੀ ਸੈਨਾ ਅਤੇ ਮੁਸ਼ੱਰਫ ਦੀ ਭਰੋਸਗੀ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤੀ। ਅੱਜ ਵੀ ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਹਨ ਜੋ ਕਾਰਗਿੱਲ 'ਤੇ ਮੁਸ਼ੱਰਫ਼ ਦੀ ਸੁਣਾਈ ਕਹਾਣੀ ਨੂੰ ਸਿਰੇ ਤੋਂ ਖਾਰਿਜ ਕਰਦੇ ਹਨ।

ਇਸ ਗੱਲ ਨੂੰ ਨਕਾਰਿਆਂ ਨਹੀਂ ਜਾ ਸਕਦਾ ਹੈ ਕਿ ਇਨ੍ਹਾਂ ਟੇਪਾਂ ਨੂੰ ਜਨਤਕ ਕਰਨ ਕਾਰਨ ਹੀ ਦੁਨੀਆਂ ਦਾ ਪਾਕਿਸਤਾਨ 'ਤੇ ਦਬਾਅ ਵਧਿਆ ਅਤੇ ਉਸ ਨੂੰ ਕਾਰਿਗਲ ਤੋਂ ਆਪਣੇ ਸੈਨਿਕ ਹਟਾਉਣੇ ਪਏ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)