WhatsApp 'ਤੇ ਲੱਗਾ ਟੈਕਸ, ਭੜਕੇ ਲਿਬਨਾਨ ਦੇ ਲੋਕ

ਤਸਵੀਰ ਸਰੋਤ, Reuters
ਲਿਬਨਾਨ ਸਰਕਾਰ ਨੇ ਵਟਸਐਪ ਕਾਲ 'ਤੇ ਟੈਕਸ ਲਗਾਉਣ ਦੇ ਆਪਣੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ, ਬਾਵਜੂਦ ਇਸ ਦੇ ਉੱਥੇ ਪ੍ਰਦਰਸ਼ਨ ਜਾਰੀ ਹਨ।
ਵੀਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਟਸਐਪ, ਫੇਸਬੁੱਕ ਮੈਸੇਂਜਰ ਅਤੇ ਐਪਲ ਫੇਸ ਟਾਈਮ ਵਰਗੇ ਐਪ ਰਾਹੀਂ ਕੀਤੇ ਜਾਣ ਵਾਲੇ ਕਾਲ 'ਤੇ ਰੋਜ਼ਾਨਾ ਟੈਕਸ ਲੱਗੇਗਾ।
ਇਨ੍ਹਾਂ ਐਪਸ ਰਾਹੀਂ ਕਾਲਿੰਗ ਕਰਨ ਵਾਲਿਆਂ ਨੂੰ ਰੋਜ਼ਾਨਾ ਕਰੀਬ ਸਾਢੇ 14 ਰੁਪਏ ਦਾ ਟੈਕਸ ਦੇਣਾ ਪੈਂਦਾ।
ਪਰ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੇ ਕੁਝ ਘੰਟਿਆਂ ਬਾਅਦ ਸਰਕਾਰ ਨੇ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ।
ਦੇਸ 'ਚ ਚੱਲ ਰਹੇ ਆਰਥਿਕ ਸੰਕਟ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਨਾਲ ਨਾਰਾਜ਼ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਅਤੇ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Reuters
ਪ੍ਰਦਰਸ਼ਕਾਰੀਆਂ ਨੇ ਸੜਕਾਂ 'ਤੇ ਟਾਇਰ ਫੂਕੇ। ਭੀੜ ਨੂੰ ਖਿਲਾਰਨ ਕਰਨ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦਾ ਇਸਤੇਮਾਲ ਕੀਤਾ।
ਵੀਰਵਾਰ ਨੂੰ ਹੋਈ ਇਨ੍ਹਾਂ ਹਿੰਸਕ ਝੜਪਾਂ 'ਚ ਦਰਜਨਾਂ ਲੋਕ ਜਖ਼ਮੀ ਹੋ ਗਏ।
ਸ਼ੁੱਕਰਵਾਰ ਨੂੰ ਲਿਬਨਾਨ ਦੇ ਪ੍ਰਧਾਨ ਮੰਤਰੀ ਸਾਦ ਅਲ-ਹਰੀਰੀ ਨੇ ਕਿਹਾ ਹੈ ਕਿ ਦੇਸ ਬਹੁਤ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ ਪਰ ਉਨ੍ਹਾਂ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਲਿਬਨਾਨ 'ਚ ਲੋਕ ਪ੍ਰਦਰਸ਼ਨ ਕਿਉਂ ਕਰ ਰਹੇ ਹਨ?
ਲਿਬਨਾਨ ਆਰਥਿਕ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਕਈ ਲੋਕ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਮੰਨ ਰਹੇ ਹਨ। ਨਾਰਾਜ਼ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਦਰਸ਼ਨਾਂ ਵਿੱਚ ਸ਼ਾਮਿਲ ਇੱਕ ਚਾਰਟਰਡ ਅਕਾਊਂਟੈਟ ਨੇ ਕਿਹਾ, "ਮੈਂ ਘਰ ਬੈਠਾ ਸੀ ਅਤੇ ਮੈਂ ਲੋਕਾਂ ਨੂੰ ਪ੍ਰਦਰਸ਼ਨ ਕਰਨ ਲਈ ਘਰਾਂ 'ਚੋਂ ਨਿਕਲਦੇ ਦੇਖਿਆ, ਇਸ ਲਈ ਮੈਂ ਨਿਕਲ ਪਿਆ।"

ਤਸਵੀਰ ਸਰੋਤ, EPA
ਉਨ੍ਹਾਂ ਨੇ ਕਿਹਾ, "ਮੈਂ ਵਿਆਹਿਆ ਹੋਇਆ ਹਾਂ, ਮੈਂ ਲੋਕਾਂ ਕੋਲੋਂ ਪੈਸੇ ਉਧਾਰ ਲੈ ਰੱਖੇ ਹਨ ਅਤੇ ਹਰ ਮਹੀਨੇ ਇਹ ਕਰਜ਼ ਵਧਦਾ ਜਾ ਰਿਹਾ ਹੈ ਅਤੇ ਮੈਂ ਕੰਮ ਨਹੀਂ ਕਰ ਰਿਹਾ ਹਾਂ। ਇਹ ਸਰਕਾਰ ਦੀ ਗ਼ਲਤੀ ਹੈ।"
ਵੀਰਵਾਰ ਨੂੰ ਲਿਬਨਾਨ ਦੀ ਰਾਜਧਾਨੀ ਬੇਰੂਤ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਨਾਅਰੇ ਲਗਾਏ ਹਨ, "ਉਹ ਸਰਕਾਰ ਗਿਰਾਉਣਾ ਚਾਹੁੰਦੇ ਹਨ।"
ਕਈ ਲੋਕ ਇਸ ਲਈ ਵੀ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਪ੍ਰਸ਼ਾਸਨ ਨੇ ਦੇਸ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਲਈ ਕੁਝ ਨਹੀਂ ਕੀਤਾ। ਪਿਛਲੇ ਕਈ ਦਹਾਕਿਆਂ 'ਚ ਭਿਆਨਕ ਅੱਗ ਉੱਥੇ ਕਦੇ ਨਹੀਂ ਲੱਗੀ।
ਅਬਦੁੱਲਾ ਨਾਮ ਦੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਅਸੀਂ ਇੱਥੇ ਵਟਸਐਪ ਕਰਕੇ ਨਹੀਂ ਆਏ ਹਨ, ਅਸੀਂ ਇੱਥੇ ਹਰ ਚੀਜ਼ ਲਈ ਆਏ ਹਾਂ: ਈਧਨ, ਖਾਣਾ, ਬਰੈਡ ਸਣੇ ਹਰ ਚੀਜ਼ ਲਈ।"
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3