ਮਿੱਟੀ ਤੋਂ ਬਿਨਾਂ ਵੀ ਖੇਤੀ ਕਿਵੇਂ ਹੋ ਸਕਦੀ ਹੈ, ਜਾਣੋ

ਜਾਪਾਨ

ਤਸਵੀਰ ਸਰੋਤ, Getty Images

    • ਲੇਖਕ, ਫਾਤਿਮਾ ਕਮਾਤਾ
    • ਰੋਲ, ਬੀਬੀਸ ਪੱਤਰਕਾਰ

ਯੂਇਚੀ ਮੋਰੀ ਆਪਣੇ ਫ਼ਲ ਅਤੇ ਸਬਜ਼ੀਆਂ ਜ਼ਮੀਨ 'ਚ ਨਹੀਂ ਉਗਾਉਂਦੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਲਈ ਮਿੱਟੀ ਦੀ ਲੋੜ ਹੈ।

ਜਾਪਾਨੀ ਵਿਗਿਆਨੀ ਯੂਇਚੀ ਮੋਰੀ ਇਸ ਲਈ ਇੱਕ ਸਾਫ਼ ਅਤੇ ਪੋਲੀ ਜਿਹੀ ਪੋਲੀਮਰ ਫਿਲਮ ਵਰਤਦੇ ਹਨ। ਦਰਅਸਲ ਇਹ ਪੋਲੀਮਰ ਫਿਲਮ ਮਨੁੱਖੀ ਗੁਰਦਿਆਂ ਦੇ ਇਲਾਜ ਲਈ ਤਿਆਰ ਕੀਤੀ ਗਈ ਇੱਕ ਸਮੱਗਰੀ ਹੈ।

ਪੌਦੇ ਉਸ ਫਿਲਮ 'ਤੇ ਵਧਦੇ ਤੇ ਵਿਕਾਸ ਕਰਦੇ ਹਨ, ਜੋ ਤਰਲ ਪਦਾਰਥਾਂ ਅਤੇ ਪੋਸ਼ਕ ਤੱਤਾਂ ਨੂੰ ਇਕੱਠਾ ਕਰਨ 'ਚ ਮਦਦ ਕਰਦੀ ਹੈ।

ਇਸ ਤੋਂ ਇਲਾਵਾ ਕਿਸੇ ਵੀ ਵਾਤਾਵਰਨ ਵਿੱਚ ਸਬਜ਼ੀਆਂ ਨੂੰ ਉਗਾਉਣ ਵਾਲੀ ਇਸ ਤਕਨੀਕ ਵਿੱਚ ਰਵਾਇਤੀ ਤਕਨੀਕ ਨਾਲੋਂ 90 ਫੀਸਦ ਘੱਟ ਪਾਣੀ ਅਤੇ ਪੋਲੀਮਰ ਆਪਣੇ ਆਪ ਹੀ ਵਾਈਰਸ ਅਤੇ ਬੈਕਟੀਰੀਆ ਨੂੰ ਰੋਕਦਾ ਹੈ।

ਇਹ ਤਕਨੀਕ ਜਾਪਾਨ ਵਰਗੇ ਦੇਸਾਂ ਵਿੱਚ ਖੇਤੀ 'ਚ ਕ੍ਰਾਂਤੀ ਲੈ ਕੇ ਆ ਰਹੀ ਹੈ, ਜਿੱਥੇ ਇਨਸਾਨਾਂ ਤੇ ਜ਼ਮੀਨ ਦੀ ਘਾਟ ਹੈ।

ਇਹ ਵੀ ਪੜ੍ਹੋ-

ਵਿਗਿਆਨੀ ਯੂਇਚੀ ਮੋਰੀ

ਤਸਵੀਰ ਸਰੋਤ, Mebiol

ਵਿਗਿਆਨੀ ਯੂਇਚੀ ਮੋਰੀ ਨੇ ਬੀਬੀਸੀ ਨੂੰ ਦੱਸਿਆ, "ਮੈਂ ਕਿਡਨੀ ਵਿੱਚ ਖ਼ੂਨ ਨੂੰ ਫਿਲਟਰ ਕਰਨ ਲਈ ਵਰਤੀ ਗਈ ਸਾਮਗਰੀ ਦੀ ਵਰਤੋਂ ਕੀਤੀ ਹੈ।"

ਉਨ੍ਹਾਂ ਦੀ ਕੰਪਨੀ ਮੇਬੀਓਲ ਕੋਲ ਲਗਭਗ 120 ਦੇਸਾਂ ਵਿੱਚ ਰਜਿਸਟਰ ਕਾਡਾਂ ਲਈ ਪੇਟੈਂਟਸ ਹਨ।

ਇਹ ਜਾਪਾਨ ਵਿੱਚ ਚੱਲ ਰਹੀ ਖੇਤੀਬਾੜੀ ਕ੍ਰਾਂਤੀ ਨੂੰ ਪੇਸ਼ ਕਰਦਾ ਹੈ: ਖੇਤਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਇੰਟਰਨੈੱਟ ਆਫ ਥਿੰਗਸ (IoT) ਅਤੇ ਅਤਿ-ਆਧੁਨਿਕ ਗਿਆਨ ਦੀ ਮਦਦ ਨਾਲ ਤਕਨੀਕੀ ਕੇਂਦਰਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ।

ਫ਼ਸਲਾਂ ਦੀ ਦੇਖਭਾਲ ਅਤੇ ਨਿਗਰਾਨੀ ਵਿੱਚ ਸਟੀਕਤਾ ਵਧਾਉਣ ਵਾਲੀ ਦੀ ਐਗਰੋਟੈਕਨੋਲਾਜੀ ਦੀ ਸਮਰੱਥਾ ਭਵਿੱਖ ਵਿੱਚ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ।

ਖੇਤੀ

ਤਸਵੀਰ ਸਰੋਤ, Mebiol

ਜਲ ਸਰੋਤਾਂ ਤੇ ਵਿਕਾਸ 'ਤੇ ਇਸ ਸਾਲ ਸੰਯੁਕਤ ਰਾਸ਼ਟਰ ਦੀ ਵਿਸ਼ਵ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਵਾਤਾਵਰਨ ਵਿੱਚ ਆ ਰਹੀ ਗਿਰਾਵਟ ਅਤੇ ਜਲ ਸਰੋਤਾਂ ਦੀ ਮੌਜੂਦਾ ਦਰਾਂ ਇਸ ਤਰ੍ਹਾਂ ਹੀ ਰਹਿੰਦੀਆਂ ਹਨ ਤਾਂ 2050 ਤੱਕ ਅਨਾਜ ਉਤਪਾਦਨ ਦਾ 40 ਫੀਸਦ ਤੇ ਵਿਸ਼ਵ ਦਾ ਕੁੱਲ ਘਰੇਲੂ ਉਤਪਾਦ ਘਟ ਜਾਵੇਗਾ।

ਯੂਇਚੀ ਮੋਰੀ ਵੱਲੋਂ ਵਰਤੀ ਜਾ ਖੇਤੀਬਾੜੀ ਦੀ ਇਹ ਤਕਨੀਕ ਜਾਪਾਨ 'ਚ 150 ਥਾਵਾਂ ਅਤੇ ਯੂਏਈ ਵਰਗੇ ਹੋਰਨਾਂ ਦੇਸਾਂ ਵਿੱਚ ਵਰਤੀ ਜਾ ਰਹੀ ਹੈ।

ਰੋਬੋਟ ਟਰੈਕਟਰ

ਵਧਦੀ ਆਬਾਦੀ ਦੇ ਮੱਦੇਨਜ਼ਰ ਜਿੱਥੇ ਅਨਾਜ ਦੀ ਵੱਧ ਪੈਦਾਵਾਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਮਸ਼ੀਨਰੀ ਲਈ ਸਮਰੱਥ ਬਾਜ਼ਾਰ ਪੈਦਾ ਹੋ ਰਿਹਾ ਹੈ।

ਜਾਪਾਨੀ ਸਰਕਾਰ ਮੌਜੂਦਾ ਦੌਰ 'ਚ ਖੇਤੀ ਦੇ ਵੱਖ-ਵੱਖ ਗੇੜਾਂ 'ਚ 20 ਤਰ੍ਹਾਂ ਦੇ ਰੋਬੋਟਾਂ ਦੇ ਵਿਕਾਸ ਵਿੱਚ ਸਬਸਿਡੀ ਦੇ ਰਹੀ ਹੈ।

ਰੋਬੋਟ ਟਰੈਕਟਰ

ਤਸਵੀਰ ਸਰੋਤ, Yanmar

ਹੋਕੈਡੋ ਯੂਨੀਵਰਸਿਟੀ ਦੀ ਭਾਈਵਾਲੀ ਨਾਲ ਯਨਮਾਰ ਨੇ ਰੋਬੋਟ ਟਰੈਕਟਰ ਬਣਾਇਆ ਹੈ। ਇੱਕ ਬੰਦਾ ਇਕੋਂ ਵੇਲੇ ਦੋ ਟਰੈਕਟਰ ਚਲਾ ਸਕਦਾ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਨਿਸ਼ਾਨ ਕੰਪਨੀ ਨੇ ਜੀਪੀਐੱਸ ਅਤੇ ਵਾਈਫਾਈ ਵਾਲਾ ਵਾਲਾ ਸੋਲਰ ਪਾਵਰ ਵਾਲਾ ਰੋਬੋਟ ਤਿਆਰ ਕੀਤਾ ਸੀ।

ਘੱਟ ਲੋਕਾਂ ਨਾਲ ਖੇਤੀਬਾੜੀ

ਤਕਨੀਕ ਦੀ ਮਦਦ ਜਾਪਾਨੀ ਸਰਕਾਰ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਹੀ ਹੈ ਜੋ ਖੇਤਾਂ ਵਿੱਚ ਸਿੱਧੇ ਤੌਰ 'ਤੇ ਕੰਮ ਕਰਨ ਵਿੱਚ ਘੱਟ ਹੀ ਦਿਲਚਸਪੀ ਰੱਖਦੇ ਹਨ ਪਰ ਤਕਨੀਕ ਵਿੱਚ ਵਧੇਰੇ।

ਕੰਮ ਕਰਨ ਵਾਲਿਆਂ ਦੀ ਘਾਟ ਹੋਣ ਕਰਕੇ ਅਰਥਚਾਰੇ ਨੂੰ ਪੁਨਰ ਜੀਵਤ ਕਰਨ ਦਾ ਉਪਰਾਲਾ ਹੈ।

ਜਾਪਾਨ

ਤਸਵੀਰ ਸਰੋਤ, Getty Images

ਇੱਕ ਦਹਾਕੇ ਤੋਂ ਜਾਪਾਨ ਵਿੱਚ ਖੇਤਾਂ 'ਚ ਕੰਮ ਕਰਨ ਵਾਲਿਆਂ ਦੀ ਗਿਣਤੀ ਵਿੱਚ ਕਰੀਬ 22 ਲੱਖ ਤੋਂ 17 ਲੱਖ ਤੱਕ ਕਮੀ ਆਈ ਹੈ ਅਤੇ ਕੰਮ ਕਰਨ ਵਾਲਿਆਂ ਦੀ ਔਸਤਨ ਉਮਰ 67 ਸਾਲ ਹੈ ਤੇ ਵਧੇਰੇ ਕਾਮੇ ਕੁਝ ਸਮੇਂ ਲਈ (ਪਾਰਟ-ਟਾਈਮ) ਖੇਤਾਂ 'ਚ ਕੰਮ ਕਰਦੇ ਹਨ।

ਜਾਪਾਨ ਦੀ ਧਰਤੀ ਦੇਸ ਦੀ ਲੋੜ ਦੇ ਹਿਸਾਬ ਨਾਲ ਸਿਰਫ਼ 40 ਫੀਸਦ ਹੀ ਪੈਦਾਵਾਰ ਕਰ ਸਕਦੀ ਹੈ।

85ਫੀਸਦ ਜ਼ਮੀਨ 'ਤੇ ਪਹਾੜ ਹਨ ਅਤੇ ਬਾਕੀ ਬਚੀ ਜ਼ਮੀਨ 'ਤੇ ਚੌਲਾਂ ਦੀ ਖੇਤੀ ਹੁੰਦੀ ਹੈ। ਚੌਲ ਹਮੇਸ਼ਾ ਤੋਂ ਹੀ ਜਾਪਾਨੀਆਂ ਦਾ ਮੁੱਖ ਭੋਜਨ ਰਿਹਾ ਹੈ ਪਰ ਹੁਣ ਖਾਣ-ਪੀਣ ਦੀਆਂ ਆਦਤਾਂ ਵੀ ਬਦਲ ਗਈਆਂ ਹਨ।

ਇਹ ਵੀ ਪੜ੍ਹੋ-

ਉਪਰੋਂ ਸਪਰੇਅ

ਹੁਣ ਪ੍ਰਤੀ ਵਿਅਕਤੀ ਸਾਲਾਨਾ ਖਪਤ 'ਚ ਗਿਰਾਵਟ ਨੇ ਜਾਪਾਨ ਨੂੰ ਖੇਤੀ ਵਿੱਚ ਵਿਭਿੰਨਤਾ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਡਰੋਨ

ਤਸਵੀਰ ਸਰੋਤ, Reuters

ਲੋਕਾਂ ਤੋਂ ਇਲਾਵਾ ਹੁਣ ਕਿਸਾਨ ਬਾਓਟੈਕਨੋਲਾਜੀ ਅਤੇ ਮਸ਼ੀਨਰੀ ਦਾ ਸਹਾਰਾ ਲੈ ਰਹੇ ਹਨ।

ਵੱਧ ਤੋਂ ਵੱਧ ਡਰੋਨਾਂ ਦੀ ਵਰਤੋਂ ਪੌਦਿਆਂ ਨੂੰ ਸਾਫ ਕਰਨ ਲਈ ਕੀਤੀ ਜਾਂਦੀ ਹੈ, ਜਿੱਥੇ ਇਸ ਕੰਮ ਲਈ ਇਨਸਾਨ ਪੂਰਾ ਦਿਨ ਲੈ ਸਕਦੇ ਹਨ ਉੱਥੇ ਡਰੋਨਾਂ ਅੱਧੇ ਘੰਟੇ ਵਿੱਚ ਕਰ ਸਕਦੇ ਹਨ।

ਉੱਚ ਤਕਨੀਕ ਨੇ ਜ਼ਮੀਨ ਤੋਂ ਬਿਨਾਂ ਫ਼ਸਲਾਂ ਦੇ ਵਿਸਥਾਰ ਨੂੰ ਸੰਭਵ ਕੀਤਾ ਹੈ।

ਇਸ ਤੋਂ ਇਲਾਵਾ ਗਰੀਨਹਾਊਸ ਅਤੇ ਪਾਈਡਰੋਪੋਨਿਕਸ ਦੀ ਵਰਤੋਂ ਰਾਹੀਂ ਜਾਪਾਨ ਪਹਿਲਾਂ ਹੀ ਫ਼ਲ ਅਤੇ ਸਬਜ਼ੀਆਂ ਉਗਾਉਣ ਵਿੱਚ ਸਮਰੱਥ ਰਿਹਾ ਹੈ।

ਚਿਬਾ ਵਿੱਚ ਮਿਰਾਏ ਗਰੁੱਪ ਫਲੋਰ-ਟੂ-ਸੀਲਿੰਗ ਸੈਲਫ ਫੂਡ ਵਿੱਚ ਮੋਹਰੀ ਹੈ। ਇਹ ਦਿਨ ਵਿੱਚ 10 ਹਜ਼ਾਰ ਲੈਟਿਕੇ ਦਾ ਉਤਪਾਦਨ ਕਰਦੇ ਹਨ।

ਇਹ ਉਤਪਾਦਨ ਰਵਾਇਤੀ ਵਿਧੀ ਦੀ ਤੁਲਨਾ ਵਿੱਚ 100 ਗੁਣਾ ਵੱਧ ਹੈ। ਇੱਕ ਸੈਂਸਰ ਡਿਵਾਈਸ ਰਾਹੀਂ ਕੰਪਨੀ ਨਕਲੀ ਪ੍ਰਕਾਸ਼, ਤਰਲ ਪੋਸ਼ਕ ਤੱਤ, ਕਾਰਬਨ ਡਾਈਆਕਸਾਈਡ ਦੇ ਪੱਧਰ ਅਤੇ ਤਾਪਮਾਨ ਨੂੰ ਕੰਟ੍ਰੋਲ ਕਰਦੀ ਹੈ।

ਜਾਪਾਨ

ਤਸਵੀਰ ਸਰੋਤ, Getty Images

ਨਕਲੀ ਪ੍ਰਕਾਸ਼ ਨਾਲ ਪੌਦੇ ਜਲਦੀ ਵਧਦੇ ਹਨ ਅਤੇ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦੇ ਹਨ।

ਤਕਨੀਕ ਦਾ ਵਾਧਾ

ਜਾਪਾਨ ਨੇ ਸਾਲ 2030 ਤੱਕ ਅਫਰੀਕੀ ਦੇਸਾਂ ਨੂੰ ਵੀ 5 ਕਰੋੜ ਟਨ ਤੱਕ ਸਾਲਾਨਾ ਚੌਲਾਂ ਦੀ ਪੈਦਾਵਾਰ ਦੁਗਣੀ ਕਰਨ ਦਾ ਵਾਅਦਾ ਕੀਤਾ ਹੈ, ਜਿਸ ਲਈ ਪਹਿਲਾਂ ਤੋਂ ਯੋਜਨਾਵਾਂ ਚੱਲ ਰਹੀਆਂ ਹਨ।

ਮਿਸਾਲ ਵਜੋਂ ਸੈਨੇਗਲ ਨੇ ਖੇਤੀਬਾੜੀ ਲਈ ਲੋਕਾਂ ਨੂੰ ਸਿਖਲਾਈ ਅਤੇ ਮੁੱਖ ਤੌਰ 'ਤੇ ਸਿੰਜਾਈ ਲਈ ਤਕਨੀਕ ਨੂੰ ਉੱਥੇ ਭੇਜਣ ਲਈ ਨਿਵੇਸ਼ ਕੀਤਾ ਹੈ।

ਦੁਬਈ

ਤਸਵੀਰ ਸਰੋਤ, Mebiol

ਨਤੀਜੇ ਵਜੋਂ ਸਾਡੇ ਪ੍ਰਤੀ ਹੈਕਟੇਅਰ ਵਿਚੋਂ 7 ਟਨ ਚੌਲਾਂ ਦੀ ਪੈਦਾਵਾਰ ਵਧੀ ਹੈ ਅਤੇ ਉਦਪਾਦਕ ਦੀ ਆਮਦਨੀ ਵਿੱਚ 20ਫੀਸਦ ਵਾਧਾ ਹੋਇਆ ਹੈ।

ਵੀਅਤਨਾਮ ਅਤੇ ਮਿਆਂਮਾਰ ਦੇ ਸਹਿਯੋਗ ਨਾਲ ਬ੍ਰਾਜ਼ੀਲ ਵਿੱਚ ਵੀ ਪ੍ਰੋਜੈਕਟ ਹਨ।

ਜਾਪਾਨ ਦੀ ਕ੍ਰਾਂਤੀ ਦਾ ਮੁੱਖ ਉਦੇਸ਼ ਆਪਣੇ ਖਾਣੇ ਦੀ ਸੁਰੱਖਿਆ ਵਿੱਚ ਸੁਧਾਰ ਕਰਨਾ ਹੈ।

ਜਾਪਾਨੀ ਅਧਿਕਾਰੀ 2050 ਤੱਕ ਦੇਸਾਂ ਲੋੜਾਂ ਦੇ ਤਹਿਤ ਘੱਟੋ-ਘੱਟ 55ਫੀਸਦ ਭੋਜਨ ਦਾ ਉਤਪਾਦਨ ਕਰਨਾ ਚਾਹੁੰਦੇ ਹਨ।

ਤਕਨੀਕ ਦੀ ਮਦਦ ਨਾਲ ਇਹ ਬਿਲਕੁਲ ਸੰਭਵ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)