ਚੀਨ ਵੱਲੋਂ ਤਾਕਤ ਦਾ ਮੁਜ਼ਾਹਰਾ, ਹਾਂਗਕਾਂਗ ’ਚ ਰੋਸ ਮੁਜ਼ਾਹਰਾ, ਇੱਕ ਵਿਅਕਤੀ ਨੂੰ ਲੱਗੀ ਗੋਲੀ

ਚੀਨ (ਪੀਪਲਜ਼ ਰੀਪਬਲਿਕ ਆਫ਼ ਚਾਈਨਾ) ਵਿੱਚ ਕਮਿਊਨਿਸਟ ਸ਼ਾਸਨ ਦੇ 70 ਸਾਲ ਪੂਰੇ ਹੋਣ ਉੱਤੇ ਰੰਗਾ-ਰੰਗ ਸਮਾਗਮ ਕੀਤੇ ਗਏ ਅਤੇ ਫੌਜੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ।

ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਮਾਗਮ ਦੀ ਅਗਵਾਈ ਕੀਤੀ। ਉਨ੍ਹਾਂ ਉਸੇ ਥਾਂ ਤੋਂ ਖੜ੍ਹੇ ਹੋ ਕੇ ਸੰਬੋਧਨ ਕੀਤਾ ਜਿੱਥੋਂ ਮਾਓ ਨੇ ਪੀਪਲਜ਼ ਰਿਪਬਲਿਕ ਦਾ ਨੀਂਹ-ਪੱਥਰ ਰੱਖਿਆ ਸੀ।

ਹਾਂਗਕਾਂਗ ਵਿੱਚ ਮੁਜ਼ਾਹਰੇ

ਪਰ ਜਸ਼ਨ ਦੇ ਰੰਗ ਨੂੰ ਹਾਂਗਕਾਂਗ ਵਿੱਚ ਹੋਏ ਮੁਜ਼ਾਹਰਿਆਂ ਨੇ ਫਿੱਕਾ ਵੀ ਕੀਤਾ। ਹਜ਼ਾਰਾਂ ਲੋਕਾਂ ਨੇ ਸੜਕਾਂ ’ਤੇ ਮੁਜ਼ਾਹਰੇ ਕੀਤੇ। ਕੁਝ ਥਾਂਵਾਂ ਦੇ ਹਿੰਸਕ ਝੜਪਾਂ ਵੀ ਹੋਈਆਂ।

ਇਸ ਦੇ ਦੂਜੇ ਪਾਸੇ ਹਾਂਗਕਾਂਗ ਵਿਚ ਪੁਲਿਸ ਪਾਬੰਦੀਆਂ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਵੱਖ ਵੱਖ ਥਾਵਾਂ ਉੱਤੇ ਰੋਸ ਮੁਜ਼ਾਹਰੇ ਕਰਕੇ ਚੀਨੀ ਕਮਿਊਨਿਸਟ ਰਾਜ ਦੇ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ। ਮੁਜ਼ਾਹਰਾਕਾਰੀਆਂ ਨੇ ਇਸ ਦਿਨ ਨੂੰ 'ਦੁੱਖ ਦਾ ਦਿਨ' ਕਹਿ ਨੇ ਮਨਾਇਆ।

ਹਾਂਗਕਾਂਗ ਨੇ ਮੀਡੀਆ ਅਦਾਰੇ ਨੇ ਵਾਪਸ ਬੁਲਾਏ ਆਪਣੇ ਪੱਤਰਕਾਰ

ਇੱਕ ਸਥਾਨਕ ਅੰਗਰੇਜ਼ੀ ਭਾਸ਼ਾ ਦੇ ਰੇਡੀਓ-ਟੈਲੀਵਿਜ਼ਨ ਹਾਂਗਕਾਂਗ ਨੇ ਮੁਜ਼ਾਹਰੇ ਦੌਰਾਨ ਆਪਣੇ ਇੱਕ ਪੱਤਰਕਾਰ ਦੇ ਜਖ਼ਮੀ ਹੋਣ ਤਾਂ ਬਾਅਦ ਸਾਰੇ ਮੁਜ਼ਾਹਰਾ ਕਵਰ ਕਰ ਰਹੇ ਪੱਤਰਕਾਰਾਂ ਨੂੰ ਵਾਪਿਸ ਬੁਲਾ ਲਿਆ ਹੈ।

ਇਹ ਵੀ ਪੜ੍ਹੋ:

ਅਦਾਰੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੁਰਸ਼ ਪੱਤਰਕਾਰ ਨੂੰ ਉਸ ਦੀ ਸੱਜੀ ਅੱਖ 'ਤੇ ਸੱਟ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਦਾਖ਼ਲ ਹੈ।

ਮੁਜ਼ਾਹਰਾਕਾਰੀ ਨੂੰ ਲੱਗੀ ਗੋਲੀ

ਹਾਂਗ-ਕਾਂਗ ਦੇ ਸੂਇਨ ਵਾਨ ਵਿੱਚ ਹਾਂਗ-ਕਾਂਗ ਪੁਲਿਸ ਸੂਤਰਾਂ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਮੁਜ਼ਾਹਰਾਕਾਰੀ ਨੂੰ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਹੈ।

ਜੂਨ ਤੋਂ ਸ਼ੁਰੂ ਹੋਏ ਇਨ੍ਹਾਂ ਮੁਜ਼ਾਹਰਿਆਂ 'ਚ ਪਹਿਲੀ ਵਾਰ ਕਿਸੇ ਪ੍ਰਦਰਸ਼ਨਕਾਰੀ ਨੂੰ ਗੋਲੀ ਲੱਗੀ ਹੈ।

ਹਾਲਾਂਕਿ ਉਸ ਦੇ ਇੱਕ ਸਹਿਯੋਗੀ ਨੇ ਦੱਸਿਆ ਹੈ ਕਿ ਗੋਲੀ ਲੱਗਣ ਵਾਲੇ ਦੇ ਅਧਿਆਪਕ ਨੂੰ ਮੁਤਾਬਕ ਉਸ ਦੇ ਜਖ਼ਮ ਜਾਨਲੇਵਾ ਨਹੀਂ ਹਨ।

ਮੁਜ਼ਾਹਰਾਕਾਰੀ ਹਾਂਗਕਾਂਗ ਦੀਆਂ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਤਰੇ। ਪੁਲਿਸ ’ਤੇ ਮੁਜ਼ਾਹਰਾਕਾਰੀਆਂ ਵੱਲੋਂ ਬੰਬ ਸੁੱਟਣ ਦੀਆਂ ਖ਼ਬਰਾਂ ਵੀ ਹਨ।

ਕਰੀਬ 15 ਮੈਟਰੋ ਸਟੇਸ਼ਨ ਤੇ ਕਈ ਸੌਂਪਿੰਗ ਸੈਂਟਰਾਂ ਬੰਦ ਹਨ ਤੇ ਪੂਰੇ ਇਲਾਕੇ ਵਿੱਚ ਕਰੀਬ 6000 ਪੁਲਿਸ ਮੁਲਾਜ਼ਮ ਤਾਇਨਾਤ ਹਨ।

ਹਾਂਗਕਾਂਗ 1997 ਤੋਂ ਚੀਨ ਦਾ ਹਿੱਸਾ ਹੈ ਪਰ ਇਸ ਦਾ ਆਪਣਾ ਇੱਕ ਕਾਨੂੰਨ ਤੇ ਸਰਕਾਰ ਹੈ।

ਇਸ ਦੌਰਾਨ ਤਾਇਵਾਨ ਸਰਕਾਰ ਨੇ ਬੀਜਿੰਗ ਦੇ ਕਥਿਤ ਤਾਨਾਸ਼ਾਹੀ ਸ਼ਾਸਨ ਦੇ 70ਵੀਂ ਵਰ੍ਹੇਗੰਢ ਮੌਕੇ ਚੀਨ ਦਾ ਤਿੱਖਾ ਵਿਰੋਧ ਕੀਤਾ ਹੈ।

ਚੀਨ ਨੇ ਮਨਾਇਆ ਜਸ਼ਨ

ਚੀਨ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਨੇ ਕੌਮ ਦੇ ਨਾਂ ਆਪਣੇ ਸੰਦੇਸ਼ ਵਿਚ 'ਚੀਨ ਦੇ ਨਵੀਨੀਕਰਨ', ਸ਼ਾਂਤੀ ਅਤੇ ਖੁਸ਼ਹਾਲੀ ਲਈ ਏਕੇ ਦੀ ਲੋੜ ਉੱਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, "ਅੱਗੇ ਵਧਦੇ ਹੋਏ ਸਾਨੂੰ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣੇ ਏਕੇ ਅਤੇ ਇੱਕ ਦੇਸ ਦੋ ਸਿਸਟਮ ਦੇ ਸਿਧਾਂਤ ਦੀ ਰਣਨੀਤੀ ਉੱਤੇ ਪਹਿਰਾ ਦੇਣਾ ਪਵੇਗਾ"।

ਸ਼ੀ ਜਿਨਪਿੰਗ ਦੇ ਇਹ ਸ਼ਬਦ ਤਾਇਵਾਨ ਦੇ ਹਵਾਲੇ ਨਾਲ ਸੀ, ਜੋ ਖੁਦਮੁਖਿਆਤਰ ਸਰਕਾਰ ਚਲਾਉਂਦਾ ਹੈ ਪਰ ਚੀਨ ਇਸ ਵਰਗੇ ਖਿੱਤਿਆਂ ਨੂੰ ਆਪਣੇ ਨਾਲ ਸ਼ਾਂਤਮਈ ਤਰੀਕੇ ਨਾਲ ਮਿਲਾਉਣਾ ਚਾਹੁੰਦਾ ਹੈ।

ਇੱਕ ਮੁਲਕ ਦੋ ਪ੍ਰਬੰਧ ਦਾ ਸਿਧਾਂਤ 1997 ਵਿਚ ਯੂਕੇ ਵਲੋਂ ਵਾਪਸ ਕੀਤੇ ਜਾਣ ਤੋਂ ਬਾਅਦ ਹਾਂਗਕਾਂਗ ਦੇ ਚੀਨ ਨਾਲ ਸਬੰਧਾਂ ਨੂੰ ਵੀ ਦਰਸਾਉਂਦਾ ਹੈ। ਜਿੱਥੇ ਹੁਣ ਲੋਕਤੰਤਰ ਪ੍ਰਣਾਲੀ ਬਹਾਲ ਕਰਵਾਉਣ ਲਈ ਸਥਾਨਕ ਲੋਕ ਜੱਦੋਜਹਿਦ ਕਰ ਰਹੇ ਹਨ।

ਸ਼ੀ ਨੇ ਚੀਨ ਵਿਚ ਵਸਦੇ ਹਰ ਫਿਰਕੇ ਦੇ ਲੋਕਾਂ ਨੂੰ ਏਕੇ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ-

ਇਸ ਮੌਕੇ ਹਜ਼ਾਰਾਂ ਨਾਗਰਿਕਾਂ ਵੱਲੋਂ ਬੀਜਿੰਗ ਵਿੱਚ ਪਰੇਡ ਕੀਤੀ ਜਾ ਰਹੀ ਹੈ। ਚੀਨੀ ਫੌਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪਰੇਡ ਕੱਢੀ ਜਾ ਰਹੀ ਹੈ, ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਦੇਸ਼ਭਗਤੀ ਦੇ ਗੀਤ ਗਾਏ ਜਾ ਰਹੇ ਹਨ ਅਤੇ ਫ਼ੌਜ ਦੀ ਸ਼ਕਤੀ ਦਾ ਮੁਜ਼ਾਹਾਰਾ ਕੀਤਾ ਜਾ ਰਿਹਾ ਹੈ।

ਸਭ ਤੋਂ ਮੂਹਰੇ ਸੀ ਫੌਜ ਦੇ ਸਾਜੋ-ਸਮਾਨ ਦੀ ਝਾਕੀ ਜਿਸ ਵਿੱਚ ਚੀਨ ਦੀ ਸਭ ਤੋਂ ਐਡਵਾਂਸ ਬੈਲਿਸਟਿਕ ਮਿਜ਼ਾਈਲ ਡੀ-ਐਫ਼-41 ਨਜ਼ਰ ਆਈ।

ਇਹ ਪਰਮਾਣੂ ਤਾਕਤ ਨਾਲ ਲੈਸ ਹੈ ਤੇ ਇਹ ਧਰਤੀ ’ਤੇ ਕਿਤੇ ਵੀ ਮਾਰ ਕਰ ਸਕਦੀ ਹੈ।

ਮੁਜ਼ਾਹਰਿਆਂ ਦੌਰਾਨ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਟਕਰਾਅ ਵੀ ਹੋਇਆ ਹੈ। ਤਕਰੀਬਨ ਚਾਰ ਮਹੀਨਿਆਂ ਦੇ ਮੁਜ਼ਾਹਰਿਆਂ ਨੇ ਸ਼ੀ ਜਿਨਪਿੰਗ ਦੇ ਕੌਮੀ ਏਕਤਾ ਵਾਲੇ ਨਜ਼ਰੀਏ ਨੂੰ ਚੁਣੌਤੀ ਦਿੱਤੀ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)