ਘਰੇਲੂ ਹਿੰਸਾ : ਪ੍ਰੇਮੀ ਨੇ ਇਸ ਕੁੜੀ ਨੂੰ ਕਿਵੇ ਕੋਹ-ਕੋਹ ਕੇ ਮਾਰਨ ਦੀ ਕੋਸ਼ਿਸ਼ ਕੀਤੀ

ਤਸਵੀਰ ਸਰੋਤ, Bethany Marchant/BBC
"ਮੈਂ ਖਿੜਕੀਆਂ 'ਤੇ ਹੱਥ ਮਾਰ ਰਹੀ ਸੀ, ਚੀਕ ਰਹੀ ਸੀ। ਹਰ ਵਾਰ ਜਦੋਂ ਮੈਂ ਚੀਕਾਂ ਮਾਰਦੀ, ਉਹ ਆਪਣੀ ਹੱਥਾਂ ਨਾਲ ਮੇਰੇ ਗਲੇ ਨੂੰ ਦਬਾ ਦਿੰਦਾ। ਮੈਂ ਸਾਹ ਵੀ ਨਹੀਂ ਲੈ ਸਕਦੀ ਸੀ।"
(ਚੇਤਾਵਨੀ: ਇਸ ਲੇਖ ਵਿੱਚ ਘਰੇਲੂ ਹਿੰਸਾ ਦਾ ਵੇਰਵਾ ਹੈ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।)
ਬੈਥਨੀ ਮਰਚੈਂਟ 'ਤੇ ਉਸ ਦੇ ਪੁਰਾਣੇ ਸਾਥੀ ਸਟੀਫ਼ਨ ਕਾਰ ਨੇ ਹਿੰਸਕ ਹਮਲਾ ਕੀਤਾ ਸੀ।
ਬੈਥਨੀ ਨਾਲ ਤਸ਼ੱਦਦ ਕਾਰਨ ਉਸ ਨੂੰ 11 ਸਾਲ ਅਤੇ ਤਿੰਨ ਮਹੀਨਿਆਂ ਦੀ ਜੇਲ੍ਹ ਹੋ ਗਈ।
24 ਸਾਲਾ ਬੈਥਨੀ ਦਾ ਕਹਿਣਾ ਹੈ ਕਿ ਉਹ ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਕਹਿ ਰਹੀ ਹੈ ਕਿ ਜੇ ਤੁਸੀਂ ਹਿੰਸਕ ਰਿਸ਼ਤੇ ਵਿੱਚ ਹੋ ਤਾਂ ਉਸ ਵਿੱਚੋਂ ਬਾਹਰ ਨਿਕਲੋ।
ਰੇਡੀਓ 1 ਨਿਊਜ਼ਬੀਟ ਨੂੰ ਬੈਥਨੀ ਨੇ ਕਿਹਾ, "ਉੱਥੋਂ ਬਾਹਰ ਨਿਕਲੋ, ਆਪਣੀ ਗੱਲ ਕਹੋ ਅਤੇ ਅਜਿਹੇ ਲੋਕਾਂ ਤੋਂ ਡਰੋ ਨਾ। ਉਹ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਇੱਥੇ ਨਹੀਂ ਹੋਣਾ ਚਾਹੀਦਾ।"
ਬੈਥਨੀ ਤੇ ਸਟੀਫ਼ਨ ਸੱਤ ਮਹੀਨਿਆਂ ਤੱਕ ਇਕੱਠੇ ਸਨ।
ਇਹ ਵੀ ਪੜ੍ਹੋ:
ਕਦੋਂ ਹਿੰਸਾ ਸ਼ੁਰੂ ਹੋਈ
ਬੈਥਨੀ ਦਾ ਕਹਿਣਾ ਹੈ, "ਇਸ ਦੇ ਕੋਈ 'ਚੇਤਾਵਨੀ ਭਰੇ ਸੰਕੇਤ ਨਹੀਂ' ਸਨ ਕਿ ਉਹ ਹਿੰਸਕ ਵਿਅਕਤੀ ਹੈ। ਉਹ ਬਹੁਤ ਹੀ ਸੋਹਣਾ ਤੇ ਮੇਰੇ ਪ੍ਰਤੀ ਚੰਗਾ ਸੀ।"
ਉਸ ਰਾਤ ਸਟੀਫ਼ਨ ਨੇ ਬੈਥਨੀ ਨਾਲ ਧੋਖਾ ਦੇਣ ਦੀ ਗੱਲ ਕਬੂਲੀ ਤੇ 'ਸਾਰਾ ਤਸ਼ੱਦਦ ਸ਼ੁਰੂ' ਹੋਇਆ।
ਲੰਬੀ ਬਹਿਸ-ਬਾਜ਼ੀ ਬੈਥਨੀ 'ਤੇ ਲਗਾਤਾਰ ਹਮਲਿਆਂ ਵਿੱਚ ਬਦਲ ਗਈ। 5 ਮਈ ਨੂੰ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ।

ਤਸਵੀਰ ਸਰੋਤ, Bethany Marchant/BBC
"ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੇਰਾ ਫੋਨ ਵੀ ਲੈ ਲਿਆ। ਉਸ ਨੇ ਮੇਰਾ ਸਾਹ ਘੁੱਟਿਆ ਤੇ ਗਲਾ ਦਬਾਇਆ।"
"ਇਹ ਕਈ ਘੰਟਿਆਂ ਤੱਕ ਚੱਲਦਾ ਰਿਹਾ। ਆਖਰਕਾਰ ਉਸ ਨੂੰ ਇੱਕ ਰੱਸੀ ਮਿਲੀ ਅਤੇ ਮੈਨੂੰ ਤਿੰਨ ਮਿੰਟਾਂ ਤੱਕ ਦਰਵਾਜ਼ੇ ਤੋਂ ਲਟਕਾ ਕੇ ਰੱਖਿਆ। ਫਿਰ ਉਸ ਨੇ ਮੈਨੂੰ ਫਰਸ਼ 'ਤੇ ਸੁੱਟ ਦਿੱਤਾ। ਮੈਂ ਉਲਟੀਆਂ ਕਰਨ ਲੱਗੀ।"
ਬੈਥਨੀ ਦਾ ਕਹਿਣਾ ਹੈ ਕਿ ਉਸ ਨੇ ਸਟੀਫ਼ਨ ਕਾਰ ਨੂੰ ਹਸਪਤਾਲ ਲਿਜਾਣ ਲਈ ਰਾਜ਼ੀ ਕਰ ਲਿਆ ਪਰ ਰਾਹ ਵਿੱਚ ਉਸ ਨੇ ਕਿਹਾ ਕਿ ਉਹ ਉਸਨੂੰ "ਨੇੜਲੇ ਤਲਾਬ ਵਿੱਚ" ਡੋਬਣ ਜਾ ਰਿਹਾ ਹੈ।
ਬਚਾਅ ਕਿਵੇਂ ਹੋਇਆ
ਬੈਥਨੀ ਦਾ ਕਹਿਣਾ ਹੈ ਕਿ ਫਿਰ ਪੁਲਿਸ ਪਹੁੰਚੀ, ਇਹ ਗੁਆਂਢੀਆਂ ਕਾਰਨ ਹੋਇਆ।
"ਗੁਆਂਢੀਆਂ ਨੇ ਸਟੀਫ਼ਨ ਨੂੰ ਖਿੜਕੀ ਰਾਹੀਂ ਮੇਰੇ ਗਲੇ 'ਤੇ ਚਾਕੂ ਰੱਖੇ ਵੇਖਿਆ ਸੀ ਅਤੇ ਉਨ੍ਹਾਂ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਸੀ।

ਤਸਵੀਰ ਸਰੋਤ, WEST YORKSHIRE POLICE/BBC
"ਜਦੋਂ ਉਨ੍ਹਾਂ ਨੇ ਦੇਖਿਆ ਕਿ ਸਟੀਫਨ ਮੈਨੂੰ ਵੈਨ ਵਿੱਚ ਬਿਠਾ ਕੇ ਲੈ ਕੇ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ ਹੋਰ ਫ਼ੋਨ ਕੀਤਾ। ਜੇਕਰ ਉਹ ਪੁਲਿਸ ਨੂੰ ਫੋਨ ਨਾ ਕਰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦੀ।"
ਸਟੀਫ਼ਨ ਨੂੰ ਚਾਰ ਹਮਲਿਆਂ ਅਤੇ ਇੱਕ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਲਈ ਜੇਲ੍ਹ ਭੇਜਿਆ ਗਿਆ ਸੀ। ਇਨ੍ਹਾਂ ਵਿੱਚੋਂ ਦੋ ਹਮਲੇ ਉਸਦੀ ਪਿਛਲੀ ਸਾਥੀ ਉੱਤੇ ਹਮਲੇ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ:
ਬੈਥਨੀ ਦਾ ਕਹਿਣਾ ਹੈ, "ਸਟੀਫ਼ਨ ਲਈ ਜੇਲ੍ਹ ਦੀ ਸਜ਼ਾ ਸੁਣਨਾ ਮੁਸ਼ਕਲ ਸੀ।"
"ਮੈਨੂੰ ਇਹ ਨਹੀਂ ਲੱਗਿਆ ਕਿ ਸਭ ਖ਼ਤਮ ਹੋ ਗਿਆ ਹੈ। ਮੈਂ ਤੁਰੰਤ ਸੋਚਿਆ ਕਿ ਮੈਂ ਬਿਹਤਰ ਮਹਿਸੂਸ ਕਰਾਂਗੀ ਪਰ ਮੈਂ ਅਜਿਹਾ ਮਹਿਸੂਸ ਨਹੀਂ ਕੀਤਾ।"

ਤਸਵੀਰ ਸਰੋਤ, West Yorkshire Police
ਪਰ ਉਹ ਕਹਿੰਦੀ ਹੈ,"ਇਹ ਇੱਕ ਰਾਹਤ ਵਾਲੀ ਗੱਲ ਸੀ ਅਤੇ ਇੱਕ ਵੱਡਾ ਬੋਝ ਉਤਰ ਗਿਆ ਸੀ।"
"ਮਈ ਤੋਂ ਹੀ ਇਹ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ, ਆਖ਼ਰਕਾਰ ਇਸ ਬਾਰੇ ਕਹਿਣਾ ਮੇਰੇ ਲਈ ਚੰਗਾ ਸੀ।"
ਓਐਨਐਸ ਦੇ ਅੰਕੜਿਆਂ ਮੁਤਾਬਕ ਯੂਕੇ ਵਿੱਚ ਪਿਛਲੇ ਸਾਲ ਮਾਰਚ ਤੱਕ ਦੋ ਮਿਲੀਅਨ ਨੌਜਵਾਨ ਜਿਨ੍ਹਾਂ ਵਿੱਚ 1.3 ਮਿਲੀਅਨ ਔਰਤਾਂ (16 ਤੋਂ 59 ਸਾਲ ਦੀਆਂ) ਹਨ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਇਸ ਤੋਂ ਪਹਿਲਾਂ ਵਾਲੇ ਸਾਲ ਮੁਕਾਬਲੇ ਇਹ 23 ਫੀਸਦ ਦਾ ਵਾਧਾ ਹੈ।
ਇਹ ਵੀ ਪੜ੍ਹੋ:
ਬੈਥਨੀ ਦੀ ਮਾਂ ਦਾ ਕਹਿਣਾ ਹੈ, "ਇਹ ਕਾਫ਼ੀ ਮੁਸ਼ਕਿਲ ਭਰਿਆ ਰਿਹਾ ਹੈ ਪਰ ਹੁਣ ਇਸ ਚੋਂ ਬਾਹਰ ਨਿਕਲ ਚੁੱਕੀ ਹੈ।"
ਬੈਥਨੀ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜੋ ਵੀ ਆਪਣੇ ਰਿਸ਼ਤੇ ਵਿੱਚ ਤਸ਼ਦਦ ਝੱਲ ਰਹੇ ਹਨ, ਇਸ ਚੋਂ ਬਾਹਰ ਨਿਕਲੋ ਤੇ ਉਮੀਦ ਰੱਖੋ।
"ਤੁਹਾਨੂੰ ਸਿਰਫ਼ ਹਿੰਮਤ ਚਾਹੀਦੀ ਹੈ ਤੇ ਮਦਦ ਦੀ ਲੋੜ ਹੈ। ਉੱਥੋਂ ਬਾਹਰ ਨਿਕਲੋ, ਆਪਣੀ ਗੱਲ ਕਹੋ ਤੇ ਅਜਿਹੇ ਲੋਕਾਂ ਤੋਂ ਦੱਬਣ ਦੀ ਲੋੜ ਨਹੀਂ ਹੈ।"
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3