You’re viewing a text-only version of this website that uses less data. View the main version of the website including all images and videos.
ਅਮਰੀਕਾ ਨੇ ਇਰਾਨੀ ਟੈਂਕਰ ਦੇ ਭਾਰਤੀ ਕੈਪਟਨ ਨੂੰ ਕਿਉਂ ਕੀਤੀ ਕਰੋੜਾਂ ਡਾਲਰ ਦੀ ਪੇਸ਼ਕਸ਼
ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਤਸਦੀਕ ਕੀਤੀ ਹੈ ਕਿ ਉਨ੍ਹਾਂ ਨੇ ਇਰਾਨੀ ਤੇਲ ਟੈਂਕਰ ਦੇ ਕੈਪਟਨ ਨੂੰ ਅਰਬਾਂ ਡਾਲਰ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਇਸ ਵੇਲੇ ਕੂਟਨੀਤਕ ਵਿਵਾਦ ਬਣਿਆ ਹੈ।
ਈਰਾਨ ਐਕਸ਼ਨ ਗਰੁੱਪ ਦੇ ਮੁਖੀ ਬਰਾਇਨ ਹੁੱਕ ਨੇ ਆਡ੍ਰਿਆਨ ਦਰਿਆ 1 ਦੇ ਕੈਪਟਨ ਨੂੰ ਈਮੇਲ ਕੀਤੀ ਕਿ ਉਹ ਟੈਂਕਰ ਨੂੰ ਅਜਿਹੀ ਥਾਂ 'ਤੇ ਲੈ ਕੇ ਜਾਣ ਜਿੱਥੇ ਅਮਰੀਕਾ ਉਸ ਨੂੰ ਫੜ ਲਏ।
ਦਰਅਸਲ ਜਹਾਜ਼ ਵੱਲੋਂ ਸੀਰੀਆ ਵਿੱਚ ਤੇਲ ਲੈ ਕੇ ਜਾਣ ਦਾ ਸ਼ੱਕ ਕੀਤਾ ਜਾ ਰਿਹਾ ਸੀ ਅਤੇ ਬਰਤਾਨੀਆ ਪ੍ਰਸ਼ਾਸਨ ਵੱਲੋਂ ਜੁਲਾਈ ਵਿੱਚ ਜਿਬਰਾਲਟਰ 'ਚ ਇਸ 'ਤੇ ਅਸਥਾਈ ਪਾਬੰਦੀ ਲਗਾਈ ਗਈ ਸੀ।
ਇਹ ਪਿਛਲੇ ਮਹੀਨੇ ਈਰਾਨ ਵੱਲੋਂ ਮੰਜ਼ਿਲ ਬਾਰੇ ਭਰੋਸਾ ਦੇਣ ਤੋਂ ਬਾਅਦ ਨਿਕਲਿਆ ਸੀ।
ਅਮਰੀਕਾ ਦੇ ਨਿਆਂ ਵਿਭਾਗ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਫਿਰ ਟੈਂਕਰ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ।
ਪੈਸੇ ਦੀ ਪੇਸ਼ਕਸ਼ ਦੀਆਂ ਰਿਪੋਰਟਾਂ ਸਭ ਤੋਂ ਪਹਿਲਾਂ ਬੁੱਧਵਾਰ ਨੂੰ ਫਾਈਨੈਂਸ਼ੀਅਲ ਟਾਈਮਜ਼ ਵਿੱਚ ਪ੍ਰਕਾਸ਼ਿਤ ਹੋਈਆਂ ਅਤੇ ਫਿਰ ਸਟੇਟ ਡਿਪਾਰਮੈਂਟ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ-
ਬੁਲਾਰੇ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਅਸੀਂ ਕਈ ਸਮੁੰਦਰੀ ਜਹਾਜ਼ਾਂ ਦੇ ਕਪਤਾਨਾਂ ਦੇ ਨਾਲ-ਨਾਲ ਸ਼ਿਪਿੰਗ ਕੰਪਨੀਆਂ ਤੱਕ ਵਿਆਪਕ ਪਹੁੰਚ ਕੀਤੀ ਹੈ।"
ਅਮਰੀਕਾ ਨੇ ਪਿਛਲੇ ਸ਼ੁੱਕਰਵਾਰ, 30 ਅਗਸਤ ਨੂੰ ਟੈਂਕਰ ਨੂੰ ਬਲੈਕਲਿਸਟ ਕੀਤਾ ਸੀ। ਖਜ਼ਾਨਾ ਵਿਭਾਗ ਦੇ ਇੱਕ ਬਿਆਨ ਮੁਤਾਬਕ ਇਹ ਟੈਂਕਰ ਈਰਾਨ ਦੀ ਫੌਜ ਲਈ ਕੱਚਾ ਤੇਲ ਲੈ ਕੇ ਜਾ ਰਿਹਾ ਸੀ।
ਬਲੈਕਲਿਸਟ ਇਸ ਲਈ ਕੀਤਾ ਗਿਆ ਕਿਉਂਕਿ ਅਮਰੀਕਾ ਨੇ ਈਰਾਨ ਦੀ ਫੌਜ ਨੂੰ 'ਦਹਿਸ਼ਤਗਰਦ ਸੰਗਠਨ' ਦਾ ਦਰਜਾ ਦਿੱਤਾ ਹੋਇਆ ਹੈ।
ਈਮੇਲ 'ਚ ਕੀ ਲਿਖਿਆ?
ਫਾਈਨੈਂਸ਼ੀਅਲ ਟਾਈਮਜ਼ ਦੇ ਮੁਤਾਬਕ, ਇਸ ਤੋਂ ਪਹਿਲਾਂ ਕੇ ਜਹਾਜ਼ 'ਤੇ ਪਾਬੰਦੀ ਲਗਦੀ, ਹੁੱਕ ਨੇ ਆਡ੍ਰਿਆਨ ਦਰਿਆ 1 ਦੇ ਭਾਰਤੀ ਕੈਪਟਨ ਅਖਿਲੇਸ਼ ਕੁਮਾਰ ਨੂੰ ਈਮੇਲ ਕੀਤੀ।
ਈਮੇਲ 'ਚ ਲਿਖਿਆ, "ਮੈਂ ਇੱਕ ਖੁਸ਼ ਖ਼ਬਰੀ ਲਿਖ ਰਿਹਾ ਹਾਂ।"
ਟਰੰਪ ਪ੍ਰਸ਼ਾਸਨ ਕੈਪਟਨ ਨੂੰ ਜਹਾਜ਼ ਅਜਿਹੀ ਥਾਂ 'ਤੇ ਲੈ ਕੇ ਆਉਣ ਲਈ ਕਰੋੜਾਂ ਡਾਲਰ ਦੀ ਪੇਸ਼ਕਸ਼ ਕਰ ਰਿਹਾ ਹੈ, ਜਿੱਥੇ ਜਹਾਜ਼ ਨੂੰ ਅਮਰੀਕਾ ਜ਼ਬਤ ਕਰ ਸਕੇ।
ਰਿਪੋਰਟਾਂ ਮੁਤਾਬਕ ਈਮੇਲ ਵਿੱਚ ਸਟੇਟ ਡਿਪਾਰਮੈਂਟ ਦਾ ਨੰਬਰ ਵੀ ਲਿਖਿਆ ਹੋਇਆ ਤਾਂ ਜੋ ਕੈਪਟਨ ਨੂੰ ਵਿਸ਼ਵਾਸ਼ ਹੋ ਸਕੇ।
ਹੁੱਕ ਨੇ ਅਖ਼ਬਾਰ ਨੂੰ ਦੱਸਿਆ ਕਿ ਸਟੇਟ ਡਿਪਾਰਟਮੈਂਟ "ਤੇਲ ਦੇ ਬਰਾਮਦ ਨੂੰ ਨਾਜਾਇਜ਼ ਢੰਗ ਨਾਲ ਰੋਕਣ ਅਤੇ ਪਾਬੰਦੀ ਲਗਾਉਣ ਲਈ ਸਮੁੰਦਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ"।
ਹਾਲਾਂਕਿ ਕੈਪਟਨ ਅਖਿਲੇਸ਼ ਕੁਮਾਰ ਨੇ ਈਮੇਲ ਨੂੰ ਨਜ਼ਰਅੰਦਾਜ਼ ਕੀਤਾ। ਅਮਰੀਕਾ ਨੇ ਫਿਰ ਉਸ 'ਤੇ ਨਿੱਜੀ ਤੌਰ 'ਤੇ ਪਾਬੰਦੀਆਂ ਲਗਾਈਆਂ ਤੇ ਉਨ੍ਹਾਂ ਨੇ ਐਡ੍ਰਿਅਨ ਦਰਿਆ 1 ਨੂੰ ਬਲੈਕਲਿਸਟ ਕਰ ਦਿੱਤਾ।
ਟਵਿੱਟਰ 'ਤੇ ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਾਰਿਫ ਨੇ ਅਮਰੀਕਾ 'ਤੇ 'ਇਕਮੁਸ਼ਤ ਰਿਸ਼ਵਤ' ਦੇ ਇਲਜ਼ਾਮ ਲਗਾਏ ਹਨ।
ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਤੇਲ ਵੇਚਣ ਲਈ ਵਰਤੇ ਜਾਣ ਵਾਲੇ ਈਰਾਨੀ ਸਮੁੰਦਰੀ ਜਹਾਜ਼ ਨੈਟਵਰਕ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇ ਕੋਈ ਵਿਅਕਤੀ ਸਿਸਟਮ ਨੂੰ ਭੰਗ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਤਾਂ ਉਸ ਨੂੰ 15 ਮਿਲੀਅਨ ਡਾਲਰ ਦੀ ਪੇਸ਼ਕਸ਼ ਵੀ ਕੀਤੀ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ: