You’re viewing a text-only version of this website that uses less data. View the main version of the website including all images and videos.
ਬ੍ਰੈਗਜ਼ਿਟ ’ਤੇ ਬਰਤਾਨੀਆ ਵੱਲੋਂ ਕੂਟਨੀਤਿਕ ਸਰਗਰਮੀਆਂ ਹੋਣਗੀਆਂ ਤੇਜ਼
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਹੈ ਕਿ ਉਹ ਬ੍ਰੈਗਜ਼ਿਟ ਦੀ ਡੈਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਨਾਲ ਇੱਕ ਡੀਲ ਕਰਨ ਦੀ ਕੋਸ਼ਿਸ਼ ਕਰਨਗੇ।
ਅਗਲੇ ਮਹੀਨੇ ਤੋਂ ਬਰਤਾਨਵੀ ਸਰਕਾਰ ਦੇ ਨੁਮਾਇੰਦੇ ਯੂਰਪੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਹਫ਼ਤੇ ਵਿੱਚ ਦੋ ਵਾਰ ਮਿਲਿਆ ਕਰਨਗੇ।
ਇਹ ਬਿਆਨ ਸੰਸਦ ਦੇ ਸੈਸ਼ਨ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ।
ਉੱਧਰ ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਯੂਕੇ ਹੁਣ ਕਿਸੇ ‘ਪੁਖ਼ਤਾ ਮਤੇ’ ਨਾਲ ਆਉਣਗੇ।
ਇਸ ਤੋਂ ਪਹਿਲਾਂ ਬਰਤਾਨਵੀਂ ਮਹਾਰਾਣੀ ਨੇ ਸੰਸਦ ਦਾ ਸੈਸ਼ਨ ਮੁਅੱਤਲ ਕਰਨ ਦੀ ਸਰਕਾਰ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਇਸ ਫੈਸਲੇ ਤੋਂ ਬਾਅਦ ਬਰਤਾਨੀਆ ਵਿੱਚ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਇਸ ਫੈਸਲੇ ਦੇ ਖਿਲਾਫ਼ ਅਦਾਲਤ ਜਾਣ ਦੀ ਗੱਲ ਹੋ ਰਹੀ ਹੈ।
ਸਰਕਾਰ ਨੇ ਸਤੰਬਰ ਵਿੱਚ ਮੈਂਬਰ ਪਾਰਲੀਮੈਂਟਾਂ ਦੇ ਵਾਪਸ ਆਉਣ ਦੇ ਕੁਝ ਦਿਨ ਬਾਅਦ ਅਤੇ ਬ੍ਰੈਗਜ਼ਿਟ ਡੈਡਲਾਈਨ ਦੇ ਕੁਝ ਦਿਨ ਪਹਿਲਾਂ ਸੰਸਦ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਸੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਸੀ ਕਿ ਸੰਸਦ ਦਾ ਸੈਸ਼ਨ ਮੁਅੱਤਲ ਹੋਣ ਤੋਂ ਬਾਅਦ 14 ਅਕਤੂਬਰ ਨੂੰ ਮਹਾਰਾਣੀ ਦਾ ਭਾਸ਼ਣ ਹੋਵੇਗਾ ਜਿਸ ਵਿੱਚ ਉਹ ਇੱਕ ਬਹੁਤ ਹੀ ਰੋਮਾਂਚਕ ਏਜੰਡੇ ਦੀ ਰੂਪਰੇਖਾ ਤਿਆਰ ਕਰਨਗੇ।
ਇਹ ਵੀ ਪੜ੍ਹੋ:-
ਟੌਰੀ ਬੈਂਕਬੈਂਚਰ ਡੌਮਿਨਿਕ ਗ੍ਰਿਵ ਨੇ ਸਰਕਾਰ ਦੇ ਇਸ ਕਦਮ ਨੂੰ 'ਅਪਮਾਨਜਨਕ' ਦੱਸਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਬੌਰਿਸ ਜੌਨਸਨ ਦੀ ਸਰਕਾਰ ਡਿੱਗ ਸਕਦੀ ਹੈ।
'ਸਾਨੂੰ ਨਵੇਂ ਕਾਨੂੰਨ ਦੀ ਲੋੜ'
ਪਰ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਕਿਹਾ ਕਿ ਇਹ ਸਾਫ਼ ਝੂਠ ਹੈ ਕਿ ਉਨ੍ਹਾਂ ਨੇ ਡੀਲ ਪੂਰੀ ਨਾ ਹੋਣ ਦੀ ਇੱਛਾ ਤੋਂ ਪ੍ਰੇਰਿਤ ਹੋ ਕੇ ਅਜਿਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬ੍ਰੈਗਜ਼ਿਟ ਤੱਕ ਇੰਤਜ਼ਾਰ ਨਹੀਂ ਕਰ ਸਕਦੇ। ਉਹ ਦੇਸ ਨੂੰ ਅੱਗੇ ਲਿਜਾਉਣ ਲਈ ਆਪਣੀ ਯੋਜਨਾ ਦੇ ਲਈ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਸੰਸਦ ਕੋਲ ਬਰਤਾਨੀਆ ਦੇ ਵੱਖ ਹੋਣ ਨੂੰ ਲੈ ਕੇ ਬਹਿਸ ਕਰਨ ਲਈ ਵਕਤ ਨਹੀਂ ਹੈ।
ਬੌਰਿਸ ਜੌਨਸਨ ਨੇ ਕਿਹਾ, "ਸਾਨੂੰ ਨਵੇਂ ਕਾਨੂੰਨ ਦੀ ਲੋੜ ਹੈ। ਅਸੀਂ ਨਵੇਂ ਅਤੇ ਅਹਿਮ ਬਿੱਲ ਅੱਗੇ ਲੈ ਕੇ ਆ ਰਹੇ ਹਾਂ ਇਸ ਲਈ ਅਸੀਂ ਮਹਾਰਾਣੀ ਦਾ ਭਾਸ਼ਣ ਰੱਖਣ ਜਾ ਰਹੇ ਹਾਂ।"
ਸੰਸਦ ਨੂੰ ਬੰਦ ਕਰਨ ਦੇ ਵਿਚਾਰ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬ੍ਰੈਗਜ਼ਿਟ ਮਾਮਲੇ ਵਿੱਚ ਮੈਂਬਰ ਪਾਰਲੀਮੈਂਟਾਂ ਨੂੰ ਉਨ੍ਹਾਂ ਦੀ ਲੋਕਤੰਤਰਿਕ ਭਾਗੀਦਾਰੀ ਨਿਭਾਉਣ ਤੋਂ ਰੋਕ ਦੇਵੇਗਾ।
ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਸਣੇ ਕਈ ਵਾਰ ਚਿਹਰੇ ਇਸ ਦੇ ਖਿਲਾਫ਼ ਅਦਾਲਤ ਵਿੱਚ ਜਾਣ ਦੀ ਧਮਕੀ ਦਿੱਤੀ ਹੈ। ਐੱਸਐੱਨਪੀ ਦੀ ਨਿਆਂਇਕ ਬੁਲਾਰੇ ਜੋਆਨਾ ਚੇਰੀ ਪਹਿਲਾਂ ਹੀ ਇਸ ਮਾਮਲੇ ਨੂੰ ਚੁਣੌਤੀ ਦੇਣ ਲਈ ਸਕੌਟਿਸ਼ ਅਦਾਲਤਾਂ ਵਿੱਚ ਆਪਣਾ ਕੰਮ ਸ਼ੁਰੂ ਕਰ ਚੁੱਕੀ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ