ਪੱਥਰਾਂ ਨੂੰ ਪਾਲਤੂ ਜਾਨਵਰ ਬਣਾ ਕੇ ਵੇਚਣ ਵਾਲੇ ਇਸ ਬੰਦੇ ਨੇ ਕਿਵੇਂ ਕਮਾਏ ਲੱਖਾਂ ਰੁਪਏ

ਤਸਵੀਰ ਸਰੋਤ, Getty Images
ਇਨ੍ਹਾਂ ਨੂੰ ਢੁਕਵੇ ਪਾਲਤੂ ਦੇ ਤੌਰ ਉੱਤੇ ਪ੍ਰਚਾਰਿਆ ਗਿਆ : ਇਨ੍ਹਾਂ ਨੂੰ ਖਾਣਾ ਖੁਆਉਣ ਦੀ ਲੋੜ ਨਹੀਂ। ਨਾ ਨੁਹਾਉਣ ਦੀ ਅਤੇ ਨਾ ਹੀ ਸੈਰ ਕਰਵਾਉਣ ਦੀ। ਜਦੋਂ ਤੁਸੀਂ ਘਰ ਤੋਂ ਬਾਹਰ ਹੋਵੋ ਤਾਂ ਵੀ ਇਨ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। 1970 ਵਿਆਂ ਦੌਰਾਨ ਪੱਥਰਾਂ ਨੂੰ ਪਾਲਤੂਆਂ ਵਾਂਗ ਰੱਖਣ ਦਾ ਰੁਝਾਨ ਜਨੂੰਨ ਬਣ ਕੇ ਉਭਰਿਆ।
ਇਸ ਰੁਝਾਨ ਦੇ ਸਿਰਜਕ ਸਨ ਗੈਰੀ ਦਾਹਲ, ਜਿਹੜੇ ਇੱਕ ਫਰੀਲਾਂਸਰ ਇਸ਼ਤਿਹਾਰ ਕਾਪੀਰਾਈਟਰ ਸਨ। ਇੱਕ ਦਿਨ ਕ੍ਰਿਸਮਿਸ ਮੌਕੇ ਉੱਤਰੀ ਕੈਲੋਫੋਰਨੀਆਂ ਵਿਚ ਬੀਅਰ ਪੀਣ ਦੌਰਾਨ ਦੋਸਤਾਂ ਨਾਲ ਗੱਲਬਾਤ ਕਰ ਰਹੇ ਸਨ।
ਇਹ ਗੱਲਬਾਤ 'ਪੈੱਟਸ' ਦੀ ਗੱਲਬਾਤ ਵਿੱਚ ਤਬਦੀਲ ਹੋ ਗਈ ਹੋ ਗਈ , ਉਸ ਨੇ ਦੱਸਿਆ ਕਿ ਉਸ ਕੋਲ ਸਭ ਤੋਂ ਢੁਕਵੇਂ ਪਾਲਤੂ ਹਨ, ਜਦੋਂ ਉਸ ਨੇ ਦੱਸਿਆ ਕਿ ਇਹ ਪੱਥਰ ਹਨ ਤਾਂ ਕੁਝ ਦੋਸਤਾਂ ਨੇ ਇਨ੍ਹਾਂ ਨੂੰ ਲੈਣ ਦੀ ਇੱਛਾ ਪ੍ਰਗਟਾਈ।
ਇਹ ਵੀ ਪੜ੍ਹੋ:
ਉਦੋਂ ਦਾਹਲ ਨੇ ਆਪਣੇ ਪਰਫੈਕਟ ਪੈੱਟ ਸੀ: ਰੋਕਸ ਯਾਨਿ ਪੱਥਰਾਂ ਨੂੰ ਇਕੱਠਾ ਕਰਕੇ ਵੇਚਣ ਦਾ ਫ਼ੈਸਲਾ ਲਿਆ।
'ਪੈੱਟ ਰਾਕ' ਬਿਲਕੁਲ ਉਸੇ ਤਰ੍ਹਾਂ ਦਾ ਹੀ ਸੀ, ਜਿਸ ਤਰ੍ਹਾਂ ਦਾ ਕਿਹਾ ਗਿਆ ਸੀ: ਮਾਮੂਲੀ, ਅੰਡਕਾਰ ਆਕਾਰ ਦਾ ਪੱਥਰ, ਜਿਸ ਨੂੰ ਮੈਕਸੀਕੋ ਦੀ ਬੀਚ ਤੋਂ ਦਰਾਮਦ ਕੀਤਾ ਗਿਆ ਸੀ, ਗੱਤੇ ਦੇ ਡੱਬੇ ਵਿੱਚ ਪੈਕ ਕੀਤਾ ਹੋਇਆ। ਜਿਸ ਵਿੱਚ ਹਵਾ ਲਈ ਕੁਝ ਛੇਕ ਹੋਣ ਅਤੇ ਇੱਕ ਆਲ੍ਹਣਾ, ਬਿਲਕੁਲ ਇੱਕ ਪਾਲਤੂ ਜਾਨਵਰ ਨੂੰ ਰੱਖਣ ਵਾਲੇ ਡੱਬੇ ਦੀ ਤਰ੍ਹਾਂ।
ਪੱਥਰਾਂ ਦੀ ਦੇਖਭਾਲ ਲਈ ਸਿਖਲਾਈ ਵੀ ਦਿੱਤੀ ਗਈ।

ਤਸਵੀਰ ਸਰੋਤ, Getty Images
ਇਸ ਬਾਰੇ ਕੁਝ ਹਦਾਇਤਾਂ ਵੀ ਸਨ ਜਿਵੇਂ: ''ਪੈੱਟ ਰੋਕਸ ਨੂੰ ਸਿਖਾਉਣਾ ਸੌਖਾ ਹੁੰਦਾ ਹੈ। ਉਹ ਬਹੁਤ ਛੇਤੀ 'ਬੈਠਣਾ', ''ਠਹਿਰਣਾ'' ਅਤੇ ''ਖੇਡਣਾ'' ਸਿੱਖ ਸਕਦੇ ਹਨ।
ਜਾਂ : "ਕਦੇ ਵੀ ਆਪਣੇ ਪੈੱਟ ਰੋਕ ਨੂੰ ਸਵੀਮਿੰਗ ਲਈ ਨਾ ਲੈ ਕੇ ਜਾਓ। ਉਹ ਮਾੜੇ ਤੈਰਾਕ ਵਜੋਂ ਜਾਣੇ ਜਾਂਦੇ ਹਨ ਅਤੇ ਹੇਠਾਂ ਤੱਕ ਡੁੱਬ ਜਾਂਦੇ ਹਨ। ਕਦੇ-ਕਦੇ ਉਨ੍ਹਾਂ ਨੂੰ ਘੱਟ ਪਾਣੀ ਵਿੱਚ ਨਹਾਉਣਾ ਠੀਕ ਹੈ।''
ਇਸ ਤੋਂ ਇਲਾਵਾ ਪੈੱਟ ਰੋਕਸ ਨੂੰ ਖਰੀਦਣ ਵਾਲੇ ਮਾਲਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਪੈੱਟ ਰੋਕਸ ''ਬਿਨਾਂ ਖਾਣੇ ਦੇ ਵਧਦੇ ਨਜ਼ਰ ਆਉਂਦੇ ਹਨ'': ''ਥੋੜ੍ਹੇ ਜਿਹੇ ਸੁਸਤ'', ''ਜ਼ਿੱਦੀ ਅਤੇ ਉਦੋਂ ਨਹੀਂ ਆਉਣਗੇ ਜਦੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ''। ਉਹ ''ਛੁੱਟੀਆਂ ਵਿੱਚ ਕਿਤੇ ਘੁੰਮ-ਫਿਰ ਕੇ ਆਨੰਦ ਮਾਨਣਗੇ'' ਅਤੇ ''ਜੇਬ ਵਿੱਚ ਰਹਿ ਕੇ ਘੁੰਮਣਾ ਪਸੰਦ ਕਰਦੇ ਹਨ''।
ਦਾਹਲ ਨੇ 1975 ਵਿੱਚ ਪੀਪਲ ਮੈਗਜ਼ੀਨ ਨੂੰ ਕਿਹਾ,"ਲੋਕ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਬਹੁਤ ਬੋਰ ਹੋ ਗਏ ਅਤੇ ਥੱਕ ਗਏ ਸਨ। ਇਹ ਉਨ੍ਹਾਂ ਨੂੰ ਇੱਕ ਕਾਲਪਨਿਕ ਯਾਤਰਾ 'ਤੇ ਲੈ ਜਾਂਦਾ ਹੈ- ਤੁਸੀਂ ਕਹਿ ਸਕਦੇ ਹੋ ਕਿ ਅਸੀਂ ਹਾਸੇ ਦੀ ਭਾਵਨਾ ਪੈਦਾ ਕੀਤੀ ਹੈ।''
ਲੱਖਪਤੀ ਬਣਨ ਦਾ ਵਿਚਾਰ
ਅਮਰੀਕੀਆਂ ਨੇ ਅਸਲ ਵਿੱਚ ਇਸ ਆਈਡੀਆ ਨੂੰ ਅਪਣਾਇਆ।
ਇਹ ਰੋਕਸ 3.95 ਡਾਲਰ ਦਾ ਵਿਕਿਆ (ਅੱਜ ਦੇ ਹਿਸਾਬ ਨਾਲ 15 ਡਾਲਰ ਦੇ ਬਰਾਬਰ)।
ਦਾਹਲ ਨੇ ਇਸ ਤੋਂ 5 ਮਿਲੀਅਨ ਤੋਂ ਵੀ ਵੱਧ ਦੀ ਕਮਾਈ ਕੀਤੀ, ਉਹ ਵੀ 1975 ਦੇ ਵਿੱਚ। ਇਸਦੇ ਨਾਲ ਉਹ ਲੱਖਾਂਪਤੀ ਬਣ ਗਏ।
ਨਿਊਯਾਰਕ ਟਾਈਮਜ਼ ਮੁਤਾਬਕ ਇਸ ਪੈਸੇ ਨੇ ਉਨ੍ਹਾਂ ਨੂੰ ਇਸ ਕਾਬਿਲ ਬਣਾਇਆ ਕਿ ਉਹ ਆਪਣੇ ਕਾਰੋਬਾਰ ਲਈ ਮਰਸਡੀਜ਼ ਵਿੱਚ ਆ-ਜਾ ਸਕਦੇ ਸਨ।
ਇੱਕ ਵੱਡੇ ਜਿਹੇ ਸਵੀਮਿੰਗ ਪੂਲ ਵਾਲੇ ਘਰ ਵਿੱਚ ਰਹਿ ਸਕਦੇ। ਹਾਲਾਂਕਿ ਜਿਸ ਕੈਬਿਨ ਵਿੱਚ ਉਹ ਪਹਿਲਾਂ ਰਹਿੰਦੇ ਸਨ ਉਹ ਕਾਫ਼ੀ ਛੋਟਾ ਸੀ।

ਤਸਵੀਰ ਸਰੋਤ, Getty Images
ਦਾਹਲ ਨੇ 1976 ਵਿੱਚ ਸੈਂਡ ਬ੍ਰੀਡਿੰਗ ਕਿਟਸ ਸਮੇਤ ਉਨ੍ਹਾਂ ਪ੍ਰਾਜੈਕਟਾਂ 'ਤੇ ਵੀ ਕੰਮ ਕੀਤਾ ਜਿਹੜੇ ਕਿ ਅਸਫ਼ਲ ਰਹੇ ਸਨ।
ਸਾਲ 1978 ਵਿੱਚ ਉਨ੍ਹਾਂ ਨੇ 5.95 ਡਾਲਰ ਵਿੱਚ ਮਿੱਟੀ ਵੇਚ ਕੇ ਸਫ਼ਲਤਾ 'ਚ ਵਾਪਸੀ ਕੀਤੀ। ਜਿਸ ਲਈ ਕਿਹਾ ਜਾਂਦਾ ਹੈ ਕਿ ਉਸ ਨੂੰ ਮੈਨਲੈਂਡ ਚੀਨ ਤੋਂ ਤਸਕਰੀ ਕਰਕੇ ਲਿਆਂਦਾ ਗਿਆ ਸੀ।
ਉਨ੍ਹਾਂ ਨੇ ਉਸ ਵੇਲੇ ਟਾਈਮ ਮੈਗਜ਼ੀਨ ਨੂੰ ਕਿਹਾ ਸੀ,''ਜੇਕਰ ਅਮਰੀਕੀ ਲੋਕ ਇੱਕ ਸਕੁਏਅਰ ਇੰਚ ਲਈ ਲਾਲ ਚੀਨੀ ਮਿੱਟੀ ਖਰੀਦਦੇ ਹਨ ਤਾਂ ਉਨ੍ਹਾਂ ਦੀ ਨੱਕ ਹੇਠੋਂ ਪੂਰਾ ਦੇਸ ਖ਼ਤਮ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗੇਗਾ।''
ਇਸ ਤੋਂ ਇਲਾਵਾ ਉਨ੍ਹਾਂ ਕਈ ਹੋਰ ਚੀਜ਼ਾਂ ਵਿੱਚ ਵੀ ਹਥ ਅਜ਼ਮਾਏ ਜਿਵੇਂ ਕਿ ਸੈਲੂਨ ਖੋਲ੍ਹਣਾ ਅਤੇ ਸੇਲਬੋਟ ਦੀ ਦਲਾਲੀ ਦਾ ਕਾਰੋਬਾਰ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
'ਆਈਡੀਆ ਨੇ ਹਾਈਪ੍ਰੋਫਾਈਲ ਬਣਾਇਆ'
ਪਰ ਦਹਾਕੇ ਦੇ ਅਖ਼ੀਰ ਤੱਕ ਇਨ੍ਹਾਂ ਵਿੱਚੋਂ ਕੋਈ ਵੀ ਆਈਡੀਆ ਕੰਮ ਨਹੀਂ ਕੀਤਾ ਮੂਲ ਨਿਵੇਸ਼ਕਾਂ ਵੱਲੋਂ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਹੀ ਘੱਟ ਫਾਇਦਾ ਹੋਇਆ।
ਇਸ ਵਿਚਾਲੇ ਭਾਵੇਂ ਹੀ ਉਨ੍ਹਾਂ ਨੂੰ 'ਪੈੱਟ ਰੋਕਸਟ' ਦਾ ਕਾਪੀਰਾਈਟ ਮਿਲ ਗਿਆ, ਪਰ ਦੂਜੇ ਵੇਚਣ ਵਾਲਿਆਂ ਨੂੰ ਵੀ ਰੋਕਿਆ ਨਹੀਂ ਗਿਆ।
78 ਸਾਲ ਦੀ ਉਮਰ ਵਿੱਚ 2015 'ਚ ਉਨ੍ਹਾਂ ਦੀ ਮੌਤ ਇਸ ਭਾਵਨਾ ਦੇ ਨਾਲ ਹੋ ਗਈ ਕਿ ਉਨ੍ਹਾਂ ਦੇ ਇਸ ਆਈਡੀਆ ਨੇ ਉਨ੍ਹਾਂ ਨੂੰ ਅਮੀਰ ਬਣਾਇਆ।
1988 ਵਿੱਚ ਉਨ੍ਹਾਂ ਨੇ ਐਸੋਸੀਏਟਡ ਪ੍ਰੈੱਸ ਨੂੰ ਕਿਹਾ,''ਇਸ ਨੇ ਮੈਨੂੰ ਬਹੁਤ ਹਾਈਪ੍ਰੋਫਾਈਲ ਬਣਾਇਆ ਹੈ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












