ਬੱਚਿਆਂ ਨੂੰ ਤਣਾਅ ਮੁਕਤ ਰੱਖਣ ਦੇ 6 ਕਾਰਗਰ ਤਰੀਕੇ

    • ਲੇਖਕ, ਕਲੌਡੀਆ ਹੈਮੰਡ
    • ਰੋਲ, ਬੀਬੀਸੀ ਪੱਤਰਕਾਰ

ਹਰੇਕ ਬਾਲਗ ਵਾਂਗ ਹਰ ਬੱਚਾ ਵੀ ਕਦੇ-ਕਦੇ ਤਣਾਅ ਮਹਿਸੂਸ ਕਰਦਾ ਹੈ ਪਰ ਕਈਆਂ 'ਤੇ ਇਸ ਦਾ ਅਸਰ ਬੇਹੱਦ ਹੋ ਜਾਂਦਾ ਹੈ ਤੇ ਉਹ ਆਪਣੀਆਂ ਮਨਪਸੰਦਾਂ ਚੀਜ਼ਾਂ ਕਰਨੀਆਂ ਵੀ ਬੰਦ ਕਰ ਦਿੰਦੇ ਹਨ।

ਪਰ ਯੂਕੇ ਦੀ ਰਿਡਿੰਗ ਯੂਨੀਵਰਸਿਟੀ ਦੀ ਪ੍ਰੋਫੈਸਰ ਕੈਥੀ ਕਰੈਸਵੈੱਲ ਦੀ ਤਾਜ਼ਾ ਖੋਜ ਮੁਤਾਬਕ ਮਾਪੇ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਬੱਚਿਆਂ ਨੂੰ ਤਣਾਅ ਮੁਕਤ ਕਰ ਸਕਦੇ ਹਨ।

ਬਚਪਨ ਵਿੱਚ ਤਣਾਅ ਤੋਂ ਨਿਜ਼ਾਤ ਪਾਉਣ 'ਤੇ ਕਈ ਕਿਤਾਬਾਂ ਲਿਖਣ ਵਾਲੀ ਪ੍ਰੋਫੈਸਰ ਕਰੈਸਵੈੱਲ ਨੇ ਤਣਾਅ ਬਾਰੇ ਅਧਿਐਨ ਅਤੇ ਆਪਣੀ ਖੋਜ ਵਿੱਚੋਂ ਕੁਝ ਨੁਕਤੇ ਸੁਝਾਏ ਹਨ-

1 ਕਦੇ ਨਾ ਕਹੋ, "ਚਿੰਤਾ ਨਾ ਕਰੋ, ਇਹ ਕਦੇ ਨਹੀਂ ਹੋਵੇਗਾ"

4 ਤੋਂ 8 ਸਾਲ ਦੇ ਬੱਚੇ ਸ਼ਾਇਦ ਭੂਤਾਂ-ਪ੍ਰੇਤਾਂ ਅਤੇ ਜਾਨਵਰਾਂ ਨੂੰ ਲੈ ਕੇ ਘਬਰਾਉਂਦੇ ਹਨ।

ਇਹ ਵੀ ਪੜ੍ਹੋ-

ਇਸ ਤੋਂ ਵੱਡੇ ਬੱਚੇ ਅਸਲ ਪਰ ਕਦੇ-ਕਦਾਈ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਜਖ਼ਮੀ ਹੋਣ ਜਾਂ ਸੱਟ ਲੱਗਣ ਤੋਂ ਡਰਦੇ ਹਨ, ਜਿਵੇਂ ਕਤਲ, ਅੱਤਵਾਦੀ ਗਤੀਵਿਧੀ ਜਾਂ ਪਰਮਾਣੂ ਜੰਗ।

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਬੱਚੇ ਦੀ ਉਮਰ ਕੀ ਹੈ, ਇਸ ਲਈ ਕਦੇ ਉਨ੍ਹਾਂ ਦੇ ਡਰ ਨੂੰ ਅਣਗੌਲਿਆਂ ਨਾ ਕਰੋ।

ਉਨ੍ਹਾਂ ਨੂੰ ਸਿਰਫ਼ ਦੱਸਣਾ ਇਹ ਕਾਫੀ ਨਹੀਂ ਹੈ ਕਿ ਜਿਸ ਬਾਰੇ ਤੁਸੀਂ ਡਰ ਰਹੇ ਹੋ, ਉਹ ਕਦੇ ਨਹੀਂ ਹੋਵੇਗਾ ਜਾਂ ਕਹਿਣਾ ਕਿ ਤੁਸੀਂ ਮੂਰਖ਼ਾਂ ਵਾਂਗ ਐਵੇਂ ਹੀ ਪਰੇਸ਼ਾਨ ਹੋ ਰਹੇ ਹੋ।

ਬਜਾਇ ਇਸ ਦੇ ਇਹ ਸਵੀਕਾਰ ਕਰੋ ਕਿ ਉਨ੍ਹਾਂ ਦਾ ਡਰ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ।

2. ਬੱਚੇ ਦਾ ਹੌਸਲਾ ਵਧਾਓ

ਤੁਸੀਂ ਆਪਣੇ ਬੱਚੇ ਨੂੰ ਦਾ ਹੌਸਲਾ ਵਧਾ ਸਕਦੇ ਹੋ ਕਿ ਉਹ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਡਰ ਰਹੇ ਹਨ, ਉਹ ਉਨ੍ਹਾਂ ਦਾ ਸਾਹਮਣਾ ਕਰ ਸਕਦੇ ਹਨ।

ਜੇਕਰ ਤੁਹਾਡਾ ਬੱਚਾ ਕੁੱਤੇ ਤੋਂ ਡਰਦਾ ਹੈ ਤਾਂ ਤੁਸੀਂ ਉਸ ਵੇਲੇ ਸੜਕ ਪਾਰ ਸਕਦੇ ਹੋ ਜਦੋਂ ਸੜਕ 'ਤੇ ਕੋਈ ਕੁੱਤਾ ਹੋਵੇ।

ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਨੂੰ ਜ਼ਬਰਦਸਤੀ ਸੜਕ ਪਾਰ ਕਰਨ ਲਈ ਕਹੋ, ਬਜਾਇ ਇਸ ਦੇ ਤੁਸੀਂ ਕਹਿ ਸਕਦੇ ਹੋ ਕਿ ਕੋਈ ਨਹੀਂ, ਮੈਂ ਤੁਹਾਡੇ ਨਾਲ ਹਾਂ।

3. ਹੱਲ ਕੱਢਣ ਦੀ ਕਾਹਲ ਨਾ ਕਰੋ, ਧਿਆਨ ਨਾਲ ਸੁਣੋ

ਸਿੱਧਾ ਦੀ ਪੁੱਛਣ ਦੀ ਬਜਾਇ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਣੋ ਕਿ ਉਹ ਕਦੋਂ ਤੇ ਕੀ ਮਹਿਸੂਸ ਕਰਦੇ ਹਨ।

ਤੁਹਾਨੂੰ ਉਨ੍ਹਾਂ ਦੇ ਡਰ ਦੇ ਪਿੱਛੇ ਦਾ ਅਸਲ ਕਾਰਨ ਕੀ ਹੈ, ਇਹ ਜਾਣਨ ਲਈ ਉਨ੍ਹਾਂ ਨੂੰ ਧਿਆਨ ਨਾਲ ਸੁਣਨਾ ਹੋਵੇਗਾ।

ਹੱਲ ਸੁਝਾਉਣਾ ਸੌਖਾ ਹੈ ਪਰ ਇਸ ਦੇ ਬਜਾਇ ਜਦੋਂ ਬੱਚਾ ਆਪਣੇ ਡਰ ਬਾਰੇ ਦੱਸ ਰਿਹਾ ਹੁੰਦਾ ਹੈ ਤਾਂ ਉਸ ਨੂੰ ਧਿਆਨ ਨਾਲ ਸੁਣੋ, ਹੋ ਸਕਦਾ ਹੈ ਕਿ ਉਸ ਦਾ ਡਰ ਕਿਸੇ ਗ਼ਲਤ ਫਹਿਮੀ 'ਤੇ ਆਧਾਰਿਤ ਹੋਵੇ।

ਪ੍ਰੋਫੈਸਰ ਕੈਥੀ ਮੁਤਾਬਕ, "ਜਦੋਂ ਮੈਂ ਛੋਟੀ ਸੀ ਤਾਂ ਮੈਨੂੰ ਹਾਈ ਸਪੀਡ ਟਰੇਨ ਤੋਂ ਡਰ ਲਗਦਾ ਸੀ। ਜਦੋਂ ਉਹ ਸਟੇਸ਼ਨ ਤੋਂ ਲੰਘਦੀ ਸੀ ਤਾਂ ਮੈਂ ਪਲੇਟਫਾਰਮ 'ਤੇ ਵੀ ਨਹੀਂ ਜਾਂਦੀ ਸੀ ਅਤੇ ਮੈਨੂੰ ਲਗਦਾ ਸੀ ਕਿ ਟਰੇਨ ਦੇ ਅੰਦਰ ਵੀ ਅਜਿਹਾ ਹੁੰਦਾ ਹੈ।"

ਤੁਸੀਂ ਉਦੋਂ ਹੀ ਮਦਦ ਕਰ ਸਕਦੇ ਹੋ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਅਸਲ 'ਚ ਤੁਹਾਡੇ ਬੱਚੇ ਦਾ ਡਰ ਕੀ ਹੈ।

4. ਉਨ੍ਹਾਂ ਨਾਲ ਸਵਾਲ-ਜਵਾਬ ਕਰੋ

ਉਨ੍ਹਾਂ ਨੂੰ ਇਹ ਦਰਸਾਉਣ ਲਈ ਕਿ ਉਨ੍ਹਾਂ ਦਾ ਡਰ ਸ਼ਾਇਦ ਅਸਲ ਵਿੱਚ ਹੈ ਹੀ ਨਹੀਂ, ਤੁਸੀਂ ਉਨ੍ਹਾਂ ਨਾਲ ਸਵਾਲ-ਜਵਾਬ ਕਰ ਸਕਦੇ ਹੋ।

ਮਿਸਾਲ ਵਜੋਂ ਉਨ੍ਹਾਂ ਨੂੰ ਇਹ ਪੁੱਛਿਆ ਜਾ ਸਕਦਾ ਹੈ ਅਤੀਤ ਵਿੱਚ ਅਜਿਹੀਆਂ ਕਿਹੜੀਆਂ ਚੀਜ਼ਾਂ ਹੋਈਆਂ ਹਨ, ਜਿਨ੍ਹਾਂ ਤੋਂ ਲਗਦਾ ਹੈ ਇਹ ਹੋ ਸਕਦਾ ਹੈ।

ਛੋਟੇ-ਛੋਟੇ ਕਦਮਾਂ ਤੋਂ ਸ਼ੁਰੂਆਤ ਕੀਤੀ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਇਹ ਸਮਝਾਇਆ ਜਾ ਸਕਦਾ ਹੈ ਕਿ ਤੁਸੀਂ ਅਜਿਹੇ ਹਾਲਾਤ ਨਾਲ ਨਜਿੱਠ ਸਕਦੇ ਹੋ।

ਆਪਣੇ ਬੱਚਿਆਂ ਨੂੰ ਦਿਮਾਗ਼ੀ ਰਣਨੀਤੀਆਂ ਤਿਆਰ ਕਰਨ ਲਈ ਪ੍ਰੇਰਿਤ ਕਰੋ, ਤਾਂ ਜੋ ਇਹ ਆਪਣੇ ਡਰ 'ਤੋਂ ਬਾਹਰ ਨਿਕਲ ਸਕਣ।

ਮੰਨ ਲਓ ਕਿ ਉਹ ਕਿਸੇ ਪ੍ਰੋਗਰਾਮ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਅਜਿਹੇ ਤੁਸੀਂ ਉਨ੍ਹਾਂ ਨੂੰ ਪੁੱਛੇ ਸਕਦੇ ਹੋ ਕਿ ਇਸ ਦੌਰਾਨ ਸਭ ਤੋਂ ਡਰਾਉਣੀ ਚੀਜ਼ ਕੀ ਹੋ ਸਕਦੀ ਹੈ?

ਸ਼ਾਇਦ ਤੁਸੀਂ ਆਪਣੀਆਂ ਲਾਈਨਾਂ ਦਾ ਭੁੱਲ ਜਾਓ ਜਾਂ ਸਟੇਜ 'ਤੇ ਠੋਕਰ ਖਾਣਾ?

ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਨੂੰ ਇਹ ਪੁੱਛਣ ਲਈ ਵੀ ਕਹੋ ਕਿ ਇਸ ਦੌਰਾਨ ਵਧੀਆ ਕੀ ਹੋ ਸਕਦਾ ਹੈ? ਸ਼ਾਇਦ ਉਨ੍ਹਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਕਿਸੇ ਫਿਲਮ ਦਾ ਰੋਲ ਮਿਲ ਜਾਵੇ।

ਹਮੇਸ਼ਾ ਸੰਭਾਵਨਾ ਰਹਿੰਦੀ ਹੈ ਕਿ ਜੋ ਵੀ ਹੋਵੇਗਾ, ਇਸ ਦੇ ਸਭ ਦੇ ਵਿਚਾਲੇ ਹੀ ਹੋਵੇਗਾ।

5. ਹੌਲੀ-ਹੌਲੀ ਉਨ੍ਹਾਂ ਦੇ ਡਰ ਨੂੰ ਪਰਖੋ

ਰੀਡਿੰਗ ਯੂਨੀਵਰਸਿਟੀ ਵਿੱਚ ਮਾਪਿਆਂ ਨੂੰ ਬੱਚਿਆਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨ ਲਈ ਦੱਸਿਆ ਜਾਂਦਾ ਹੈ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਣੇ ਬੱਚਿਆਂ ਨੂੰ ਅਜਿਹੀ ਯੋਜਨਾ ਤਿਆਰ ਕਰਵਾਈ ਜਾਵੇ ਤਾਂ ਜੋ ਉਹ ਆਪਣਏ ਡਰ ਤੋਂ 10 ਕਦਮ ਅਗਾਂਹ ਵਧ ਸਕਣ।

ਬੱਚਿਆਂ ਵੱਲੋਂ ਉਨ੍ਹਾਂ ਕਦਮਾਂ 'ਤੇ ਚੱਲਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਵੇ ਤੇ ਕੋਈ ਇਨਾਮ ਦਿੱਤਾ ਜਾਵੇ।

ਇਸ ਨਾਲ ਤੁਸੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦੇਖੋਗੇ ਅਤੇ ਉਨ੍ਹਾਂ ਨੂੰ ਔਖੀਆਂ ਚੀਜ਼ਾਂ ਬਾਰੇ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕਰੋਗੇ।

6. ਕਦੇ-ਕਦੇ ਤਣਾਅ ਮਹਿਸੂਸ ਕਰਨਾ ਆਮ ਗੱਲ ਹੈ

ਬੱਚੇ ਦਾ ਤਣਾਅ ਜੇਕਰ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਹੈ ਅਤੇ ਹਰ ਰੋਜ਼ ਹਾਲਾਤ ਤੋਂ ਬਚਣ ਤੇ ਚੀਜ਼ਾਂ ਨੂੰ ਭੁੱਲਣਯੋਗ ਬਣਾ ਰਿਹਾ ਹੈ ਤਾਂ ਬਿਹਤਰ ਹੋਵੇਗਾ ਕਿ ਹੋਰ ਸਲਾਹ ਲਈ ਜਾਵੇ।

ਕਿਤਾਬਾਂ ਦੀ ਮਦਦ ਲਈ ਜਾ ਸਕਦੀ ਹੈ, ਡਾਕਟਰ ਕੋਲ ਮਦਦ ਲਈ ਜਾ ਸਕਦੇ ਹੋ।

ਯਾਦ ਰੱਖੋ, ਤੁਸੀਂ ਆਪਣੇ ਬੱਚੇ ਦੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਨਹੀਂ ਕਰ ਸਕਦੇ।

ਤੁਹਾਡਾ ਉਦੇਸ਼ ਉਨ੍ਹਾਂ ਨੂੰ ਅਨਿਸ਼ਚਿਤਤਾ ਦੇ ਆਦੀ ਹੋਣ ਤੋਂ ਬਚਾਉਣ ਦੀ ਬਜਾਇ ਪੂਰੀ ਤਰ੍ਹਾਂ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਾ ਹੈ।

ਸਾਡੀਆਂ ਭਾਵਨਾਵਾਂ ਨੂੰ ਕਾਬੂ ਕਰਨ ਦਾ ਤਰੀਕਾ ਸਿੱਖਣਾ ਵੀ ਸਾਡੇ ਵਿਕਾਸ ਦਾ ਹਿੱਸਾ ਹੀ ਹੈ।

ਸਮੇਂ ਦੇ ਨਾਲ-ਨਾਲ ਅਸੀਂ ਵੱਡੇ ਹੁੰਦਾ ਹਾਂ ਤਾਂ ਅਸੀਂ ਚੀਜ਼ਾਂ ਨੂੰ ਦ੍ਰਿਸ਼ਟੀਕੋਣ ਵਿੱਚ ਰੱਖ ਕੇ ਅਤੇ ਸਮਝਣਯੋਗ ਹੋ ਜਾਂਦੇ ਹਾਂ ਕਿ ਵਧੇਰੇ ਚੀਜ਼ਾਂ ਦਾ ਅਸੀਂ ਸਾਹਮਣਾ ਕਰ ਸਕਦੇ ਹਾਂ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)