ਵਿਸ਼ਵ ਕੱਪ 2019: ਇੰਗਲੈਂਡ ਹੱਥੋਂ ਭਾਰਤ ਦੀ ਹਾਰ 'ਤੇ ਕੀ ਬੋਲੇ ਪਾਕਿਸਤਾਨੀ ਫੈਨ - ਸੋਸ਼ਲ

ਆਈਸੀਸੀ ਵਿਸ਼ਵ ਕੱਪ 2019 ਦੇ ਮੁਕਾਬਲੇ ਵਿੱਚ ਭਾਰਤ ਨੂੰ ਇੰਗਲੈਂਡ ਹੱਥੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਲਈ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਇਸ ਮੈਚ ਵਿੱਚ ਪਾਕਿਸਤਾਨੀ ਫੈਂਸ ਭਾਰਤ ਦਾ ਸਮਰਥਨ ਕਰ ਰਹੇ ਸਨ ਅਤੇ ਇੰਗਲੈਂਡ ਦੀ ਹਾਰ ਲਈ ਦੁਆ ਮੰਗ ਰਹੇ ਸਨ।

ਪਰ ਭਾਰਤ ਦੀ ਹਾਰ ਦੇ ਨਾਲ ਹੀ ਪਾਕਿਸਤਾਨੀ ਫੈਂਸ ਦੀਆਂ ਉਮੀਦਾਂ ਨੂੰ ਝਟਕਾ ਲੱਗ ਗਿਆ ਹੈ।

ਇਸਦਾ ਅਸਰ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਜਾ ਰਿਹਾ ਹੈ ਅਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇੱਕ ਪਾਸੇ ਰੋਹਿਤ ਸ਼ਰਮਾ ਦੇ ਸੈਂਕੜਾ ਲਗਾਉਣ 'ਤੇ ਉਨ੍ਹਾਂ ਦੀ ਤਾਰੀਫ਼ ਹੋਈ, ਉੱਥੇ ਹੀ ਦੂਜੇ ਪਾਸੇ ਐੱਮ ਐੱਸ ਧੋਨੀ ਦੇ ਢਿੱਲਾ ਖੇਡਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ।

ਮੈਚ ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਜਾਣਬੁਝ ਕੇ ਇਹ ਮੈਚ ਹਾਰਿਆ ਤਾਂ ਜੋ ਪਾਕਿਸਤਾਨ ਨੂੰ ਸੈਮੀਫਾਈਨਲ ਵਿੱਚ ਜਾਣ ਤੋਂ ਰੋਕਿਆ ਜਾਵੇ।

ਇਹ ਵੀ ਪੜ੍ਹੋ:

ਟਵਿੱਟਰ ਯੂਜ਼ਰ ਅਲੀ ਕਾਮਰਾਜ਼ੀ ਨੇ ਟਵੀਟ ਕੀਤਾ ਹੈ, ''ਸੌਰੀ ਇੰਡੀਅਨ ਪੀਪਲ!! ਧੋਨੀ ਜਾਣਦੇ ਹਨ ਕਿ ਉਨ੍ਹਾਂ ਦੀ ਟੀਮ ਅਤੇ ਦੇਸ ਲਈ ਕੀ ਸਹੀ ਹੈ। ਸਾਰੇ ਜਾਣਦੇ ਹਨ ਕਿ ਇਸ ਹਾਰ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੈ।''

ਯੂਜ਼ਰ ਸੰਦੀਪ ਪਾਟਿਲ ਨੇ ਲਿਖਿਆ ਹੈ, ''ਪਾਕਿਸਤਾਨ: ਇਨ੍ਹਾਂ ਹਾਲਾਤਾਂ ਵਿੱਚ ਧੋਨੀ ਅਤੇ ਕੇਦਾਰ ਸਿੰਗਲ ਕਿਉਂ ਲੈ ਰਹੇ ਹਨ?''

ਯੂਜ਼ਰ ਇਕਰਾਰ ਅਲੀ ਅਮੀਰ ਨੇ ਟਵੀਟ ਕੀਤਾ ਹੈ, ''ਨਾਸਿਰ ਹੂਸੈਨ: ਮੈਨੂੰ ਸਮਝ ਨਹੀਂ ਆ ਰਹੀ ਕਿ ਧੋਨੀ ਕੀ ਕਰ ਹਹੇ ਹਨ? ਘੱਟੋ-ਘੱਟ ਇਸ ਨੂੰ ਅੱਗੇ ਲੈ ਕੇ ਜਾਓ! ਹੁਣ ਫੈਂਸ ਜਾ ਰਹੇ ਹਨ। ਸੌਰਵ ਗਾਂਗੁਲੀ: ਮੇਰੇ ਕੋਲ ਇਸਦਾ ਕੋਈ ਜਵਾਬ ਨਹੀਂ ਹੈ।''

ਯੂਜ਼ਰ ਜਾਵੇਦ ਅਹਿਮਦ ਨੇ ਲਿਖਿਆ ਹੈ, ''ਪੂਰਾ ਪਾਕਿਸਤਾਨ ਧੋਨੀ ਦੀ ਬੈਟਿੰਗ ਨੂੰ ਇੰਝ ਵੇਖ ਰਿਹਾ ਹੈ।''

ਯੂਜ਼ਰ ਉਮਰ ਨੇ ਲਿਖਿਆ ਹੈ, ''ਧੋਨੀ ਅਤੇ ਕੇਦਾਰ ਅੱਜ ਡੌਟ ਬੌਲ ਖਾ ਰਹੇ ਹਨ।''

ਯੂਜ਼ਰ ਆਇਸ਼ਾ ਨੂਰ ਨੇ ਟਵੀਟ ਕੀਤਾ, ''ਅੱਜ ਦੇ ਮੈਚ ਦੀ ਸਮਰੀ''

ਯੂਜ਼ਰ ਸਾਨੀਆ ਨੇ ਲਿਖਿਆ ਹੈ, ''ਬੈਸਟ ਐਕਟਰ ਆਫ਼ ਦਿ ਈਅਰ ਐਵਾਰਡ ਜਾਂਦਾ ਹੈ #TeamIndia।''

ਯੂਜ਼ਰ ਬੁਰਹਾਨ ਰਜ਼ਾ ਨੇ ਐੱਮਐੱਸ ਧੋਨੀ ਦੀ ਫੋਟੋ ਦੇ ਨਾਲ ਟਵੀਟ ਕੀਤਾ ਹੈ, ''ਬੈਸਟ ਫਿਨੀਸ਼ਰ... ਭਾਰਤ ਦੇ ਲਈ ਨਹੀਂ ਸਗੋਂ ਪਾਕਿਸਤਾਨ ਦੇ ਲਈ।''

ਭਾਰਤ ਵਿੱਚ ਵੀ ਮੈਚ ਤੋਂ ਬਾਅਦ ਟਵਿੱਟਰ ਧੋਨੀ , #IndiavsEngland, ਜਾਧਵ, ਰੋਹਿਤ, ਹਾਰਦਿਕ ਦੇ ਹੈਸ਼ਟੈਗ ਨਾਲ ਭਰ ਗਿਆ। ਲੋਕਾਂ ਨੇ ਇੰਗਲੈਂਡ, ਭਾਰਤ ਅਤੇ ਪਾਕਿਸਤਾਨ 'ਤੇ ਤੰਜ ਕਸੇ।

ਸਵਰੂਪਾਨੰਦ ਬੈਨਰਜੀ ਨੇ ਲਿਖਿਆ ਹੈ, ''ਇਤਿਹਾਸ ਵਿੱਚ ਪਹਿਲੀ ਵਾਰ ਜਦੋਂ ਭਾਰਤ ਦੇ ਹਾਰਨ 'ਤੇ ਪਾਕਿਸਤਾਨੀ ਟੀਵੀ ਤੋੜ ਰਹੇ ਹਨ।''

ਯੂਜ਼ਰ ਰਵੀ ਗੌਤਮ ਨੇ ਟਵੀਟ ਕੀਤਾ ਹੈ, ''ਭਾਰਤੀ ਫੈਂਸ ਜਾਣਦੇ ਹਨ ਕਿ ਇਹ ਹਾਰ ਪਾਕਿਸਤਾਨ ਨੂੰ ਬਾਹਰ ਕਰ ਦੇਵੇਗੀ।''

ਮਿਸ਼ਿਲ ਭਾਰਦਿਆ ਨੇ ਲਿਖਿਆ ਹੈ, ''ਭਾਰਤ ਹਾਰਿਆ ਪਰ ਫੈਂਸ ਖੁਸ਼ ਹਨ, ਐੱਮਐੱਸ ਧੋਨੀ ਨੇ ਪਾਕਿਸਤਾਨ 'ਤੇ ਇੱਕ ਹੋਰ ਸਰਜੀਕਲ ਸਟ੍ਰਾਈਕ ਪੂਰੀ ਕੀਤੀ ਹੈ।''

ਇੰਗਲੈਂਡ ਦੀ ਜਿੱਤ ਦੇ ਨਾਲ ਹੀ ਪਾਕਿਸਤਾਨ ਲਈ ਵਿਸ਼ਵ ਕੱਪ ਦਾ ਰਸਤਾ ਹੋਰ ਮੁਸ਼ਕਿਲ ਹੋ ਗਿਆ ਹੈ। ਭਾਰਤ ਅਤੇ ਇੰਗਲੈਂਡ ਦੇ ਮੈਚ ਤੋਂ ਪਹਿਲਾਂ ਪਾਕਿਸਤਾਨ 9 ਅੰਕਾਂ ਦੇ ਨਾਲ ਇੰਗਲੈਂਡ ਤੋਂ ਅੱਗੇ ਸੀ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਦੇ 10 ਅੰਕ ਹੋ ਗਏ ਹਨ ਅਤੇ ਉਸਦਾ ਇੱਕ ਮੈਚ ਬਾਕੀ ਹੈ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਪਾਕਿਸਤਾਨ ਦਾ ਵੀ ਇੱਕ ਮੈਚ ਬਾਕੀ ਹੈ। ਟੂਰਨਾਮੈਂਟ ਵਿੱਚ ਰਹਿਣ ਲਈ ਪਾਕਿਸਤਾਨ ਨੂੰ ਅਗਲਾ ਮੈਚ ਹਰ ਹਾਲ ਵਿੱਚ ਜਿੱਤਣਾ ਪਵੇਗਾ। ਜੇਕਰ ਇੰਗਲੈਂਡ ਆਪਣਾ ਅਗਲਾ ਮੈਚ ਹਾਰਦਾ ਹੈ ਤਾਂ ਹੀ ਪਾਕਿਸਤਾਨ ਲਈ ਵਰਲਡ ਕੱਪ ਦੇ ਦਰਵਾਜ਼ੇ ਖੁੱਲ੍ਹਣਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)