ਹੁਣ 'ਵਿੱਕੀ ਡੋਨਰ' ਹੀ ਹੋਵੇਗਾ 'ਪਿਤਾ'

ਜੇਕਰ ਫਿਲਮ 'ਵਿੱਕੀ ਡੋਨਰ' ਦੇ ਵਿੱਕੀ ਨੂੰ ਦਾਨ ਕੀਤੇ ਹੋਏ ਸ਼ੁਕਰਾਣੂਆਂ ਨਾਲ ਹੋਏ ਪੈਦਾ ਹੋਏ ਬੱਚਿਆਂ ਦਾ ਕਾਨੂੰਨੀ ਪਿਤਾ ਐਲਾਨ ਦਿੱਤਾ ਜਾਵੇ ਤਾਂ ਉਹ ਕਿੰਨੇ ਬੱਚਿਆਂ ਦਾ ਪਿਤਾ ਬਣ ਜਾਵੇਗਾ।

ਤੁਸੀਂ ਵੀ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ ਨਾ ਪਰ ਆਸਟਰੇਲੀਆ ਦੀ ਇੱਕ ਅਦਾਲਤ ਨੇ ਅਜਿਹਾ ਹੀ ਫ਼ੈਸਲਾ ਸੁਣਾਇਆ ਹੈ ਜਿਸ ਵਿੱਚ ਸ਼ੁਕਰਾਣੂ ਦਾਨ ਕਰਨ ਵਾਲੇ ਨੂੰ ਬੱਚੀ ਦਾ ਕਾਨੂੰਨੀ ਪਿਤਾ ਥਾਪਿਆ ਗਿਆ।

ਇੱਕ ਆਸਟਰੇਲਿਆਈ ਸ਼ੁਕਰਾਣੂ ਦਾਨ ਕਰਨ ਵਾਲਾ ਯਾਨਿ ਕਿ 'ਸਪਰਮ ਡੋਨਰ' 11 ਸਾਲ ਦੀ ਲੜਕੀ ਦਾ ਪਿਤਾ ਹੈ ਕਿਉਂਕਿ ਦੇਸ ਦੀ ਉੱਚ ਅਦਾਲਤ ਦਾ ਮੰਨਣਾ ਹੈ ਕਿ ਉਸ ਕੁੜੀ ਦੀ ਜ਼ਿੰਦਗੀ 'ਚ ਇਸ ਸ਼ਖ਼ਸ ਦੀ ਸ਼ਮੂਲੀਅਤ ਰਹੇਗੀ।

ਇਸ ਆਦਮੀ ਨੇ ਬੱਚੇ ਜੀ ਜੈਵਿਕ ਮਾਂ ਅਤੇ ਉਸ ਦੀ ਪਤਨੀ ਨੂੰ ਬੱਚੀ ਸਮੇਤ ਨਿਊਜ਼ੀਲੈਂਡ ਜਾਣ ਤੋਂ ਰੋਕਣ ਲਈ ਲੜਾਈ ਲੜੀ।

ਹਾਲਾਂਕਿ ਹੇਠਲੀ ਅਦਾਲਤ ਨੇ ਇਸ ਪਟੀਸ਼ਨ 'ਤੇ ਕਿਹਾ ਸੀ ਕਿ ਇਸ ਆਦਮੀ ਕੋਲ ਕੋਈ ਅਧਿਕਾਰ ਨਹੀਂ ਹਨ, ਪਰ ਉੱਚ ਅਦਾਲਤ ਦਾ ਫ਼ੈਸਲਾ ਉਸ ਦੇ ਉਲਟ ਆਇਆ।

ਇਹ ਵੀ ਪੜ੍ਹੋ-

ਕਾਨੂੰਨੀ ਕਾਰਨਾਂ ਕਰਕੇ ਦੋਵਾਂ ਧਿਰਾਂ ਦੀ ਅਦਾਲਤ ਵਿੱਚ ਪਛਾਣ ਉਜਾਗਰ ਨਹੀਂ ਕੀਤੀ ਗਈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕੇਸ ਦੇ ਅਹਿਮ ਪ੍ਰਭਾਵ ਹਨ ਕਿਉਂਕਿ ਇਹ ਆਸਟਰੇਲੀਆ ਵਿੱਚ ਮਾਪੇ ਬਣਨ ਦੇ ਕਾਨੂੰਨੀ ਦਾਅਰੇ ਨੂੰ ਵਧਾਉਂਦਾ ਹੈ ।

ਇਸ ਆਦਮੀ ਦੀ ਵਕੀਲ, ਤਾਹਲਿਆ ਬੇਲੀਅਰ ਨੇ ਕਿਹਾ ਕਿ 5 ਸਾਲਾਂ ਦੀ ਅਦਾਲਤੀ ਲੜਾਈ ਤੋਂ ਬਾਅਦ ਇਹ ਫ਼ੈਸਲਾ ਉਨ੍ਹਾਂ ਦੇ ਹੱਕ 'ਚ ਆਇਆ ਹੈ।

ਉਸ ਨੇ ਬੀਬੀਸੀ ਨੂੰ ਦੱਸਿਆ, "ਇਹ ਫ਼ੈਸਲਾ ਹਰ ਉਸ ਪਿਤਾ ਲਈ ਵੀ ਸਾਰਥਕ ਹੈ, ਜਿਸ ਨੇ ਪ੍ਰੇਮੀ ਦੇ ਬਜਾਇ ਇੱਕ ਦੋਸਤ ਨਾਲ ਆਪਣਾ ਬੱਚਾ ਪਾਲ੍ਹਣ ਦਾ ਫ਼ੈਸਲਾ ਲਿਆ ਹੋਵੇ।"

ਇਹ ਵੀ ਪੜ੍ਹੋ-

ਝਗੜਾ ਕੀ ਸੀ?

49 ਸਾਲਾ ਵਿਅਕਤੀ ਆਪਣੀ ਦੋਸਤ ਅਤੇ ਬੱਚੀ ਦੀ ਮਾਂ ਨੂੰ ਉਸ ਵੇਲੇ ਆਪਣਾ ਸ਼ੁਕਰਾਣੂ ਦਾਨ ਕਰਨ ਲਈ ਸਹਿਮਤੀ ਜਤਾਈ ਜਦੋਂ ਉਹ ਦੋਵੇਂ ਕੁਆਰੇ ਸਨ।

ਉਨ੍ਹਾਂ ਦੇ ਵਕੀਲਾਂ ਮੁਤਾਬਕ ਉਨ੍ਹਾਂ ਨੇ ਬੱਚੇ ਨੂੰ ਇਕੱਠੇ ਪਾਲਣ ਦਾ ਫ਼ੈਸਲਾ ਲਿਆ ਪਰ ਬਾਅਦ ਵਿੱਚ ਜੋੜਾ ਵੱਖ ਹੋ ਗਿਆ। ਔਰਤ ਦੇ ਵਕੀਲਾਂ ਦੀ ਦਲੀਲ ਸੀ ਕਿ ਉਹ ਬੱਚੀ ਦਾ ਪਿਤਾ ਨਹੀਂ ਹੈ।

ਹਾਲਾਂਕਿ ਬੱਚੀ ਦੇ ਜਨਮ ਸਰਟੀਫਿਕੇਟ 'ਤੇ ਉਸ ਦੀ ਪਿਤਾ ਵਜੋਂ ਪਛਾਣ ਮੌਜੂਦ ਸੀ ਅਤੇ ਬੱਚੀ ਉਸ ਨੂੰ "ਡੈਡੀ" ਕਹਿੰਦੀ ਸੀ।

ਬੁੱਧਵਾਰ ਨੂੰ ਆਸਰੇਲੀਆ ਦੀ ਹਾਈ ਕੋਰਟ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਕਾਨੂੰਨੀ ਤੌਰ 'ਤੇ ਪਿਤਾ ਹੈ ਤੇ ਪਰਿਵਾਰ ਨੂੰ ਨਿਊਜ਼ੀਲੈਂਡ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਕਰਟ ਨੇ ਫੈਸਲੇ ਵਿੱਚ ਕਿਹਾ, "ਬੱਚੇ ਦੇ ਜੈਵਿਕ ਪਿਤਾ ਨੂੰ 'ਸ਼ੁਕਰਾਣੂ ਦਾਨੀ' ਦੇ ਰੂਪ ਵਿੱਚ ਦਰਸਾਉਣ ਲਈ ਸੁਝਾਅ ਦਿੱਤਾ ਗਿਆ ਹੈ ਕਿ ਜੇਰਕ ਇਹ ਸਮਝਿਆ ਜਾਵੇ ਕਿ ਸ਼ੁਕਰਾਣੂ ਦਾਨ ਕਰਨ ਵਾਲੇ ਨੇ ਸ਼ੁਕਰਾਣੂ ਦਾਨ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਅਤੇ ਅਜਿਹਾ ਸਮਝਿਆਂ ਜਾਂਦਾ ਹੈ ਕਿ ਉਸ ਦਾ ਪੈਦਾ ਹੋਏ ਬੱਚੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

"ਇਹ ਇਸ ਮਾਮਲੇ ਦੇ ਤੱਥ ਨਹੀਂ ਹਨ"

ਇਹ ਫ਼ੈਸਲਾ ਮਹਤੱਵਪੂਰਨ ਕਿਉਂ ਹੈ ?

ਲਾ ਟਰੋਬ ਯੂਨੀਵਰਸਿਟੀ ਦੇ ਫੈਮਿਲੀ ਲਾਅ ਪ੍ਰੋਫੈਸਰ ਫੋਨਾ ਕੈਲੀ ਦਾ ਕਹਿਣਾ ਹੈ, "ਇਹ ਕਾਨੂੰਨੀ ਤੌਰ 'ਤੇ ਸਪੱਸ਼ਟ ਕਰਦਾ ਹੈ ਕਿ ਇੱਕ ਅਜਿਹਾ ਵਿਅਕਤੀ ਜਿਸ ਨੇ ਕਿਸੇ ਇੱਕ ਔਰਤ ਨੂੰ ਸ਼ੁਕਰਾਣੂ ਦਾਨ ਦਿੱਤਾ ਹੋਵੇ ਅਤੇ ਬੱਚੇ ਦੇ ਜੀਵਨ ਵਿੱਚ ਭੂਮਿਕਾ ਨਿਭਾਉਂਦਾ ਹੋਵੇ, ਉਹ ਪਿਤਾ ਹੋ ਸਕਦਾ ਹੈ।"

ਪਰ ਇਸ ਦੇ ਨਾਲ ਹੀ ਪ੍ਰੋਫੈਸਰ ਕੈਲੀ ਦਾ ਇਹ ਵੀ ਕਹਿਣਾ ਹੈ ਕਿ ਫ਼ੈਸਲਾ ਲੋੜੀਂਦੀ ਸ਼ਮੂਲੀਅਤ ਨੂੰ ਸੰਬੋਧਿਤ ਨਹੀਂ ਕਰਦਾ ਅਤੇ ਇਹ "ਹੋਰਨਾਂ ਸਥਿਤੀਆਂ ਲਈ ਵੀ ਦਰਵਾਜ਼ੇ ਖੋਲ੍ਹ ਦਿੰਦਾ ਹੈ।"

ਪ੍ਰੋਫੈਸਰ ਕੈਲੀ ਨੇ ਬੀਬੀਸੀ ਨੂੰ ਦੱਸਿਆ, "ਬਹੁਤ ਸਾਰੇ ਜਾਣੇ-ਪਛਾਣੇ ਦਾਨੀ ਬੱਚਿਆਂ ਦੇ ਜੀਵਨ ਵਿੱਚ ਵੱਖ-ਵੱਖ ਆਧਾਰ 'ਤੇ ਸ਼ਾਮਿਲ ਰਹਿੰਦੇ ਹਨ ਪਰ ਉਹ ਇਹ ਨਹੀਂ ਕਹਿ ਸਕਦੇ ਕਿ ਉਹ ਬੱਚੇ ਦੇ ਕਾਨੂੰਨੀ ਤੌਰ 'ਤੇ ਮਾਪੇ ਹਨ। ਇਸ ਲਈ ਇਹ ਕੁਝ ਦਾਨੀਆਂ ਲਈ ਧਿਆਨ ਦੇਣ ਵਾਲੀ ਵੀ ਗੱਲ ਹੈ।"

"ਇਹ ਬਹੁਤ ਘੱਟ ਹੁੰਦਾ ਹੈ ਕਿ ਇੱਕ ਦਾਨੀ ਦਾ ਨਾਮ ਜਨਮ ਸਰਟੀਫਿਕੇਟ ਉੱਤੇ ਹੋਵੇ।"

ਮੈਲਬਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਬੇਲਿੰਡਾ ਫੇਲਬਰਗ ਸਹਿਮਤ ਹਨ ਕਿ ਅਜਿਹੇ ਮਾਮਲੇ ਗੰਭੀਰ ਕਾਨੂੰਨੀ ਅਨਿਸ਼ਚਿਤਤਾ ਦੇ ਖੇਤਰ ਵਿਚ ਅੱਗੇ ਸਵਾਲ ਖੜੇ ਕਰਨਗੇ।

ਉਸ ਨੇ ਕਿਹਾ, "ਅਜਿਹੇ ਕਈ ਪਰਿਵਾਰ ਹੋਣਗੇ ਜੋ ਹਾਈ ਕੋਰਟ ਦੀ ਤਰਕ 'ਤੇ ਬਹੁਤ ਧਿਆਨ ਦੇ ਰਹੇ ਹੋਣਗੇ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)