ਕੀ ਮਿੱਠੇ ਨੂੰ ਸਿਗਰਟਨੋਸ਼ੀ ਵਾਂਗ ਸਮਝਣ ਦਾ ਸਮਾਂ ਆ ਗਿਆ?

ਪਿਛਲੇ ਇੱਕ ਦਹਾਕੇ ਤੋਂ ਸਿਗਰਟਨੋਸ਼ੀ ਹਾਸ਼ੀਏ 'ਤੇ ਹੈ ਅਤੇ ਜਨਤਕ ਤੌਰ 'ਤੇ ਮਾੜੀ ਸਮਝੀ ਜਾਣ ਲੱਗੀ ਹੈ।

ਇੰਗਲੈਂਡ ਵਿੱਚ 2007 'ਚ ਸਿਗਰਟਨੋਸ਼ੀ 'ਤੇ ਪਾਬੰਦੀ ਤੋਂ ਲੈ ਕੇ ਇੱਕ ਦਹਾਕੇ ਬਾਅਦ ਸਾਦੀ ਪੈਕਿੰਗ ਤੱਕ, ਹਰ ਇੱਕ ਕਦਮ ਲੋਕਾਂ ਨੂੰ ਸਿਗਰਟਨੋਸ਼ੀ ਤੋਂ ਦੂਰ ਕਰਨ ਲਈ ਲਿਆ ਗਿਆ।

ਦੂਜੇ ਪਾਸੇ ਹੁਣ ਮਿੱਠਾ ਵੀ ਉਸੇ ਦਿਸ਼ਾ ਵੱਲ ਸਿਗਰਟਨੋਸ਼ੀ ਦੀ ਤਰ੍ਹਾਂ ਵੱਧ ਰਿਹਾ ਹੈ।

ਸ਼ੂਗਰ (ਮਿੱਠੇ) ਨਾਲ ਲੈੱਸ ਪੀਣ ਵਾਲੇ ਪਦਾਰਥਾਂ ਉੱਤੇ ਪਹਿਲਾਂ ਹੀ ਟੈਕਸ ਲੱਗਿਆ ਹੋਇਆ ਹੈ ਅਤੇ ਹੁਣ ਕੁਝ ਬੁੱਧੀਜੀਵੀਆਂ ਨੇ ਇਹ ਸੁਝਾਅ ਦਿੱਤਾ ਹੈ ਕਿ ਮਿਠਾਈਆਂ, ਸਨੈਕਸ ਅਤੇ ਮਿੱਠੇ ਪੀਣ ਵਾਲੇ ਪਦਾਰਥ ਸਾਦੀ ਪੈਕਿੰਗ ਵਿੱਚ ਹੋਣੇ ਚਾਹੀਦੇ ਹਨ। ਸਾਦੀ ਪੈਕਿੰਗ ਪਿੱਛੇ ਕਾਰਨ ਹੈ ਕਿ ਇਨ੍ਹਾਂ ਨੂੰ ਘੱਟ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਇਸ ਸਬੰਧੀ ਇੰਸਟੀਚਿਊਟ ਫ਼ੌਰ ਪਬਲਿਕ ਪੌਲਿਸੀ ਰਿਸਰਚ (IPPR) ਨੇ ਵਿਚਾਰ ਰੱਖੇ ਹਨ।

ਇਹ ਵੀ ਜ਼ਰੂਰ ਪੜ੍ਹੋ:

IPPR ਡਾਇਰੈਕਟਰ ਟੋਮ ਕਿਬਾਸੀ ਦਾ ਮੰਨਣਾ ਹੈ ਕਿ ਇਸ ਨਾਲ ਅਸਲ ਵਿੱਚ ਕੋਈ ਬਦਲਾਅ ਆਵੇਗੀ।

ਉਨ੍ਹਾਂ ਕਿਹਾ, ''ਸਾਦੀ ਪੈਕਿੰਗ ਨਾਲ ਸਾਨੂੰ ਬਿਹਤਰ ਚੀਜ਼ ਚੁਣਨ ਵਿੱਚ ਸਹਾਇਤਾ ਹੋਵੇਗੀ ਅਤੇ ਇਸ ਨਾਲ ਮਾਪਿਆਂ ਨੂੰ ਵੀ ਮਦਦ ਮਿਲੇਗੀ।''

ਹੋਰਾਂ ਚੀਜ਼ਾਂ ਸਣੇ ਉਹ ਚਾਹੁੰਦੇ ਹਨ ਕਿ ਇਸ ਨੂੰ ਅਪਣਾਇਆ ਜਾਵੇ, ਇਸ ਦੇ ਨਾਲ ਹੀ ਜੰਕ ਫੂਡ ਦੀ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ ਹੋਵੇ।

ਇਹ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ 'ਤੇ ਪਹਿਲਾਂ ਹੀ ਮੰਤਰੀਆਂ ਦੀ ਨਜ਼ਰ ਹੈ। ਪਰ ਕੀ ਸਾਦੀ ਪੈਕਿੰਗ ਦਾ ਕਦਮ ਕਾਫ਼ੀ ਦੂਰ ਹੈ?

ਇੰਡਸਟਰੀ ਇਸ ਕਦਮ ਦੇ ਖ਼ਿਲਾਫ਼

ਇੰਡਸਟਰੀ ਨੇ ਇਸ ਕਦਮ ਦੇ ਖ਼ਿਲਾਫ਼ ਆਪਣੀ ਦਲੀਲ ਤਰੁੰਤ ਰੱਖੀ ਹੈ, ਉਨ੍ਹਾਂ ਫ਼ੂਡ ਐਂਡ ਡਰਿੰਕ ਫ਼ੈਡਰੇਸ਼ਨ ਕੋਲ ਆਪਣੀ ਗੱਲ ਰਖਦਿਆਂ ਕਿਹਾ ਹੈ ਕਿ ਬ੍ਰਾਂਡਿਗ ਇੱਕ ''ਬੁਨਿਆਦੀ ਕਮਰਸ਼ੀਅਲ ਆਜ਼ਾਦੀ'' ਅਤੇ ''ਮੁਕਾਬਲੇ ਲਈ ਅਹਿਮ'' ਹੈ।

ਕੁਝ ਅਜਿਹੇ ਤਰ੍ਹਾਂ ਦੀ ਦਲੀਲ ਤੰਬਾਕੂ ਇੰਡਸਟਰੀ ਨੇ ਵੀ ਰੱਖੀ ਹੈ, ਪਰ ਲਗਾਤਾਰ ਸਰਕਾਰਾਂ ਨੇ ਸਖ਼ਤ ਹੁੰਦਿਆਂ ਆਪਣਾ ਐਕਸ਼ਨ ਦਿਖਾਇਆ ਹੈ।

ਦਿਲਚਸਪ ਗੱਲ ਇਹ ਹੈ ਕਿ ਸਰਕਾਰ ਨੇ ਖੰਡ ਉਤਪਾਦਾਂ ਲਈ ਸਾਦੀ ਪੈਕੇਜ਼ਿੰਗ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ।

ਇਸ ਦੀ ਬਜਾਏ ਸਿਹਤ ਅਤੇ ਸਮਾਜਿਕ ਦੇਖ-ਰੇਖ ਵਿਭਾਗ ਕਹਿ ਰਿਹਾ ਹੈ ਕਿ ਉਹ ਇਹ ਉਡੀਕ ਕਰ ਰਿਹਾ ਹੈ ਕਿ ਇੰਗਲੈਂਡ ਦੇ ਮੁੱਖ ਮੈਡੀਕਲ ਅਫ਼ਸਰ ਪ੍ਰੋਫ਼ੈਸਰ ਡੇਮ ਸੈਲੀ ਡੇਵਿਸ ਕੀ ਕਹਿੰਦੇ ਹਨ।

ਕਿਉਂ? ਇੱਕ ਮਾਨਤਾ ਹੈ ਕਿ ਜੇ 2030 ਤੱਕ ਬਾਲ ਮੋਟਾਪੇ ਦੀ ਦਰ ਨੂੰ ਅੱਧਾ ਕਰਨਾ ਹੈ ਤਾਂ ਵੱਡੇ ਕਦਮ ਲੈਣ ਦੀ ਲੋੜ ਹੈ।

ਡੇਮ ਸੈਲੀ ਨੂੰ ਇਸ ਗੱਲ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ ਕਿ ਕੋਈ ਕਸਰ ਬਾਕੀ ਨਾ ਰਹੇ।

ਅਸਲ ਵਿੱਚ, ਉਨ੍ਹਾਂ ਪਹਿਲਾਂ ਹੀ ਸੁਝਾਅ ਦਿੱਤਾ ਗਿਆ ਕਿ ਇੱਕ ਹੋਰ ਉਪਾਅ IPPR ਵੱਲੋਂ ਰੱਖਿਆ ਗਿਆ ਹੈ - ਸਨੈਕਸ ਅਤੇ ਮਿੱਠੇ ਨਾਲ ਲੈਸ ਡਰਿੰਕਸ ਉੱਤੇ ਟੈਕਸ ਹੀ ਅਸਲ ਵਿਕਲਪ ਹੈ।

ਉਨ੍ਹਾਂ ਨੂੰ ਸਾਦੀ ਪੈਕਿੰਗ ਦੇ ਵਿਚਾਰਾਂ ਦੇ ਹੱਕ ਵਾਲਾ ਮੰਨਿਆ ਜਾਂਦਾ ਹੈ, ਜੋ ਕਿ ਇੱਕ ਹੋਰ ਗਤੀਸ਼ੀਲ ਕਦਮ ਹੋਵੇਗਾ।

ਪਰ ਪਿਛਲੇ ਦਹਾਕੇ ਤੋਂ ਇਹ ਸਪੱਸ਼ਟ ਹੈ ਕਿ ਛੇਤੀ ਹੀ ਅਸੰਭਾਵਤ ਰੂਪ ਨਾਲ ਸੰਭਾਵਨਾ ਬਣ ਸਕਦੀ ਹੈ।

2000 ਤੋਂ 2009 ਦੌਰਾਨ, ਸਿਹਤ ਮੁਹਿੰਮਾਂ ਵਾਲੇ ਅਤੇ ਅਕਾਦਮਿਕ ਸੰਸਥਾਵਾਂ ਜਨਤਕ ਥਾਵਾਂ ਉੱਤੇ ਸਿਗਰਟਨੋਸ਼ੀ 'ਤੇ ਰੋਕ ਲਗਾਉਣ ਲਈ ਦਬਾਅ ਪਾ ਰਹੀਆਂ ਸਨ।

ਸਮੇਂ-ਸਮੇਂ ਉੱਤੇ ਸਰਕਾਰਾਂ ਵੱਲੋਂ ਇਸ ਉੱਤੇ ਜ਼ੋਰ ਦਿੱਤਾ ਗਿਆ।

ਫ਼ਿਰ ਹੌਲੀ-ਹੌਲੀ ਉਦੋਂ ਚੀਜ਼ਾਂ ਬਦਲਣ ਲੱਗੀਆਂ ਜਦੋਂ ਪੈਟਰੀਕ ਹੇਵਿਟ ਸਿਹਤ ਸਕੱਤਰ ਬਣ ਗਏ ਅਤੇ ਰਾਹ ਹੋਰ ਗਤੀਸ਼ੀਲ ਹੁੰਦਾ ਗਿਆ।

ਕੰਮ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ ਅਤੇ ਸਿਗਰਟਨੋਸ਼ੀ ਦੀਆਂ ਦਰਾਂ 10 ਸਾਲਾਂ ਵਿੱਚ ਇੱਕ ਤਿਹਾਈ ਘੱਟ ਗਈਆਂ ਹਨ।

ਕੁਝ ਹੱਦ ਤੱਕ ਸਿਗਰਟਨੋਸ਼ੀ ਵੈਪਿੰਗ (ਇਲੈਕਟ੍ਰਿਕ ਸਿਗਰਟ) ਦੇ ਵਧਣ ਕਰਕੇ ਘਟੀ ਹੈ।

ਇਹ ਵੀ ਜ਼ਰੂਰ ਪੜ੍ਹੋ:

ਪਰ ਸਖ਼ਤ ਸਿਹਤ ਨੀਤੀਆਂ ਨੇ ਕਿਤੇ ਨਾ ਕਿਤੇ ਇਸ ਵਿੱਚ ਯੋਗਦਾਨ ਪਾਇਆ ਹੈ।

ਆਸਟਰੇਲੀਆ - ਪਹਿਲਾ ਅਜਿਹਾ ਦੇਸ ਹੈ ਜਿਸ ਨੇ ਤੰਬਾਕੂ ਪਦਾਰਥਾਂ ਲਈ ਸਾਦੀ ਪੈਕਿੰਗ ਸ਼ੁਰੂ ਕੀਤੀ ਹੈ ਅਤੇ ਇਸ ਨਾਲ ਸਿਗਰਟੋਸ਼ੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਜਿਵੇਂ ਕਿ ਮੋਟਾਪੇ ਨੂੰ ਲੈ ਕੇ ਬਹਿਤ ਵਧੀ ਹੈ, ਮਿੱਠੇ ਬਾਬਤ ਹੋਰ ਕਾਰਵਾਈ ਦੀ ਆਸ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)