ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਫਿਰ ਰੱਦ

ਨੀਰਵ ਮੋਦੀ
    • ਲੇਖਕ, ਗਗਨ ਸਭਰਵਾਲ
    • ਰੋਲ, ਬੀਬੀਸੀ ਪੱਤਰਕਾਰ, ਲੰਡਨ

ਲੰਡਨ ਦੇ ਵੈਸਟਮਿੰਸਟਰ ਕੋਰਟ ਨੇ ਭਾਰਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਪੀਐਨਬੀ ਘੋੁਟਾਲਾ ਮਾਮਲੇ ਵਿੱਚ ਭਾਰਤ ਸਰਕਾਰ ਨੀਰਵ ਮੋਦੀ ਦੀ ਸੁਪਰਦਗੀ ਚਾਹੁੰਦੀ ਹੈ।

ਨੀਰਵ ਮੋਦੀ ਜਨਵਰੀ 2018 ਤੋਂ ਯੂਕੇ ਵਿੱਚ ਰਹਿ ਰਹੇ ਹਨ।

ਨੀਰਵ ਮੋਦੀ ’ਤੇ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 13 ਹਜ਼ਾਰ ਕਰੋੜ ਰੁਪਏ ਦਾ ਉਧਾਰ ਲੈ ਕੇ ਨਾ ਚੁਕਾਉਣ ਦਾ ਇਲਜ਼ਾਮ ਹੈ।

ਕੌਣ ਹਨ ਨੀਰਵ ਮੋਦੀ?

  • ਨੀਰਵ ਮੋਦੀ ਹੀਰਿਆਂ ਦਾ ਕਾਰੋਬਾਰ ਕਰਨ ਵਾਲੇ ਪਰਿਵਾਰ ਨਾਲ ਸਬੰਧ ਰਖਦੇ ਹਨ ਅਤੇ ਬੈਲਜ਼ੀਅਮ ਦੇ ਐਂਟਵਰਪ ਸ਼ਹਿਰ ਵਿੱਚ ਉਨ੍ਹਾਂ ਦਾ ਪਾਲਨ-ਪੋਸ਼ਣ ਹੋਇਆ ਹੈ।
  • ਗਹਿਣਿਆਂ ਦੇ ਡਿਜ਼ਾਈਨਰ ਨੀਰਵ ਮੋਦੀ 2.3 ਅਰਬ ਡਾਲਰ ਦੇ ਫਾਇਰਸਟਾਰ ਡਾਇਮੰਡ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੇ ਗਾਹਕਾਂ ਵਿੱਚ ਦੁਨੀਆਂ ਦੇ ਮੰਨੇ-ਪ੍ਰਮੰਨੇ ਲੋਕ ਸ਼ਾਮਿਲ ਹਨ।
ਨੀਰਵ ਮੋਦੀ

ਤਸਵੀਰ ਸਰੋਤ, Getty Images

  • ਨੀਰਵ ਮੋਦੀ ਦੇ ਡਿਜ਼ਾਈਨਰ ਗਹਿਣਿਆਂ ਦੇ ਬੂਟੀਕ ਲੰਡਨ, ਨਿਊਯਾਰਕ, ਲਾਸ ਵੇਗਾਸ, ਹਵਾਈ, ਸਿੰਗਾਪੁਰ, ਬੀਜਿੰਗ ਅਤੇ ਮਕਾਊ ਵਿੱਚ ਹਨ। ਭਾਰਤ ਵਿੱਚ ਉਨ੍ਹਾਂ ਦੇ ਸਟੋਰ ਮੁੰਬਈ ਅਤੇ ਦਿੱਲੀ ਵਿੱਚ ਹਨ।
  • ਨੀਰਵ ਮੋਦੀ ਨੇ ਆਪਣੇ ਹੀ ਨਾਮ ਤੋਂ ਸਾਲ 2010 ਵਿੱਚ ਗਲੋਬਲ ਡਾਇਮੰਡ ਜੂਲਰੀ ਹਾਊਸ ਦਾ ਨੀਂਹ ਪੱਥਰ ਰੱਖਿਆ ਸੀ।
  • ਭਾਰਤ ਵਿੱਚ ਵਸਣ ਅਤੇ ਡਾਇਮੰਡ ਟ੍ਰੇਡਿੰਗ ਬਿਜ਼ਨੈੱਸ ਦੇ ਸਾਰੇ ਪਹਿਲੂਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਸਾਲ 1999 ਵਿੱਚ ਉਨ੍ਹਾਂ ਨੇ ਫਾਇਰਸਟਾਰ ਦਾ ਨੀਂਹ ਪੱਥਰ ਰੱਖਿਆ।
  • ਉਨ੍ਹਾਂ ਦੀ ਕੰਪਨੀ ਦੇ ਡਿਜ਼ਾਈਨ ਕੀਤੇ ਗਹਿਣੇ ਕੇਟ ਵਿੰਸਲੇਟ, ਰੋਜ਼ੀ ਹੰਟਿੰਗਟਨ-ਵਹਾਟਲੀ, ਨਾਓਮੀ ਵਾਟਸ, ਕੋਕੋ ਰੋਸ਼ਾ, ਲੀਜ਼ਾ ਹੇਡਨ ਅਤੇ ਐਸ਼ਵਰਿਆ ਰਾਏ ਵਰਗੇ ਭਾਰਤੀ ਅਤੇ ਕੌਮਾਂਤਰੀ ਸਟਾਈਲ ਆਈਕਨ ਪਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)