You’re viewing a text-only version of this website that uses less data. View the main version of the website including all images and videos.
ਜਲ੍ਹਿਆਂਵਾਲਾ ਬਾਗ ਗੋਲੀਕਾਂਡ 'ਸ਼ਰਮਨਾਕ ਧੱਬਾ': ਟੈਰੀਜ਼ਾ ਮੇਅ
ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਉੱਥੇ ਦੀ ਪਾਰਲੀਮੈਂਟ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਨੂੰ ਆਪਣੇ ਮੁਲਕ ਦੇ ਇਤਿਹਾਸ 'ਤੇ ਇੱਕ "ਸ਼ਰਮਨਾਕ ਧੱਬਾ" ਆਖਿਆ ਹੈ ਅਤੇ ਇਸ ਲਈ "ਗਹਿਰਾ ਅਫ਼ਸੋਸ" ਜਾਹਿਰ ਕੀਤਾ ਹੈ, ਹਾਲਾਂਕਿ ਮੁਆਫ਼ੀ ਨਹੀਂ ਮੰਗੀ।
ਉਂਝ ਪਾਰਲੀਮੈਂਟ ਵਿੱਚ ਮੁਆਫ਼ੀ ਦੇ ਮਸਲੇ 'ਤੇ ਬਹਿਸ ਹੋਈ ਪਰ ਇਸ 'ਤੇ ਸਹਿਮਤੀ ਨਹੀਂ ਬਣ ਸਕੀ।
ਖ਼ਬਰ ਏਜੰਸੀਆਂ ਏਐਫਪੀ ਅਤੇ ਪੀਟੀਆਈ ਅਨੁਸਾਰ ਬਰਤਾਨਵੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਮਾਰਕ ਫੀਲਡ ਨੇ ਕਿਹਾ ਹੈ ਕਿ ਮੁਆਫੀ ਨਾਲ “ਵਿੱਤੀ ਸਮੱਸਿਆਵਾਂ” ਖੜ੍ਹੀਆਂ ਹੋ ਸਕਦੀਆਂ ਹਨ।
ਬਰਤਾਨਵੀ ਪਾਰਲੀਮੈਂਟ ਦੇ ਹਾਊਸ ਆਫ ਕਾਮਨਸ ਦੇ ਵੈਸਟਮਿਨਸਟਰ ਹਾਲ ਵਿੱਚ ਜਲ੍ਹਿਆਂਵਾਲਾ ਬਾਗ ਕਾਂਡ ਉੱਤੇ ਬਹਿਸ ਚੱਲ ਰਹੀ ਸੀ।
ਇਸ ਬਹਿਸ ਲਈ ਮਤਾ ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਬੌਬ ਬਲੈਕਮੈਨ ਵੱਲੋਂ ਰੱਖਿਆ ਗਿਆ ਸੀ। ਵੱਖ -ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਸ ਕਾਂਡ ਬਾਰੇ ਆਪੋ-ਆਪਣੇ ਵਿਚਾਰ ਰੱਖੇ ਸਨ।
ਮਾਰਕ ਫੀਲਡ ਨੇ ਕਿਹਾ, “ਪਹਿਲਾਂ ਹੋਈਆਂ ਘਟਨਾਵਾਂ ਬਾਰੇ ਮੁਆਫੀ ਮੰਗਣਾ ਵਿੱਚ ਮੇਰੇ ਮੁਤਾਬਿਕ ਸਹੀ ਨਹੀਂ ਹੈ।”
“ਭਾਰਤ ਨਾਲ ਸਾਡੇ ਰਿਸ਼ਤੇ ਭਵਿੱਖ ਉੱਤੇ ਕੇਂਦਰਿਤ ਹਨ। ਪਰ ਨਾਲ ਹੀ ਮੈਂ ਮੰਨਦਾ ਹਾਂ ਕਿ ਰਿਸ਼ਤੇ ਬੀਤੇ ਸਮੇਂ ਦੀ ਬੁਨਿਆਦ ਉੱਤੇ ਹੀ ਬਣਦੇ ਹਨ। ਬ੍ਰਿਟੇਨ ਇਸ ਕਾਂਡ ਨੂੰ ਇੱਕ ਅਹਿਮ ਕੇਸ ਮੰਨਦਾ ਹੈ ਅਤੇ ਨਾਲ ਹੀ ਹੁਣ ਇਸ ਮਸਲੇ ਉੱਤੇ ਯੂਕੇ ਵੱਲੋਂ ਪਹਿਲਾਂ ਹੀ ਖੇਦ ਪ੍ਰਗਟਾਇਆ ਜਾ ਚੁੱਕਾ ਹੈ। ਹੁਣ ਉਸ ਤੋਂ ਅੱਗੇ ਸੋਚਣ ਦੀ ਲੋੜ ਹੈ।”
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਲੇਬਰ ਪਾਰਟੀ ਦੇ ਐੱਮਪੀ ਵੀਰੇਂਦਰ ਸ਼ਰਮਾ ਪੀਐੱਮ ਟੈਰੀਜ਼ਾ ਮੇਅ ਤੋਂ ਜਲ੍ਹਿਆਂਵਾਲਾ ਬਾਗ ਲਈ ਮੁਆਫੀ ਦੀ ਮੰਗ ਕਰ ਚੁੱਕੇ ਹਨ।
13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਬਰਤਾਨਵੀ ਫੌਜੀ ਜਨਰਲ ਡਾਇਰ ਦੇ ਹੁਕਮਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀ ਚਲਾਈ ਗਈ ਸੀ। ਇਸ ਗੋਲੀਕਾਂਡ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: