ਗਰਮੀਆਂ ਆ ਗਈਆਂ, ਕੋਲਡ ਡ੍ਰਿੰਕ ਦੇ ਸ਼ੌਕੀਨ ਹੋ ਤਾਂ ਜ਼ਰਾ ਇਹ ਪੜ੍ਹ ਲਵੋ

ਇੱਕ ਨਵੇਂ ਅਧਿਅਨ ਮੁਤਾਬਕ ਮਿੱਠੇ ਵਾਲੇ ਡ੍ਰਿੰਕਜ਼ ਦਿਲ ਦੇ ਰੋਗ ਤੇ ਕੈਂਸਰ ਹੋਣ ਕਾਰਨ ਜਲਦੀ ਮੌਤ ਦਾ ਕਾਰਨ ਬਣਦੇ ਹਨ। ਪਿਛਲੇ ਮਹੀਨੇ ਹਾਵਰਡ ਯੂਨੀਵਰਸਿਟੀ ਦੇ ਟੀਐਚ ਚੈਨ ਸਕੂਲ ਵੱਲੋਂ ਪ੍ਰਕਾਸ਼ਿਤ ਪੜਤਾਲ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ।

30 ਸਾਲਾਂ ਤੋਂ ਉੱਤੇ 37 ਹਜ਼ਾਰ ਤੋਂ ਵੱਧ ਲੋਕਾਂ 'ਤੇ ਕੀਤੇ ਸਰਵੇਖਣ ਮੁਤਾਬਕ ਜੇਕਰ ਕੋਈ ਵਿਅਕਤੀ ਜਿੰਨਾਂ ਜ਼ਿਆਦਾ ਮਿੱਠਾ ਡ੍ਰਿੰਕ ਪੀਂਦਾ ਹੈ ਉਸ ਦੀ ਮੌਤ ਦਾ ਖ਼ਤਰਾ ਓਨਾ ਹੀ ਵਧ ਜਾਂਦਾ ਹੈ।

ਯੂਨੀਵਰਸਿਟੀ ਵਿੱਚ ਖੋਜ ਵਿਗਿਆਨੀ ਵਸੰਤ ਮਲਿਕ ਮੁਤਾਬਕ, "ਮਹੀਨੇ 'ਚ ਇੱਕ ਤੋਂ ਘੱਟ ਮਿੱਠੀ ਡ੍ਰਿੰਕ ਪੀਣ ਵਾਲਿਆਂ ਦੇ ਮੁਕਾਬਲੇ ਇੱਕ ਡ੍ਰਿੰਕ ਪੀਣ ਵਾਲੇ ਦਾ ਜੋਖ਼ਮ 1 ਫੀਸਦ ਵੱਧ ਗਿਆ, ਇੱਕ ਹਫ਼ਤੇ 'ਚ 2 ਡ੍ਰਿੰਕਜ਼ ਪੀਣ ਵਾਲਿਆਂ ਲਈ 6 ਫੀਸਦ, ਇੱਕ ਦਿਨ ਵਿੱਚ ਦੋ ਡ੍ਰਿੰਕਜ਼ ਪੀਣ ਵਾਲਿਆਂ ਲਈ 14 ਫੀਸਦ ਅਤੇ ਦਿਨ ਵਿੱਚ ਦੋ ਜਾਂ ਉਸ ਤੋਂ ਵੱਧ ਪੀਣ ਵਾਲਿਆਂ ਲਈ 21 ਫੀਸਦ ਮੌਤ ਦਾ ਜੋਖ਼ਮ ਵੱਧ ਜਾਂਦਾ ਹੈ।"

ਇਹ ਵੀ ਪੜ੍ਹੋ-

ਗਲੋਬਲ ਖਪਤ

ਅਧਿਅਨ ਵਿੱਚ ਦੇਖਿਆ ਗਿਆ ਹੈ ਕਿ ਵੱਧ ਮਿੱਠੇ ਵਾਲੀਆਂ ਡ੍ਰਿੰਕਜ਼ ਵਿੱਚ ਅਤੇ ਜਲਦੀ ਮੌਤ ਵਿਚਾਲੇ ਮਜ਼ਬੂਤ ਲਿੰਕ ਹੈ। ਵਜ੍ਹਾ ਦਿਲ ਸਬੰਧੀ ਬਿਮਾਰੀਆਂ ਤੇ ਕੈਂਸਰ ਰਹੇ।

ਇਹ ਚਿੰਤਾ ਵਾਲੀ ਖ਼ਬਰ ਹੈ ਕਿਉਂਕਿ ਦੁਨੀਆਂ ਭਰ ਵਿੱਚ ਕੋਲਡ ਡ੍ਰਿੰਕਜ਼ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।

ਯੂਰੋਮੌਨੀਟਰ ਇੰਟਰਨੈਸ਼ਨਲ ਮੁਤਾਬਕ ਸਾਲ 2018 ਵਿੱਚ ਸੋਫਟ ਡ੍ਰਿੰਕਜ਼ ਦੀ ਵਿਸ਼ਵ ਪੱਧਰ 'ਤੇ ਔਸਤ ਸਾਲਾਨਾ ਖਪਤ 91.9 ਲੀਟਰ ਪ੍ਰਤੀ ਵਿਅਕਤੀ ਪਹੁੰਚ ਗਈ ਹੈ, ਜੋ ਕਿ ਸਾਲ ਪਿਛਲੇ 5 ਸਾਲਾਂ ਵਿੱਚ ਪ੍ਰਤੀ ਵਿਅਕਤੀ ਖਪਤ 84.1 ਲੀਟਰ ਸੀ।

ਜਦਕਿ ਹਾਵਰਡ ਖੋਜਕਾਰਾਂ ਨੇ ਦਰਸਾਇਆ ਹੈ ਕਿ ਸੋਫਟ ਡ੍ਰਿਕਜ਼ ਘੱਟ ਜੋਖ਼ਮ ਭਰਿਆ ਹੈ, ਉਹ ਇਸ ਦੀ ਘੱਟ ਮਾਤਰਾ ਦੀ ਹਮਾਇਤ ਕਰਦੇ ਹਨ। ਇਸ ਤਰ੍ਹਾਂ ਇਸ ਦੀ ਸਾਲਾਨਾ ਪ੍ਰਤੀ ਵਿਅਕਤੀ ਖਪਤ 3.1 ਲੀਟਰ ਹੈ।

ਪਰ ਕਿਸ ਦੇਸ ਵਿੱਚ ਇਸ ਦਾ ਜੋਖ਼ਮ ਸਭ ਤੋਂ ਵੱਧ ਹੈ?

ਉਸ ਟੇਬਲ ਮੁਤਾਬਕ ਸੋਫਟ ਡ੍ਰਿਕਜ਼ ਦੀ ਔਸਤ ਖਪਤ ਚੀਨ ਵਧੇਰੇ ਹੈ।

ਸੋਫ਼ ਡ੍ਰਿੰਕਜ਼ ਦਾ ਵਰਗੀਕਰਨ ਵੀ ਵਿਆਪਕ ਹੈ ਅਤੇ ਇਸ ਵਿੱਚ ਬੰਦ ਬੋਤਲ ਵਾਲਾ ਪਾਣੀ ਵੀ ਸ਼ਾਮਿਲ ਹੈ। ਪਰ ਜੋ ਅੰਕੜੇ ਗਲੋਬਲ ਡਾਟਾ ਕੰਪਨੀ ਮੁਤਾਬਕ ਦਰਸਾਉਂਦੇ ਹਨ ਕਿ ਸਾਲ 2017 ਵਿੱਚ ਚੀਨ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਬੋਤਲ ਦੀ ਖਪਤ 30.8 ਲੀਟਰ ਸਾਲਾਨਾ ਤੱਕ ਪਹੁੰਚ ਗਈ ਸੀ, ਜਦਕਿ ਆਮ ਤੌਰ 'ਤੇ ਸੋਫਟ ਡ੍ਰਿੰਕਜ਼ ਲਈ 410 ਲੀਟਰ ਹੈ।

ਇਹ ਵੀ ਪੜ੍ਹੋ-

ਕੈਲਰੀ ਦੀ ਮਾਤਰਾ

ਸਾਲ 2015 ਵਿੱਚ ਛਪੇ ਮੈਡੀਕਲ ਜਰਨਲ ਲਾਨਸੈਟ ਮੁਤਾਬਕ ਅਮਰੀਕੀਆਂ ਨੂੰ ਇੱਕ ਦਿਨ ਵਿੱਚ 157 ਕੈਲਰੀ ਮਿਲ ਰਹੀ ਸੀ, ਜੋ ਕਿ ਮਿੱਟੇ ਵਾਲੇ ਡ੍ਰਿੰਕਜ਼ ਤੋਂ ਹਾਸਿਲ ਹੋ ਰਹੀ ਹੈ।

ਕੰਪਨੀ ਦੀ ਵੈਬਸਾਈਟ ਮੁਤਾਬਕ 330 ਮਿਲੀਲੀਟਰ ਕੋਕਾ-ਕੋਲਾ ਦੀ ਕੈਨ ਵਿੱਚ 35 ਗ੍ਰਾਮ ਮਿੱਠਾ (ਸ਼ੂਗਰ) ਹੁੰਦਾ ਹੈ, ਜੋ ਕਿ 7 ਚਮਚਿਆਂ ਦੇ ਬਰਾਬਰ ਮਾਤਰਾ ਹੈ।

ਵਿਸ਼ਵ ਸਿਹਤ ਸੰਗਠਨ (WHO) ਸੁਝਾਉਂਦਾ ਹੈ ਕਿ ਰੋਜ਼ਾਨਾ ਮਿੱਠੇ ਦੀ ਖਪਤ 50 ਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਪਰ ਲਾਨਸੈਂਟ ਦੀ ਰਿਪੋਰਟ ਮੁਤਾਬਕ ਸਾਹਮਣੇ ਆਉਣ 'ਤੇ ਅਮਰੀਕਾ 'ਚ ਹੀ ਮਾੜਾ ਹਾਲ ਨਹੀਂ ਸੀ।

ਚਿਲੀ ਵਿੱਚ ਪ੍ਰਤੀ ਵਿਅਕਤੀ 188 ਕੈਲਰੀ ਔਸਤੀ ਸੀ, ਹਾਲਾਂਕਿ ਇਹ ਦੇਸ ਵਿੱਚ ਚੀਨੀ 'ਤੇ ਟੈਕਸ ਵਧਣ ਤੋਂ ਪਹਿਲਾਂ ਸੀ ਪਰ ਟੈਕਸ ਵਧਣ ਕਾਰਨ ਦੇਸ ਵਿੱਚ 21 ਫੀਸਦ ਮਿੱਠੇ ਦੀ ਖਪਤ ਘੱਟ ਹੋਈ ਹੈ।

ਦੁਨੀਆਂ ਭਰ ਵਿੱਚ ਬਰਤਾਨੀਆਂ ਸਣੇ ਕਰੀਬ 30 ਦੇਸ ਹਨ ਜਿਨ੍ਹਾਂ ਵਿੱਚ ਸੋਫਟ ਡ੍ਰਿੰਕਜ਼ 'ਤੇ ਕੁਝ ਟੈਕਸ ਹਨ।

ਹਾਵਰਡ ਦੇ ਪ੍ਰੋਫੈਸਰ ਵਾਲਟਰ ਵਿਲੈਟ ਨੇ ਕਿਹਾ ਹੈ, "ਇਹ ਸਿੱਟੇ ਬੱਚਿਆਂ ਅਤੇ ਬਾਲ਼ਗਾਂ ਵਿੱਚ ਮਿੱਠੇ ਵਾਲੀਆਂ ਡ੍ਰਿੰਕਜ਼ ਦੇ ਰੁਝਾਨ ਨੂੰ ਘੱਟ ਕਰਨ ਅਤੇ ਸੋਡਾ ਟੈਕਸ ਨੂੰ ਲਾਗੂ ਕਰਨ ਲਈ ਨੀਤੀਆਂ ਦਾ ਸਮਰਥ ਕਰਦੇ ਹਨ। ਕਿਉਂਕਿ ਇਨ੍ਹਾਂ ਦੀ ਮੌਜੂਦਾ ਕੀਮਤ ਬਹੁਤ ਜ਼ਿਆਦਾ ਨਹੀਂ ਹੈ।"

ਸਿਹਤ ਅਧਿਕਾਰੀਆਂ ਦੀ ਮੁੱਖ ਚਿੰਤਾ ਇਹ ਵੀ ਹੈ ਕਿ ਬੱਚੇ ਅਤੇ ਬਾਲ਼ਗ ਇਹ ਡ੍ਰਿੰਕਜ਼ ਪੀ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਉਮਰ ਵਰਗ (5 ਤੋਂ 19 ਸਾਲ) ਵਿੱਚ ਮੋਟਾਪੇ ਦੀ ਸੰਖਿਆਂ 1975 ਤੋਂ 11 ਮਿਲੀਅਨ ਤੋਂ ਵਧ ਕੇ 124 ਮਿਲੀਅਨ ਹੋ ਗਈ ਹੈ।

ਪਰ ਜਿਵੇਂ ਹਾਲ ਦੀ ਖੋਜ ਤੋਂ ਸੰਕੇਤ ਮਿਲਦਾ ਹੈ, ਇਸ ਨਾਲ ਮਿੱਠੇ ਵਾਲੇ ਡ੍ਰਿੰਕਜ਼ ਪੀਣ ਕਾਰਨ ਖ਼ਤਰਾ ਹੋਰ ਵੀ ਵਧ ਸਕਦਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)