ਪਾਕਿਸਤਾਨ : ਮਸੂਦ ਅਜ਼ਹਰ ਦਾ ਭਰਾ ਰਊਫ਼ ਤੇ ਮੁੰਡਾ ਹਮਜ਼ਾ ਹਿਰਾਸਤ 'ਚ ਲਏ, ਜਾਣੋ ਕੌਣ ਹੈ ਮੁਹੰਮਦ ਰਊਫ਼

    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ

ਪਾਕਿਸਤਾਨ ਨੇ ਜੈਸ਼-ਏ ਮੁਹੰਮਦ ਦੇ ਮੁਖੀ ਮੌਲਾਨ ਮਸੂਦ ਅਜ਼ਹਰ ਦੇ ਭਰਾ ਸਮੇਤ ਪਾਬੰਦੀ ਸ਼ੁਦਾ ਸੰਗਠਨਾਂ ਨਾਲ ਜੁੜੇ 44 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਫੜੇ ਗਏ ਲੋਕਾਂ ਵਿੱਚ ਮਸੂਦ ਅਜ਼ਹਰ ਦੇ ਭਰਾ ਅਤੇ ਪੁੱਤਰ ਹਮਜ਼ਾ ਅਜ਼ਹਰ ਸ਼ਾਮਲ ਹਨ।

ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਸਿਕੰਦਰ ਕਾਰਮੇਨੀ ਨੇ ਟਵੀਟ ਰਾਹੀਂ ਇਹ ਖ਼ਬਰ ਦਿੱਤੀ ਹੈ।

ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨਾਲ ਸੰਬਧਤ ਮੰਤਰਾਲੇ ਦੇ ਸਕੱਤਰ ਅਜ਼ਮ ਸੁਲੇਮਾਨ ਨੇ ਮਸੂਦ ਦੇ ਭਰਾ ਅਤੇ ਪੁੱਤਰ ਸਣੇ 44 ਵਿਅਕਤੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ।

ਇਸ ਬਾਬਤ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਅੰਦਰੂਨੀ ਮਾਮਲਿਆਂ ਬਾਰੇ 4 ਮਾਰਚ ਨੂੰ ਇੱਕ ਉੱਚ ਪੱਧਰੀ ਹੰਗਾਮੀ ਬੈਠਕ ਕੀਤੀ ਗਈ।

ਇਹ ਵੀ ਪੜ੍ਹੋ:

ਜਿਸ ਵਿਚ ਸਾਰੇ ਸੂਬਿਆਂ ਨੇ ਨੁੰਮਾਇਦੇ ਹਾਜ਼ਰ ਸਨ। ਇਸ ਬੈਠਕ ਵਿਚ ਪਾਬੰਦੀਸ਼ੁਦਾ ਸੰਗਠਨਾਂ ਦੇ ਖਿਲਾਫ਼ ਲਟਕੇ ਪਏ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਉਣ ਦਾ ਫ਼ੈਸਲਾ ਕੀਤਾ ਗਿਆ।

ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚ ਮੁਫ਼ਤੀ ਅਬਦੁਲ ਰਾਊਫ਼ ਤੇ ਹਾਮਿਜ ਅਜ਼ਹਰ ਦਾ ਨਾਂ ਸ਼ਾਮਲ ਹੈ।

ਕੌਣ ਹੈ ਮੁਹੰਮਦ ਰਊਫ਼

  • ਅਬਦੁੱਲ ਰਊਫ਼ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਕਮਾਂਡਰ ਹੈ। ਜੋ 2007 ਤੋਂ ਇਸ ਸੰਗਠਨ ਦੀ ਅਗਵਾਈ ਕਰ ਰਿਹਾ ਹੈ। ਰਊਫ਼ ਜੈਸ਼ ਸਰਗਨਾ ਮਸੂਦ ਅਜ਼ਹਰ ਦਾ ਛੋਟਾ ਭਰਾ ਹੈ। ਜਦੋਂ ਮਸੂਦ ਅਜ਼ਹਰ ਨੂੰ ਅੰਡਰ ਗਰਾਉਂਡ ਹੋਣਾ ਪਿਆ ਤਾਂ 21 ਅਪ੍ਰੈਲ 2007 ਨੂੰ ਜੈਸ਼ ਦੀ ਕਮਾਂਡ ਰਊਫ਼ ਨੇ ਸੰਭਾਲ ਲਈ।
  • ਦਸੰਬਰ 1999 ਵਿਚ ਭਾਰਤੀ ਹਿਰਾਸਤ ਤੋਂ ਮਸੂਦ ਅਜ਼ਹਰ ਨੂੰ ਛੁਡਾਉਣ ਲਈ ਜੈਸ਼-ਏ-ਮੁਹੰਮਦ ਨੇ ਜੋ ਭਾਰਤੀ ਜਹਾਜ਼ ਅਗਵਾ ਕੀਤਾ ਸੀ, ਉਸ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਲਿਜਾਉਣ ਵਾਲਿਆਂ ਵਿਚ ਅਬਦੁਲ ਰਊਫ਼ ਵੀ ਸ਼ਾਮਲ ਸੀ।
  • ਭਾਰਤ ਵਿਚ ਕਈ ਅੱਤਵਾਦੀ ਤੇ ਹਿੰਸਕ ਵਾਰਦਾਤਾਂ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਰਾਊਫ਼ ਦਾ ਨਾ ਲਿਆ ਅਤੇ ਉਹ ਭਾਰਤ ਵਿਚ ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਵਿੱਚੋਂ ਇੱਕ ਹੈ।
  • ਬੀਬੀਸੀ ਦੀ ਰਿਪੋਰਟ ਮੁਤਾਬਕ 2009 ਵਿਚ ਅਗਵਾਕਾਰਾਂ ਦੀ ਚੁੰਗਲ ਵਿੱਚੋਂ 42 ਨਾਗਰਿਕਾਂ ਨੂੰ ਛੁਡਾਉਣ ਲਈ ਜਿੰਨ੍ਹਾਂ ਆਗੂਆਂ ਨੂੰ ਇਸਲਾਮਾਬਾਦ ਬੁਲਾਇਆ ਗਿਆ, ਰਊਫ਼ ਉਨ੍ਹਾਂ ਵਿਚੋਂ ਵੀ ਇੱਕ ਸੀ।
  • ਰਿਪੋਰਟਾਂ ਮੁਤਾਬਕ 14 ਫਰਵਰੀ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਜਿਹੜਾ ਡੋਜ਼ੀਅਰ ਪਾਕਿਸਤਾਨ ਨੂੰ ਸੌਂਪਿਆ ਹੈ, ਵਿਚ ਰਊਫ਼ ਨਾ ਪ੍ਰਮੁੱਖ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)