ਦੁਨੀਆਂ ਦੀਆਂ 13 ਤਸਵੀਰਾਂ, ਜੋ ਇਸ ਹਫ਼ਤੇ ਚਰਚਾ ਦਾ ਵਿਸ਼ਾ ਬਣੀਆਂ

ਚਿਲੀ ਦੀ ਰਾਜਧਾਨੀ ਦੇ ਸੈਨਟਿਐਗੋ ਦੇ ਬਾਹਰਵਾਰ ਇੱਕ ਪੈਰਾ ਗਲਾਈਡਰ ਆਪਣੇ ਬਾਜ਼ ਨਾਲ ਉਡਦਾ ਹੋਇਆ ।

10 ਮਹੀਨੇ ਦੀ ਉਮਰ ਦੇ ਬਾਜ਼ ਨੇ ਆਪਣੇ ਮਾਲਕ ਦੇ ਨਾਲ-ਨਾਲ ਉੱਡਣਾ ਸਿੱਖਿਆ।

ਪੈਰਿਸ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਡਿਜ਼ਾਈਨਰ ਰਿੱਕ ਔਵੇਨਸ ਵੱਲੋਂ ਤਿਆਰ ਕੀਤੇ ਗਏ ਚਿਹਰੇ ਮਾਸਕ ਦਾ ਮੁਜ਼ਾਹਰਾ ਕਰਦੀ ਮਾਡਲ

ਅਫਰੀਕੀ ਦੇਸ ਬੁਰਕੀਨਾ ਫਾਸੋ ਦੀ ਰਾਜਧਾਨੀ ਵਿੱਚ ਹਰ ਦੋ ਸਾਲਾਂ ਮਗਰੋਂ ਹੋਣ ਵਾਲੇ ਫਿਲਮ ਸਮਾਰੋਹ ਸ਼ੁਰੂ ਹੋਣ ਮੌਕੋ ਇੱਕ ਘੋੜ ਸਵਾਰ। ਇਹ ਫੈਸਪੈਕੋ, ਫਿਲਮ ਫੈਸਟੀਵਲ 50 ਸਾਲਾਂ ਤੋਂ ਹੋ ਰਿਹਾ ਹੈ।

ਸੈਨੇਗਲ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਜਲਸੇ ਦੌਰਾਨ ਇਹ ਪੇਸ਼ਕਾਰ ਰੈਲੀ ਵਿੱਚ ਆਏ ਲੋਕਾਂ ਦਾ ਮਨੋਰੰਜਨ ਕਰਦਾ ਹੋਇਆ।

ਕੈਲੀਫੋਰਨੀਆ, ਅਮਰੀਕਾ ਵਿੱਚ ਭਾਰੀ ਮੀਂਹ ਪੈਣ ਮਗਰੋਂ ਜੰਗਲੀ ਪੋਪੀ ਦੇ ਫੁੱਲਾਂ 'ਤੇ ਬਹਾਰ ਹੈ। ਲਾਸ ਏਂਜਲਸ ਦੇ ਪੂਰਬ ਦੇ ਪਹਾੜ ਇਨ੍ਹਾਂ ਜੰਗਲੀ ਫੁੱਲਾਂ ਦੀ ਚਾਦਰ ਨਾਲ ਢਕੇ ਹੋਏ ਹਨ।

ਬਰਤਾਨੀਆ ਦੀ ਮਹਾਂਰਾਣੀ ਐਲਿਜ਼ਾਬੇਥ ਦਾ ਕਾਗਜ਼ ਦੀ ਲੁਗਦੀ ਤੋਂ ਬਣਿਆ ਮਾਡਲ। ਮਹਾਂਰਾਣੀ ਦਾ ਇਹ ਮਾਡਲ ਜਰਮਨੀ ਦੇ ਸ਼ਹਿਰ ਮਨੀਜ਼ ਵਿੱਚ ਹੋਣ ਵਾਲੀ ਰੋਜ਼ ਮੰਡੇ ਪਰੇਡ ਦੀ ਇੱਕ ਝਾਕੀ ਹੈ। ਮਹਾਂਰਾਣੀ ਬਰਤਾਨੀਆਂ ਤੋਂ ਯੂਰਪ ਵੱਲ ਭੱਜ ਰਹੇ ਹਨ ਤੇ ਨਾਲ ਉਨ੍ਹਾਂ ਦੇ ਦੋ ਕੁੱਤੇ ਹਨ।

ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਇੱਕ ਮਜ਼ਦੂਰ ਇੱਕ ਸੁਰੰਗ ਪੱਟਣ ਵਾਲੀ ਬੋਰਿੰਗ ਮਸ਼ੀਨ ਵਿੱਚੋਂ ਨਿਕਲਦਾ ਹੋਇਆ। ਇਹ ਸੁਰੰਗ ਗਾਂਧੀਨਗਰ ਮੈਟਰੋ ਰੇਲ ਪ੍ਰੋਜੈਕਟ ਲਈ ਬਣਾਈ ਜਾ ਰਹੀ ਹੈ।

ਫਿਲਮ ਬੋਹੇਮੀਅਨ ਰੇਪਸੋਡੀ ਲਈ ਬਿਹਤਰੀਨ ਅਦਾਕਾਰ ਦਾ ਇਨਮ ਜਿੱਤਣ ਵਾਲੇ ਅਦਾਕਾਰ ਰਾਮੀ ਮੈਲੇਕ।

ਔਰਤਾਂ ਤੇ ਬੱਚੇ, ਸੀਰੀਆ ਦੇ ਨਾਰਦਨ ਡੀਅਰ ਐਜ਼ੁਰ ਸੂਬੇ ਵਿੱਚ ਇਸਲਾਮਿਕ ਸਟੇਟ ਦੇ ਆਖ਼ਰੀ ਅੱਡੇ ਬਘੂਜ਼ ਨੂੰ ਛੱਡਣ ਤੋਂ ਬਾਅਦ ਕੁਰਦਾਂ ਦੀ ਅਗਵਾਈ ਵਾਲੀਆਂ ਸੀਰੀਆਈ ਗਣਰਾਜ ਦੀਆਂ ਫੌਜਾਂ ਦੀ ਉਡੀਕ ਕਰਦੇ ਹੋਏ।

ਚੀਨ ਦੇ ਫੁਜਾਨ ਸੂਬੇ ਵਿੱਚ ਸੁੱਖ ਸ਼ਾਂਤੀ ਦੀ ਅਰਦਾਸ ਕਰਨ ਲਈ ਅੱਗ ਵਿੱਚੋਂ ਗੁਜ਼ਰਦੇ ਵਿਅਕਤੀ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਆਗੂ ਕਿੰਮ ਯੋਂਗ ਉਨ ਦੀ ਵਿਅਤਨਾਮ ਵਿੱਚ ਮੁਲਾਕਾਤ ਦੀ ਤਸਵੀਰ। ਦੋਵਾਂ ਆਗੂਆਂ ਦੀ ਇਹ ਦੂਸਰੀ ਮੁਲਾਕਾਤ ਸੀ ਪਰ ਸਫ਼ਲ ਨਹੀਂ ਹੋ ਸਕੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)