ਫੇਸਬੁੱਕ ਇੰਸਟਾਗ੍ਰਾਮ, ਵਟਸਐਪ ਤੇ ਮੈਸੇਂਜਰ ਨੂੰ ਆਪਸ 'ਚ ਜੋੜਨ ਦੀ ਤਿਆਰੀ ਵਿੱਚ

ਫੇਸਬੁੱਕ ਇੰਸਟਾਗ੍ਰਾਮ, ਵਟਸਐਪ ਅਤੇ ਮੈਸੇਂਜਰ 'ਤੇ ਆਪਣੀ ਮੈਸੇਜ ਸੇਵਾ ਨੂੰ ਇਕੱਠੇ ਲਿਆਉਣ ਬਾਰੇ ਸੋਚ ਰਿਹਾ ਹੈ।

ਇਹ ਤਿੰਨੋਂ ਸੋਸ਼ਲ ਮੀਡੀਆ ਪਲੈਟਫਾਰਮ ਵੱਖ- ਵੱਖ ਮੋਬਾਈਲ ਐਪਸ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ ਪਰ ਇਹ ਤਿੰਨ ਅਜਿਹੇ ਢੰਗ ਨਾਲ ਜੁੜੇ ਹੋਣਗੇ ਕਿ ਇੱਕ ਪਲੈਟਫਾਰਮ ਤੋਂ ਦੂਜੇ ਤੱਕ ਆਸਾਨੀ ਨਾਲ ਮੈਸੇਜ ਭੇਜੇ ਜਾ ਸਕਣ।

ਫੇਸਬੁੱਕ ਨੇ ਬੀਬੀਸੀ ਨੂੰ ਕਿਹਾ ਹੈ ਕਿ ਇਹ "ਲੰਮੀ ਪ੍ਰਕਿਰਿਆ" ਦੀ ਸ਼ੁਰੂਆਤ ਹੈ। ਫੇਸਬੁੱਕ ਦੀ ਇਸ ਯੋਜਨਾ ਬਾਰੇ ਸਭ ਤੋਂ ਪਹਿਲਾਂ ਨਿਊ ਯਾਰਕ ਟਾਈਮਜ਼ ਨੇ ਖਬਰ ਦਿੱਤੀ ਸੀ।

ਨਿਊਯਾਰਕ ਟਾਈਮਜ਼ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਇਕੱਠੇ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਜਾਂ 2020 ਦੀ ਸ਼ੁਰੂਆਤ ਤੱਕ ਇਹ ਪੂਰਾ ਹੋ ਜਾਵੇਗਾ।

ਇਹ ਵੀ ਪੜ੍ਹੋ:

ਇਹ ਕਿਹਾ ਜਾ ਰਿਹਾ ਹੈ ਕਿ ਮਾਰਕ ਜ਼ਕਰਬਰਗ ਇਨ੍ਹਾਂ ਤਿੰਨਾਂ ਨੂੰ ਇਕੱਠੇ ਲਿਆਉਣਾ ਚਾਹੁੰਦੇ ਹਨ ਤਾਂਕਿ ਲੋਕਾਂ ਲਈ ਸਹੂਲਤ ਵਧੇ ਅਤੇ ਲੋਕ ਇਹਨਾਂ ਪਲੇਟਫਾਰਮਾਂ 'ਤੇ ਵਧੇਰੇ ਸਮਾਂ ਲਗਾ ਸਕਣ।

ਜੇ ਇਹ ਯੋਜਨਾ ਸਫਲ ਹੋਈ ਤਾਂ ਫੇਸਬੁੱਕ 'ਤੇ ਮੌਜੂਦ ਕੋਈ ਵੀ ਸ਼ਖਸ ਕਿਸੇ ਦੂਜੇ ਦੇ ਵਟਸਐਪ 'ਤੇ ਮੈਸੇਜ ਭੇਜ ਸਕੇਗਾ।

ਯੋਜਨਾ ਕੀ ਹੈ ਅਤੇ ਕਿੰਨੀ ਮਹੱਤਵਪੂਰਨ ਹੈ

ਟੈੱਕ ਵੈੱਬਸਾਈਟ ਦਿ ਵਰਜ ਦੀ ਮੈਕੇਨਾ ਕੈਲੀ ਅਨੁਸਾਰ ਵੱਖ-ਵੱਖ ਪਲੇਟਫਾਰਮ 'ਤੇ ਮੌਜੂਦ ਆਪਣੇ ਸਾਰੇ ਯੂਜ਼ਰਜ਼ ਨੂੰ ਇਕਠਿਆਂ ਲਿਆਉਣ ਨਾਲ ਕੰਪਨੀ ਦੇ ਕੁੱਲ ਯੂਜ਼ਰਜ਼ ਦੀ ਗਿਣਤੀ ਤਾਂ ਵਧੇਗੀ ਹੀ ਨਾਲ ਹੀ ਗੂਗਲ ਅਤੇ ਐੱਪਲ ਦੀ ਮੈਸੇਜ ਸੇਵਾ ਨਾਲ ਮੁਕਾਬਲਾ ਕਰਨ ਦੀ ਉਸ ਦੀ ਤਿਆਰੀ ਵੀ ਬਿਹਤਰ ਹੋ ਸਕਦੀ ਹੈ।

ਇੱਕ ਬਿਆਨ ਵਿੱਚ ਫੇਸਬੁੱਕ ਨੇ ਕਿਹਾ ਹੈ, "ਅਸੀਂ ਮੈਸੇਜ ਸਰਵਿਸ ਵਿੱਚ ਯੂਜਰਜ਼ ਨੂੰ ਬਿਹਤਰ ਅਨੁਭਵ ਦੇਣਾ ਚਾਹੁੰਦੇ ਹਾਂ ਤਾਂ ਕਿ ਲੋਕ ਛੇਤੀ ਅਤੇ ਸਰਲਤਾ ਨਾਲ ਅਤੇ ਇੱਕ-ਦੂਜੇ ਨਾਲ ਸੰਪਰਕ ਕਰਨ ਦੇ ਨਾਲ-ਨਾਲ ਆਪਣੀ ਨਿਜਤਾ ਬਣਾਈ ਰੱਖਣ।"

ਕੰਪਨੀ ਦਾ ਕਹਿਣਾ ਹੈ, "ਅਸੀਂ ਆਪਣੀਆਂ ਮੈਸੇਜ ਸੇਵਾਵਾਂ ਵਿੱਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਵੀ ਲਿਆ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਵੱਖ-ਵੱਖ ਪਲੈਟ ਪਲੈਟਫਾਰਮ ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸੰਪਰਕ ਵਿੱਚ ਰਹਿ ਸਕਣ।"

ਕੰਪਨੀ ਦਾ ਕਹਿਣਾ ਹੈ ਕਿ ਇਹ ਕਿਵੇਂ ਕੰਮ ਕਰੇਗਾ ਇਸ ਬਾਰੇ "ਚਰਚਾ ਅਤੇ ਵਿਚਾਰ" ਦਾ ਦੌਰ ਹਾਲੇ ਜਾਰੀ ਹੈ।

ਇਨ੍ਹਾਂ ਤਿੰਨੋਂ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਆਪਸ ਵਿੱਚ ਜੋੜਨਾ ਫੈਸੇਬੁੱਕ ਲਈ ਆਪਣੇ ਆਪ ਵਿੱਚ ਵੱਡਾ ਬਦਲਾਅ ਹੈ ਕਿਉਂਕਿ ਹੁਣ ਤੱਕ ਕੰਪਨੀ ਨੇ ਇੰਸਟਾਗ੍ਰਾਮ ਅਤੇ ਵਟਸਐਪ ਨੂੰ ਆਪਣੇ-ਆਪਣੇ ਯੂਜ਼ਰਸ ਲਈ ਆਜ਼ਾਦ ਤੌਰ 'ਤੇ ਕੰਮ ਕਰਨ ਦਿੱਤਾ ਹੈ।

ਇਹ ਵੀ ਪੜ੍ਹੋ:

ਨਿਊ ਯਾਰਕ ਟਾਈਮਜ਼ ਅਨੁਸਾਰ ਮਾਰਕ ਜ਼ਕਰਬਰਗ ਦੇ ਇਸ ਫੈਸਲ ਤੋਂ ਕੰਪਨੀ ਅੰਦਰ "ਤਣਾਅ ਦੀ ਸਥਿਤੀ" ਬਣ ਗਈ ਹੈ। ਬੀਤੇ ਵਰ੍ਹੇ ਇੰਸਟਾਗ੍ਰਾਮ ਅਤੇ ਵਟਸਐਪ ਦੇ ਸੰਸਥਾਪਕਾਂ ਦੇ ਕੰਪਨੀ ਛੱਡਣ ਪਿੱਛੇ ਇਹੀ ਕਾਰਨ ਸੀ।

ਇਹ ਯੋਜਨਾ ਉਸ ਵੇਲੇ ਆਈ ਹੈ ਜਦੋਂ ਫੇਸਬੁੱਕ ਦੀ ਆਪਣੇ ਯੂਜ਼ਰਸ ਦਾ ਡਾਟਾ ਇਸਤੇਮਾਲ ਕਰਨ ਅਤੇ ਉਸ ਦੀ ਸੁਰੱਖਿਆ ਕਰਨ ਸਬੰਧੀ ਅਲੋਚਨਾ ਹੋਈ ਹੈ ਅਤੇ ਇਸ ਸਬੰਧੀ ਜਾਂਚ ਵੀ ਚੱਲ ਰਹੀ ਹੈ।

ਪਰ ਮੋਟੇ ਤੌਰ 'ਤੇ ਦੇਖੀਏ ਤਾਂ ਯੂਜਰਜ਼ ਦੇ ਡਾਟਾ ਨੂੰ ਆਪਸ ਵਿੱਚ ਜੋੜਨ ਦੀ ਯੋਜਨਾ ਬਾਰੇ ਰੈਗੂਲੇਟਰ ਇੱਕ ਵਾਰੀ ਫਿਰ ਤੋਂ ਸਵਾਲ ਚੁੱਕ ਸਕਦੇ ਹਨ ਕਿ ਕੰਪਨੀ ਆਪਣੇ ਯੂਜ਼ਰਸ ਦੀ ਨਿੱਜਤਾ ਕਿਸ ਤਰ੍ਹਾਂ ਬਣਾ ਕੇ ਰੱਖ ਸਕਦੀ ਹੈ।

ਬਰਤਾਨੀਆ ਦੇ ਸੂਚਨਾ ਕਮਿਸ਼ਨਰ ਇਸਦੀ ਜਾਂਚ ਕਰ ਰਹੇ ਹਨ ਕਿ ਵਟਸਐਪ ਅਤੇ ਫੈਸਬੁੱਕ ਆਪਣੇ ਯੂਜ਼ਰਸ ਦਾ ਕਿੰਨਾ ਡਾਟਾ ਆਪਸ ਵਿੱਚ ਸਾਂਝਾ ਕਰਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)