ਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦ

ਤੁਹਾਡੇ ਸਾਹ ਨਾਲ ਜੁੜੀ ਜਾਣਕਾਰੀ ਤੁਹਾਡਾ ਖਾਣਾ ਤੈਅ ਕਰੇਗੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੇ ਸਾਹ ਨਾਲ ਜੁੜੀ ਜਾਣਕਾਰੀ ਤੁਹਾਡਾ ਖਾਣਾ ਤੈਅ ਕਰੇਗੀ

ਹੁਣ ਇੱਕ ਖ਼ਾਸ ਉਪਕਰਨ ਕੁਝ ਪਲਾਂ ਵਿੱਚ ਦੱਸ ਦੇਵੇਗਾ ਕਿ ਤੁਹਾਡੇ ਸਰੀਰ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ। ਲਾਸ ਵੇਗਾਸ ਵਿੱਚ ਹੋ ਰਹੇ ਸੀਈਐੱਸ ਦੇ ਟੈਕ ਸ਼ੋਅ ਵਿੱਚ ਦੋ ਅਜਿਹੇ ਉਪਕਰਨ ਪ੍ਰਦਰਸ਼ਿਤ ਕੀਤੇ ਗਏ।

ਲੂਮੈਨ ਅਤੇ ਫੂਡਮਾਰਬਲ ਨਾਂ ਦੇ ਇਹ ਦੋਵੇਂ ਉਪਕਰਨ ਤੁਹਾਡੀ ਜੇਬ ਵਿੱਚ ਰੱਖੇ ਜਾ ਸਕਦੇ ਹਨ।

ਇਹ ਦੋਵੇਂ ਉਪਕਰਨ ਤੁਹਾਡੇ ਸਮਾਰਟ ਫੋਨ ਦੀ ਐਪ ਨਾਲ ਕਨੈਕਟ ਹੋ ਕੇ ਇਹ ਦੱਸਣਗੇ ਕਿ ਤੁਹਾਡੀ ਪਾਚਨ ਕ੍ਰਿਰਿਆ ਕਿਵੇਂ ਕੰਮ ਕਰ ਰਹੀ ਹੈ ਅਤੇ ਕਿਵੇਂ ਤੁਹਾਡੇ ਸਰੀਰ ਵਿੱਚ ਕੈਲੋਰੀਜ਼ ਦੀ ਖਪਤ ਹੋ ਰਹੀ ਹੈ।

ਪਰ ਇੱਕ ਮਾਹਿਰ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਉਪਕਰਨਾਂ ਨੂੰ ਵਿਗਿਆਨੀਆਂ ਦੀ ਪ੍ਰਮਾਣਿਕਤਾ ਮਿਲਣੀ ਬਾਕੀ ਹੈ।

ਲੂਮੈਨ ਨੂੰ ਇੱਕ ਇਨਹੇਲਰ ਵਰਗਾ ਬਣਾਇਆ ਗਿਆ ਹੈ। ਇਹ ਸਾਹ ਵਿੱਚ ਮੌਜੂਦ ਕਾਰਬਨ ਡਾਇਔਕਸਾਈਡ ਦੇ ਪੱਧਰ ਨੂੰ ਨਾਪਦਾ ਹੈ।

ਕੰਪਨੀ ਅਨੁਸਾਰ ਇਨ੍ਹਾਂ ਉਪਕਰਨਾਂ ਨਾਲ ਸਰੀਰ ਦੇ ਮੈਟਾਬੋਲਿਜ਼ਮ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ।

ਤੁਹਾਨੂੰ ਦੱਸੇਗਾ ਕੀ ਖਾਣਾ, ਕੀ ਨਹੀਂ?

ਕੰਪਨੀ ਦੇ ਸੰਸਥਾਪਕ ਡਰੋਰ ਸੇਡਾਰ ਨੇ ਦੱਸਿਆ, ''ਤੁਹਾਨੂੰ ਇਹ ਪਤਾ ਕਰਨ ਦੀ ਲੋੜ ਨਹੀਂ ਪਵੇਗੀ ਕਿ ਬੀਤੀ ਰਾਤ ਦੇ ਖਾਣੇ ਵਿੱਚ ਕਿੰਨੀ ਸ਼ੁਗਰ ਸੀ ਜਾਂ ਸਵੇਰ ਨੂੰ ਲਾਈ ਗਈ ਤੁਹਾਡੀ ਦੌੜ ਵਿੱਚ ਕਿੰਨੀਆਂ ਕੋਲੋਰੀਜ਼ ਖਰਚ ਹੋਈਆਂ।''

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਐਪ ਇਹ ਦੱਸੇਗੀ ਕਿ ਉਪਕਰਨ ਨੂੰ ਇਸਤੇਮਾਲ ਕਰਨ ਵਾਲਾ ਸ਼ਖਸ ਕਾਰਬੋਹਾਈਡ੍ਰੇਟਸ ਖਰਚ ਰਿਹਾ ਹੈ ਜਾਂ ਫੈਟ।

ਫਿਰ ਉਹ ਅਜਿਹੇ ਖਾਣੇ ਬਾਰੇ ਸਲਾਹ ਦੇਵੇਗੀ ਜੋ ਫੈਟ ਨੂੰ ਘਟਾ ਸਕੇ। ਕੁਝ ਵਕਤ ਦੇ ਡੇਟਾ ਦੇ ਆਧਾਰ 'ਤੇ ਐਪ ਇਹ ਦੱਸ ਦੇਵੇਗੀ ਕਿ ਆਖਿਰ ਯੂਜ਼ਰ ਲਈ ਸਹੀ ਡਾਈਟ ਕਿਹੜੀ ਹੈ।

ਫੂਡਮਾਰਬਲ ਅਨੁਸਾਰ ਤੁਹਾਡੀ ਪਾਚਨ ਕਿਰਿਆ ਬਾਰੇ ਤੁਹਾਡੇ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਨਾਲ ਅਹਿਮ ਜਾਣਕਾਰੀ ਮਿਲ ਸਕਦੀ ਹੈ

ਤਸਵੀਰ ਸਰੋਤ, FOODMARBLE / ALAN ROWLETTE

ਤਸਵੀਰ ਕੈਪਸ਼ਨ, ਫੂਡਮਾਰਬਲ ਅਨੁਸਾਰ ਤੁਹਾਡੀ ਪਾਚਨ ਕਿਰਿਆ ਬਾਰੇ ਤੁਹਾਡੇ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਨਾਲ ਅਹਿਮ ਜਾਣਕਾਰੀ ਮਿਲ ਸਕਦੀ ਹੈ

ਸਿਡਾਰ ਨੇ ਦੱਸਿਆ ਕਿ ਅਮਰੀਕਾ ਵਿੱਚ ਲੂਮੈਨ ਦੇ ਇਸ ਉਪਕਰਨ ਦਾ ਸੈਂਕੜੇ ਲੋਕਾਂ 'ਤੇ ਟੈਸਟ ਕੀਤਾ ਗਿਆ ਹੈ। ਭਾਵੇਂ ਇਸ ਉਪਕਰਨ ਦੇ ਅਸਰ ਬਾਰੇ ਕੀਤੀ ਸਟੱਡੀ ਦੀ ਅਜੇ ਪੜਤਾਲ ਨਹੀਂ ਕੀਤੀ ਗਈ ਹੈ।

ਅਗਲੀਆਂ ਗਰਮੀਆਂ ਤੱਕ ਇਹ ਉਪਕਰਨ ਕਰੀਬ 21 ਹਜ਼ਾਰ ਰੁਪਏ ਦੀ ਕੀਮਤ 'ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਐਪ ਦੀ ਵੀ ਇੱਕ ਸਬਸਕ੍ਰਿਪਸ਼ਨ ਫੀਸ ਹੋਵੇਗੀ ਪਰ ਪਹਿਲੇ ਸਾਲ ਐਪ ਫ੍ਰੀ ਹੋਵੇਗੀ।

ਇਸ ਦੇ ਉਲਟ ਫੂਡਮਾਰਬਲ ਸਰੀਰ ਵਿੱਚ ਮੌਜੂਦ ਹਾਈਡਰੋਜ਼ਨ ਦੇ ਪੱਧਰ ਨੂੰ ਨਾਪਦਾ ਹੈ। ਇਸ ਨੂੰ ਦਸੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਕੰਪਨੀ 10 ਲੱਖ ਉਪਕਰਨ ਵੇਚ ਚੁੱਕੀ ਹੈ।

ਇਹ ਵੀ ਪੜ੍ਹੋ:

ਕੰਪਨੀ ਦੀ ਸੰਸਥਾਪਕ ਲੀਜ਼ਾ ਰਟਲਐਜ ਨੇ ਬੀਬੀਸੀ ਨੂੰ ਦੱਸਿਆ ਕਿ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਦਾ ਪੱਧਰ ਇਸ ਵੱਲ ਇਸ਼ਾਰਾ ਕਰ ਸਕਦਾ ਹੈ ਕਿ ਜੋ ਖਾਣਾ ਤੁਸੀਂ ਹਾਲ ਵਿੱਚ ਹੀ ਖਾਧਾ ਉਸ ਨੂੰ ਪਚਾਉਣ ਵਿੱਚ ਕੀ ਦਿੱਕਤ ਆ ਰਹੀ ਹੈ।

ਉਨ੍ਹਾਂ ਦੱਸਿਆ, ''ਅੰਤੜੀਆਂ ਵਿੱਚ ਫਰਮੈਨਟੇਸ਼ਨ ਦੌਰਾਨ ਹਾਈਡਰੋਜ਼ਨ ਪੈਦਾ ਹੁੰਦੀ ਹੈ ਜੋ ਸਾਹ ਜ਼ਰੀਏ ਬਾਹਰ ਨਿਕਲਦੀ ਹੈ।''

ਇਹ ਉਪਕਰਨ ਉਨ੍ਹਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਦਾ ਢਿੱਡ ਆਫਰ ਜਾਂਦਾ ਹੈ ਜਾਂ ਜਿਨ੍ਹਾਂ ਦੇ ਢਿੱਡ ਵਿੱਚ ਪੀੜ ਹੁੰਦੀ ਹੈ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ।

ਵਿਗਿਆਨਿਕ ਪ੍ਰਕਿਰਿਆ ਦਾ ਹਿੱਸਾ ਬਣਨਾ ਹੈ ਟੀਚਾ

ਹਾਈਡਰੋਜ਼ਨ ਪੈਦਾ ਕਰਨ ਵਾਲੇ ਖਾਣੇ ਬਾਰੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਫੂਡਮਾਰਬਲ ਤੁਹਾਡੇ ਖਾਣੇ ਬਾਰੇ ਸਹੀ ਸਲਾਹ ਦੇ ਸਕਦਾ ਹੈ। ਭਾਵੇਂ ਕੁਝ ਡਾਕਟਰ ਅਤੇ ਡਾਇਟੀਸ਼ਨਜ਼ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਦੇ ਨਤੀਜਿਆਂ ਬਾਰੇ ਖਦਸ਼ੇ ਪ੍ਰਗਟ ਕੀਤੇ ਜਾਂਦੇ ਹਨ।

ਕਿੰਗਸ ਕਾਲਜ ਲੰਡਨ ਵਿੱਚ ਡਾਇਟਿਕਸ ਦੀ ਪ੍ਰੋਫੈਸਰ ਕੈਵਿਨ ਵੀਲ੍ਹਨ ਨੇ ਦੱਸਿਆ, "ਡਾਈਟ ਬਾਰੇ ਸਲਾਹ ਦੇਣ ਵਾਲੇ ਇਨ੍ਹਾਂ ਉਪਕਰਨਾਂ ਬਾਰੇ ਸੀਮਿਤ ਵਿਗਿਆਨਿਕ ਰਿਸਰਚ ਹੈ।''

ਇਸ ਦਾ ਕਰਨਾ ਹੈ ਕਿ ਮਨੁੱਖ ਦੇ ਸਾਹ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕ ਹੁੰਦੇ ਹਨ ਅਤੇ ਕਈ ਵਾਰ ਖਾਣਾ ਪਚਾਉਣ ਦਾ ਵਕਤ ਵੀ ਕਾਰਨ ਹੋ ਸਕਦਾ ਹੈ।

ਲੂਮੈਨ ਦੇ ਉਪਕਰਨ ਦੀ ਕੀਮਤ 21 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ
ਤਸਵੀਰ ਕੈਪਸ਼ਨ, ਲੂਮੈਨ ਦੇ ਉਪਕਰਨ ਦੀ ਕੀਮਤ 21 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ

ਉਨ੍ਹਾਂ ਅੱਗੇ ਕਿਹਾ, ''ਅਜਿਹੀਆਂ ਮਸ਼ੀਨਾਂ ਜੋ ਤੁਹਾਡੇ ਸਾਹ ਵਿੱਚ ਮੌਜੂਦ ਗੈਸ ਨੂੰ ਨਾਪਦੀਆਂ ਹਨ, ਉਨ੍ਹਾਂ ਨੂੰ ਕਦੇ ਵੀ ਵਿਗਿਆਨਿਕ ਸਟੱਡੀਜ਼ ਵਿੱਚ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ।''

ਰਟਲਐੱਜ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦਾ ਮਕਸਦ ਹੈ ਕਿ ਫੂਡਮਾਰਬਲ ਨੂੰ ਅਜਿਹਾ ਪਹਿਲਾ ਉਪਕਰਨ ਬਣਾਈਏ ਜੋ ਵਿਗਿਆਨਿਕ ਸਟੱਡੀ ਦੌਰਾਨ ਇਸਤੇਮਾਲ ਕੀਤਾ ਜਾ ਸਕਦਾ ਹੋਵੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)