ਇਨ੍ਹਾਂ 5 ਤਰੀਕਿਆਂ ਨਾਲ ਨਵੇਂ ਸਾਲ 'ਚ ਆਪਣੇ ਸੰਕਲਪ ਕਰੋ ਪੂਰੇ

ਨਵਾਂ ਸਾਲ ਯਾਨਿ ਕਿ 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਨਵੇਂ ਸਾਲ ਮੌਕੇ ਹਰ ਸ਼ਖ਼ਸ ਕੋਈ ਨਾ ਕੋਈ ਸੰਕਲਪ ਜ਼ਰੂਰ ਲੈਂਦਾ ਹੈ ਜੋ ਇੱਕ ਨਵੀਂ 'ਸ਼ੁਰੂਆਤ' ਨੂੰ ਦਰਸਾਉਂਦਾ ਹੈ।

ਨਵੇਂ ਸੰਕਲਪ ਤਹਿਤ ਕੋਈ ਖ਼ੁਦ ਨੂੰ ਸੁਧਾਰਨ ਦਾ ਨਿਸ਼ਚਾ ਲੈਂਦਾ ਹੈ, ਕੋਈ ਸਿਹਤਮੰਦ ਰਹਿਣ ਦਾ ਜਾਂ ਫਿਰ ਪੈਸੇ ਬਚਾਉਣ ਦਾ।

ਜਾਂ ਫਿਰ ਤੁਸੀਂ ਕੋਈ ਨਵੀਂ ਆਦਤ ਪਾਉਣ ਜਾਂ ਕੋਈ ਬੁਰੀ ਆਦਤ ਛੱਡਣ ਦਾ ਸੰਕਲਪ ਲੈਂਦੇ ਹੋ।

ਨਵੇਂ ਸਾਲ 'ਤੇ ਤੁਸੀਂ ਜੋ ਵੀ ਸੰਕਲਪ ਲੈਂਦੇ ਹੋ ਉਹ ਤੁਸੀਂ ਬਿਨਾਂ ਪ੍ਰੇਰਨਾ ਤੋਂ ਪੂਰੇ ਨਹੀਂ ਕਰ ਸਕਦੇ। ਇਹ ਅਸੀਂ ਸਭ ਜਾਣਦੇ ਹਾਂ ਕਿ ਪ੍ਰੇਰਨਾ ਆਸਾਨੀ ਨਾਲ ਨਹੀਂ ਮਿਲਦੀ।

ਸਕਰਾਂਟਨ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ ਸਿਰਫ਼ 8 ਫ਼ੀਸਦ ਲੋਕ ਹੀ ਨਵੇਂ ਸਾਲ 'ਤੇ ਲਿਆ ਆਪਣਾ ਸੰਕਲਪ ਪੂਰਾ ਕਰ ਪਾਉਂਦੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ 5 ਤਰੀਕਿਆਂ ਨਾਲ ਤੁਸੀਂ ਅਸਫਲਤਾ ਤੋਂ ਬਚ ਸਕਦੇ ਹੋ ਅਤੇ ਪੂਰਾ ਸਾਲ ਆਪਣੇ ਸੰਕਲਪ ਨਾਲ ਜੁੜੇ ਰਹਿ ਸਕਦੇ ਹੋ।

1.ਛੋਟੀ ਸ਼ੁਰੂਆਤ

  • ਵਾਸਤਵਿਕ ਟੀਚੇ ਨਿਰਧਾਰਿਤ ਕਰਨ ਨਾਲ ਸਫ਼ਲਤਾ ਦਾ ਇੱਕ ਮੌਕਾ ਹਾਸਲ ਕਰ ਸਕਦੇ ਹੋ।
  • ਸਮੱਸਿਆ ਦਾ ਇੱਕ ਹਿੱਸਾ ਇਹ ਹੈ ਕਿ ਅਸੀਂ ਅਕਸਰ ਬਾਹਰੀ ਟੀਚਿਆਂ ਨੂੰ ਨਿਰਧਾਰਤ ਕਰਦੇ ਹਾਂ। ਸਾਈਕੋਥੈਰੇਪਿਸਟ ਰੇਚਲ ਵੀਨਸਟੀਨ ਕਹਿੰਦੇ ਹਨ ''ਅਕਸਰ ਗ਼ਲਤਫਹਿਮੀ ਰਹਿੰਦੀ ਹੈ ਕਿ ਅਸੀਂ ਨਵੇਂ ਸਾਲ 'ਚ ਪੂਰੀ ਤਰ੍ਹਾਂ ਇੱਕ ਵੱਖਰੇ ਸ਼ਖ਼ਸ ਬਣ ਕੇ ਉਭਰ ਸਕਦੇ ਹਾਂ।''
  • ਇੱਕ ਛੋਟੀ ਸ਼ੁਰੂਆਤ ਨਾਲ ਤੁਸੀਂ ਇੱਕ ਹੋਰ ਔਖੇ ਸੰਕਲਪ ਲਈ ਤਿਆਰ ਹੋ ਸਕਦੇ ਹੋ।
  • ਉਦਹਾਰਣ ਦੇ ਤੌਰ 'ਤੇ 'ਰਨਿੰਗ ਸ਼ੂਜ਼' ਖਰੀਦੋ ਅਤੇ ਮੈਰਾਥਨ ਲਈ ਦੌੜਨ ਦਾ ਸੰਕਲਪ ਲੈਣ ਤੋਂ ਪਹਿਲਾਂ ਥੋੜ੍ਹਾ-ਥੋੜ੍ਹਾ ਦੌੜੋ।
  • ਜੇਕਰ ਤੁਹਾਨੂੰ ਖਾਣਾ ਬਣਾਉਣਾ ਚੰਗਾ ਲਗਦਾ ਹੈ ਤਾਂ ਆਪਣੇ ਵੱਡਿਆਂ ਨਾਲ ਘੱਟੋ-ਘੱਟ ਹਫ਼ਤੇ 'ਚ ਇੱਕ ਵਾਰ ਰਸੋਈ 'ਚ ਉਨ੍ਹਾਂ ਦੀ ਮਦਦ ਕਰਵਾਓ। ਇਸ ਨਾਲ ਤੁਸੀਂ ਚੰਗੇ ਕੁੱਕ ਬਣ ਸਕੋਗੇ।
  • ਵੀਨਸਟੀਨ ਕਹਿੰਦੇ ਹਨ, "ਸਮੇਂ ਦੇ ਨਾਲ ਬਦਲਾਅ ਛੋਟੇ-ਛੋਟੇ ਕਦਮਾਂ ਨਾਲ ਹੁੰਦੇ ਹਨ।"

2. ਦ੍ਰਿੜ ਰਹੋ

ਅਸੀਂ ਆਪਣਾ ਟੀਚਾ ਬਿਨਾਂ ਯੋਜਨਾ ਦੇ ਤੈਅ ਕਰਦੇ ਹਾਂ। ਪਰ ਉਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੀਲ ਲੇਵੀ ਕਹਿੰਦੇ ਹਨ, ''ਮੈਂ ਮੰਗਲਵਾਰ ਦੁਪਹਿਰ ਨੂੰ ਅਤੇ ਸ਼ਨੀਵਾਰ ਸਵੇਰ ਨੂੰ ਜਿੰਮ ਜਾਵਾਂਗਾ ਵਧੇਰੇ ਪ੍ਰਭਾਵਸ਼ਾਲੀ ਹੈ ਬਜਾਏ ਇਹ ਕਹਿਣ ਦੇ ਕਿ ਮੈਂ ਵਧੇਰੇ ਜਿੰਮ ਜਾਵਾਂਗਾ।''

3. ਸਮਰਥਨ ਮਿਲਣਾ

ਨਵੀਆਂ ਚੀਜ਼ਾਂ ਲੱਭਣਾ ਪ੍ਰੇਰਨਾ ਲਈ ਮਹੱਤਵਪੂਰਨ ਸਰੋਤ ਹੋ ਸਕਦਾ ਹੈ। ਇਸਦਾ ਮਤਲਬ ਭਾਵੇਂ ਆਪਣੇ ਦੋਸਤ ਨਾਲ ਉਸਦੀ ਕਲਾਸ 'ਚ ਸ਼ਾਮਲ ਹੋਣਾ ਹੋਵੇ ਜਾਂ ਫਿਰ ਆਪਣੇ ਸੰਕਲਪ ਨੂੰ ਜਨਤਕ ਕਰਨਾ।

ਜਦੋਂ ਅਸੀਂ ਆਪਣੀ ਵਚਨਬੱਧਤਾ ਨੂੰ ਦਿਖਾਉਂਦੇ ਹਾਂ ਤਾਂ ਅਸੀਂ ਉਸਦੀ ਪਾਲਣਾ ਕਰਨ ਲਈ ਵਧੇਰੇ ਸੰਭਾਵਨਾ ਮਹਿਸੂਸ ਕਰਦੇ ਹਾਂ।

ਵਾਰਵਿਕ ਯੂਨੀਵਰਸਿਟੀ ਦੇ ਫਿਲੌਸਫਰ ਡਾ. ਜੋਨ ਮਾਈਕਲ ਦੇ ਅਧਿਐਨ ਮੁਤਾਬਕ ਤੁਹਾਡੇ ਸੰਕਲਪ ਨੂੰ ਅੱਗੇ ਲਿਜਾਉਣ ਅਤੇ ਪੂਰਾ ਕਰਨ 'ਚ ਸੋਸ਼ਲ ਫੈਕਟਰ ਅਹਿਮ ਭੂਮਿਕਾ ਨਿਭਾਉਂਦਾ ਹੈ।

ਆਪਣੇ ਟੀਚੇ ਨੂੰ ਪੂਰਾ ਕਰਨ ਦੀ ਗੱਲ ਹੋਵੇ ਜਾਂ ਫਿਰ ਵਧੇਰੇ ਸਮਰਥਨ ਮਿਲਣ ਦੀ, ਦੂਜਿਆਂ ਦੀ ਦਖ਼ਲਅੰਦਾਜ਼ੀ ਤੁਹਾਡਾ ਟੀਚਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹੈ।

4. ਅਸਫਲਤਾ ਵਿੱਚੋਂ ਉਭਰਨਾ

ਜਦੋਂ ਸਭ ਕੁਝ ਔਖਾ ਲੱਗ ਰਿਹਾ ਹੋਵੇ ਤਾਂ ਇੱਕ ਵਾਰ ਉਸ 'ਤੇ ਮੁੜ ਵਿਚਾਰ ਕਰੋ।

ਕਿਸ ਤਰ੍ਹਾਂ ਦੀਆਂ ਅੜਚਨਾ ਦਾ ਤੁਸੀਂ ਸਾਹਮਣਾ ਕੀਤਾ? ਕਿਹੜੀਆਂ ਰਣਨੀਤੀਆਂ ਸਭ ਤੋਂ ਵੱਧ ਅਸਰਦਾਰ ਰਹੀਆਂ? ਕਿਹੜੀ ਚੀਜ਼ ਸਭ ਤੋਂ ਘੱਟ ਅਸਰਦਾਰ ਰਹੀ?

ਇਹ ਵੀ ਪੜ੍ਹੋ:

ਵਾਸਤਵਿਕਤਾ ਵੱਲ ਵਧੇਰੇ ਧਿਆਨ ਦਿਓ ਅਤੇ ਛੋਟੀ ਸਫਲਤਾ ਦਾ ਵੀ ਜਸ਼ਨ ਮਨਾਓ।

ਜੇਕਰ ਤੁਸੀਂ ਇੱਕੋ ਸੰਕਲਪ ਨਾਲ ਜੁੜੇ ਰਹਿਣਾ ਚਾਹੁੰਦੇ ਹੋ, ਕਿਉਂ ਨਾ ਕਿਸੇ ਵੱਖਰੇ ਢੰਗ ਨਾਲ ਕੋਸ਼ਿਸ਼ ਕੀਤੀ ਜਾਵੇ। ਜੋ ਤੁਹਾਡੀ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾ ਸਕਦਾ ਹੈ।

ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਸਾਧਾਰਨ ਬਦਲਾਅ ਤੁਹਾਡੀ ਸਹੀ ਦਿਸ਼ਾ ਵਿੱਚ ਜਾਣ 'ਚ ਮਦਦ ਕਰ ਸਕਦੇ ਹਨ।

ਜੇਕਰ ਤੁਸੀਂ ਸਿਹਤਮੰਦ ਖਾਣੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਕਾਰਬੋਹਾਈਡ੍ਰੇਟਸ ਦੀ ਮਾਤਰਾ ਘਟਾ ਸਕਦੇ ਹੋ।

5. ਲੰਬੇ ਸਮੇਂ ਦੇ ਟੀਚਿਆਂ ਨਾਲ ਆਪਣੇ ਸੰਕਲਪ ਨੂੰ ਪੂਰਾ ਕਰੋ

ਵਤੀਰੇ ਸਬੰਧੀ ਮਨੋਵਿਗਿਆਨੀ ਡਾ. ਐਨੀ ਸਵਿਨਬੌਰਨ ਮੁਤਾਬਕ ਆਪਣੇ ਸੰਕਲਪ ਨੂੰ ਪੂਰਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਇੱਕ ਲੰਬੇ ਸਮੇਂ ਦੀ ਯੋਜਨਾ ਨੂੰ ਤਿਆਰ ਕਰਨਾ ਹੈ।

ਜੇਕਰ ਤੁਸੀਂ ਖੇਡਾਂ ਵਿੱਚ ਕਦੇ ਆਪਣੀ ਦਿਲਚਸਪੀ ਨਹੀਂ ਦਿਖਾਈ, ਤਾਂ ਇੱਕ ਚੰਗੇ ਅਥਲੀਟ ਬਣਨ ਦੇ ਸੰਕਲਪ ਨਾਲ ਜੁੜੇ ਰਹਿਣਾ ਗ਼ਲਤ ਹੈ।

ਉਹ ਕਹਿੰਦੇ ਹਨ,''ਇੱਛਾ ਸ਼ਕਤੀ 'ਤੇ ਭਰੋਸਾ ਕਰਨ ਵਾਲੇ ਜ਼ਿਆਦਾਤਰ ਲੋਕ ਫੇਲ ਹੁੰਦੇ ਹਨ।''

ਇਹ ਵੀ ਪੜ੍ਹੋ:

ਇਸ ਲਈ ਜਦੋਂ ਤੁਸੀਂ ਇੱਕ ਵਾਰ ਕੋਈ ਸੰਕਲਪ ਲੈਂਦੇ ਹੋ ਤਾਂ ਤੁਸੀਂ ਇਸ ਨੂੰ ਲੈ ਕੇ ਉਤਸਾਹਿਤ ਹੁੰਦੇ ਹੋ, ਇੱਕ ਯੋਜਨਾ ਤਿਆਰ ਕਰਕੇ ਇਸ ਨੂੰ ਪੂਰਾ ਕਰੋ।

ਇਸ ਨੂੰ ਪੂਰਾ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਡਰੋ ਨਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)