ਐਡੀਲੇਡ ਟੈਸਟ : ਭਾਰਤ ਨੇ ਆਸਟਰੇਲੀਆ ਨੂੰ ਰੋਮਾਂਚਕ ਮੁਕਾਬਲੇ ਵਿੱਚ 31 ਦੌੜਾਂ ਨਾਲ ਹਰਾਇਆ - ਐਡੀਲੇਡ ਕ੍ਰਿਕਟ ਟੈਸਟ ਮੈਚ

ਐਡੀਲੇਡ ਟੈਸਟ ਦੇ ਆਖ਼ਰੀ ਦਿਨ ਆਸਟਰੇਲੀਆਈ ਬੱਲੇਬਾਜ਼ ਜਿੱਤਣ ਲਈ ਮੈਦਾਨ ਉੱਤੇ ਹਰ ਕੋਸ਼ਿਸ਼ ਕਰਦੇ ਦਿਖਾਈ ਦਿੱਤੇ, ਪਰ ਆਖਿਰ ਵਿੱਚ ਭਾਰਤ ਦੀ ਝੋਲੀ ਗਈ ਜਿੱਤ। ਇਹ ਰੋਮਾਂਚਕ ਮੁਕਾਬਲਾ 31 ਦੌੜਾਂ ਨਾਲ ਜਿੱਤ ਗਿਆ।ਸੀਰੀਜ਼ ਵਿੱਚ ਭਾਰਤ 1-0 ਤੋਂ ਅੱਗੇ ਹੋ ਗਿਆ ਹੈ।

ਭਾਰਤ ਨੇ ਦੂਜੀ ਪਾਰੀ ਤੋਂ ਬਾਅਦ ਆਸਟਰੇਲੀਆ ਨੂੰ 323 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਆਸਟਰੇਲੀਆ ਖੇਡ ਦੇ ਆਖ਼ਰੀ ਦਿਨ ਲੰਚ ਤੋਂ ਬਾਅਦ 291 ਦੌੜਾਂ ਹੀ ਬਣਾ ਸਕਿਆ।

ਆਸਟਰੇਲੀਆ ਦੀ ਵੱਲੋਂ ਐਸ ਮਾਰਸ਼ ਨੇ ਦੂਜੀ ਪਾਰੀ 'ਚ ਸਭ ਤੋਂ ਵੱਧ ਦੌੜਾਂ ਬਣਾਈਆਂ। ਹੁਣ ਤੱਕ ਮਾਰਸ਼ ਤੋਂ ਇਲਾਵਾ ਕਿਸੇ ਵੀ ਖਿਡਾਰੀ ਦਾ ਨਿੱਜੀ ਸਕੋਰ 50 ਤੱਕ ਵੀ ਨਹੀਂ ਪਹੁੰਚਿਆ। ਮਾਰਸ਼ ਤੋਂ ਬਾਅਦ ਕਪਤਾਨ ਟਿਮ ਪੈਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ।

ਮੈਚ ਦੇ ਚੌਥੇ ਦਿਨ ਭਾਰਤ ਨੇ 307 ਦੌੜਾਂ ਬਣਾਈਆਂ ਸਨ। ਭਾਰਤ ਨੂੰ ਪਹਿਲੀ ਪਾਰੀ 'ਚ 15 ਦੌੜਾਂ ਮਿਲੀਆਂ ਸੀ ਅਤੇ ਇਸ ਆਧਾਰ 'ਤੇ ਆਸਟਰੇਲੀਆ ਨੂੰ ਜਿੱਤਣ ਲਈ 323 ਦੌੜਾਂ ਦਾ ਟੀਚਾ ਮਿਲਿਆ ਸੀ।

ਚੌਥੇ ਦਿਨ ਆਸਟਰੇਲੀਆ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਖੇਡ ਖ਼ਤਮ ਹੋਣ ਤੱਕ ਚਾਰ ਵਿਕਟ ਲੈ ਲਏ ਸੀ ਅਤੇ ਸਕੋਰ 104 ਦੀ ਸੀ।

ਇਹ ਵੀ ਪੜ੍ਹੋ-

ਪੰਜਵੇਂ ਦਿਨ ਆਸਟਰੇਲੀਆ ਨੇ ਖੇਡਨਾ ਸ਼ੁਰੂ ਕੀਤਾ ਤਾਂ ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਨੇ ਹੈਂਡਸਕਾਂਬ ਅਤੇ ਟਰੈਵਿਸ ਹੈਡ ਨੂੰ 14-14 ਦੌੜਾਂ ਦੇ ਨਿੱਜੀ ਸਕੋਰ 'ਤੇ ਹੀ ਆਊਟ ਕਰ ਦਿੱਤਾ।

ਬੁਮਰਾਹ ਨੇ ਟਿਮ ਪੈਨ ਦਾ ਸਭ ਤੋਂ ਅਹਿਮ ਵਿਕਟ ਲਿਆ। ਟਿਮ ਪੈਨ ਨੇ ਆਸਟਰੇਲੀਆ ਦੀ ਆਸ ਜਗਾ ਦਿੱਤੀ ਸੀ ਪਰ ਬੁਮਰਾਹ ਨੇ 41 ਦੌੜਾਂ ਦੇ ਨਿੱਜੀ ਸਕੋਰ 'ਤੇ ਉਨ੍ਹਾਂ ਨੂੰ ਆਊਟ ਕਰ ਦਿੱਤਾ।

ਪੁਜਾਰਾ-ਰਹਾਣੇ ਦੇ ਅਰਧ-ਸੈਂਕੜੇ

ਚੌਥੇ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ ਦਾ ਆਗਾਜ਼ 151/3 ਸਕੋਰ ਦੇ ਨਾਲ ਕੀਤਾ। ਪਹਿਲੀ ਪਾਰੀ 'ਚ ਸੈਂਕੜਾਂ ਮਾਰਨ ਵਾਲੇ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਨੇ ਭਾਰਤ ਦੇ ਸਕੋਰ ਨੂੰ ਹੌਲੀ-ਹੌਲੀ ਅੱਗੇ ਵਦਾਉਣਾ ਸ਼ੁਰੂ ਕੀਤਾ।

ਪੁਜਾਰਾ ਨੇ ਦੂਜੀ ਪਾਰੀ 'ਚ ਚੰਗਾ ਖੇਡ ਦਿਖਾਉਣਾ ਅਤੇ 71 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਦੇ ਬਾਅਦ ਬੱਲੇਬਾਜ਼ੀ ਕਰਨ ਆਏ ਰੋਹਿਤ ਸ਼ਰਮਾ ਇੱਕ ਵਾਰ ਫਿਰ ਗੇਂਦ ਦੇ ਸਾਹਮਣੇ ਅਸਫ਼ਲ ਰਹੇ ਅਤੇ ਇੱਕ ਦੌੜ ਬਣਾ ਕੇ ਆਊਟ ਹੋ ਗਏ।

ਰਿਸ਼ਭ ਪੰਤ ਨੇ ਟੈਸਟ 'ਚ ਆਪਣਾ ਟੀ-20 ਵਾਲਾ ਅੰਦਾਜ਼ ਐਡੀਲੇਡ ਦੀ ਦੂਜੀ ਪਾਰੀ 'ਚ ਜਾਰੀ ਰੱਖਿਆ। ਉਨ੍ਹਾਂ ਨੇ ਚਾਰ ਚੌਕਿਆਂ ਅਤੇ ਇੱਕ ਛੱਕੇ ਦੇ ਨਾਲ ਭਾਰਤੀ ਪਾਰੀ ਦੇ ਰਨਰੇਟ ਨੂੰ ਗਤੀ ਜ਼ਰੂਰ ਪ੍ਰਧਾਨ ਕੀਤੀ ਪਰ ਉਹ 16 ਗੇਂਦਾਂ 'ਤੇ 28 ਦੀ ਛੋਟੀ ਜਿਹੀ ਪਾਰੀ ਤੋਂ ਅੱਗੇ ਨਹੀਂ ਵੱਧ ਸਕੇ।

ਉੱਥੇ ਹੀ ਦੂਜੇ ਪਾਸੇ ਟਿੱਕ ਕੇ ਬੱਲੇਬਾਜ਼ੀ ਕਰਦੇ ਹੋਏ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਸ਼ਾਨਦਾਰ ਅਰਧ-ਸੈਂਕੜਾ ਲਗਾਇਆ। ਉਹ 70 ਦੌੜਾਂ ਬਣਾ ਕੇ ਆਊਟ ਹੋ ਗਏ।

ਹਾਲਾਂਕਿ ਟੀਮ ਦੇ ਬੱਲੇਬਾਜ਼ ਟੀਮ ਦੇ ਸਕੋਰ 'ਚ ਕੁਝ ਖ਼ਾਸ ਯੋਗਦਾਨ ਨਹੀਂ ਦੇ ਸਕੇ।

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)