#100 Women: ਹਰ ਰੋਜ਼ ਆਪਣਿਆਂ ਹੱਥੋਂ ਹੀ ਮਰਦੀਆਂ ਨੇ 137 ਔਰਤਾਂ - ਯੂਐਨ

ਯੂਨਾਈਟਡ ਨੇਸ਼ਨਜ਼ ਆਫ਼ਿਸ ਆਨ ਡਰੱਗਜ਼ ਐਂਡ ਕਰਾਈਮ (UNODC) ਵੱਲੋਂ ਜਾਰੀ ਨਵੇਂ ਅੰਕੜੇ ਮੁਤਾਬਕ ਦੁਨੀਆਂ ਭਰ ਵਿੱਚ ਰੋਜ਼ਾਨਾ 137 ਔਰਤਾਂ ਦੀ ਆਪਣੇ ਪਾਰਟਨਰ ਜਾਂ ਪਰਿਵਾਰਕ ਮੈਂਬਰ ਵੱਲੋਂ ਹੱਤਿਆ ਕੀਤੀ ਜਾਂਦੀ ਹੈ।
ਉਨ੍ਹਾਂ ਮੁਤਾਬਕ ''ਜ਼ਿਆਦਾਤਰ ਔਰਤਾਂ ਨੂੰ ਘਰ ਵਿੱਚ ਹੀ ਮਾਰਿਆ ਜਾਂਦਾ ਹੈ''।
ਰਿਪੋਰਟ ਮੁਤਾਬਕ 2017 ਵਿੱਚ 43000 ਤੋਂ ਵੱਧ ਔਰਤਾਂ ਦੀ ਹੱਤਿਆ ਆਪਣੇ ਕਰੀਬੀਆਂ ਵੱਲੋਂ ਕੀਤੀ ਗਈ।
ਦਿੱਤੇ ਗਏ ਅੰਕੜਿਆਂ ਦੇ ਹਿਸਾਬ ਨਾਲ ਕਰੀਬ 30,000 ਔਰਤਾਂ ਦਾ ਆਪਣੇ ਕਰੀਬੀ ਸਾਥੀ ਵੱਲੋਂ ਅਤੇ 20,000 ਔਰਤਾਂ ਦਾ ਰਿਸ਼ਤੇਦਾਰਾਂ ਵੱਲੋਂ ਕਤਲ ਕੀਤਾ ਗਿਆ।
ਇਹ ਵੀ ਪੜ੍ਹੋ:
BBC 100 Women ਅੰਕੜਿਆਂ ਦੇ ਪਿੱਛੇ ਦੀ ਕਹਾਣੀ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਅਸੀਂ ਅਕਤੂਬਰ ਮਹੀਨਾ ਲਿੰਗ ਆਧਾਰ ਹੱਤਿਆਵਾਂ ਬਾਰੇ ਪਤਾ ਲਗਾਉਣ ਵਿੱਚ ਬਤੀਤ ਕੀਤਾ। ਇਨ੍ਹਾਂ ਵਿੱਚੋਂ ਅਸੀਂ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ।
ਮਰਦਾਂ ਦੇ ਕਤਲ ਦੀ ਦਰ ਅਜੇ ਵੀ ਵੱਧ
UNODC ਵੱਲੋਂ ਇਕੱਠੇ ਕੀਤੇ ਗਏ ਅੰਕੜੇ ਦਰਸਾਉਂਦੇ ਹਨ, "ਇਰਾਦਾ ਕਤਲ ਕਾਰਨ ਔਰਤਾਂ ਦੇ ਮੁਕਾਬਲੇ ਮਰਦ 4 ਗੁਣਾ ਵੱਧ ਜ਼ਿੰਦਗੀਆਂ ਗੁਆ ਰਹੇ ਹਨ।"
ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆਂ ਭਰ 'ਚ ਕਤਲ ਕੀਤੇ ਗਏ 10 ਲੋਕਾਂ ਵਿੱਚੋਂ 8 ਆਦਮੀ ਹਨ।
ਹਾਲਾਂਕਿ, ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਆਪਣੇ ਕਰੀਬੀ ਲੋਕਾਂ ਦੁਆਰਾ ਕੀਤੇ ਕਤਲ ਦੇ ਮਾਮਲਿਆਂ ਵਿੱਚ 10 'ਚੋਂ 8 ਔਰਤਾਂ ਹਨ।
ਰਿਪੋਰਟ ਦਰਸਾਉਂਦੀ ਹੈ, "ਕਰੀਬੀ ਸਾਥੀਆਂ ਵੱਲੋਂ ਹੁੰਦੀਆਂ ਹਿੰਸਾ ਦੀਆਂ ਘਟਨਾਵਾਂ ਵਿੱਚ ਜ਼ਿਆਦਾਤਰ ਔਰਤਾਂ ਹੀ ਪੀੜਤ ਹੁੰਦੀਆਂ ਹਨ।"
47 ਔਰਤਾਂ, 21 ਦੇਸ, ਇੱਕ ਦਿਨ
ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੇ ਗਏ ਅੰਕੜੇ ਸਰਕਾਰੀ ਸੂਤਰਾਂ ਵੱਲੋਂ ਦਿੱਤੇ ਗਏ 2017 ਦੇ ਕਤਲ ਦੇ ਅੰਕੜਿਆਂ 'ਤੇ ਆਧਾਰਿਤ ਹਨ।
ਇਹ ਅੰਕੜਾ ਪਰਿਵਾਰਕ ਕਲੇਸ਼ ਜਾਂ ਨਜ਼ਦੀਕੀ ਸਾਥੀ ਵੱਲੋਂ ''ਔਰਤਾਂ ਅਤੇ ਕੁੜੀਆਂ ਦਾ ਲਿੰਗ ਆਧਾਰਿਤ ਕਤਲ'' ਜਾਂ ''ਔਰਤਾਂ ਦਾ ਸਿਰਫ਼ ਔਰਤ ਹੋਣ ਕਾਰਨ ਕਤਲ'' 'ਤੇ ਆਧਾਰਿਤ ਹਨ।
BBC 100 Women ਅਤੇ ਬੀਬੀਸੀ ਮੋਨੀਟਰਿੰਗ ਅੰਕੜਿਆਂ ਦੇ ਪਿੱਛੇ ਦੀ ਕਹਾਣੀ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ।
ਅਸੀਂ 1 ਅਕਤੂਬਰ 2018 ਨੂੰ ਦੁਨੀਆਂ ਭਰ ਵਿੱਚ ਔਰਤ ਨੂੰ ਕਿਸੇ ਦੂਜੇ ਸ਼ਖ਼ਸ ਵੱਲੋਂ ਕਤਲ ਕਰਨ ਦੀ ਪ੍ਰੈੱਸ ਕਵਰੇਜ ਨੂੰ ਮੋਨੀਟਰ ਕੀਤਾ।
ਸਾਡੇ ਖੇਤਰੀ ਮਾਹਿਰ ਨੇ 21 ਵੱਖੋ-ਵੱਖਰੇ ਦੇਸਾਂ ਵਿੱਚ ਲਿੰਗ ਆਧਾਰ ਕਾਰਨਾਂ ਕਰਕੇ 47 ਔਰਤਾਂ ਦੇ ਹੋਏ ਕਤਲ ਦੀ ਦਰਜ ਰਿਪੋਰਟ ਦੇਖੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹੱਤਿਆਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਮੀਡੀਆ ਅਤੇ ਅਥਾਰਟੀਆਂ ਵੱਲੋਂ ਰਿਪੋਰਟ ਕੀਤੇ ਗਏ ਪੰਜ ਕੇਸਾਂ ਦਾ ਵੇਰਵਾ।
22 ਸਾਲਾ ਜੁਡਿਥ ਚੇਸਾਂਗ, ਕੀਨੀਆ
1 ਅਕਤੂਬਰ ਨੂੰ ਜੁਡਿਥ ਚੇਸਾਂਗ ਅਤੇ ਉਸਦੀ ਭੈਣ ਨੈਨਸੀ ਖੇਤਾਂ ਵਿੱਚ ਸੋਰਘਮ ਦੀ ਫ਼ਸਲ ਕੱਟ ਰਹੇ ਸਨ।

ਤਸਵੀਰ ਸਰੋਤ, Family handout
ਤਿੰਨ ਬੱਚਿਆਂ ਦੀ ਮਾਂ ਜੁਡਿਥ ਹਾਲ ਹੀ ਵਿੱਚ ਆਪਣੇ ਪਤੀ ਲਾਬਨ ਕਾਮੁਰੇਨ ਤੋਂ ਵੱਖ ਹੋ ਗਈ ਅਤੇ ਆਪਣੇ ਮਾਪਿਆਂ ਕੋਲ ਵਾਪਿਸ ਜਾਣ ਦਾ ਫ਼ੈਸਲਾ ਲਿਆ।
ਉਸਦਾ ਪਤੀ ਉਸਦੇ ਪਰਿਵਾਰ ਦੇ ਫਾਰਮ ਵਿੱਚ ਆਇਆ ਜਿੱਥੇ ਉਸ ਨੇ ਜੁਡਿਥ 'ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ।
ਸਥਾਨਕ ਪੁਲਿਸ ਮੁਤਾਬਕ ਉਸ ਦੇ ਪਤੀ ਨੂੰ ਪਿੰਡ ਦੇ ਲੋਕਾਂ ਵੱਲੋਂ ਮਾਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਯੂਐਨ ਦੀ ਰਿਪੋਰਟ ਮੁਤਾਬਕ ਅਫਰੀਕਾ ਵਿੱਚ ਔਰਤਾਂ ਨੂੰ ਆਪਣੇ ਕਰੀਬੀ ਸਾਥੀ ਜਾਂ ਪਰਿਵਾਰਕ ਮੈਂਬਰ ਵੱਲੋਂ ਮਾਰਨ ਦਾ ਵੱਡਾ ਖਤਰਾ ਹੈ। ਇੱਥੇ ਮੌਤਾਂ ਦੀ ਦਰ 1 ਲੱਖ ਲੋਕਾਂ ਪਿੱਛੇ 3.1 ਮੌਤਾਂ ਹਨ।
ਏਸ਼ੀਆ ਵਿੱਚ 2017 'ਚ 20,000 ਔਰਤਾਂ ਨੂੰ ਆਪਣੇ ਕਰੀਬੀ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮਾਰਿਆ ਗਿਆ।
18 ਸਾਲਾ ਨੇਹਾ ਸ਼ਰਦ ਚੌਧਰੀ, ਭਾਰਤ
ਖਦਸ਼ਾ ਹੈ ਕਿ ਨੇਹਾ ਸ਼ਰਦ ਚੌਧਰੀ ਦਾ ਉਨ੍ਹਾਂ ਦੇ 18ਵੇਂ ਜਨਮ ਦਿਨ 'ਤੇ 'ਅਣਖ ਖਾਤਰ' ਕਤਲ ਕੀਤਾ ਗਿਆ।
ਉਹ ਆਪਣੇ ਬੁਆਏ ਫਰੈਂਡ ਨਾਲ ਜਨਮ ਦਿਨ ਮਨਾਉਣ ਲਈ ਬਾਹਰ ਗਈ ਸੀ।
ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਉਸਦੇ ਪਰਿਵਾਰ ਵਾਲੇ ਉਨ੍ਹਾਂ ਦੋਹਾਂ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦੇ ਸਨ।

ਤਸਵੀਰ ਸਰੋਤ, Manohar Shewale
ਉਸਦੇ ਮਾਪੇ ਅਤੇ ਹੋਰ ਪੁਰਸ਼ ਰਿਸ਼ਤੇਦਾਰਾਂ 'ਤੇ ਉਸਦੇ ਕਤਲ ਦਾ ਇਲਜ਼ਾਮ ਹੈ। ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਤਿੰਨ ਲੋਕ ਅਦਾਲਤੀ ਹਿਰਾਸਤ ਵਿੱਚ ਹਨ।
ਬੀਬੀਸੀ ਨੂੰ ਨੇਹਾ ਦੇ ਮਾਪਿਆਂ ਅਤੇ ਉਸਦੇ ਰਿਸ਼ਤੇਦਾਰਾਂ ਦੇ ਵਕੀਲ ਤੋਂ ਪਤਾ ਲੱਗਾ ਹੈ ਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹਨ।
ਹਰ ਸਾਲ ਸੈਂਕੜੇ ਲੋਕ ਪਿਆਰ ਕਾਰਨ ਜਾਂ ਫਿਰ ਆਪਣੇ ਮਾਪਿਆਂ ਖ਼ਿਲਾਫ਼ ਜਾ ਕੇ ਵਿਆਹ ਕਰਵਾਉਣ ਕਾਰਨ ਮਾਰੇ ਜਾਂਦੇ ਹਨ।
24 ਸਾਲਾ ਜ਼ੇਨਬ ਸੇਕਾਨਵੰਦ, ਇਰਾਨ
ਜ਼ੇਨਬ ਸੇਕਾਨਵੰਦ ਨੂੰ ਉਸਦੇ ਪਤੀ ਦੇ ਕਤਲ ਦੇ ਦੋਸ਼ ਵਿੱਚ ਇਰਾਨ ਦੀ ਅਥਾਰਿਟੀ ਵੱਲੋਂ ਮੌਤ ਦੀ ਸਜ਼ਾ ਦਿੱਤੀ ਗਈ।
ਜ਼ੇਨਬ ਦਾ ਜਨਮ ਇਰਾਨ ਦੇ ਕੁਰਦੀਸ਼ ਮੂਲ ਦੇ ਇੱਕ ਗ਼ਰੀਬ ਰੂੜੀਵਾਦੀ ਪਰਿਵਾਰ ਵਿੱਚ ਹੋਇਆ।
ਉਸ ਨੇ ਅੱਲੜ ਉਮਰ 'ਚ ਚੰਗੀ ਜ਼ਿੰਦਗੀ ਬਿਤਾਉਣ ਦੇ ਸੁਪਨੇ ਨਾਲ ਵਿਆਹ ਕਰਵਾਇਆ।

ਤਸਵੀਰ ਸਰੋਤ, Private via Amnesty International
ਐਮਨਸਟੀ ਇੰਟਰਨੈਸ਼ਨਲ ਸੰਸਥਾ ਦਾ ਕਹਿਣਾ ਹੈ ਕਿ ਉਸਦਾ ਪਤੀ ਉਸ ਨਾਲ ਬਦਸਲੂਕੀ ਕਰਦਾ ਸੀ ਅਤੇ ਉਸ ਨੇ ਉਸਦੀ ਤਲਾਕ ਦੀ ਅਰਜ਼ੀ ਵੀ ਠੁਕਰਾ ਦਿੱਤਾ ਸੀ।
ਪੁਲਿਸ ਵੱਲੋਂ ਉਸਦੀ ਸ਼ਿਕਾਇਤ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।
17 ਸਾਲ ਦੀ ਉਮਰ 'ਚ ਉਸ ਨੂੰ ਆਪਣੇ ਪਤੀ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ।
ਐਮਨਸਟੀ ਸਮੇਤ ਉਸਦੇ ਸਮਰਥਕਾਂ ਦਾ ਕਹਿਣਾ ਹੈ ਕਿ ਪਤੀ ਦੇ ਕਤਲ ਦਾ ਜੁਰਮ ਕਬੂਲਣ ਲਈ ਪੁਲਿਸ ਵੱਲੋਂ ਉਸ ਨੂੰ ਕੁੱਟਿਆ ਗਿਆ ਅਤੇ ਤਸ਼ਦੱਦ ਢਾਹਿਆ ਗਿਆ।
39 ਸਾਲਾ ਸੈਂਡਰਾ ਲੁਸੀਆ ਹੈਮਰ ਮੌਰਾ, ਬ੍ਰਾਜ਼ੀਲ
ਸੈਂਡਰਾ ਲੁਸੀਆ ਹੈਮਰ ਮੌਰਾ ਦਾ 16 ਸਾਲ ਦੀ ਉਮਰ ਵਿੱਚ ਐਗੂਏਰ ਰਿਬੇਰੋ ਨਾਲ ਵਿਆਹ ਹੋਇਆ। ਉਸਦੇ ਕਤਲ ਤੋਂ ਪੰਜ ਮਹੀਨੇ ਪਹਿਲਾਂ ਹੀ ਇਹ ਜੋੜਾ ਵੱਖ ਹੋਇਆ ਸੀ।
ਪੁਲਿਸ ਨੇ ਬੀਬੀਸੀ ਬ੍ਰਾਜ਼ੀਲ ਨੂੰ ਦੱਸਿਆ ਕਿ ਉਸਦੇ ਗਲੇ 'ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Reproduction / Facebook
ਉਨ੍ਹਾਂ ਨੂੰ ਇੱਕ ਵੀਡੀਓ ਮਿਲਿਆ ਜਿਸ ਵਿੱਚ ਉਹ ਮੋਬਾਈਲ ਫ਼ੋਨ ਜ਼ਰੀਏ ਆਪਣਾ ਜੁਰਮ ਕਬੂਲ ਕਰ ਰਿਹਾ ਹੈ।
ਇਸ ਵਿੱਚ ਉਹ ਕਹਿ ਰਿਹਾ ਸੀ ਕਿ ਸੈਂਡਰਾ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ ਤੇ ਉਸ ਨੂੰ ਧੋਖਾ ਦੇ ਰਹੀ ਹੈ।
ਉਹ ਵੀਡੀਓ ਵਿੱਚ ਇਹ ਵੀ ਕਹਿ ਰਿਹਾ ਸੀ ਕਿ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਕਿਉਂਕਿ ''ਭਗਵਾਨ ਦੀ ਮਹਿਮਾ'' ਕਾਰਨ ਜੋੜੇ ਨੂੰ ਇਕੱਠਾ ਜਾਣਾ ਪਵੇਗਾ।
ਉਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਆਪਣੇ ਕਮਰੇ 'ਚ ਫੰਦਾ ਲਗਾ ਲਿਆ।
ਸੈਂਡਰਾ ਦਾ ਮਾਮਲਾ 'ਕਤਲ-ਖ਼ੁਦਕੁਸ਼ੀ' ਦੇ ਨਾ ਨਾਲ ਸੁਰਖ਼ੀਆਂ ਵਿੱਚ ਰਿਹਾ ਹੈ।
36 ਸਾਲਾ ਮੈਰੀ-ਐਮੀਲੀ , ਫਰਾਂਸ
ਮੈਰੀ ਐਮੀਲੀ ਦਾ ਕਤਲ ਉਸਦੇ ਪਤੀ ਸੇਬਾਸਟੀਅਨ ਵੈਲਟ ਵੱਲੋਂ ਚਾਕੂ ਨਾਲ ਕੀਤਾ ਗਿਆ।

ਤਸਵੀਰ ਸਰੋਤ, PHOTOPQR/LE PROGRES/Photo Jean-Pierre BALFIN
ਵਿਆਹ ਤੋਂ ਚਾਰ ਸਾਲ ਬਾਅਦ ਹੀ ਇਹ ਜੋੜਾ ਵੱਖ ਹੋ ਗਿਆ ਸੀ। ਉਸ ਨੇ ਚਾਕੂ ਨਾਲ ਆਪਣੀ ਪਤਨੀ 'ਤੇ ਹਮਲਾ ਕੀਤਾ ਸੀ।
ਉਸ ਤੋਂ ਬਾਅਦ ਉਸ ਨੇ ਪੁਲਿਸ ਅੱਗੇ ਆਪਣਾ ਜੁਰਮ ਵੀ ਕਬੂਲ ਕੀਤਾ ਸੀ। ਉਸ ਤੋਂ ਕੁਝ ਦਿਨ ਬਾਅਦ ਉਸ ਨੇ ਖ਼ੁਦ ਨੂੰ ਜੇਲ੍ਹ ਵਿੱਚ ਹੀ ਮਾਰ ਲਿਆ ਸੀ।
ਮੈਰੀ ਐਮੀਲੀ ਦਾ ਕਤਲ ਉਸੇ ਦਿਨ ਹੋਇਆ ਜਿਸ ਦਿਨ ਘਰੇਲੂ ਦੁਰਵਿਵਹਾਰ ਨਾਲ ਨਿਪਟਣ ਲਈ ਫਰਾਂਸ ਸਰਕਾਰ ਨੇ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ।
ਔਰਤਾਂ ਦੇ ਕਤਲ ਦੀ ਜਾਣਕਾਰੀ ਇਕੱਠਾ ਕਰਨ ਲਈ ਕੀ ਕੀਤਾ?
ਇਨ੍ਹਾਂ ਕਹਾਣੀਆਂ ਨੂੰ ਇਕੱਠਾ ਕਰਨ ਲਈ ਬੀਬੀਸੀ ਦੇ ਮੋਨੀਟਰਿੰਗ ਇੰਟਰਨੈਸ਼ਨਲ ਨੈੱਟਵਰਕ ਦੇ ਪੱਤਰਕਾਰਾਂ ਅਤੇ ਖੋਜਕਾਰਾਂ ਨੇ ਦੁਨੀਆਂ ਭਰ ਦੇ ਟੀਵੀ, ਰੇਡੀਓ, ਪ੍ਰਿੰਟ, ਆਨਲਾਈਨ ਅਤੇ ਸੋਸ਼ਲ ਮੀਡੀਆ ਦਾ ਵਿਸ਼ਲੇਸ਼ਣ ਕੀਤਾ। ਔਰਤਾਂ ਦੇ ਕਤਲ ਦੀ ਰਿਪੋਰਟ ਦੇਖੀ, ਜਿਹੜੇ 1 ਅਕਤੂਬਰ 2018 ਨੂੰ ਖਾਸ ਤੌਰ 'ਤੇ ਲਿੰਗ ਆਧਾਰਿਤ ਕੀਤੇ ਗਏ।
ਇਹ ਵੀ ਪੜ੍ਹੋ:
ਉਨ੍ਹਾਂ ਨੂੰ ਉਸ ਦਿਨ ਦੁਨੀਆਂ ਭਰ ਵਿੱਚ ਹੋਏ ਔਰਤਾਂ ਦੇ ਕਤਲ ਸਬੰਧੀ 47 ਰਿਪੋਰਟਾਂ ਮਿਲੀਆਂ। ਅਸੀਂ ਉਨ੍ਹਾਂ ਵਿੱਚੋਂ ਸਿਰਫ਼ ਕੁਝ ਕੇਸ ਹੀ ਸਾਂਝੇ ਕੀਤੇ ਹਨ। ਕੁਝ ਮਾਮਲੇ ਅਜਿਹੇ ਸਨ ਜਿਨ੍ਹਾਂ ਦੀ ਸਹੀ ਤਰ੍ਹਾਂ ਪਛਾਣ ਨਹੀਂ ਹੋ ਸਕੀ।

ਨਵੀਂ UNODC ਰਿਪੋਰਟ ਦੱਸਦੀ ਹੈ ''ਔਰਤਾਂ ਨਾਲ ਵੱਡੇ ਪੱਧਰ 'ਤੇ ਹੋਈ ਹਿੰਸਾ ਦੇ ਮਾਮਲੇ ਦਰਜ ਹੀ ਨਹੀਂ ਹੋਏ ਜਿਸ ਕਾਰਨ ਹਿੰਸਾ ਦੇ ਕਈ ਮਾਮਲੇ ਸਾਹਮਣੇ ਨਹੀਂ ਆਉਂਦੇ।''
ਰੀਬੇਕਾ ਸਕਿੱਪੇਜ, ਜਿਹੜੇ ਇਸ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਹਨ ਕਹਿੰਦੇ ਹਨ, "ਜਿਸ ਤਰ੍ਹਾਂ ਮੀਡੀਆ ਨੇ ਉਨ੍ਹਾਂ ਦੀ ਜ਼ਿੰਦਗੀ ਅਤੇ ਮੌਤ ਨੂੰ ਰਿਪੋਰਟ ਕੀਤਾ ਹੈ ਉਸ ਨਾਲ ਪਤਾ ਲਗਦਾ ਹੈ ਕਿ ਦੁਨੀਆਂ ਭਰ ਵਿੱਚ ਔਰਤਾਂ ਨੂੰ ਵੱਖ-ਵੱਖ ਸਮਾਜਾਂ ਰਾਹੀਂ ਕਿਵੇਂ ਵੇਖਿਆ ਜਾਂਦਾ ਹੈ।"
ਮਦਦ ਅਤੇ ਸਲਾਹ
ਜੇਕਰ ਤੁਸੀਂ ਜਾਂ ਤੁਹਾਡਾ ਅਜਿਹਾ ਕੋਈ ਜਾਣਕਾਰ ਜਿਹੜਾ ਘਰੇਲੂ ਦੁਰਵਿਵਹਾਰ ਜਾਂ ਹਿੰਸਾ ਨਾਲ ਪੀੜਤ ਹੋਵੇ, ਯੂਕੇ ਵਿੱਚ ਇਹ ਸੰਸਥਾਵਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ।
ਯੂਕੇ ਤੋਂ ਬਾਹਰ, ਹੋਰ ਵੀ ਕਈ ਸੰਸਥਾਵਾਂ ਹਨ ਜਿਹੜੀਆਂ ਇਸ ਸਬੰਧੀ ਸਲਾਹ ਦਿੰਦੀਆਂ ਹਨ ਅਤੇ ਲੋਕਾਂ ਨੂੰ ਘਰੇਲੂ ਦੁਰਵਿਵਹਾਰ ਜਾਂ ਹਿੰਸਾ ਤੋਂ ਬਚਾਉਂਦੀਆਂ ਹਨ।
ਜੇਕਰ ਤੁਸੀਂ ਖਤਰੇ ਵਿੱਚ ਹੋ, ਪਤਾ ਕਰੋ ਕਿਹੜੀਆਂ ਸਥਾਨਕ ਸੰਸਥਾਵਾਂ ਤੁਹਾਨੂੰ ਚੰਗੀ ਸਲਾਹ ਦੇ ਸਕਦੀਆਂ ਹਨ ਤੇ ਤੁਹਾਡੀ ਮਦਦ ਕਰ ਸਕਦੀਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












