ਫ੍ਰੀਡਮ ਟ੍ਰੈਸ਼ਕੈਨ: ਬ੍ਰਾਅ

ਇਸ ਸਾਲ ਦੀ 100 ਵੂਮੈਨ ਵਿਚੋਂ ਇੱਕ, ਬ੍ਰਾਅ-ਲੈਸ ਬਲੌਗਰ ਚਾਈਡੇਰਾ ਇਗੇਰਿਊ ਦਾ ਕਹਿਣਾ ਹੈ ਕਿ, "ਸੁੰਦਰ ਦਿਖਣ ਦੇ ਇੱਕ ਤੋਂ ਵੱਧ ਤਰੀਕੇ ਹਨ"।
ਉਨ੍ਹਾਂ ਮੁਤਾਬਕ, "ਸੁੰਦਰ ਦਿਖਣ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਛਾਤੀ ਕਿੰਨੀ ਆਕਰਸ਼ਕ ਨਜ਼ਰ ਆ ਰਹੀ ਹੈ।"
ਪਰ ਇਹ ਗੱਲ ਔਰਤਾਂ ਵੱਲੋਂ ਪਹਿਲੀ ਵਾਰ ਬ੍ਰਾਅ ਦੇ ਖਿਲਾਫ਼ ਦਿੱਤੇ ਗਏ ਨਾਅਰੇ ਤੋਂ ਬਹੁਤ ਵੱਖਰੀ ਹੈ।
ਸਾਲ 1968 ਵਿਚ ਮਿਸ ਅਮਰੀਕਾ ਬਿਊਟੀ ਪੇਜੈਂਟ ਦੇ ਬਾਹਰ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿਚੋਂ "ਬ੍ਰਾਅ-ਬਰਨਿੰਗ ਫੈਮਿਨਿਸਟਸ" ਦਾ ਨਾਅਰਾ ਨਿਕਲਿਆ।
ਇਸ ਦੌਰਾਨ ਔਰਤਾਂ ਦੇ ਇੱਕ ਸਮੂਹ ਵੱਲੋਂ, ਔਰਤਾਂ ਨੂੰ ਦਬਾਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਕੂੜੇਦਾਨ ਵਿਚ ਸੁੱਟੇ ਗਏ। ਸੁੱਟੀਆਂ ਗਈਆਂ ਇਨ੍ਹਾਂ ਚੀਜ਼ਾਂ ਵਿਚ ਬ੍ਰਾਅ ਵੀ ਸੀ। ਹਾਲਾਂਕਿ, ਅਸਲ ਵਿਚ ਇਸ ਸਾਮਾਨ ਨੂੰ ਸਾੜਿਆ ਨਹੀਂ ਗਿਆ।
ਪਿਛਲੇ ਹਜ਼ਾਰਾਂ ਸਾਲਾਂ ਤੋਂ ਬ੍ਰਾਅ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹੈ। ਪਰ ਸਾਲ 1907 ਵਿਚ ਵੋਗ ਰਸਾਲੇ ਦੁਆਰਾ ਇੱਕ ਸ਼ਬਦ ਘੜਿਆ ਗਿਆ 'ਬ੍ਰਾਅਜ਼ੀਅਰ' ਯਾਨਿ ਕਿ ਬ੍ਰਾਅ।
ਡੀਜ਼ਾਈਨਰ ਈਡਾ ਰੋਜ਼ੇਨਥਲ ਦੁਆਰਾ ਵੱਖੋ-ਵੱਖ ਕੱਪ ਸਾਈਜ਼ ਵਾਲੀ ਬ੍ਰਾਅ ਤਿਆਰ ਕਰਨ ਤੋਂ ਪਹਿਲਾਂ, ਬ੍ਰਾਅ ਇਹ ਹਰ ਇੱਕ ਲਈ ਸਮਾਨ ਨਾਪ ਵਿਚ ਹੀ ਉਪਲਬਧ ਸੀ।ਸੋਸ਼ਲ ਮੀਡੀਆ ਨੂੰ ਪ੍ਰਭਾਵਿਤ ਕਰਨ ਵਾਲੇ ਲੋਕ ਦਿੱਖ ਤੋਂ ਜ਼ਿਆਦਾ ਤਰਜੀਹ ਆਰਾਮ ਨੂੰ ਦੇ ਰਹੇ ਹਨ।











