ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪੰਜਾਬਣ ਗਰਿਮਾ ਜੋ ਕਿਚਨ ਦੇ ਰਸਤੇ ਦੁਨੀਆ 'ਤੇ ਛਾ ਗਈ

ਗਰਿਮਾ ਅਰੋੜਾ

ਤਸਵੀਰ ਸਰੋਤ, COURTESY OF GAA, BANGKOK

ਤਸਵੀਰ ਕੈਪਸ਼ਨ, ਗਰਿਮਾ ਦਾ ਕਿਹਣਾ ਹੈ ਕਿ ਉਨ੍ਹਾਂ ਨੇ ਪਿਤਾ ਨੂੰ ਬਚਪਨ ਵਿੱਚ ਭਾਂਤ-ਸੁਭਾਂਤੇ ਖਾਣੇ ਬਣਾਉਂਦੇ ਦੇਖਿਆ।
    • ਲੇਖਕ, ਗੁਰਪ੍ਰੀਤ ਕੌਰ, ਨਿਕਿਤਾ ਮੰਧਾਨੀ
    • ਰੋਲ, ਬੀਬੀਸੀ ਪੱਤਰਕਾਰ

ਕਹਿੰਦੇ ਹਨ ਕਿ ਭਾਰਤ ਦੀਆਂ ਵਧੇਰੇ ਔਰਤਾਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਰਸੋਈ ਵਿੱਚ ਹੀ ਗੁਜ਼ਾਰ ਦਿੰਦੀਆਂ ਹਨ।

ਪਰ ਉਸੇ ਰਸੋਈ ਵਿੱਚ ਖੜ੍ਹੇ ਹੋ ਕੇ ਉਹ ਪੂਰੀ ਦੁਨੀਆਂ ਵਿੱਚ ਵੀ ਛਾ ਸਕਦੀਆਂ ਹਨ ਅਤੇ ਅਜਿਹਾ ਹੀ ਸਾਬਿਤ ਕੀਤਾ ਹੈ ਗਰਿਮਾ ਅਰੋੜਾ ਨੇ।

ਮੁਬੰਈ ਦੀ ਜੰਮ-ਪਲ ਗਰਿਮਾ ਪੇਸ਼ੇ ਤੋਂ ਇੱਕ ਸ਼ੈਫ਼ ਹੈ, ਜੋ ਥਾਈਲੈਂਡ ਦੇ ਬੈਕਾਂਕ ਵਿੱਚ 'ਗਾਅ' ਨਾਮ ਦਾ ਇੱਕ ਰੈਸਟੋਰੈਂਟ ਚਲਾਉਂਦੀ ਹੈ।

32 ਸਾਲ ਦੀ ਗਰਿਮਾ ਆਪਣੇ ਰੈਸਟੋਰੈਂਟ ਲਈ ਮਿਸ਼ਲਿਨ ਸਟਾਰ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।

ਫੂਡ ਇੰਡਸਟਰੀ ਵਿੱਚ ਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਬੇਹੱਦ ਸਨਮਾਨ ਵਾਲੀ ਗੱਲ ਮੰਨੀ ਜਾਂਦੀ ਹੈ। ਜਿਸ ਰੈਸਟੋਰੈਂਟ ਦੇ ਕੋਲ ਮਿਸ਼ਲਿਨ ਸਟਾਰ ਹੁੰਦੇ ਹਨ ਉਸ ਨੂੰ ਉੱਚ ਦਰਜੇ ਦਾ ਰੈਸਟੋਰੈਂਟ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਗਾਅ ਵਿੱਚ ਸੂਰ ਦੀ ਪੱਸਲੀ ਦੀ ਇੱਕ ਡਿੱਸ਼।

ਤਸਵੀਰ ਸਰੋਤ, GAA, BANGKOK

ਤਸਵੀਰ ਕੈਪਸ਼ਨ, ਗਾਅ ਵਿੱਚ ਸੂਰ ਦੀ ਪੱਸਲੀ ਦੀ ਇੱਕ ਡਿੱਸ਼।

ਪਰ ਇੱਥੋਂ ਤੱਕ ਪਹੁੰਚਣ ਦੀ ਕਹਾਣੀ ਬੇਹੱਦ ਦਿਲਚਸਪ ਹੈ।

ਬਟਰ ਚਿਕਨ ਅਤੇ ਪਰਾਂਠਿਆਂ ਦੇ ਸ਼ੌਕੀਨ ਪੰਜਾਬੀ ਪਰਿਵਾਰ ਤੋਂ ਆਉਣ ਵਾਲੀ ਗਰਿਮਾ ਅਰੋੜਾ ਨੂੰ ਬਚਪਨ ਤੋਂ ਹੀ ਖਾਣੇ ਨਾਲ ਪਿਆਰ ਸੀ।

ਘਰ ਵਿੱਚ ਉਹ ਆਪਣੇ ਪਿਤਾ ਨੂੰ ਵੱਖ-ਵੱਖ ਪਕਵਾਨ ਬਣਾਉਂਦਿਆਂ ਦੇਖਦੀ ਅਤੇ ਉੱਥੋਂ ਹੀ ਉਨ੍ਹਾਂ ਦੀ ਦਿਲਚਸਪੀ ਇਸ ਖੇਤਰ ਵਿੱਚ ਜਾਗੀ।

ਗਾਅ

ਤਸਵੀਰ ਸਰੋਤ, GAA @FB

ਤਸਵੀਰ ਕੈਪਸ਼ਨ, ਗਰਿਮਾ ਖਾਣਾ ਬਣਆ ਕੇ ਬੇਹੱਦ ਸੰਤੁਸ਼ਟੀ ਮਿਲਦੀ ਹੈ

ਗਰਿਮਾ ਕਹਿੰਦੀ ਹੈ ਕਿ ਉਸ ਦੇ ਪਿਤਾ 90ਵਿਆਂ ਦੇ ਉਸ ਦਹਾਕੇ ਵਿੱਚ ਇਟਲੀ ਅਤੇ ਮਿਡਲ ਈਸਟ ਦੇ ਅਜਿਹੇ ਖ਼ਾਸ ਪਕਵਾਨ ਬਣਾਇਆ ਕਰਦੇ ਸਨ, ਜਿਨ੍ਹਾਂ ਬਾਰੇ ਭਾਰਤ ਵਿੱਚ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ।

ਗਰਿਮਾ ਨੇ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਮੁੰਬਈ 'ਚ ਪੱਤਰਕਾਰ ਵਜੋਂ ਵੀ ਕੰਮ ਕੀਤਾ ਹੈ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੇ ਜਨੂਨ ਨੂੰ ਹੀ ਫੌਲੋ ਕਰਨਾ ਚਾਹੁੰਦੀ ਹੈ।

ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਪਹੁੰਚੀ

21 ਸਾਲ ਦੀ ਗਰਿਮਾ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਪੈਰਿਸ ਲਈ ਰਵਾਨਾ ਹੋ ਗਈ ਅਤੇ ਉੱਥੇ ਮੰਨੇ-ਪ੍ਰਮੰਨੇ ਕਾਰਡਨ-ਬਲੂ ਕਲਿਨਰੀ ਸਕੂਲ 'ਚ ਸ਼ੈਫ਼ ਦੀ ਪੜ੍ਹਾਈ ਕੀਤੀ।

ਗਾਅ ਵਿੱਚ ਪਰੋਸਿਆ ਗਿਆ ਮਿੱਠਾ ਪਾਨ।

ਤਸਵੀਰ ਸਰੋਤ, GAA, BANGKOK

ਤਸਵੀਰ ਕੈਪਸ਼ਨ, ਗਾਅ ਵਿੱਚ ਪਰੋਸਿਆ ਗਿਆ ਮਿੱਠਾ ਪਾਨ।

ਇਸ ਤੋਂ ਬਾਅਦ ਉਨ੍ਹਾਂ ਨੇ ਦੁਬਈ, ਡੈਨਮਾਰਕ ਅਤੇ ਕੋਪੈਨਹੈਗਨ ਦੇ ਵੱਡੇ ਰੈਸਟੋਰੈਂਟ 'ਚ ਕੰਮ ਕੀਤਾ। ਗਰਿਮਾ ਮਸ਼ਹੂਰ ਸ਼ੈਫ਼ ਗਗਨ ਆਨੰਦ ਦੇ ਨਾਲ ਵੀ ਕੰਮ ਕਰ ਚੁੱਕੀ ਹੈ।

ਇੱਕ ਅਪ੍ਰੈਲ 2017 ਨੂੰ ਗਰਿਮਾ ਅਰੋੜਾ ਨੇ ਆਪਣਾ ਰੈਸਟੋਰੈਂਟ 'ਗਾਅ' ਖੋਲ੍ਹਿਆ।

ਉਹ ਕਹਿੰਦੀ ਹੈ, "ਮੇਰੇ ਰੈਸਟੋਰੈਂਟ 'ਚ ਖਾਣਾ ਖਾ ਕੇ ਤੁਹਾਨੂੰ ਅਜਿਹਾ ਲੱਗੇਗਾ, ਮੰਨੋ ਜਿਵੇਂ ਤੁਸੀਂ ਕਿਸੇ ਦੇ ਘਰ ਖਾਣਾ ਖਾ ਰਹੇ ਹੋ। ਸਾਡਾ ਉਦੇਸ਼ ਆਪਣੇ ਮਹਿਮਾਨਾਂ ਨੂੰ ਬਿਹਤਰੀਨ ਤਜ਼ਰਬੇ ਅਤੇ ਖੁਸ਼ੀ ਦੇਣਾ ਹੈ।"

ਗਰਿਮਾ ਕਹਿੰਦੇ ਹਨ ਖਾਣਾ ਬਣਾਉਣਾ ਸਿਰਜਣਾਤਮਕ ਹੈ, ਉਨ੍ਹਾਂ ਇਸ 'ਚ ਸੰਤੁਸ਼ਟੀ ਮਿਲਦੀ ਹੈ।

ਇਹ ਵੀ ਪੜ੍ਹੋ:-

ਗਾਅ ਰੈਸਟੋਰੈਂਟ

ਤਸਵੀਰ ਸਰੋਤ, GAA, BANGKOK

ਤਸਵੀਰ ਕੈਪਸ਼ਨ, ਗਰਿਮਾ ਆਪਣਾ ਕੰਮ ਜਾਰੀ ਰੱਖਣਾ ਅਤੇ ਆਪਣੇ ਰੈਸਟੋਰੈਂਟ ਤੇ ਹੋਰ ਵਧੇਰੇ ਧਿਆਨ ਦੇਣਾ ਚਾਹੁੰਦੇ ਹਨ।

ਗਰਿਮਾ ਆਪਣੇ ਰੈਸਟੋਰੈਂਟ ਵਿੱਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਜ਼ੀਜ ਪਕਵਾਨ ਪੇਸ਼ ਕਰਦੀ ਹੈ। ਉਨ੍ਹਾਂ ਦੇ ਪਕਵਾਨਾਂ ਵਿੱਚ ਭਾਰਤ ਸਣੇ ਕਈ ਦੇਸਾਂ ਦਾ ਸੁਆਦ ਸ਼ਾਮਿਲ ਹੁੰਦਾ ਹੈ।

ਗਰਿਮਾ ਦੱਸਦੀ ਹੈ ਕਿ ਉਹ ਹਮੇਸ਼ਾ ਭਾਰਤ ਅਤੇ ਅੰਤਰਰਾਸ਼ਟਰੀ ਸੁਆਦ ਨੂੰ ਮਿਲਾ ਕੇ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।

'ਗਾਅ' ਰੈਸਟੋਰੈਂਟ ਵਿੱਚ ਜੈਕਫਰੂਟ, ਕੱਦੂਸ ਕ੍ਰੈ-ਫਿਸ਼ ਅਤੇ ਅਮਰੂਦਾਂ ਵਰਗੀਆਂ ਚੀਜ਼ਾਂ ਨਾਲ ਪਕਵਾਨ ਤਿਆਰ ਕੀਤੇ ਜਾਂਦੇ ਹਨ।

ਮਿਸ਼ਲਿਨ ਗਾਈਡ ਅਤੇ ਉਸ ਦਾ ਮਹੱਤਵ

ਕਿਸੇ ਰੈਸਟੋਰੈਂਟ ਨੂੰ ਮਿਸ਼ਲਿਨ ਸਟਾਰ ਮਿਲਣਾ ਵੱਡੀ ਗੱਲ ਹੈ। ਇਹ ਸਟਾਰ ਕਿਸੇ ਰੈਸਟੋਰੈਂਟ ਦੀ ਉੱਚਤਾ ਦੀ ਪਛਾਣ ਹੈ ਅਤੇ ਇਸ ਦੇ ਮਿਲਦਿਆਂ ਹੀ ਰੈਸਟੋਰੈਂਟ ਦੀ ਕਮਾਈ ਵੀ ਰਾਤੋਂ-ਰਾਤ ਵੱਧ ਜਾਂਦੀ ਹੈ।

ਮਿਸ਼ਲਿਨ ਗਾਈਡ

ਤਸਵੀਰ ਸਰੋਤ, GUIDE.MICHELIN.COM

ਮਿਸ਼ਲਿਨ ਹਰ ਸਾਲ ਆਪਣੀ ਇੱਕ ਗਾਈਡ ਜਾਰੀ ਕਰਦਾ ਹੈ। 2019 ਦੀ ਗਾਈਡ ਵਿੱਚ ਗਰਿਮਾ ਦੇ ਰੈਸਟੋਰੈਂਟ ਨੂੰ ਸਟਾਰ ਮਿਲੇ ਹਨ।

ਮਿਸ਼ਲਿਨ ਗਾਈਡ ਦੇ ਨਾਮ ਨਾਲ ਜਾਣੀ ਜਾਣ ਵਾਲੀ ਲਾਲ ਰੰਗ ਦੀ ਛੋਟੀ ਜਿਹੀ ਕਿਤਾਬ ਦੀ ਕਹਾਣੀ ਵੀ ਆਪਣੇ ਆਪ ਵਿੱਚ ਬੇਹੱਦ ਦਿਲਚਸਪ ਹੈ।

ਇਹ ਕਹਾਣੀ 1889 ਵਿੱਚ ਫਰਾਂਸ ਕਲੈਰਮੋਂਟ-ਫੈਰੰਡ 'ਚ ਸ਼ੁਰੂ ਹੋਈ। ਦੋ ਭਰਾਵਾਂ ਆਂਦਰੇ ਅਤੇ ਇਦੂਆਰ ਮਿਸ਼ਲਿਨ ਨੇ ਆਪਣੀ ਟਾਇਰ ਦੀ ਕੰਪਨੀ ਸ਼ੁਰੂ ਕੀਤੀ ਸੀ। ਉਸ ਵੇਲੇ ਫਰਾਂਸ 'ਚ ਸਿਰਫ਼ 3000 ਕਾਰਾਂ ਹੁੰਦੀਆਂ ਸਨ।

ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹੀ ਉਨ੍ਹਾਂ ਨੇ ਇੱਕ ਗਾਈਡ ਬਣਾਈ, ਜਿਸ ਵਿੱਚ ਟਰੈਵਲ ਲਈ ਜਾਣਕਾਰੀ ਦਿੱਤੀ ਸੀ।

ਇਸ ਗਾਈਡ 'ਚ ਮੈਪ ਸਨ, ਟਾਇਰ ਕਿਵੇਂ ਬਦਲੋ, ਪੈਟ੍ਰੋਲ ਕਿਥੋਂ ਭਰਵਾਓ ਆਦਿ ਜਾਣਕਾਰੀਆਂ ਸਨ। ਇਸ ਤੋਂ ਇਲਾਵਾ ਖਾਣ-ਪੀਣ ਅਤੇ ਰੁਕਣ ਦੇ ਠਿਕਾਣੇ ਵੀ ਦੱਸੇ ਗਏ ਸਨ।

ਦਰਅਸਲ ਮਿਸ਼ਲਿਨ ਭਰਾ ਚਾਹੁੰਦੇ ਸਨ ਕਿ ਲੋਕ ਇਸ ਗਾਈਡ ਨੂੰ ਪੜ੍ਹ ਕੇ ਘੁੰਮਣ-ਫਿਰਨ ਨਿਕਲਣ ਤਾਂ ਜੋ ਉਨ੍ਹਾਂ ਦੀਆਂ ਕਾਰਾਂ ਦੇ ਟਾਇਰ ਜ਼ਿਆਦਾ ਚੱਲਣ, ਛੇਤੀ ਘਿਸਣ ਅਤੇ ਉਨ੍ਹਾਂ ਦੇ ਟਾਇਰ ਵਧੇਰੇ ਵਿਕਣ।

ਗਾਅ ਰੈਸਟੋਰੈਂਟ

ਤਸਵੀਰ ਸਰੋਤ, GAA/FACEBOOK

ਹਰ ਸਾਲ ਛਪਣ ਵਾਲੀ ਇਹ ਗਾਈਡ 20 ਸਾਲ ਤੱਕ ਤਾਂ ਮੁਫ਼ਤ ਲੋਕਾਂ ਨੂੰ ਦਿੱਤੀ ਜਾਂਦੀ ਸੀ।

ਇੱਕ ਵਾਰ ਜਦੋਂ ਆਂਦਰੇ ਮਿਸ਼ਲਿਨ ਨੇ ਕਿਸੇ ਟਾਇਰ ਦੀ ਦੁਕਾਨ ਦੇ ਮੇਜ਼ 'ਤੇ ਗਾਈਡ ਨੂੰ ਐਂਵੇ ਹੀ ਪਈ ਵੇਖਿਆ ਤਾਂ ਉਨ੍ਹਾਂ ਦੇ ਦਿਮਾਗ਼ 'ਚ ਆਇਆ ਕਿ ਲੋਕਾਂ ਨੂੰ ਮੁਫ਼ਤ ਦੀ ਚੀਜ਼ ਦੀ ਕੋਈ ਕਦਰ ਨਹੀਂ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ 1920 ਵਿੱਚ ਨਵੀਂ ਮਿਸ਼ਲਿਨ ਗਾਈਡ ਜਾਰੀ ਕੀਤੀ ਅਤੇ ਉਸ ਨੂੰ ਪ੍ਰਤੀ ਕਿਤਾਬ ਸੱਤ ਫਰੈਂਕ ਦੀ ਵੇਚੀ।

ਇਸ ਵਾਰ ਪਹਿਲੀ ਵਾਰ ਗਾਈਡ ਪੈਰਿਸ ਦੇ ਹੋਟਲ ਅਤੇ ਰੈਸਟੋਰੈਂਟ ਦੀ ਸੂਚੀ ਪਾਈ ਗਈ ਸੀ, ਇਸ ਦੇ ਨਾਲ ਹੀ ਇਸ ਵਿੱਚ ਇਸ਼ਤਿਹਾਰਾਂ ਲਈ ਵੀ ਥਾਂ ਛੱਡੀ ਗਈ ਸੀ।

'ਰੈਸਟੋਰੈਂਟ ਇੰਸਪੈਕਟਰ'

ਗਾਈਡ ਦੇ ਰੈਸਟੋਰੈਂਟ ਸੈਕਸ਼ਨ ਨੂੰ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ। ਇਸ ਤੋਂ ਬਾਅਦ ਮਿਸ਼ਲਿਨ ਭਰਾਵਾਂ ਨੇ ਕੁਝ ਲੋਕਾਂ ਦੀ ਟੀਮ ਬਣਾਈ।

ਮਿਸ਼ਲਿਨ ਸਟਾਰ

ਤਸਵੀਰ ਸਰੋਤ, GAA@FB

ਇਹ ਲੋਕ ਆਪਣੀ ਪਛਾਣ ਲੁਕਾ ਕੇ ਰੈਸਟੋਰੈਂਟ ਜਾਂਦੇ ਅਤੇ ਖਾਣੀ ਖਾ ਕੇ ਰੈਸਟੋਰੈਂਟ ਦੀ ਰੈਟਿੰਗ ਤੈਅ ਕਰਦੇ। ਇਨ੍ਹਾਂ ਖੁਫ਼ੀਆਂ ਗਾਹਕਾਂ ਨੂੰ ਉਸ ਵੇਲੇ 'ਰੈਸਟੋਰੈਟ ਇੰਸਪੈਕਟਰ' ਕਿਹਾ ਜਾਂਦਾ ਸੀ।

1926 ਵਿੱਚ ਇਹ ਗਾਈਡ ਬਿਹਤਰੀਨ ਖਾਣਾ ਦੇ ਵਾਲੇ ਰੈਸਟੋਰੈਂਟਨੂੰ ਸਟਾਰ ਰੇਟਿੰਗ ਦੇਣ ਲੱਗੀ। ਸ਼ੁਰੂਆਤ ਵਿੱਚ ਉਹ ਸਿਰਫ਼ ਇੱਕ ਸਟਾਰ ਦਿੰਦੇ ਸਨ। ਪੰਜਾਂ ਸਾਲਾਂ ਬਾਅਦ, ਜ਼ੀਰੋ, ਇੱਕ, ਦੋ, ਤਿੰਨ ਸਟਾਰ ਦਿੱਤੇ ਜਾਣ ਲੱਗੇ।

1936 ਵਿੱਚ ਸਟਾਰ ਦੇਣ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ।

ਬਾਕੀ ਬਚੀ 20ਵੀਂ ਦੀ ਵਿੱਚ ਕਾਂ ਮਿਸ਼ਲਿਨ ਗਾਈਡ ਬੈਸਟ ਸੇਲਰ ਰਹੀ ਹੈ। ਅੱਜ ਦੀ ਤਰੀਕ ਵਿੱਚ ਗਾਈਡ ਤਿੰਮ ਮਹਾਂਦੀਪਾਂ 'ਚ 30 ਤੋਂ ਵੱਧ ਪ੍ਰਦੇਸ਼ਾਂ ਦੇ 3000 ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਰੇਟਿੰਗ ਦਿੰਦੀ ਹੈ।

ਇਨ੍ਹਾਂ ਵਿੱਚ ਬੈਂਕਾਕ, ਵਾਸ਼ਿੰਗਟਨ ਡੀਸੀ, ਹੰਗਰੀ, ਸਵੀਡਨ, ਸਿੰਗਾਪੁਰ, ਨਾਰਵੇ ਸ਼ਾਮਿਲ ਹਨ, ਹਾਲਾਂਕਿ ਮਿਸ਼ਲਿਨ ਭਾਰਤ ਦੇ ਰੈਸਟੋਰੈਂਟਾਂ ਨੂੰ ਰੇਟਿੰਗ ਨਹੀਂ ਦਿੰਦੀ।

ਗਰਿਮਾ ਅਰੋੜਾ

ਤਸਵੀਰ ਸਰੋਤ, GAA @FB

ਤਸਵੀਰ ਕੈਪਸ਼ਨ, ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ।

ਦੁਨੀਆਂ ਭਰ ਦੇ ਹੁਣ ਤੱਕ 30 ਮਿਲੀਅਨ ਤੋਂ ਵੱਧ ਮਿਸ਼ਲਿਨ ਗਾਈਡਾਂ ਵਿੱਕ ਚੁੱਕੀਆਂ ਹਨ।

ਗਰਿਮਾ ਅਰੋੜਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੀ ਟੀਮ ਅਤੇ ਆਪਣੇ ਰੈਸਟੋਰੈਂਟ 'ਤੇ ਮਾਣ ਹੈ। ਉਹ 'ਗਾਅ' ਨੂੰ ਇੱਥੋਂ ਹੋਰ ਅੱਗੇ ਲੈ ਜਾਣਾ ਚਾਹੁੰਦੀ ਹੈ।

ਇੱਕ ਸ਼ੈਫ ਵਜੋਂ ਉਨ੍ਹਾਂ ਦੀ ਹਮੇਸ਼ਾ ਇੱਕ ਹੀ ਖੁਆਇਸ਼ ਰਹਿੰਦੀ ਹੈ ਕਿ ਜੋ ਵੀ ਉਨ੍ਹਾਂ ਦੇ ਹੱਥ ਦਾ ਖਾਣਾ ਖਾਏ ਉਹ ਕਹਿੰਦਾ ਹੋਇਆ ਜਾਵੇ ਕਿ "ਅਜਿਹਾ ਖਾਣਾ ਤਾਂ ਮੈਂ ਪਹਿਲਾਂ ਕਦੇ ਖਾਦਾ ਹੀ ਨਹੀਂ।"

ਦੁਨੀਆਂ ਦੇ ਟੌਪ ਸ਼ੈਫ ਦੀ ਸੂਚੀ 'ਤੇ ਝਾਤ ਮਾਰੀਏ ਤਾਂ ਤੁਹਾਨੂੰ ਉੱਥੇ ਵਧੇਰੇ ਪੁਰਸ਼ਾਂ ਦੇ ਨਾਮ ਹੀ ਦਿਖਣਗੇ। ਘਰ-ਘਰ 'ਚ ਆਪਣੇ ਹੱਥਾਂ ਦਾ ਜਾਦੂ ਚਲਾਉਣ ਵਾਲੀਆਂ ਔਰਤਾਂ ਉਸ ਪੱਧਰ 'ਤੇ ਘੱਟ ਹੀ ਨਜ਼ਰ ਆਉਂਦੀਆਂ ਹਨ ਪਰ ਗਰਿਮਾ ਅਰੋੜਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਔਰਤਾਂ ਚਾਹੁਣ ਤਾਂ ਕੁਝ ਵੀ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)