ਅਮਰੀਕਾ ਦੀ ਸੰਸਦ ਮੈਂਬਰ ਕੋਲ ਨਹੀਂ ਹਨ ਘਰ ਕਿਰਾਏ 'ਤੇ ਲੈਣ ਲਈ ਪੈਸੇ

ਅਮਰੀਕੀ ਕਾਂਗਰਸ ਵਿੱਚ ਚੁਣ ਕੇ ਆਈ ਸਭ ਤੋਂ ਨੌਜਵਾਨ ਔਰਤ ਅਲੈਗਜ਼ੈਂਡਰੀਆ ਓਕਾਸਿਓ ਕੋਰਟੇਜ਼ ਕੋਲ ਘਰ ਕਿਰਾਏ 'ਤੇ ਲੈਣ ਲਈ ਪੈਸੇ ਨਹੀਂ ਹਨ।

ਨਿਊ ਯਾਰਕ ਟਾਈਮਜ਼ ਨਾਲ ਗੱਲ ਕਰਦਿਆਂ 29 ਸਾਲਾਂ ਐਮਪੀ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਵਿੱਚ ਇੱਕ ਅਪਾਰਟਮੈਂਟ ਕਿਰਾਏ 'ਤੇ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪਹਿਲੀ ਤਨਖ਼ਾਹ ਦਾ ਇੰਤਜ਼ਾਰ ਹੈ।

ਸ਼ੁੱਕਰਵਾਰ ਨੂੰ ਫੌਕਸ ਨਿਊਜ਼ ਪ੍ਰੇਜ਼ੈਂਟਰ ਈਡੀ ਹੈਨਰੀ ਨੇ ਦੱਸਿਆ ਕਿ ਅਲੈਗਜ਼ੈਂਡਰੀਆ ਕੁਝ ਲੁਕਾ ਰਹੀ ਹੈ ਕਿਉਂਕਿ ਉਹ ਇੱਕ ਮੈਗ਼ਜ਼ੀਨ ਦੀ ਫੋਟੋ ਲਈ "ਹਜ਼ਾਰਾਂ ਡਾਲਰਾਂ ਦੀ ਡਰੈਸ" ਵੀ ਪਾ ਚੁੱਕੇ ਹਨ।

ਹਾਲਾਂਕਿ, ਅਲੈਗਜ਼ੈਂਡਰੀਆ ਨੇ ਇਸ ਦੇ ਜਵਾਬ ਵਿੱਚ ਟਵਿੱਟਰ 'ਤੇ ਲਿਖਿਆ ਕਿ ਉਹ ਕੱਪੜੇ ਉਨ੍ਹਾਂ ਨੂੰ ਫੋਟੋ-ਸ਼ੂਟ ਲਈ ਦਿੱਤੇ ਗਏ ਸਨ।

ਉਸ ਨੇ ਕਮੈਂਟ ਵਿੱਚ ਲਿਖਿਆ, "ਮੈਂ ਸੱਚਮੁੱਚ ਆਪਣੇ ਪੈਸੇ ਬਚਾਅ ਰਹੀ ਹਾਂ ਤਾਂ ਜੋ ਇਨ੍ਹਾਂ ਦੇ ਸਹਾਰੇ ਮੈਂ ਜਨਵਰੀ ਤੱਕ ਸਮਾਂ ਕੱਟ ਸਕਾਂ।"

ਇਸ 'ਤੇ ਉਨ੍ਹਾਂ ਨੂੰ ਕਈ ਹਮਦਰਦੀ ਭਰੇ ਟਵੀਟ ਵੀ ਮਿਲੇ।

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਅਲੈਗਜ਼ੈਂਡਰੀਆ ਡੀਸੀ ਦਾ ਕਿਰਾਇਆ ਦੇਣ ਵਿੱਚ ਅਸਮਰੱਥ ਹੈ ਅਤੇ ਆਮ ਗੱਲ ਹੈ ਜਿਸ ਨਾਲ ਮੈਂ ਇਤਫਾਕ ਰੱਖਦਾ ਹਾਂ।"

ਇਹ ਵੀ ਪੜ੍ਹੋ:

2018 ਦੀਆਂ ਅਮਰੀਕੀ ਮੱਧ-ਵਰਤੀ ਚੋਣਾਂ ਵਿੱਚ ਪਹਿਲੀ ਵਾਰ ਕਈ ਔਰਤਾਂ ਨੇ ਕਾਂਗਰਸ ਵਿੱਚ ਆਪਣੀ ਥਾਂ ਬਣਾਈ ਹੈ।

ਅਲੈਗਜ਼ੈਂਡਰੀਆ ਨੇ ਗਰੀਬੀ, ਆਰਥਿਕ ਅਸਮਾਨਤਾ ਅਤੇ ਪ੍ਰਵਾਸ ਸਣੇ ਕਈ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਵਾਲੀ ਇੱਕ ਵਿਕਾਸਸ਼ੀਲ ਮੁਹਿੰਮ ਚਲਾ ਕੇ ਨਿਊਯਾਰਕ ਦੇ 14ਵੇਂ ਕਾਂਗਰਸੀ ਜ਼ਿਲ੍ਹੇ ਤੋਂ ਚੋਣਾਂ ਜਿੱਤੀਆਂ।

ਉਹ ਆਪਣੇ ਆਪ ਨੂੰ ਮਜ਼ਦੂਰ ਵਰਗ ਨਾਲ ਸੰਬੰਧਤ ਦੱਸਦੀ ਹੈ ਅਤੇ ਉਨ੍ਹਾਂ ਨੇ 2018 ਦੀ ਸ਼ੁਰੂਆਤ ਵਿੱਚ ਸਮਾਜਕ ਕਾਰਕੁਨ ਵਜੋਂ ਕੰਮ ਕਰਨ ਤੋਂ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਵੀ ਕੰਮ ਕੀਤਾ ਹੈ।

ਵੀਰਵਾਰ ਨੂੰ ਉਨ੍ਹਾਂ ਨੇ ਇੱਕ ਟਵੀਟ ਕੀਤਾ ਕਿ ਉਨ੍ਹਾਂ ਰਹਿਣ ਦਾ ਸਮੱਸਿਆ ਇਹ ਦਰਸਾਉਂਦੀ ਹੈ ਕਿ ਅਮਰੀਕੀ ਚੋਣ ਪ੍ਰਣਾਲੀ "ਮਜ਼ਦੂਰ ਵਰਗ ਦੇ ਲੋਕਾਂ ਦੀ ਅਗਵਾਈ ਲਈ ਤਿਆਰ ਨਹੀਂ ਹੈ।"

ਉਨ੍ਹਾਂ ਦੇ ਇਸ ਟਵੀਟ ਨਾਲ ਕਈ ਟਵਿੱਟਰ ਯੂਜ਼ਰਜ਼ ਸਹਿਮਤ ਹੋਏ। ਇੱਕ ਨੇ ਲਿਖਿਆ, "ਇਸ ਨਾਲ ਪਤਾ ਲੱਗਦਾ ਹੈ ਕਿ ਸਿਸਟਮ ਦਾ ਕੀ ਹਾਲ ਹੈ ਅਤੇ ਵਧੇਰੇ ਚੁਣੇ ਗਏ ਅਧਿਕਾਰੀ ਆਮ ਲੋਕਾਂ ਵਿਚੋਂ ਆਉਂਦੇ, ਜੋ ਸੱਤਾ ਵਿੱਚ ਆਉਂਦਿਆਂ ਹੀ ਬਿਨਾਂ ਪੈਸੇ ਦੇ ਸ਼ੁਰੂਆਤ ਕਰਨ ਵਿੱਚ ਅਸਮਰਥ ਹੁੰਦੇ ਹਨ।"

@Lauralouisiana ਨੇ ਲਿਖਿਆ, "ਇਹ ਕਈਆਂ ਲੋਕਾਂ ਦੀ ਸੱਚਾਈ ਹੈ। ਕਾਂਗਰਸ ਵਿੱਚ ਅਜਿਹੇ ਲੋਕਾਂ ਆਉਣਾ ਚੰਗਾ ਅਹਿਸਾਸ ਹੈ, ਜੋ ਸੰਘਰਸ਼ ਨੂੰ ਸਮਝਦੇ ਹਨ।"

ਪਰ ਅਲੈਗਜ਼ੈਂਡਰੀਆ ਕੋਈ ਪਹਿਲੀ ਅਜਿਹੀ ਐਮਪੀ ਨਹੀਂ ਹੈ, ਜਿਨ੍ਹਾਂ ਨੇ ਮਹਿੰਗੇ ਕਿਰਾਏ ਬਾਰੇ ਗੱਲ ਕੀਤੀ ਹੈ।

ਬਿਜ਼ਨਸ ਇਨਸਾਈਡਰ ਮੁਤਾਬਕ ਵਾਸ਼ਿੰਗਟਨ ਡੀਸੀ ਲਗਾਤਾਰ ਕਿਰਾਏ ਲਈ ਸਭ ਤੋਂ ਮਹਿੰਗੇ ਸ਼ਹਿਰਾਂ ਦੇ ਟੌਪ-10 ਸੂਚੀ ਵਿੱਚ ਰਿਹਾ ਹੈ। ਜਿੱਥੇ ਓ-ਵੰਨ ਬੈਡਰੂਮ ਦਾ ਕਿਰਾਇਆ ਪ੍ਰਤੀ ਮਹੀਨਾ ਕਰੀਬ ਡੇਢ ਲੱਖ ਭਾਰਤੀ ਰੁਪਏ ਹੈ।

ਕਾਂਗਰਸ ਦੇ ਮੈਂਬਰਾਂ ਨੂੰ ਸਾਲਾਨਾ 1,21,80,000 ਭਾਰਤੀ ਰੁਪਏ (174000 ਅਮਰੀਕੀ ਡਾਲਰਾ) ਹੈ। ਪਰ ਲੋਕ ਆਪਣੀਆਂ ਆਰਥਿਕ ਮੁਸ਼ਕਲਾਂ ਕਰਕੇ ਵਾਸ਼ਿੰਗਟਨ ਦੀ ਬਜਾਇ ਆਪਣੇ ਹਲਕੇ ਵਿੱਚ ਰਹਿਣ ਦਾ ਹਵਾਲਾ ਦਿੰਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)