ਪਹਿਲੀ ਵਿਸ਼ਵ ਜੰਗ ਦੇ ਸਿੱਖ ਫੌਜੀਆਂ ਨੂੰ ਬਰਤਾਨੀਆ 'ਚ ਇਸ ਤਰ੍ਹਾਂ ਮਿਲਿਆ ਸਨਮਾਨ

ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ਮੌਕੇ ਯੂਕੇ ਦੇ ਸਮੈਥਕ ਸ਼ਹਿਰ 'ਚ ਇੱਕ ਸਿੱਖ ਫੌਜੀ ਦੇ 10 ਫੁੱਟ ਉੱਚਾ ਬੁੱਤ ਦੇ ਉਦਘਾਟਨ ਕੀਤਾ ਗਿਆ ਹੈ।

ਤਾਂਬੇ ਨਾਲ ਬਣਿਆ ਇਹ ਬੁੱਤ ਪਹਿਲੇ ਵਿਸ਼ਵ ਯੁੱਧ ਵਿੱਚ ਅਤੇ ਹੋਰ ਸੰਘਰਸ਼ਾਂ ਦੌਰਾਨ ਬ੍ਰਿਟੇਨ ਲਈ ਲੜਨ ਵਾਲੇ ਭਾਰਤ ਦੇ ਸਾਰੇ ਧਰਮਾਂ ਦੇ ਲੋਕਾਂ ਦੀ ਯਾਦ ਨੂੰ ਸਮਰਪਿਤ ਹੈ।

'ਲਾਇਨਸ ਆਫ ਦਾ ਗ੍ਰੇਟ ਵਾਰ' ਬੁੱਤ ਦੇ ਉਦਘਾਟਨ ਮੌਕੇ ਇੱਕ ਪਰੇਡ ਵੀ ਕੱਢੀ ਗਈ।

ਇਹ ਵੀ ਪੜ੍ਹੋ:

ਸਮੈਥਕ ਦੇ ਗੁਰਦੁਆਰਾ ਗੁਰੂ ਨਾਨਕ ਨੇ ਇਹ ਬੁੱਤ ਬਣਾਇਆ ਹੈ।

ਇਸ ਮੌਕੇ ਗੁਰਦੁਆਰੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ, "ਆਪਣੇ ਘਰ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਅਤੇ ਆਪਣੀਆਂ ਜ਼ਿੰਦਗੀਆਂ ਨਾਲ ਸਮਝੌਤੇ ਕਰਕੇ ਕਿਸੇ ਦੂਜੇ ਲਈ ਜੰਗ ਲੜਨ ਵਾਲਿਆਂ ਦੀ ਯਾਦ ਵਿੱਚ ਇਸ ਬੁੱਤ ਦਾ ਉਦਘਾਟਨ ਕਰਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ।"

ਇਸ ਦੇ ਨਾਲ ਉਨ੍ਹਾਂ ਨੇ ਕਿਹਾ, "ਇਸ ਨਾਲ ਸਾਨੂੰ ਸਿੱਖ ਅਤੇ ਬ੍ਰਿਟਿਸ਼ ਹੋਣ 'ਤੇ ਮਾਣ ਹੈ।"

ਗੁਰੂ ਨਾਨਕ ਦਰਬਾਰ ਗੁਰਦੁਆਰਾ ਵੱਲੋਂ ਇਸ ਬੁੱਤ ਲਈ 30,000 ਪਾਊਂਡ ਖਰਚ ਕੀਤੇ ਗਏ ਹਨ ਜਿਸ ਨੂੰ ਸਥਾਨਕ ਸਿੱਖ ਭਾਈਚਾਰੇ ਨੇ ਮਿਲ ਕੇ ਇਕੱਠਾ ਕੀਤਾ ਹੈ। ਇਸ ਬੁੱਤ ਨੂੰ ਮੂਰਤੀਕਾਰ ਲਿਊਕ ਪੈਰੀ ਨੇ ਬਣਾਇਆ ਹੈ।

ਪੈਰੀ ਦਾ ਕਹਿਣਾ ਹੈ, "ਗ੍ਰੇਟ ਬ੍ਰਿਟੇਨ ਉਨ੍ਹਾਂ ਲੋਕਾਂ ਦੀ ਮਹਾਨਤਾ ਨੂੰ ਵੀ ਥਾਂ ਦਿੰਦਾ ਹੈ, ਜੋ ਕਿਸੇ ਹੋਰ ਦੇਸ ਨਾਲ ਸਬੰਧ ਰੱਖਦੇ ਹਨ।"

ਬਰਮਿੰਘਮ ਦੇ ਐਜਬੈਸਟਨ ਹਲਕੇ ਦੀ ਐਮਪੀ ਪ੍ਰੀਤ ਗਿੱਲ ਬ੍ਰਿਟਿਸ਼ ਸਿੱਖਾਂ ਲਈ ਆਲ ਇੰਡੀਆ ਪਾਰਲੀਮੈਂਟਰੀ ਗਰੁੱਪ ਦੀ ਚੇਅਰਪਰਸਨ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਦੀ ਗਿਣਤੀ ਬ੍ਰਿਟਿਸ਼ ਭਾਰਤੀ ਫੌਜ ਦੇ ਕਰੀਬ 5ਵਾਂ ਹਿੱਸੇ ਤੋਂ ਵੀ ਵੱਧ ਸੀ।"

"ਇਹ ਬੁੱਤ ਉਨ੍ਹਾਂ ਸਿੱਖ ਫੌਜੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਰੱਖਿਆ ਲਈ ਅਤੇ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)