ਫਾਜ਼ਲਿਕਾ: ਸੈਨੇਟਰੀ ਪੈਡ ਮਿਲਣ ਮਗਰੋਂ ਟੀਚਰਾਂ 'ਤੇ ਕੁੜੀਆਂ ਦੇ ਕੱਪੜੇ ਲੁਹਾਉਣ ਦਾ ਇਲਜ਼ਾਮ, ਹਰਕਤ ਚ ਆਈ ਸਰਕਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਜ਼ਿਲਕਾ ਦੇ ਇੱਕ ਸਰਕਾਰੀ ਸਕੂਲ ਵਿੱਚ ਕਥਿਤ ਤੌਰ 'ਤੇ ਵਿਦਿਆਰਥਣਾਂ ਦੇ ਕੱਪੜੇ ਲੁਹਾਉਣ ਦੇ ਇਲਜ਼ਾਮ ਵਿੱਚ ਦੋ ਟੀਚਰਾਂ ਦੇ ਤਬਾਦਲੇ ਦਾ ਹੁਕਮ ਜਾਰੀ ਕਰਕੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਇਲਜ਼ਾਮ ਹੈ ਕਿ ਸਕੂਲ ਦੇ ਬਾਥਰੂਮ ਵਿੱਚ ਇੱਕ ਸੈਨੇਟਰੀ ਪੈਡ ਮਿਲਣ ਮਗਰੋਂ ਟੀਚਰਾਂ ਨੇ ਤਲਾਸ਼ੀ ਲੈਣ ਲਈ ਵਿਦਿਆਰਥਣਾਂ ਦੇ ਕੱਪੜੇ ਲੁਹਾ ਦਿੱਤੇ।

ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸੋਮਵਾਰ ਤੱਕ ਜਾਂਚ ਪੂਰੀ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ

ਕੀ ਹੈ ਮਾਮਲਾ?

ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਉਸ ਵੇਲੇ ਆਇਆ ਜਦੋਂ ਇੱਕ ਵੀਡੀਓ ਵਿੱਚ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਕੁੜੀਆਂ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਕਿ ਟੀਚਰਾਂ ਨੇ ਸਕੂਲ ਵਿੱਚ ਉਨ੍ਹਾਂ ਦੇ ਕੱਪੜੇ ਲੁਹਾਏ।

ਇਲਜ਼ਾਮਾਂ ਮੁਤਾਬਕ, ''ਟੀਚਰਾਂ ਵੱਲੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸੈਨੇਟਰੀ ਪੈਡ ਕਿਹੜੀ ਕੁੜੀ ਨੇ ਵਰਤਿਆ ਸੀ, ਪੈਡ ਨੂੰ ਇਸਤੇਮਾਲ ਕਰਨ ਮਗਰੋਂ ਉਸ ਨੂੰ ਕਿੱਥੇ ਸੁੱਟਣਾ ਚਹੀਦਾ ਹੈ, ਇਹ ਦੱਸਣ ਦੀ ਬਜਾਏ ਉਨ੍ਹਾਂ ਨੇ ਵਿਦਿਆਰਥਣਾਂ ਦੇ ਕੱਪੜੇ ਉਤਰਵਾ ਦਿੱਤੇ।''

ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ ਦੇ ਦੌਰੇ 'ਤੇ ਭੇਜਿਆ ਗਿਆ ਸੀ, ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਦੇ ਆਧਾਰ 'ਤੇ ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਘਟਨਾ ਵਿੱਚ ਟੀਚਰਾਂ ਦੀ ਸ਼ਮੂਲੀਅਤ ਹੈ।

ਇਸ ਤੋਂ ਬਾਅਦ ਹੀ ਸੀਐੱਮ ਨੇ ਟੀਚਰਾਂ ਦੇ ਤਬਾਦਲੇ ਦਾ ਫਰਮਾਨ ਸੁਣਾਇਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)