You’re viewing a text-only version of this website that uses less data. View the main version of the website including all images and videos.
ਮਹਾਰਾਸ਼ਟਰ ਵਿੱਚ ਆਦਮਖੋਰ ਬਾਘਣੀ ਦਾ ਇੰਝ ਕੀਤਾ ਗਿਆ ਸ਼ਿਕਾਰ
ਮਹਾਰਾਸ਼ਟਰ ਦੇ ਯਵਤਮਾਲ ਵਿੱਚ ਕਥਿਤ ਤੌਰ 'ਤੇ 13 ਲੋਕਾਂ ਨੂੰ ਮਾਰਨ ਵਾਲੀ ਬਾਘਣੀ ਅਵਨੀ ਨੂੰ ਸ਼ੁੱਕਰਵਾਰ ਨੂੰ ਮਾਰ ਦਿੱਤਾ ਗਿਆ।
ਦੋ ਸਾਲਾਂ ਤੋਂ ਇਸ ਛੇ ਸਾਲਾ ਬਾਘਣੀ ਦੀ ਮਹਾਰਾਸ਼ਟਰ ਦੇ ਜੰਗਲਾਂ ਵਿੱਚ ਭਾਲ ਕੀਤੀ ਜਾ ਰਹੀ ਸੀ।
ਜੰਗਲੀ ਜੀਵ ਕਰਮਚਾਰੀਆਂ ਨੇ ਬਾਘਣੀ ਨੂੰ ਬਚਾਉਣ ਦੀ ਮੁਹਿੰਮ ਚਲਾਈ ਪਰ ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਜੇ ਫੋਰੈਸਟ ਰੇਂਜਰਾਂ ਨੂੰ ਗੋਲੀ ਮਾਰਨ ਲਈ ਮਜ਼ਬੂਰ ਹੋਣਾ ਪਿਆ ਹੈ ਤਾਂ ਉਹ ਇਸ ਵਿੱਚ ਕੋਈ ਦਖਲ ਨਹੀਂ ਦੇਣਗੇ।
ਬਾਘਣੀ ਅਨਵੀ ਨੂੰ ਮਾਰਨ ਦੀ ਖ਼ਬਰ ਆਈ ਤਾਂ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਜਾਨਵਰਾਂ ਦੇ ਹੱਕ ਵਿੱਚ ਬੋਲਣ ਵਾਲੀ ਕੇਂਦਰੀ ਕੈਬਨਿਟ ਮੰਤਰੀ ਮੇਨਕਾ ਗਾਂਧੀ ਨੇ ਬਾਘਣੀ ਦੇ ਖਾਤਮੇ ਨੂੰ ਕਤਲ ਦੱਸਿਆ।
ਬਾਘਣੀ ਅਵਨੀ ਨੂੰ ਜਿਹੜੇ ਸ਼ੂਟਰ ਨੇ ਨਿਸ਼ਾਨਾ ਬਣਾਇਆ ਸੀ ਉਸ ਬਾਰੇ ਟਵਿੱਟਰ 'ਤੇ ਮੇਨਕਾ ਗਾਂਧੀ ਜੰਮ ਕੇ ਵਰ੍ਹੇ। ਉਨ੍ਹਾਂ ਸ਼ੂਟਰ ਸ਼ਫਾਤ ਅਲੀ ਖਾਨ ਨੂੰ ਹਥਿਆਰ ਸਪਲਾਈ ਕਰਨ ਵਾਲਾ ਅਤੇ ਜੰਗਲੀ ਜੀਵਾਂ ਨੂੰ ਗੈਰਕਾਨੂੰਨੀ ਤੌਰ 'ਤੇ ਮਾਰਨ ਦਾ ਇਲਜ਼ਾਮ ਲਾਇਆ।
ਮੇਨਕਾ ਗਾਂਧੀ ਦੇ ਗੁੱਸੇ ਇੱਤੇ ਹੀ ਨਹੀਂ ਸ਼ਾਂਤ ਹੋਇਆ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ। ਉਨ੍ਹਾਂ ਲਿਖਿਆ, ''ਮੈਂ ਬਾਘਣੀ ਅਵਨੀ ਦੀ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਦੁਖੀ ਹਾਂ।''
ਮੇਨਕਾ ਨੇ ਇਹ ਮਾਮਲਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਕੋਲ ਵੀ ਚੁੱਕਣ ਗੱਲ ਕਹੀ ਹੈ। ਉਨ੍ਹਾ ਟਵਿੱਟਰ 'ਤੇ #Justice4TigressAvni ਨਾਮ ਦਾ ਹੈਸ਼ਟੈਗ ਵੀ ਚਲਾਇਆ ਹੈ।
ਇਹ ਵੀ ਪੜ੍ਹੋ
ਜੰਗਲਾਤ ਵਿਭਾਗ ਦੇ ਬਿਆਨਾਂ ਅਨੁਸਾਰ ਪਿੰਡ ਦੇ ਲੋਕਾਂ ਨੇ ਟੀ -1 ਨਾਮ ਦੀ ਬਾਘਣੀ (ਅਵਨੀ) ਨੂੰ ਦੇਖਿਆ ਤਾਂ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ।
ਉਸ ਤੋਂ ਬਾਅਦ ਉਨ੍ਹਾਂ ਦੀ ਟੀਮ ਦੀ ਗੱਡੀ ਉਸ ਥਾਂ ਪਹੁੰਚੀ। ਇਸ ਗੱਡੀ ਉੱਤੇ ਟਰੈਂਕੁਲਾਈਜ਼ਰ ਗਨ 'ਤੇ ਬੰਦੂਕ ਸੀ।
ਸ਼ੁੱਕਰਵਾਰ ਸ਼ਾਮ ਨੂੰ ਪੈਟਰੋਲਿੰਗ ਟੀਮ ਬੋਰਾਤੀ ਪਿੰਡ ਦੇ ਨੇੜੇ ਪਹੁੰਚੀ।
ਇੱਕ ਗੋਲੀ ਨਾਲ ਕੀਤਾ ਸ਼ਿਕਾਰ
ਇਸੇ ਦੌਰਾਨ ਇਸ ਟੀਮ ਨੂੰ ਬਾਘਣੀ ਦੀ ਆਵਾਜ਼ ਆਈ ਅਤੇ ਉਸ ਨੇ ਟਰੈਂਕੁਲਾਈਜ਼ਰ ਦਾ ਉਸ ਵੱਲ ਛੱਡਿਆ।
ਬਿਆਨ ਅਨੁਸਾਰ ਟਰੈਂਕੁਲਾਈਜ਼ਰ ਲੱਗਣ ਤੋਂ ਬਾਅਦ ਅੱਠ ਤੋਂ 10 ਮੀਟਰ ਦੀ ਦੂਰੀ ਤੋਂ ਇੱਕ ਨਿਸ਼ਾਨੇ ਨਾਲ ਹੀ ਬਾਘਣੀ ਨੂੰ ਮਾਰ ਦਿੱਤਾ। ਇਸ ਮਗਰੋਂ ਬਾਘਣੀ ਦਾ ਪੋਸਟਮਾਰਟਮ ਕਰਵਾਇਆ ਗਿਆ।
ਯਵਤਮਾਲ ਜ਼ਿਲ੍ਹੇ ਦੇ ਪਾਂਢਰਕਵਡਾ ਵਿੱਚ ਇਸ ਸਾਲ ਅਗਸਤ ਵਿੱਚ ਬਾਘਣੀ ਅਤੇ ਇਸ ਦੇ ਦੋ 9 ਮਹੀਨੇ ਦੇ ਬੱਚਿਆਂ ਨੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਖੌਫ ਦਾ ਮਾਹੌਲ ਸੀ।
ਇਸ ਦੌਰਾਨ ਕਿਸਾਨ ਅਤੇ ਚਰਵਾਹੇ ਦਿਨ ਵਿੱਚ ਹੀ ਖੇਤਾਂ ਅਤੇ ਜੰਗਲਾਂ ਤੋਂ ਪਰਤ ਆਉਂਦੇ ਸਨ। ਕੰਮ ਕਰਨ ਲਈ ਲੋਕ ਝੁੰਡਾਂ ਵਿੱਚ ਨਿਕਲਦੇ ਸਨ ਅਤੇ ਖੁੱਲ੍ਹੇ ਵਿੱਚ ਟਾਇਲੇਟ ਨਹੀਂ ਜਾਂਦੇ ਸਨ।
ਬਾਘਣੀ ਦੇ ਸ਼ਿਕਾਰ ਲਈ 100 ਤੋਂ ਵੱਧ ਕੈਮਰਿਆਂ ਦਾ ਸਹਾਰਾ ਲਿਆ ਗਿਆ। ਇਸ ਲਈ ਦਰਖਤਾਂ 'ਤੇ ਨਕਲੀ ਘੋੜੇ ਅਤੇ ਬਕਰੀ ਨੂੰ ਬੰਨ੍ਹਿਆ ਗਿਆ ਜਿਸ 'ਤੇ ਕੈਮਰੇ ਲੱਗੇ ਹੋਏ ਸਨ। ਨਾਲ ਹੀ ਦਰਖਤਾਂ ਅਤੇ ਪੈਟਰੋਲਿੰਗ ਗੱਡੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ।
ਲਾਰ ਦੇ ਡੀਐਨਏ ਤੋਂ ਪਤਾ ਚੱਲਿਆ
ਬਾਘਣੀ ਨੂੰ ਆਪਣੇ ਵੱਲ ਖਿੱਚਣ ਲਈ ਅਮਰੀਕਾ 'ਚ ਤਜੁਰਬੇ ਤੋਂ ਸਿਵੇਟੋਨ ਨਾਮ ਦੇ ਰਸਾਇਨ ਦਾ ਇਸਤੇਮਾਲ ਕੀਤਾ ਗਿਆ। ਇਸ ਰਸਾਇਨ ਦੀ ਵਰਤੋਂ ਤੇਂਦੂਏ ਨੂੰ ਖਿੱਚਣ ਲਈ ਕੀਤੀ ਜਾ ਸਕਦੀ ਹੈ।
ਅਗਸਤ ਵਿੱਚ ਤਿੰਨ ਲੋਕਾਂ ਨੂੰ ਮਾਰਨ ਤੋਂ ਇਲਾਵਾ ਅਜਿਹਾ ਮੰਨਿਆ ਜਾਂਦਾ ਹੈ ਕਿ 2016 ਤੱਕ ਟੀ-1 ਨੇ 20 ਮਹੀਨਿਆਂ ਵਿੱਚ 10 ਲੋਕਾਂ ਨੂੰ ਮਾਰਿਆ ਸੀ।
13 ਵਿੱਚੋਂ 7 ਪੀੜਤਾਂ ਦੇ ਜ਼ਖਮਾਂ ਤੋਂ ਲਈ ਗਈ ਲਾਰ ਦਾ ਜਦੋਂ ਡੀਐਨਏ ਕੀਤਾ ਗਿਆ ਤਾਂ ਇਸ ਵਿੱਚ ਇਹ ਪੁਸ਼ਟੀ ਹੋਈ ਕਿ ਪੰਜ ਲੋਕਾਂ ਨੂੰ ਬਾਘਣੀ ਨੇ ਮਾਰਿਆ ਸੀ।
ਸ਼ਿਕਾਰ ਕੀਤੇ ਗਏ ਕਾਫੀ ਲੋਕਾਂ ਦੇ ਸਿਰ ਧੜ ਤੋਂ ਵੱਖ ਸਨ। ਅਜਿਹਾ ਲੱਗਦਾ ਹੈ ਕਿ ਉਸ ਨੂੰ ਇਨਸਾਨੀ ਮਾਸ ਪਸੰਦ ਸੀ।
ਭਾਰਤ ਵਿੱਚ ਇਸ ਵੇਲੇ 2,200 ਤੋਂ ਵੱਧ ਬਾਘ ਹਨ ਅਤੇ ਭਾਰਤ ਵਿੱਚ ਦੁਨੀਆ ਦੇ 60 ਫੀਸਦੀ ਬਾਘ ਹਨ।
ਮਹਾਰਾਸ਼ਟਰ ਵਿੱਚ 200 ਤੋਂ ਵੱਧ ਬਾਘ ਹਨ ਪਰ ਇਸ ਵਿੱਚ ਇੱਕ ਤਿਹਾਈ ਹੀ ਸੂਬੇ ਦੇ 60 ਫੀਸਦੀ ਸੁਰੱਖਿਅਤ ਖੇਤਰ ਵਿੱਚ ਰਹਿੰਦੇ ਹਨ।