ਸ਼ੇਰਨੀ ਨੇ ਘੁੱਟਿਆ ਸ਼ੇਰ ਦਾ ਗਲਾ, ਲਈ ਜਾਨ

ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਇੰਡੀਆਨਾਪੋਲੀਸ ਚਿੜੀਆਘਰ ਵਿੱਚ ਸ਼ੇਰਨੀ ਨੇ ਆਪਣੇ ਤਿੰਨ ਬੱਚਿਆਂ ਦੇ ਪਿਤਾ ਸ਼ੇਰ ਨੂੰ ਮਾਰ ਦਿੱਤਾ।

ਜ਼ੂਰੀ ਨਾਮ ਦੀ 12 ਸਾਲਾਂ ਸ਼ੇਰਨੀ ਨੇ 10 ਸਾਲ ਦੇ ਸ਼ੇਰ ਨਿਆਕ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਸਾਹ ਘੁੱਟਣ ਕਾਰਨ ਸ਼ੇਰ ਦੀ ਮੌਤ ਹੋ ਗਈ। ਚਿੜੀਆਘਰ ਦੇ ਕਰਮੀ ਵੀ ਇਸ ਹਮਲੇ ਨੂੰ ਰੋਕ ਨਹੀਂ ਸਕੇ।

ਸ਼ੇਰ-ਸ਼ੇਰਨੀ ਦਾ ਇਹ ਜੋੜਾ 8 ਸਾਲਾ ਤੋਂ ਇਸੇ ਪਿੰਜਰੇ ਵਿੱਚ ਇਕੱਠੇ ਰਹਿ ਰਿਹਾ ਸੀ ਅਤੇ ਦੋਵਾਂ ਦੇ 3 ਬੱਚੇ ਵੀ ਹਨ, ਜੋ ਸਾਲ 2015 ਵਿੱਚ ਪੈਦਾ ਹੋਏ ਸਨ।

ਚਿੜੀਆਘਰ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਹੋਇਆ ਕੀ ਇਹ ਪਤਾ ਲਗਾਉਣ ਲਈ "ਪੂਰੀ ਸਮੀਖਿਆ" ਕਰਨਗੇ।

ਉਨ੍ਹਾਂ ਲਿਖਿਆ, "ਨਿਆਕ ਇੱਕ ਵਧੀਆ ਸ਼ੇਰ ਸੀ ਅਤੇ ਉਸ ਦੀ ਬਹੁਤ ਯਾਦ ਆਵੇਗੀ।"

ਇਹ ਵੀ ਪੜ੍ਹੋ:

ਕਰਮੀਆਂ ਨੇ ਕਿਹਾ ਉਨ੍ਹਾਂ ਨੂੰ ਪਿੰਜਰੇ 'ਚੋਂ "ਆਸਾਧਰਨ ਤਰੀਕੇ ਨਾਲ ਦਹਾੜਨ" ਦੀਆਂ ਆਵਾਜ਼ਾਂ ਆਉਣ ਕਾਰਨ ਉਹ ਸੁਚੇਤ ਹੋ ਗਏ ਸਨ।

ਜ਼ੂਰੀ ਨੇ ਨਿਆਕ ਨੂੰ ਗਲੇ ਤੋਂ ਫੜਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਵੱਖ ਕਰਨ ਦੇ ਯਤਨਾਂ ਦੇ ਬਾਵਜੂਦ ਵੀ ਸ਼ੇਰਨੀ ਨੇ ਉਦੋਂ ਤੱਕ ਸ਼ੇਰ ਨੂੰ ਫੜੀ ਰੱਖਿਆ ਜਦੋਂ ਤੱਕ ਉਸ ਦੀ ਜਾਨ ਨਹੀਂ ਨਿਕਲ ਗਈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜੋੜੇ ਵਿਚਾਲੇ ਪਹਿਲਾਂ ਕੋਈ ਵੀ ਅਜਿਹੀ ਗੁੱਸੇ ਵਾਲੀ ਗਤੀਵਿਧੀ ਨਹੀਂ ਦੇਖੀ ਗਈ ਸੀ।

ਇੰਡੀਆਨਾਪੋਲੀਸ ਚਿੜੀਆਘਰ ਦੀ ਦੇਖ ਰੇਖ ਕਰਨ ਵਾਲੇ ਡੇਵਿਡ ਹਗਨ ਨੇ ਰਿਉਟਰਜ਼ ਨੂੰ ਦੱਸਿਆ "ਕਰਮੀ ਜਾਨਵਰਾਂ ਨਾਲ ਮਜ਼ਬੂਤ ਰਿਸ਼ਤਾ ਬਣਾਉਂਦੇ ਹਨ। ਸਾਡੇ ਵਿਚੋਂ ਬਹੁਤਿਆਂ ਲਈ ਇਹ ਪਰਿਵਾਰ ਵਾਂਗ ਹੀ ਹੈ।"

ਰਿਪੋਰਟ ਮੁਤਾਬਕ ਚਿੜੀਆਘਰ ਵਿੱਚ ਸ਼ੇਰਾਂ ਦੇ ਰੱਖ-ਰਖਾਵ ਨੂੰ ਲੈ ਕੇ ਕੋਈ ਬਦਲਾਅ ਕਰਨ ਦਾ ਕੋਈ ਪਲਾਨ ਨਹੀਂ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)