ਅਮਰੀਕਾ: ਬ੍ਰੈਟ ਕੈਵੇਨੌ ਨਿਯੁਕਤੀ, ਸੁਪਰੀਮ ਕੋਰਟ ਦੀ ਜੰਗ 'ਚ ਟਰੰਪ ਲਈ ਜਿੱਤ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਾਮਜ਼ਦ ਉਮੀਦਵਾਰ ਬ੍ਰੈਟ ਕੈਵੇਨੌ ਨੇ ਵਿਵਾਦਿਤ ਚਰਚਾ ਦੇ ਹਫਤਿਆਂ ਬਾਅਦ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ ਹੈ।

ਇਸ ਦੌਰਾਨ ਸੈਨੇਟ ਵਿੱਚ ਉਸ ਦੇ ਹੱਕ 'ਚ 50 ਵੋਟਾਂ ਭੁਗਤੀਆਂ ਅਤੇ ਖ਼ਿਲਾਫ਼ 48 ਵੋਟਾਂ ਗਈਆਂ।

ਦਰਅਸਲ ਕੈਵੇਨੌ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਲੜਾਈ ਨੇ ਉਨ੍ਹਾਂ ਨੂੰ ਕਾਫੀ ਉਲਝਾ ਦਿੱਤਾ ਸੀ, ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਰਹੇ ਸਨ।

ਰਿਪਬਲਿਕਨਸ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਐਫਬੀਆਈ ਦੀ ਰਿਪੋਰਟ 'ਚ ਉਨ੍ਹਾਂ ਨੂੰ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਇਲਜ਼ਾਮਾਂ ਦੀ ਜਾਂਚ ਕਰ ਰਹੀ ਐਫਬੀਆਈ ਦੇ 11 ਘੰਟਿਆਂ ਦੀ ਜਾਂਚ ਤੋਂ ਬਾਅਦ ਵਿਰੋਧੀ ਸੈਨੇਟਰਾਂ ਨੇ ਉਨ੍ਹਾਂ ਦੀ ਹਮਾਇਤ ਦਾ ਫ਼ੈਸਲਾ ਲਿਆ।

ਕੈਵੇਨੌ ਵੱਲੋਂ ਅਹੁਦੇ ਦੀ ਸਹੁੰ ਚੁੱਕਣ ਨੂੰ ਨਵੰਬਰ 'ਚ ਅਮਰੀਕੀ ਮੱਧ ਅਵਧੀ ਚੋਣਾਂ ਤੋਂ ਪਹਿਲਾਂ ਟਰੰਪ ਦੀ ਸਿਆਸੀ ਜਿੱਤ ਸਮਝਿਆ ਜਾ ਰਿਹਾ ਹੈ।

ਰੋਸ ਪ੍ਰਦਰਸ਼ਨ

ਵਾਸ਼ਿੰਗਟਨ 'ਚ ਯੂਐਸ ਕੈਪੀਟੋਲ 'ਤੇ ਕੈਵੇਨੌ ਦੀ ਨਾਮਜ਼ਦਗੀ ਨੂੰ ਲੈ ਕੇ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ "ਸ਼ਰਮ ਕਰੋ" ਦੇ ਨਾਅਰੇ ਲਗਾਏ ਅਤੇ ਉੱਪ ਰਾਸ਼ਟਰਪਤੀ ਨੂੰ ਇਸ 'ਤੇ ਕਾਬੂ ਪਾਉਣ ਦੇ ਆਦੇਸ਼ ਦੇਣੇ ਪਏ।

ਇਸ ਅਹੁਦੇ 'ਤੇ ਕੈਵੇਨੌ ਦੀ ਨਿਯੁਕਤੀ ਜ਼ਿੰਦਗੀ ਭਰ ਲਈ ਹੈ। ਉਹ 9 ਜੱਜਾਂ ਵਾਲੀ ਅਦਾਲਤਾਂ ਦੇ ਰੂੜੀਵਾਦੀ ਕੰਟ੍ਰੋਲ ਨੂੰ ਮਜ਼ਬੂਤ ਕਰਨਗੇ।

53 ਸਾਲਾਂ ਕੈਵੇਨੌ ਨੇ ਸੁਪਰੀਮ ਕੋਰਟ 'ਚ ਇੱਕ ਨਿੱਜੀ ਸਮਾਗਮ ਦੌਰਾਨ ਸਹੁੰ ਚੁੱਕੀ। ਇਸ ਦੌਰਾਨ ਚੀਫ ਜਸਟਿਸ ਜੌਹਨ ਰੌਬਰਟ ਅਤੇ ਸੇਵਾਮੁਕਤ ਜਸਟਿਸ ਐਨਥਨੀ ਕੈਨੇਡੀ ਨੇ ਉਨ੍ਹਾਂ ਨੂੰ ਸਹੁੰ ਚੁਕਾਈ।

ਸੇਵਾਮੁਕਤ ਐਨਥਨੀ ਕੈਨੇਡੀ ਦੀ ਥਾਂ 'ਤੇ ਹੀ ਕੈਵੇਨੌ ਦੀ ਨਿਯੁਕਤੀ ਹੋਈ ਹੈ।

ਇਸ ਦੌਰਾਨ ਪ੍ਰਦਰਸ਼ਨਕਾਰੀ ਅਦਾਲਤ ਦੇ ਬਾਹਰ ਇੱਕ ਥਾਂ ਇਕੱਠੇ ਹੋਏ ਅਤੇ ਕਈਆਂ ਨੇ ਅਦਾਲਤ ਨੇ ਦਰਵਾਜ਼ੇ ਨੂੰ ਧੱਕੇ ਮਾਰੇ। ਕਈ ਪ੍ਰਦਰਸ਼ਨਕਾਰੀ ਦਾ ਬੁੱਤ 'ਤੇ ਚੜ੍ਹ ਗਏ।

ਇਹ ਵੀ ਪੜ੍ਹੋ:

ਟਰੰਪ ਨੇ ਕੀ ਕਿਹਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਵੇਨੌ ਨੂੰ ਟਵੀਟ ਕਰਕੇ ਵਧਾਈ ਦਿੱਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਏਅਰ ਫੋਰਸ ਵੰਨ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਵੇਨੌ ਨੇ "ਡੈਮੋਟਰੇਸ ਵੱਲੋਂ ਵੱਡੇ ਹਮਲੇ" ਨੂੰ ਝੇਲ ਲਿਆ।

ਟਰੰਪ ਨੇ ਉਨ੍ਹਾਂ ਨੂੰ ਕਿਹਾ ਕਿ ਉਹ "100 ਫੀਸਦ ਮੰਨਦੇ" ਹਨ ਕਿ ਕ੍ਰਿਸਟੀਨ ਬਲੇਸੇ ਫੋਰਡ ਨੇ ਗ਼ਲਤ ਬੰਦੇ ਦਾ ਨਾਮ ਲਿਆ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)